ਸ਼ਾਹੀਨ ਮਿਸਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਹੀਨ ਮਿਸਤਰੀ
ਜਨਮ (1971-03-16) ਮਾਰਚ 16, 1971 (ਉਮਰ 51)
ਮੁੰਬਈ, ਭਾਰਤ
ਰਿਹਾਇਸ਼ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਬੀ.ਏ., ਐਮ.ਏ.
ਅਲਮਾ ਮਾਤਰਮੁੰਬਈ ਯੂਨੀਵਰਸਿਟੀ, ਮਾਨਚੈਸਟਰ ਯੂਨੀਵਰਿਸਿਟੀ
ਪੇਸ਼ਾਸੀ.ਈ.ਓ., ਟੀਚ ਫ਼ਾਰ ਇੰਡੀਆ
ਪ੍ਰਸਿੱਧੀ ਅਕਾਂਸ਼ਾ ਫਾਊਂਡੇਸ਼ਨ ਅਤੇ ਟੀਚ ਫ਼ਾਰ ਇੰਡੀਆ
ਬੋਰਡ ਮੈਂਬਰਉਮੀਦ
ਲਤਿਕਾ ਰਾਏ ਫਾਊਂਡੇਸ਼ਨ
ਥਰਮੈਕਸ ਸੋਸ਼ਲ ਇਨੀਸ਼ੀਏਟਿਵਸ ਫਾਊਂਡੇਸ਼ਨ
ਬੱਚੇ2 ਲੜਕੀਆਂ
ਵੈੱਬਸਾਈਟhttp://www.teachforindia.org

ਸ਼ਾਹੀਨ ਮਿਸਤਰੀ (ਜਨਮ 16 ਮਾਰਚ 1971) ਇੱਕ ਭਾਰਤੀ ਸਮਾਜ ਸੇਵਕ ਅਤੇ ਸਿੱਖਿਅਕ ਹੈ। ਇਹ ਅਕਾਂਸ਼ਾ ਫਾਊਂਡੇਸ਼ਨ ਦੀ ਇੱਕ ਸੰਸਥਾਪਕ ਹੈ ਜੋ ਸੰਸਥਾ ਮੁੰਬਈ ਅਤੇ ਪੂਣੇ ਵਿੱਚ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਇਹ 2008 ਤੋਂ ਟੀਚ ਫ਼ਾਰ ਇੰਡੀਆ ਦੀ ਸੀ.ਈ.ਓ. ਹੈ।[1]

ਮੁੱਢਲਾ ਜੀਵਨ[ਸੋਧੋ]

ਸ਼ਾਹੀਨ ਮਿਸਤਰੀ ਦਾ ਜਨਮ ਮੁੰਬਈ, ਭਾਰਤ ਵਿਖੇ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ। ਇਸਦਾ ਬਚਪਨ ਲਿਬਨਾਨ, ਯੂਨਾਨ, ਸਾਊਦੀ ਅਰਬ, ਇੰਡੋਨੇਸ਼ੀਆ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਗੁਜ਼ਰਿਆ ਕਿਉਂਕਿ ਇਸਦਾ ਪਿਤਾ ਸਿਟੀਗਰੁੱਪ ਵਿੱਚ ਇੱਕ ਬੈਂਕ ਮੁਲਾਜ਼ਿਮ ਸੀ ਅਤੇ ਕੁਝ ਸਾਲਾਂ ਬਾਅਦ ਉਸਦੀ ਕਿਸੇ ਨਵੇਂ ਮੁਲਕ ਵਿੱਚ ਬਦਲੀ ਹੋ ਜਾਂਦੀ ਸੀ।[2] ਕਨੈਕਟੀਕਟ ਵਿਖੇ ਬੋਰਡਿੰਗ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਇਹ ਭਾਰਤ ਵਿੱਚ ਆਈ। ਇਸਨੇ ਮੁੰਬਈ ਯੂਨੀਵਰਸਿਟੀ ਦੇ ਸੇਂਟ ਜ਼ੇਵੀਅਰ ਕਾਲਜ ਤੋਂ ਸਮਾਜ ਵਿਗਿਆਨ ਵਿੱਚ ਬੀ.ਏ. ਕੀਤੀ ਅਤੇ ਬਾਅਦ ਵਿੱਚ ਇੰਗਲੈਂਡ ਦੀ ਮਾਨਚੈਸਟਰ ਯੂਨੀਵਰਿਸਿਟੀ ਤੋਂ ਸਿੱਖਿਆ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।[3][4] ਅਕਾਂਸ਼ਾ ਫਾਊਂਡੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਸ਼ਾਹੀਨ ਨੇ ਮੁੰਬਈ ਦੀਆਂ ਕਈ ਸੰਸਥਾਵਾਂ ਵਿੱਚ ਬੱਚਿਆਂ ਦੀ ਸਿੱਖਿਆ ਦੇ ਲਈ ਸਵੈਸੇਵਕ ਅਧਿਆਪਕ ਵਜੋਂ ਕੰਮ ਕੀਤਾ।[5]

ਕਰੀਅਰ[ਸੋਧੋ]

ਕਾਲਜ ਵਿਦਿਆਰਥੀ ਹੁੰਦੇ ਹੋਏ ਸ਼ਾਹੀਨ ਮੁੰਬਈ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਜਾਂਦੀ ਹੁੰਦੀ ਸੀ ਅਤੇ ਉਸਦੀ ਉਦੋਂ ਤੋਂ ਹੀ ਇੱਛਾ ਸੀ ਕਿ ਉਹ ਇਹਨਾਂ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਸਕੇ।[6] ਇਸ ਮਕਸਦ ਦੀ ਪੂਰਤੀ ਲਈ ਨੂੰ ਉਸਨੇ 20 ਸਾਲ ਦੀ ਉਮਰ ਵਿੱਚ ਅਕਾਂਸ਼ਾ ਫਾਊਂਡੇਸ਼ਨ ਨਾਂ ਦੀ ਗ਼ੈਰ-ਮੁਨਾਫ਼ਾ ਸੰਸਥਾ ਦੀ ਸਥਾਪਨਾ ਕੀਤੀ। 20 ਸਾਲਾਂ ਦੇ ਵਿੱਚ ਇਹ ਸੰਸਥਾ ਇੱਕ ਸੈਂਟਰ ਵਿੱਚ 15 ਬੱਚਿਆਂ ਤੋਂ ਲੈਕੇ ਹੁਣ 58 ਸੈਂਟਰ ਅਤੇ 6 ਸਕੂਲਾਂ ਵਿੱਚ 3,500 ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਦੀ ਹੈ। 2008 ਵਿੱਚ ਇਹ ਟੀਚ ਫ਼ਾਰ ਇੰਡੀਆ ਨਾਲ ਜੁੜੀ ਜੋ ਸੰਸਥਾ ਭਾਰਤ ਦੇ ਕਾਲਜ ਗ੍ਰੈਜੂਏਟ ਨੌਜਵਾਨਾਂ ਨੂੰ 2 ਸਾਲ ਘੱਟ-ਤਨਖ਼ਾਹ ਵਾਲੇ ਸਕੂਲਾਂ ਵਿੱਚ ਪੜ੍ਹਾਉਣ ਲਈ ਨਾਮਜ਼ਦ ਕਰਦੀ ਹੈ। ਇਹ ਦੇਸ਼ ਵਿੱਚ ਸਿੱਖਿਆ ਪਾੜੇ ਨੂੰ ਘਟਾਉਣ ਦੀ ਕੋਸ਼ਿਸ਼ ਹੈ।[7]

ਨਿੱਜੀ ਜੀਵਨ[ਸੋਧੋ]

ਇਹ ਤਲਾਕਸ਼ੁਦਾ ਹੈ ਅਤੇ ਮੁੰਬਈ, ਭਾਰਤ ਵਿੱਚ ਆਪਣੀਆਂ ਦੋ ਲੜਕੀਆਂ ਨਾਲ ਰਹਿੰਦੀ ਹੈ।

ਪ੍ਰਕਾਸ਼ਿਤ ਲਿਖਤਾਂ[ਸੋਧੋ]

  • ਰੀਡਰਾਇੰਗ ਇੰਡੀਆ: ਦ ਟੀਚ ਫ਼ਾਰ ਇੰਡੀਆ ਸਟੋਰੀ(2014)

ਸਨਮਾਨ[ਸੋਧੋ]

  • ਅਸ਼ੋਕ ਫੈਲੋ (2001)
  • ਵਰਡ ਐਕਨੋਮਿਕ ਫ਼ੋਰਮ ਵਿਖੇ ਗਲੋਬਲ ਲੀਡਰ ਫ਼ਾਰ ਟੂਮੋਰੋ (2002)
  • ਏਸ਼ੀਆ ਸੋਸਾਇਟੀ 21 ਲੀਡਰ (2006)

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]