ਸਮੱਗਰੀ 'ਤੇ ਜਾਓ

ਸੁਰਾਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਾਣੀ ਪਾਉਣ ਵਾਲੇ ਮਿੱਟੀ ਦੇ ਲੰਮੇ ਤੇ ਪਤਲੇ ਗਰਦਨ ਵਾਲੇ ਭਾਂਡੇ ਨੂੰ ਸੁਰਾਹੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਝਾਰੀ ਤੇ ਝੱਜਰ ਵੀ ਕਹਿੰਦੇ ਹਨ। ਇਕ ਕੱਚ ਦੀ ਸੁਰਾਹੀ ਵੀ ਹੁੰਦੀ ਹੈ ਜਿਸ ਵਿਚ ਸ਼ਰਾਬ ਰੱਖੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਸੁਰਾਹੀ ਦੀ ਘਰ ਵਰਤੋਂ ਦੇ ਨਾਲ ਪੈਸੇ ਵਾਲੇ ਪਰਿਵਾਰ, ਸ਼ਾਹੂਕਾਰ ਸਫ਼ਰ ਕਰਨ ਸਮੇਂ ਵੀ ਵਰਤੋਂ ਕਰਦੇ ਸਨ।

ਸੁਰਾਹੀ ਘੁਮਿਆਰ ਬਣਾਉਂਦਾ ਹੈ। ਇਹ ਕਾਲੀ ਚਿਉਕਣੀ ਮਿੱਟੀ ਦੀ ਬਣਾਈ ਜਾਂਦੀ ਹੈ। ਮਿੱਟੀ ਦੀ ਚੰਗੀ ਤਰ੍ਹਾਂ ਘਾਣੀ ਬਣਾ ਕੇ, ਘੁਮਿਆਰ ਸੁਰਾਹੀ ਨੂੰ ਚੱਕ ਉਪਰ ਡੌਲਦਾ ਹੈ। ਫੇਰ ਉਸ ਨੂੰ ਸੁਕਾਇਆ ਜਾਂਦਾ ਹੈ। ਸੁਕਾਉਣ ਤੋਂ ਬਾਅਦ ਸੁਰਾਹੀ ਨੂੰ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਹੈ। ਪਹਿਲਾਂ ਹਰ ਪਿੰਡ ਵਿਚ ਘੁਮਿਆਰ ਹੁੰਦੇ ਸਨ। ਭਾਂਡੇ ਬਣਾਉਂਦੇ ਸਨ। ਹੁਣ ਕਿਸੇ-ਕਿਸੇ ਪਿੰਡ ਵਿਚ ਹੀ ਘੁਮਿਆਰ ਭਾਂਡੇ ਬਣਾਉਂਦੇ ਹਨ। ਹੁਣ ਬਹੁਤ ਸਾਰੇ ਮਿੱਟੀ ਦੇ ਭਾਂਡਿਆਂ ਦੀ ਥਾਂ ਪਿੱਤਲ, ਸਟੀਲ ਅਤੇ ਐਲੂਮੀਨੀਅਮ ਦੇ ਭਾਂਡਿਆਂ ਨੇ ਲੈ ਲਈ ਹੈ। ਹੁਣ ਮਿੱਟੀ ਦੀ ਸੁਰਾਹੀ ਦੀ ਵਰਤੋਂ ਨਾ ਮਾਤਰ ਹੀ ਰਹਿ ਗਈ ਹੈ। ਸਫਰ ਵਿਚ ਪਾਣੀ ਅੱਜਕੱਲ੍ਹ ਪਲਾਸਟਿਕ ਦੀਆਂ ਭਾਂਤ-ਭਾਂਤ ਦੀਆਂ ਬਣੀਆਂ ਬੋਤਲਾਂ, ਥਰਮੋਸ਼ ਬੋਤਲਾਂ ਵਿਚ ਲੋਕ ਲੈ ਕੇ ਜਾਂਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.