ਸਾਦੀਆ ਦੇਹਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਦੀਆ ਦੇਹਲਵੀ
ਜਨਮ1957
ਰਾਸ਼ਟਰੀਅਤਾਭਾਰਤੀ
ਪੇਸ਼ਾਕਾਰਕੁਨ, ਲੇਖਕ, ਕਾਲਮਨਵੀਸ

ਸਾਦੀਆ ਦੇਹਲਵੀ (ਜਨਮ 1957) ਇੱਕ ਦਿੱਲੀ-ਅਧਾਰਿਤ ਮੀਡੀਆ ਵਿਅਕਤੀ, ਕਾਰਕੁਨ, ਲੇਖਕ ਅਤੇ ਰੋਜ਼ਾਨਾ ਅਖਬਾਰ, ਹਿੰਦੁਸਤਾਨ ਟਾਈਮਜ਼ ਦੀ  ਕਾਲਮਨਵੀਸ ਹੈ, ਅਤੇ ਫਰੰਟਲਾਈਨ ਅਤੇ ਉਰਦੂ, ਹਿੰਦੀ ਅਤੇ ਅੰਗਰੇਜ਼ੀ ਅਖ਼ਬਾਰ ਅਤੇ ਰਸਾਲਿਆਂ ਵਿੱਚ ਅਕਸਰ ਪ੍ਰਕਾਸ਼ਿਤ ਹੁੰਦੀ ਰਹਿੰਦੀ ਹੈ।[2] ਉਹ ਅਜਮੇਰ ਦੇ ਖਵਾਜਾ ਗ਼ਰੀਬ ਨਵਾਜ਼ ਅਤੇ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਭਗਤ ਹੋਣ ਲਈ ਜਾਣੀ ਜਾਂਦੀ ਹੈ। ਉਹ ਇਸਲਾਮ ਦੀਆਂ ਕੱਟੜਪੰਥੀ ਵਿਆਖਿਆਵਾਂ ਦੀ ਆਲੋਚਨਾ ਕਰਨ ਲਈ ਮਸ਼ਹੂਰ ਹੈ ਅਤੇ ਇਸਲਾਮ ਦੀ ਬਹੁਲਵਾਦੀ ਸਮਝ ਦੀ ਮੁਦਈ ਹੈ।  ਦੇਹਲਵੀ ਨੇ ਇੱਕ ਅਨੁਭਵੀ  ਜ਼ੋਹਰਾ ਸਹਿਗਲ ਦੀ ਸਟਾਰ ਅਦਾਕਾਰੀ ਵਾਲੀ ਅੰਮਾ ਐਂਡ ਫ਼ੈਮਿਲੀ (1995) ਸਮੇਤ ਕਈ ਡਾਕੂਮੈਂਟਰੀ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦਾ  ਨਿਰਮਾਣ ਕੀਤਾ ਹੈ ਅਤੇ ਸਕ੍ਰਿਪਟਾਂ ਲਿਖੀਆਂ ਹਨ।

ਜੀਵਨੀ[ਸੋਧੋ]

ਸਾਦੀਆ ਦੇਹਲਵੀ ਦਾ ਜਨਮ 1957 ਵਿੱਚ ਦਿੱਲੀ ਵਿੱਚ ਹੋਇਆ ਸੀ। ਉਸਦਾ ਦਾਦਾ ਯੂਸੁਫ ਦੇਹਲਵੀ ਸੀ ਅਤੇ ਪਿਤਾ ਯੂਨੀਸ ਦੇਹਲਵੀ ਜੋ ਨਵੀਂ ਦਿੱਲੀ ਦੇ ਸਰਦਾਰ ਪਟੇਲ ਰੋਡ 'ਤੇ ਸ਼ਮਾ ਘਰ ਵਿੱਚ ਰਹਿੰਦੇ ਸਨ ਜਿੱਥੇ ਸਾਦੀਆ ਦਾ ਜਨਮ ਹੋਇਆ ਸੀ। ਦਿੱਲੀ ਦੇ ਇੱਕ ਸਮੇਂ ਦਾ ਸਭਿਆਚਾਰਕ ਕੇਂਦਰ, ਅੱਜ ਇਹ ਬਹੁਜਨ ਸਮਾਜ ਪਾਰਟੀ (2002 ਤੋਂ ਬਾਅਦ) ਹੈੱਡਕੁਆਰਟਰ ਹੈ।[3] ਉਸ ਦਾ ਉਪਨਾਮ 'ਦੇਹਲਵੀ' ਦਾ ਅਰਥ ਹੈ ਕਿ ਕੋਈ ਦਿੱਲੀ ਦਾ ਹੈ ਅਤੇ ਇਸ ਤੋਂ  ਇਸ ਪੁਰਾਣੇ ਸ਼ਹਿਰ ਦੇ ਨਾਲ ਉਸ ਦੇ ਪਰਿਵਾਰ ਦੇ ਲੰਬੇ ਸਮੇਂ ਦੇ ਸੰਬੰਧ ਦਾ ਬੋਧ ਹੁੰਦਾ ਹੈ।[4]

ਤੀਹ ਸਾਲਾਂ ਤੋਂ ਵੱਧ ਸਮੇਂ ਤੋਂ ਦੇਹਲਵੀ ਵਿਰਾਸਤ, ਸੱਭਿਆਚਾਰ, ਔਰਤਾਂ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਮੁੱਦਿਆਂ ਬਾਰੇ ਚਿੰਤਾ ਪ੍ਰਗਟਾਉਣ ਵਿੱਚ ਰੁੱਝੀ ਹੋਈ ਹੈ। ਉਹ ਨਵੀਂ ਦਿੱਲੀ ਵਿੱਚ ਆਪਣੇ ਪੁੱਤਰ ਦੇ ਨਾਲ ਰਹਿੰਦੀ ਹੈ।ਅਪ੍ਰੈਲ 2009 ਵਿੱਚ, ਦੇਹਲਵੀ ਨੇ ਸੂਫ਼ੀਵਾਦ ਬਾਰੇ ਇੱਕ ਕਿਤਾਬ ਸੂਫ਼ੀਵਾਦ: ਦ ਹਰਟ ਆਫ਼ ਇਸਲਾਮ ਪ੍ਰਕਾਸ਼ਿਤ ਕੀਤੀ ਹੈ ਜੋ ਹਾਰਪਰ ਕੋਲਿਨਜ਼ ਪਬਲਿਸ਼ਰਜ਼, ਇੰਡੀਆ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। [5] ਉਸ ਦੀ ਦੂਸਰੀ ਕਿਤਾਬ, ਸੂਫੀ ਕੋਰਟਯਾਰਡ: ਦਰਗਾਹਸ ਆਫ਼ ਦੇਹਲੀ, ਦਿੱਲੀ ਦੇ ਸੂਫੀ ਇਤਿਹਾਸ ਦਾ ਵਰਨਨ ਕਰਦੀ ਹੈ ਅਤੇ ਇਹ ਵੀ ਹਾਰਪਰ ਕੋਲਿਨਜ਼ ਪਬਲਿਸ਼ਰਜ਼, ਇੰਡੀਆ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਅਤੇ ਫਰਵਰੀ 2012 ਵਿੱਚ ਰਿਲੀਜ ਕੀਤੀ ਗਈ ਸੀ।

ਉਸਨੇ  ਉਰਦੂ ਦੀ ਇੱਕ ਉਰਦੂ ਮਹਿਲਾ ਮੈਗਜ਼ੀਨ ਬਾਨੋ ਨੂੰ ਸੰਪਾਦਿਤ ਕੀਤਾ, ਜਿਸਨੂੰ ਸ਼ਰਮਾ ਸਮੂਹ ਦੇ ਨਾਮ ਨਾਲ ਪ੍ਰਸਿੱਧ ਪਬਲਿਸ਼ਿੰਗ ਅਦਾਰਾ ਕਢਦਾ ਸੀ ਅਤੇ ਇੱਕ ਉਰਦੂ ਸਾਹਿਤਕ ਅਤੇ ਮਹੀਨਾਵਾਰ ਫਿਲਮ ਮਾਸਿਕ ਵੀ ਪ੍ਰਕਾਸ਼ਤ ਕਰਦਾ ਸੀ। ਇਹ ਅਖੀਰ 1987 ਵਿੱਚ ਬੰਦ ਹੋ ਗਿਆ। [6]

ਦੇਹਲਵੀ ਮਰਹੂਮ ਲੇਖਕ ਖੁਸ਼ਵੰਤ ਸਿੰਘ ਦਾ ਇੱਕ ਕਰੀਬੀ ਦੋਸਤ ਅਤੇ ਵਿਸ਼ਵਾਸਪਾਤਰ ਸੀ। ਸਿੰਘ ਦੀ ਕਿਤਾਬ ਨਾਟ ਏ ਨਾਈਸ ਮੈਨ ਟੂ ਨੋ ਇਸ ਨੂੰ  ਸਮਰਪਿਤ ਸੀ। ਉਸ ਨੇ ਲਿਖਿਆ, "ਸਾਦੀਆ ਦੇਹਲਵੀ ਨੂੰ, ਜਿਸ ਨੇ ਮੈਨੂੰ ਹੱਕਦਾਰ ਹੋਣ ਨਾਲੋਂ ਜ਼ਿਆਦਾ ਸਨੇਹ ਤੇ ਪ੍ਰਸਿੱਧੀ ਦਿੱਤੀ। ਸਿੰਘ ਦੀ ਪੁਸਤਕ, ਮੇਰੇ ਜੀਵਨ ਵਿੱਚ ਪੁਰਸ਼ ਅਤੇ ਇਸਤਰੀਆਂ  ਦਾ ਇੱਕ ਪੂਰਾ ਅਧਿਆਇ ਦੇਹਲਵੀ ਬਾਰੇ ਹੈ ਅਤੇ ਕਵਰ ਤੇ ਫੋਟੋ ਵੀ ਇਸੇ ਤੇ ਹੈ। 1998 ਵਿਚ, ਦੇਹਲਵੀ ਨੇ ਖੁਸ਼ਵੰਤ ਸਿੰਘ ਦੇ ਨਾਲ ਵੱਖ-ਵੱਖ ਖੇਤਰਾਂ ਦੀਆਂ ਔਰਤਾਂ ਦੀ ਇੰਟਰਵਿਊ ਕਰਦਾ ਇੱਕ ਟੈਲੀਵਿਜ਼ਨ ਸ਼ੋਅ ਨਾਟ ਏ ਨਾਈਸ ਮੈਨ ਟੂ ਨੋ ਪੇਸ਼ ਕੀਤਾ।

Personal life[ਸੋਧੋ]

ਹਵਾਲੇ[ਸੋਧੋ]

  1. Sufism, The Heart of Islam by Sadia Dehlvi,Chapter of Tariqa, Harpercollins, 2009. ISBN 81-7223-797-9.
  2. Profile Doha Network.
  3. Maya’s elephant house rises in the rubble of Delhi’s cultural hub Indian Express, 1 May 2009.
  4. ""Delhi's Muslim Culture is Dying" - Interview with Sadia Dehlvi". the delhiwalla.blogspot.ca. The Delhi Walla. Retrieved May 12, 2017.
  5. "Sadia Dehlvi". wisemuslimwomen.org. WISE. Archived from the original on 14 ਸਤੰਬਰ 2017. Retrieved 12 May 2017. {{cite web}}: Unknown parameter |dead-url= ignored (help)
  6. Kumar, Surendra; Pradeep Kumar Kapur (2008). India of My Dreams. Academic Foundation. p. Page 213. ISBN 81-7188-689-2. Retrieved 28 July 2009.