ਏਸ਼ੀਆਈ ਕ੍ਰਿਕਟ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਸ਼ੀਆਈ ਕ੍ਰਿਕਟ ਸਭਾ
ਸੰਖੇਪACC
ਨਿਰਮਾਣ13 ਸਤੰਬਰ 1983 (1983-09-13)
ਮੰਤਵਕ੍ਰਿਕਟ ਪ੍ਰਸ਼ਾਸ਼ਨ
ਮੁੱਖ ਦਫ਼ਤਰਕੋਲੰਬੋ, ਸ੍ਰੀ ਲੰਕਾ
ਮੈਂਬਰhip
25 ਸੰਘ
ਪ੍ਰਧਾਨ
ਪਾਕਿਸਤਾਨ ਸ਼ਹਰਯਾਰ ਖ਼ਾਨ
ਮੂਲ ਸੰਸਥਾਆਈਸੀਸੀ
ਵੈੱਬਸਾਈਟwww.asiancricket.org

ਏਸ਼ੀਆਈ ਕ੍ਰਿਕਟ ਸਭਾ (ਏਸੀਸੀ) ਇੱਕ ਕ੍ਰਿਕਟ ਸੰਗਠਨ ਹੈ, ਜੋ ਕਿ 1983 ਵਿੱਚ ਕ੍ਰਿਕਟ ਖੇਡ ਨੂੰ ਏਸ਼ੀਆ ਮਹਾਂਦੀਪ ਵਿੱਚ ਹੋਰ ਜ਼ਿਆਦਾ ਵਿਕਸਿਤ ਕਰਨ ਲਈ ਬਣਾਇਆ ਗਿਆ ਸੀ। ਅੰਤਰਰਾਸ਼ਟਰੀ ਕ੍ਰਿਕਟ ਸਭਾ ਨਾਲ ਸੰਬੰਧ ਰੱਖਦੇ ਇਸ ਸੰਗਠਨ ਦੇ, ਏਸ਼ੀਆ ਮਹਾਂਦੀਪ ਦੇ 25 ਐਸੋਸੀਏਸ਼ਨ ਮੈਂਬਰ ਹਨ। ਸ਼ਹਰਯਾਰ ਖ਼ਾਨ ਏਸੀਸੀ ਦਾ ਮੌਜੂਦਾ ਪ੍ਰਧਾਨ ਹੈ।[1]

ਇਤਿਹਾਸ[ਸੋਧੋ]

ਏਸੀਸੀ ਦਾ ਪਹਿਲਾਂ ਦਫ਼ਤਰ ਮਲੇਸ਼ੀਆ ਦੇ ਕੁਆਲਾ ਲੁਮਪੁਰ ਵਿੱਚ ਸੀ, ਉਸ ਸਮੇਂ 1983 ਵਿੱਚ ਇਸਦੀ ਏਸ਼ੀਆਈ ਕ੍ਰਿਕਟ ਕਾਨਫ਼ਰੰਸ ਵਜੋਂ ਸਥਾਪਨਾ ਹੋਈ ਸੀ, ਅਤੇ ਇਸਦਾ ਮੌਜੂਦਾ ਨਾਮ 1995 ਤੋਂ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। 2003 ਤੱਕ, ਇਸਦੇ ਦਫ਼ਤਰ ਦੇ ਸਥਾਨ ਨੂੰ ਲੈ ਕੇ ਫੇਰ ਬਦਲ ਹੁੰਦੇ ਰਹੇ ਕਿ ਦਫ਼ਤਰ ਇਸਦੇ ਪ੍ਰਧਾਨ ਅਤੇ ਬਾਕੀ ਮੈਂਬਰਾਂ ਮੁਤਾਬਿਕ ਹੀ ਤੈਅ ਹੋਵੇਗਾ। ਮੌਜੂਦਾ ਸਮੇਂ ਇਸ ਸਭਾ ਦੇ ਪ੍ਰਧਾਨ ਸ਼ਹਰਯਾਰ ਖ਼ਾਨ ਹਨ, ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੀ ਚੇਅਰਮੈਨ ਹਨ।

ਇਸ ਸਭਾ ਏਸ਼ੀਆਈ ਦੇਸ਼ਾਂ ਵਿੱਚ ਇਸ ਖੇਡ ਦੇ ਵਿਕਾਸ ਲਈ ਵੱਖ-ਵੱਖ ਵਿਕਾਸ ਪ੍ਰੋਗਰਾਮ ਚਲਾ ਰਹੀ ਹੈ, ਜਿਸਦੇ ਵਿੱਚ ਸਿਖਲਾਈ ਦੇਣਾ, ਅੰਪਾਇਰਾਂ ਦਾ ਪ੍ਰਬੰਧ ਅਤੇ ਖੇਡ ਦਵਾਈਆਂ ਆਦਿ ਮੁਹੱਈਆ ਕਰਵਾਉਣਾ ਵੀ ਸ਼ਾਮਿਲ ਹੈ। ਇਸ ਸਭਾ ਨੂੰ ਕਮਾਈ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਤੋਂ ਹੋ ਜਾਂਦੀ ਹੈ, ਜਦੋਂ ਏਸ਼ੀਆ ਕੱਪ ਹੁੰਦਾ ਹੈ।

ਮੌਜੂਦਾ ਸਮੇਂ ਏਸੀਸੀ ਦਾ ਦਫ਼ਤਰ ਸ੍ਰੀ ਲੰਕਾ ਦੇ ਕੋਲੰਬੋ ਸ਼ਹਿਰ ਵਿੱਚ ਹੈ, ਇਸਦਾ 20 ਅਗਸਤ 2016 ਨੂੰ ਉਦਘਾਟਨ ਕੀਤਾ ਗਿਆ ਸੀ।[2]

ਮੈਂਬਰ ਦੇਸ਼[ਸੋਧੋ]

ਪੂਰਨ ਮੈਂਬਰਤਾ ਵਾਲੇ ਦੇਸ਼[ਸੋਧੋ]

ਏਸ਼ੀਆਈ ਕ੍ਰਿਕਟ ਸਭਾ ਦੇ ਮੌਜੂਦਾ ਮੈਂਬਰ
ਦੇਸ਼ ਐਸੋਸੀਏਸ਼ਨ ਆਈਸੀਸੀ ਮੈਂਬਰਤਾ
ਸਟੇਟਸ (ਪ੍ਰਵਾਨਗੀ ਮਿਤੀ)
ਆਈਸੀਸੀ
ਮੈਂਬਰਤਾ
ਏਸੀਸੀ
ਮੈਂਬਰਤਾ
1  ਅਫ਼ਗ਼ਾਨਿਸਤਾਨ ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ ਪੂਰਨ (22-ਜੂਨ-2017) 2001 2003
2  ਬੰਗਲਾਦੇਸ਼ ਬੰਗਲਾਦੇਸ਼ ਕ੍ਰਿਕਟ ਬੋਰਡ ਪੂਰਨ (26-ਜੂਨ-2000) 2000 1983
3  ਭਾਰਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਪੂਰਨ (31-ਮਈ-1926) 1926 1983
4  ਪਾਕਿਸਤਾਨ ਪਾਕਿਸਤਾਨ ਕ੍ਰਿਕਟ ਬੋਰਡ ਪੂਰਨ (28-ਜੁਲਾਈ-1952) 1953 1983
5  ਸ੍ਰੀਲੰਕਾ ਸ੍ਰੀ ਲੰਕਾ ਕ੍ਰਿਕਟ ਪੂਰਨ (21-ਜੁਲਾਈ-1981) 1981 1983

ਸਹਿਯੋਗੀ ਮੈਂਬਰ[ਸੋਧੋ]

ਏਸ਼ੀਆਈ ਕ੍ਰਿਕਟ ਸਭਾ ਦੇ ਮੌਜੂਦਾ ਮੈਂਬਰ
ਦੇਸ਼ ਐਸੋਸੀਏਸ਼ਨ ਆਈਸੀਸੀ ਮੈਂਬਰਤਾ
ਸਟੇਟਸ
ਆਈਸੀਸੀ
ਮੈਂਬਰਤਾ
ਏਸੀਸੀ
ਮੈਂਬਰਤਾ
1  ਬਹਿਰੀਨ ਬਹਿਰੀਨ ਕ੍ਰਿਕਟ ਐਸੋਸੀਏਸ਼ਨ ਸਹਿਯੋਗੀ 2001 2003
2 ਫਰਮਾ:Country data ਭੂਟਾਨ ਭੂਟਾਨ ਕ੍ਰਿਕਟ ਸਭਾ ਬੋਰਡ ਸਹਿਯੋਗੀ 2001 2001
3  ਕੰਬੋਡੀਆ ਕੰਬੋਡੀਆ ਕ੍ਰਿਕਟ ਐਸੋਸੀਏਸ਼ਨ n/a n/a 2012
4  ਚੀਨ ਚੀਨੀ ਸ੍ਰੀ ਐਸੋਸੀਏਸ਼ਨ ਸਹਿਯੋਗੀ 2004 2004
5 ਫਰਮਾ:Country data ਹਾਂਗ ਕਾਂਗ ਹਾਂਗ ਕਾਂਗ ਸ੍ਰੀ ਐਸੋਸੀਏਸ਼ਨ ਸਹਿਯੋਗੀ (ਓਡੀਆਈ ਸਟੇਟਸ) 1969 1983
6 ਫਰਮਾ:Country data ਇਰਾਨ ਇਰਾਨ ਦੇ ਇਸਲਾਮੀ ਗਣਰਾਜ ਲਈ ਕ੍ਰਿਕਟ ਸੰਘ ਸਹਿਯੋਗੀ 2003 2003
7  ਕੁਵੈਤ ਕੁਵੈਤ ਕ੍ਰਿਕਟ ਐਸੋਸੀਏਸ਼ਨ ਸਹਿਯੋਗੀ 2003 2005
8  ਮਲੇਸ਼ੀਆ ਮਲੇਸ਼ੀਆਈ ਕ੍ਰਿਕਟ ਐਸੋਸੀਏਸ਼ਨ ਸਹਿਯੋਗੀ 1967 1983
9 ਫਰਮਾ:Country data ਮਾਲਦੀਵ ਮਾਲਦੀਵ ਕ੍ਰਿਕਟ ਕੰਟਰੋਲ ਬੋਰਡ ਸਹਿਯੋਗੀ 1998 1996
10  Myanmar ਮਿਆਂਮਾਰ ਕ੍ਰਿਕਟ ਸੰਘ ਸਹਿਯੋਗੀ 2006 2005
11  ਨੇਪਾਲ ਨੇਪਾਲ ਕ੍ਰਿਕਟ ਸੰਘ ਸਹਿਯੋਗੀ 1996 1990
12  ਓਮਾਨ ਓਮਾਨ ਕ੍ਰਿਕਟ ਬੋਰਡ ਸਹਿਯੋਗੀ (ਟਵੰਟੀ20 ਸਟੇਟਸ) 2000 2000
13  ਕਤਰ ਕਤਰ ਕ੍ਰਿਕਟ ਐਸੋਸੀਏਸ਼ਨ ਸਹਿਯੋਗੀ 1999 2000
14  ਸਾਊਦੀ ਅਰਬ ਸਾਊਦੀ ਕ੍ਰਿਕਟ ਕੇਂਦਰ ਸਹਿਯੋਗੀ 2003 2003
15 ਫਰਮਾ:Country data ਸਿੰਘਾਪੁਰ ਸਿੰਗਾਪੁਰ ਕ੍ਰਿਕਟ ਐਸੋਸੀਏਸ਼ਨ ਸਹਿਯੋਗੀ 1974 1983
16 ਚੀਨੀ ਤੈਪੇਈ ਚੀਨੀ ਤੈਪੇਈ ਕ੍ਰਿਕਟ ਐਸੋਸੀਏਸ਼ਨ n/a n/a 2012
17  ਤਾਜਿਕਸਤਾਨ ਤਾਜਿਕਿਸਤਾਨ ਕ੍ਰਿਕਟ ਸੰਘ n/a n/a 2012
18  Thailand ਥਾਈਲੈਂਡ ਕ੍ਰਿਕਟ ਲੀਗ ਸਹਿਯੋਗੀ 2005 1996
19 ਫਰਮਾ:Country data ਸੰਯੁਕਤ ਅਰਬ ਇਮਰਾਤ ਸੰਯੁਕਤ ਅਰਬ ਇਮਰਾਤ ਕ੍ਰਿਕਟ ਬੋਰਡ ਸਹਿਯੋਗੀ (ਓਡੀਆਈ ਸਟੇਟਸ) 1990 1984

ਏਸੀਸੀ ਦੇ ਟੂਰਨਾਮੈਂਟ[ਸੋਧੋ]

^

ਏਸ਼ੀਆ ਕੱਪ[ਸੋਧੋ]

ਇਹ ਇੱਕ ਪੁਰਸ਼ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਹੈ। ਇਸ ਦੀ ਸ਼ੁਰੂਆਤ 1983 ਵਿੱਚ ਏਸ਼ੀਆਈ ਕ੍ਰਿਕਟ ਸਭਾ ਦੀ ਸਥਾਪਨਾ ਦੇ ਨਾਲ ਹੀ ਕੀਤੀ ਗਈ ਸੀ ਤਾਂ ਜੋ ਏਸ਼ੀਆਈ ਦੇਸ਼ਾਂ ਵਿੱਚ ਸੰਬੰਧ ਕਾਇਮ ਰੱਖੇ ਜਾ ਸਕਣ। ਇਹ ਟੂਰਨਾਮੈਂਟ ਹਰ ਦੋ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ।

ਪਹਿਲਾ ਏਸ਼ੀਆ ਕੱਪ 1984 ਵਿੱਚ ਸੰਯੁਕਤ ਅਰਬ ਇਮਰਾਤ ਦੇ ਸ਼ਾਰਜਾਹ ਵਿੱਚ ਰੱਖਿਆ ਗਿਆ ਸੀ, ਜਿੱਥੇ ਕਿ ਸਭਾ ਦੇ ਦਫ਼ਤਰ (1995 ਤੋਂ) ਵੀ ਹਨ। 1986 ਦੇ ਏਸ਼ੀਆ ਕੱਪ ਦਾ ਭਾਰਤ ਵੱਲੋਂ ਬਾਇਕਾਟ ਕਰ ਦਿੱਤਾ ਗਿਆ ਸੀ, ਕਿਉਂ ਕਿ ਉਸ ਸਮੇਂ ਸ੍ਰੀ ਲੰਕਾ ਨਾਲ ਭਾਰਤ ਦੇ ਕ੍ਰਿਕਟ ਸੰਬੰਧ ਵਧੀਆ ਨਹੀਂ ਸਨ। ਫਿਰ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਸਿਆਸੀ ਸੰਬੰਧਾਂ ਕਾਰਨ 1990–91 ਦੇ ਟੂਰਨਾਮੈਂਟ ਦਾ ਬਾਇਕਾਟ ਕਰ ਦਿੱਤਾ ਸੀ। 1993 ਦਾ ਏਸ਼ੀਆ ਕੱਪ ਵੀ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਵੇਖਦੇ ਹੋਏ ਰੱਦ ਕਰਨਾ ਪਿਆ ਸੀ। ਫਿਰ ਏਸ਼ੀਆਈ ਕ੍ਰਿਕਟ ਸਭਾ ਨੇ ਇਹ ਘੋਸ਼ਣਾ ਕਰ ਦਿੱਤੀ ਸੀ ਕਿ ਇਹ ਟੂਰਨਾਮੈਂਟ ਹੁਣ 2008 ਤੋਂ ਖੇਡਿਆ ਜਾਇਆ ਕਰੇਗਾ।[3]

ਫਿਰ ਆਈਸੀਸੀ ਨੇ ਇਹ ਫੈਸਲਾ ਲਿਆ ਕਿ 2016 ਤੋਂ ਇਹ ਟੂਰਨਾਮੈਂਟ ਰੋਟੇਸ਼ਨ ਮੁਤਾਬਿਕ ਖੇਡਿਆ ਜਾਇਆ ਕਰੇਗਾ ਭਾਵ ਕਿ ਇੱਕ ਵਾਰ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਫਿਰ ਟਵੰਟੀ ਟਵੰਟੀ[4] ਫਿਰ 2016 ਵਿੱਚ ਪਹਿਲਾ ਟਵੰਟੀ20 ਏਸ਼ੀਆ ਕੱਪ ਖੇਡਿਆ ਗਿਆ, ਜਿਸਨੂੰ ਕਿ ਵਿਸ਼ਵ ਕੱਪ ਟਵੰਟੀ20 ਲਈ ਵੀ ਬਿਹਤਰ ਮੰਨਿਆ ਸਮਝਿਆ ਗਿਆ।

ਏਸ਼ੀਆਈ ਖੇਡਾਂ[ਸੋਧੋ]

ਕ੍ਰਿਕਟ ਦੀ ਖੇਡ 2010 ਵਿੱਚ ਏਸ਼ੀਆਈ ਖੇਡਾਂ ਦਾ ਵੀ ਹਿੱਸਾ ਰਹੀ ਸੀ। 1998 ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਕ੍ਰਿਕਟ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਮੌਕੇ ਸੋਨ ਤਮਗਾ ਦੱਖਣੀ ਅਫ਼ਰੀਕਾ ਨੇ ਜਿੱਤਿਆ ਸੀ। ਇਸ ਟੀਮ ਨੇ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਨਿਊਜ਼ੀਲੈਂਡ ਦੀ ਟੀਮ ਨੇ ਇਨ੍ਹਾਂ ਖੇਡਾਂ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ।

17 ਅਪ੍ਰੈਲ 2007 ਨੂੰ ਕੁਵੈਤ ਵਿੱਚ ਹੋਈ ਏਸ਼ੀਆਈ ਓਲੰਪਿਕ ਸਭਾ ਦੀ ਬੈਠਕ ਵਿੱਚ ਫ਼ੈਸਲਾ ਲਿਆ ਗਿਆ ਕਿ 2010 ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਖੇਡਾਂ ਗੁਆਂਗਝੂ ਵਿਖੇ ਹੋਈਆਂ ਸਨ। ਮੈਚ ਟਵੰਟੀ20 ਦੇ ਖੇਡਣੇ ਤੈਅ ਹੋਏ ਸਨ।

ਹਵਾਲੇ[ਸੋਧੋ]

  1. "Shehreyar khan becomes President of Asian Cricket Council". Daily Pakistan. Retrieved 20 August 2016.
  2. "ASIAN CRICKET COUNCIL TO BE SHIFTED TO COLOMBO". News Radio. Archived from the original on 9 ਨਵੰਬਰ 2016. Retrieved 20 August 2016. {{cite web}}: Unknown parameter |dead-url= ignored (|url-status= suggested) (help)
  3. "Asia Cup to be held biennially". Cricinfo. Retrieved 22 June 2006.
  4. "Asia Cup to continue under ICC". ESPN Cricinfo. Retrieved 17 April 2015.

ਬਾਹਰੀ ਕਡ਼ੀਆਂ[ਸੋਧੋ]