ਸੁਨਹਿਰੀ ਤਿਕੋਣ (ਦੱਖਣ-ਪੂਰਬੀ ਏਸ਼ੀਆ)
Jump to navigation
Jump to search
ਸੁਨਹਿਰੀ ਤਿਕੋਣ (ਬਰਮੀ: ေရႊႀတိဂံ နယ္ေျမ, IPA: [ʃwè tɹḭɡàɴ nɛ̀mjè]; ਥਾਈ: สามเหลี่ยมทองคำ, IPA: [sǎːm.lìəm.tʰɔːŋ.kʰam]; ਲਾਓ: ສາມຫຼ່ຽມທອງຄຳ; ਵੀਅਤਨਾਮੀ: Tam giác Vàng; ਚੀਨੀ: 金三角; ਪਿਨਯਿਨ: jīn sān jiǎo) ਸੰਸਾਰ ਵਿੱਚ ਅਫੀਮ ਦੀ ਖੇਤੀ ਕਰਨ ਵਾਲੇ ਮੁੱਖ ਤੌਰ ਤੇ ਦੋ ਖਿੱਤਿਆਂ ਵਿੱਚੋਂ ਇੱਕ ਹੈ। ਇਹ ਲਗਪਗ 367,000 ਵਰਗ ਮੀਲ (950,000 ਵਰਗ ਕਿਮੀ) ਇਲਾਕਾ ਹੈ, ਜੋ ਦੱਖਣ ਪੂਰਬ ਏਸ਼ੀਆ ਦੇ ਤਿੰਨ ਦੇਸ਼ਾਂ - ਬਰਮਾ, ਲਾਓਸ ਤੇ ਥਾਈਲੈਂਡ ਦੇ ਪਰਬਤੀ ਖੇਤਰਾਂ ਤੇ ਫੈਲਿਆ ਹੋਇਆ ਹੈ।
ਸੁਨਹਿਰੀ ਚੰਦ-ਦਾਤਰੀ ਵਿੱਚ ਅਫਗਾਨਿਸਤਾਨ ਸਹਿਤ, ਇਹ 1950ਵਿਆਂ ਤੋਂ ਏਸ਼ੀਆ ਅਤੇ ਸੰਸਾਰ ਦਾ ਸਭ ਤੋਂ ਵੱਡਾ ਅਫੀਮ ਪੈਦਾ ਕਰਨ ਵਾਲ਼ਾ ਖਿੱਤਾ ਹੈ। ਪਹਿਲਾਂ 21 ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਤੱਕ ਅਫੀਮ ਦੀ ਪੈਦਾਵਾਰ ਮੁੱਖ ਤੌਰ ‘ਤੇ “ਸੁਨਹਿਰੀ ਤਿਕੋਣ” ਦੇ ਖਿੱਤੇ ਵਿੱਚ ਹੁੰਦੀ ਸੀ, ਫਿਰ ਅਫਗਾਨਿਸਤਾਨ ਸੰਸਾਰ ਦਾ ਸਭ ਤੋਂ ਵੱਡਾ ਅਫੀਮ ਪੈਦਾ ਕਰਨ ਵਾਲ਼ਾ ਖਿੱਤਾ ਬਣ ਗਿਆ।[1]
ਹਵਾਲੇ[ਸੋਧੋ]
- ↑ "Afghanistan Again Tops List of Opium Producers". The Washington Post. 4 February 2003.