ਸ਼ੁਭਾਂਗੀ ਕੁਲਕਰਣੀ
ਸ਼ੁਭਾਂਗੀ ਕੁਲਕਰਣੀ (ਜਨਮ 19 ਜੁਲਾਈ 1959) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਐਸੋਸ਼ੀਏਸ਼ਨ ਦੀ ਸਕੱਤਰ ਵੀ ਰਹਿ ਚੁੱਕੀ ਹੈ,[1] ਜਦੋਂ ਇਸ ਐਸੋਸ਼ੀਏਸ਼ਨ ਨੂੰ 2006 ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਿੱਚ ਮਿਲਾ ਲਿਆ ਗਿਆ ਸੀ।[2]
ਉਹ ਇੱਕ ਲੈੱਗ-ਸਪਿਨਰ ਸੀ। ਘਰੇਲੂ ਕ੍ਰਿਕਟ ਵਿੱਚ ਉਹ ਮਹਾਂਰਾਸ਼ਟਰ ਮਹਿਲਾ ਕ੍ਰਿਕਟ ਟੀਮ ਵੱਲੋਂ ਖੇਡਦੀ ਰਹੀ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਨੇ ਆਪਣਾ ਪਹਿਲਾ ਮੈਚ 1976 ਵਿੱਚ ਵੈਸਟ ਇੰਡੀਜ਼ ਕ੍ਰਿਕਟ ਟੀਮ ਖ਼ਿਲਾਫ ਖੇਡਿਆ। ਇਹ ਵੈਸਟ ਇੰਡੀਜ਼ ਵਿਰੁੱਧ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਪਹਿਲਾ ਮੈਚ ਸੀ।[3] ਉਸਨੇ 19 ਟੈਸਟ ਮੈਚ ਖੇਡੇ ਸਨ ਅਤੇ ਪੰਜ ਪਾਰੀਆਂ ਵਿੱਚ ਉਸਨੇ 5 ਤੋਂ ਜਿਆਦਾ ਵਿਕਟਾਂ ਹਾਸਿਲ ਕੀਤੀਆਂ ਸਨ।[4]
ਸ਼ੁਭਾਂਗੀ ਨੇ 5 ਅੰਤਰਰਾਸ਼ਟਰੀ ਦੌਰਿਆਂ ਵਿੱਚ 27 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਹਨ।[5]
- 1978 ਮਹਿਲਾ ਕ੍ਰਿਕਟ ਵਿਸ਼ਵ ਕੱਪ (2 ਮੈਚ)
- 1982 ਮਹਿਲਾ ਕ੍ਰਿਕਟ ਵਿਸ਼ਵ ਕੱਪ (12 ਮੈਚ)
- 1983/84 ਆਸਟਰੇਲੀਆਈ ਟੀਮ ਦਾ ਭਾਰਤੀ ਦੌਰਾ (4 ਮੈਚ)
- 1984/85 ਨਿਊਜ਼ੀਲੈਂਡ ਟੀਮ ਦਾ ਭਾਰਤੀ ਦੌਰਾ (6 ਮੈਚ)
- 1986 ਭਾਰਤੀ ਟੀਮ ਦਾ ਇੰਗਲੈਂਡ ਦੌਰਾ (3 ਮੈਚ)
ਸ਼ੁਭਾਂਗੀ ਨੇ ਤਿੰਨ ਟੈਸਟ ਮੈਚਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਵੀ ਕੀਤੀ ਸੀ (ਇੱਕ ਇੰਗਲੈਂਡ ਖ਼ਿਲਾਫ ਅਤੇ ਦੋ ਆਸਟਰੇਲੀਆ ਖ਼ਿਲਾਫ)। ਇਸ ਤੋਂ ਇਲਾਵਾ ਇੰਗਲੈਂਡ ਖ਼ਿਲਾਫ ਇੱਕ ਓ.ਡੀ.ਆਈ. ਮੈਚ ਵਿੱਚ ਵੀ ਓਨਾਂ ਨੇ ਕਪਤਾਨੀ ਕੀਤੀ ਸੀ।
ਉਸਨੇ 1991 ਈਸਵੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਮੌਜੂਦਾ ਸਮੇਂ ਉਹ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਮਹਿਲਾ ਕ੍ਰਿਕਟ ਕਮੇਟੀ ਦੀ ਮੈਂਬਰ ਹੈ, ਜੋ ਕਿ ਏਸ਼ੀਆਈ ਕ੍ਰਿਕਟ ਸਭਾ ਵੱਲੋਂ ਨੁਮਾਇੰਦਗੀ ਕਰਦੀ ਹੈ।[6]
ਹਵਾਲੇ
[ਸੋਧੋ]- ↑ "Indian women's board optimistic despite delay". Cricinfo. 2005-06-07. Retrieved 2007-05-24.
- ↑ "Committee formed to discuss contract with players". Rediff. 2007-05-07. Retrieved 2007-05-24.
- ↑ "Scorecard - India Women v West Indies Women, West Indies Women in India 1976/77 (1st Test)". Cricketarchive.com. Retrieved 2007-05-24.
- ↑ "Shubhangi Kukarni - List of Test matches". Cricketarchive.com. Retrieved 2007-05-24.
- ↑ "Shubhangi Kukarni - List of ODI matches". Cricketarchive.com. Archived from the original on 2007-10-01. Retrieved 2007-05-24.
{{cite web}}
: Unknown parameter|dead-url=
ignored (|url-status=
suggested) (help) - ↑ "ICC WOMEN'S COMMITTEE". Archived from the original on 2015-06-30. Retrieved 2017-03-16.
{{cite web}}
: Unknown parameter|dead-url=
ignored (|url-status=
suggested) (help)