ਸ਼ਾਰਦਾ ਲਿਪੀ
ਦਿੱਖ
ਸ਼ਾਰਦਾ (𑆯𑆳𑆫𑆢𑆳) ਇੱਕ ਆਬੂਗੀਦਾ ਜੋ ਬ੍ਰਾਹਮੀ ਪਰਿਵਾਰ ਨਾਲ ਸੰਬੰਧਿਤ ਹੈ। ਇਹ 8ਵੀਂ ਸਦੀ ਦੇ ਆਸ-ਪਾਸ ਹੋਂਦ ਵਿੱਚ ਆਈ। ਇਹ ਸੰਸਕ੍ਰਿਤ ਅਤੇ ਕਸ਼ਮੀਰੀ ਲਿਖਣ ਲਈ ਵਰਤੀ ਜਾਂਦੀ ਸੀ। ਗੁਰਮੁਖੀ ਲਿਪੀ ਦਾ ਵਿਕਾਸ ਇਸ ਲਿਪੀ ਤੋਂ ਹੋਇਆ। ਮੂਲ ਰੂਪ ਵਿੱਚ ਇਸਦਾ ਖੇਤਰ ਵਿਸ਼ਾਲ ਪਰ ਬਾਅਦ ਵਿੱਚ ਇਹ ਕਸ਼ਮੀਰ ਤੱਕ ਸੀਮਤ ਹੋ ਗਈ ਸੀ। ਅੱਜ ਦੀ ਤਰੀਕ ਵਿੱਚ ਕਸ਼ਮੀਰੀ ਪੰਡਿਤ ਕਈ ਧਾਰਮਿਕ ਲਿਖਤਾਂ ਪੜ੍ਹਨ ਲਈ ਇਸ ਲਿਪੀ ਦੀ ਵਰਤੋਂ ਕਰਦੇ ਹਨ। ਦੇਵੀ ਸਰਸਵਤੀ ਦਾ ਇੱਕ ਹੋਰ ਨਾਂ ਸ਼ਾਰਦਾ ਹੈ।