ਸਮੱਗਰੀ 'ਤੇ ਜਾਓ

ਸੁਖਵੰਤ ਕੌਰ ਮਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਖਵੰਤ ਕੌਰ ਮਾਨ

ਸੁਖਵੰਤ ਕੌਰ ਮਾਨ (19 ਜਨਵਰੀ 1937- 3 ਜੂਨ 2016) ਇੱਕ ਪੰਜਾਬੀ ਗਲਪਕਾਰ, ਆਧੁਨਿਕ ਪੰਜਾਬੀ ਕਹਾਣੀ ਦੀ ਸਥਾਪਤ ਕਹਾਣੀਕਾਰ ਸੀ।

ਜ਼ਿੰਦਗੀ

[ਸੋਧੋ]

ਆਧੁਨਿਕ ਪੰਜਾਬੀ ਕਹਾਣੀ ਦੀ ਸਥਾਪਤ ਕਹਾਣੀਕਾਰ ਸੁਖਵੰਤ ਕੌਰ ਮਾਨ ਦਾ ਜਨਮ 19 ਜਨਵਰੀ 1937 ਨੂੰ ਮਾਨਾਂ ਵਾਲਾ ਬਾਰ, ਜਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਵਿੱਚ ਕਰਤਾਰ ਕੌਰ ਵਿਰਕ ਤੇ ਪਿਤਾ ਕਿਸ਼ਨ ਸਿੰਘ ਮਾਨ ਦੇ ਘਰ ਹੋਇਆ। ਪਰਿਵਾਰ ਦਾ ਜੱਦੀ-ਪੁਸ਼ਤੀ ਕਿੱਤਾ ਖੇਤੀਬਾੜੀ ਸੀ। ਦੇਸ਼ ਦੀ ਵੰਡ ਤੋ ਬਾਅਦ ਉਹ ਲੁਧਿਆਣਾ ਆ ਗਏ,ਜਿੱਥੇ ਉਨ੍ਹਾ ਨੇ ਗਿਆਨੀ ਦੀ ਪੜ੍ਹਾਈ ਕੀਤੀ। ਉਨ੍ਹਾ ਨੇ ਪੱਤਰ ਵਿਹਾਰ ਸਿੱਖਿਆ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਦੀ ਐਮ.ਏ ਕੀਤੀ। ਸੁਖਵੰਤ ਕੌਰ ਮਾਨ ਦੀ ਰਚਨਾ ਪ੍ਰਕਿਰਿਆ ਦਾ ਆਰੰਭ 1964 ਵਿਚ ਹੁੰਦਾ ਹੈ। ਜਨਵਰੀ 1965 ਵਿਚ ਉਨ੍ਹਾ ਦੀ ਪਹਿਲੀ ਕਹਾਣੀ ‘ਘਰ ਵਾਲੀ’ ਆਰਸੀ ਪੱਤਰਿਕਾ ਵਿਚ ਛਪੀ।

ਕਹਾਣੀ ਸੰਗ੍ਰਹਿ

[ਸੋਧੋ]
  • ਚਾਦਰ ਹੇਠਲਾ ਬੰਦਾ (2001)[1]
  • ਰੁੱਤ(2013[2])
  • ਮਹਿਰੂਮੀਆਂ
  • ਭੱਖੜੇ ਦੇ ਫੁੱਲ (1982)
  • ਤਰੇੜ (1984)
  • ਇਸ ਦੇ ਬਾਵਜੂਦ (1985)
  • ਮੋਹ ਮਿੱਟੀ (1999)
  • ਮਨ ਮਤੀਆਂ

ਨਾਵਲ

[ਸੋਧੋ]
  • ਜਜੀਰੇ (1982)

ਨਾਵਲਿਟ

[ਸੋਧੋ]
  • ਉਹ ਨਹੀਂ ਆਉਣਗੇ (1978)
  • ਪੈਰਾਂ ਹੇਠਲੇ ਅੰਗਿਅਾਰ (1984)

ਗਲਪ-ਕਾਵਿ

[ਸੋਧੋ]
  • ਵਿਹੜਾ (2002)
  • ਡਿਓੁੜੀ (2001)

ਬਾਲ-ਸਾਹਿਤ

[ਸੋਧੋ]
  • ਸੋਨੇ ਦਾ ਰੁੱਖ
  • ਭਰਮਾ ਦੇ ਘੋੜੇ
  • ਸੁਣੋ ਕਹਾਣੀ
  • ਨਾਨਕ ਨਿੱਕਿਆ ਲਈ
  • ਲੰਗੜੀ ਤਿਤਲੀ
  • ਇਕ ਸੀ ਕਾਲੂ
  • ਜੰਗਲ ਵਿਚ ਸਕੂਲ
  • ਸੱਤ ਕਤੂਰੇ ਸ਼ਿਮਲੇ ਚਲੇ
  • ਟਾਹਲੀ ਟੰਗਿਆ ਆਲ੍ਹਣਾ
  • ਪੰਪ ਪੰਪ ਪੰਪੀ

ਹਵਾਲੇ

[ਸੋਧੋ]