ਸੂਫੀਆ ਕਾਮਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੇਗਮ ਸੂਫੀਆ ਕਾਮਾਲ
ਜਨਮ(1911-06-20)20 ਜੂਨ 1911
Barisal, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ (ਹੁਣ ਬੰਗਲਾਦੇਸ਼ ਵਿੱਚ)
ਮੌਤ20 ਨਵੰਬਰ 1999(1999-11-20) (ਉਮਰ 88)
ਢਾਕਾ, ਬੰਗਲਾਦੇਸ਼
ਪੇਸ਼ਾਕਵੀ, ਲੇਖਕ
ਸਾਥੀਸਯਦ ਨੇਹਲ ਹੋਸੈਨ (1922–1932; ਬੇਵਾ)
ਕਮਾਲੁਦੀਨ ਅਹਿਮਦ (1937–)
ਬੱਚੇਆਮਿਨਾ ਕਾਹਰ (ਧੀ)
ਸੁਲਤਾਨਾ ਕਾਮਾਲ (ਧੀ)
ਸੈਦਾ ਕਾਮਾਲ (ਧੀ)
ਸ਼ਾਹਿਦ ਕਾਮਾਲ (ਪੁੱਤਰ)
ਸਾਜਿਦ ਕਾਮਾਲ (ਪੁੱਤਰ)
ਪੁਰਸਕਾਰਬੰਗਲਾ ਅਕੈਡਮੀ ਅਵਾਰਡ (1962)
Ekushey Padak (1976) ਆਜ਼ਾਦੀ ਦਿਹਾੜੇ ਦਾ ਪੁਰਸਕਾਰ (1997)

ਬੇਗਮ ਸੂਫੀਆ ਕਾਮਾਲ (ਬੰਗਾਲੀ: সুফিয়া কামাল; 20 ਜੂਨ 1911 – 20 ਨਵੰਬਰ 1999) ਇੱਕ ਬੰਗਾਲੀ (ਜਨਮ ਮੌਜੂਦਾ ਬੰਗਲਾਦੇਸ਼) ਕਵੀ ਅਤੇ ਸਿਆਸੀ ਕਾਰਕੁਨ ਸੀ।ਉਹ 1950ਵਿਆਂ ਅਤੇ 60ਵਿਆਂ ਦੀ ਬੰਗਾਲੀ ਰਾਸ਼ਟਰਵਾਦੀ ਲਹਿਰ ਦੀ ਇੱਕ ਪ੍ਰਭਾਵਸ਼ਾਲੀ ਸਭਿਆਚਾਰਕ ਆਈਕਾਨ ਅਤੇ ਆਜ਼ਾਦ ਬੰਗਲਾਦੇਸ਼ ਦੀ ਇੱਕ ਮਹੱਤਵਪੂਰਨ ਸਿਵਲ ਸਮਾਜ ਆਗੂ ਸੀ। 1999 ਵਿੱਚ ਉਸ ਦੀ  ਮੌਤ ਹੋ ਗਈ ਅਤੇ ਉਹ ਪਹਿਲੀ ਔਰਤ ਸੀ ਦੇਸ਼ ਵਿੱਚ ਰਾਜਕੀ ਸਨਮਾਨ ਨਾਲ ਦਫਨਾਇਆ ਗਿਆ।[1]

ਸ਼ੁਰੂ ਦਾ ਜੀਵਨ[ਸੋਧੋ]

ਸੂਫੀਆ ਦਾ ਜਨਮ ਸ਼ਾਇਸਤਾਬਾਦ  ਬਰਿਸਲ ਵਿੱਚ ਹੋਇਆ ਸੀ। ਉਹ ਇੱਕ ਜ਼ਿਮੀਦਾਰ ਪਰਿਵਾਰ ਦੀ ਧੀ ਸੀ। ਉਸ ਦੇ ਬਚਪਨ ਦੇ ਜ਼ਮਾਨੇ ਵਿੱਚ ਮਹਿਲਾ ਸਿੱਖਿਆ ਵਰਜਿਤ ਸੀ ਅਤੇ ਉਹ ਰਸਮੀ ਅਕਾਦਮਿਕ ਸਿੱਖਿਆ ਤਾਂ ਹਾਸਲ ਨਾ ਕਰ ਸਕੀ, ਪਰ ਉਸ ਨੇ  ਬੰਗਾਲੀ, ਹਿੰਦੀ, ਅੰਗਰੇਜ਼ੀ, ਉਰਦੂ, ਅਰਬੀ, ਕੁਰਦੀ ਅਤੇ ਫ਼ਾਰਸੀ ਭਾਸ਼ਾਵਾਂ ਘਰ ਰੱਖੇ ਟਿਉਟਰਾਂ ਰਾਹੀਂ ਸਿੱਖ ਲਈਆਂ। 1918 ਵਿੱਚ, ਉਹ ਆਪਣੀ ਮਾਤਾ ਨਾਲ ਕੋਲਕਾਤਾ ਚਲੀ ਗਈ, ਜਿੱਥੇ ਉਸ ਦੀ ਮਿਲਣੀ ਬੇਗਮ ਰੋਕਿਆ ਨਾਲ ਹੋਈ। [2] ਉਸ ਦਾ ਪਹਿਲਾ ਵਿਆਹ 11 ਸਾਲ ਦੀ ਉਮਰ ਵਿੱਚ ਉਸ ਦੇ ਚਚੇਰੇ ਭਰਾ ਸਯਦ ਨੇਹਲ ਹੋਸੈਨ, ਜੋ ਉਦੋਂ ਕਾਨੂੰਨ ਦਾ ਵਿਦਿਆਰਥੀ ਸੀ, ਨਾਲ ਹੋਇਆ। ਉਨ੍ਹਾਂ ਦੀ ਇੱਕ ਧੀ ਸੀ, ਆਮਿਨਾ ਕਾਹਰ। 1932 ਵਿੱਚ ਹੋਸੈਨ ਦੀ ਮੌਤ ਹੋ ਗਈ। ਪੰਜ ਸਾਲ ਬਾਅਦ, ਸੂਫੀਆ ਨੇ ਕਮਾਲੁਦੀਨ ਅਹਿਮਦ ਨਾਲ ਵਿਆਹ ਕਰਵਾ ਲਿਆ।[1]

ਸੂਫੀਆ  ਬਾਅਦ ਵਿੱਚ ਦੋ ਹੋਰ ਧੀਆਂ, ਸੁਲਤਾਨਾ ਕਾਮਾਲ ਅਤੇ ਸੈਦਾ ਕਾਮਾਲ, ਅਤੇ ਦੋ ਪੁੱਤਰਾਂ ਸ਼ਾਹਿਦ ਕਾਮਾਲ ਅਤੇ ਸਾਜਿਦ ਕਾਮਾਲ ਦੀ ਮਾਂ ਬਣੀ।

1925 ਵਿੱਚ ਉਸ ਦੀ ਮਿਲਣੀ ਮਹਾਤਮਾ ਗਾਂਧੀ ਨਾਲ ਹੋਈ ਜਿਸ ਨੇ ਉਸ ਨੂੰ ਸਾਦਾ ਪਹਿਰਾਵੇ ਲਈ ਪ੍ਰੇਰਿਤ ਕੀਤਾ।[3]

ਸੂਫੀਆ ਕਾਮਾਲ ਦੀ ਪਹਿਲੀ ਕਵਿਤਾ, ਬਸੰਤੀ, 1926 ਵਿੱਚ ਸੋਗਾਤ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਸੀ। 1931 ਵਿੱਚ ਉਹ ਭਾਰਤੀ ਮਹਿਲਾ ਫੈਡਰੇਸ਼ਨ ਦੀ ਪਹਿਲੀ ਬੰਗਾਲੀ ਮੁਸਲਮਾਨ ਔਰਤ ਮੈਂਬਰ ਬਣ ਗਈ।[2]

ਸਾਹਿਤ[ਸੋਧੋ]

ਉਸਦੀ ਲਿਖੀ ਇੱਕ ਨਿੱਕੀ ਕਹਾਣੀ ਸੈਨਿਕ ਬਧੂ 1923 ਵਿੱਚ ਇੱਕ ਸਥਾਨਕ ਪਰਚੇ ਵਿੱਚ ਪ੍ਰਕਾਸ਼ਿਤ ਹੋਈ ਸੀ। [2] ਇਸ ਉਪਰੰਤ ਉਸ ਦਾ ਸਾਹਿਤਕ ਕੈਰੀਅਰ ਸ਼ੁਰੂ ਹੋ ਗਿਆ। ਉਸ ਦੀ ਪਹਿਲੀ ਕਵਿਤਾ ਦੀ ਕਿਤਾਬ  ਸੰਝੇਰ ਮਾਇਆ (ਸ਼ਾਮ ਦੀ ਚਹਿਲਪਹਿਲ) 1938 ਵਿੱਚ ਛਪੀ ਜਿਸਦਾ ਮੁਖਬੰਧ ਕਾਜ਼ੀ ਨਜ਼ਰੁਲ ਇਸਲਾਮ ਨੇ ਲਿਖਿਆ ਸੀ ਅਤੇ ਰਬਿੰਦਰਨਾਥ ਟੈਗੋਰ ਨੇ ਇਸਦੀ ਸ਼ਲਾਘਾ ਕੀਤੀ ਸੀ। 1984 ਵਿੱਚ ਸੰਝੇਰ ਮਾਇਆ ਦਾ ਰੂਸੀ ਭਾਸ਼ਾ ਵਿੱਚ Санжер Майя улу Суфия Камал ਦੇ ਨਾਮ ਹੇਠ ਅਨੁਵਾਦ ਕੀਤਾ ਗਿਆ ਸੀ।

1937 ਵਿੱਚ ਉਸ ਨੇ ਨਿੱਕੀਆਂਕਹਾਣੀਆਂ ਦਾ ਪਹਿਲਾ ਸੰਗ੍ਰਹਿ, ਕੇਆਰ ਕਾਂਟਾ (ਕੇਆ ਰੁੱਖ ਦੇ ਕੰਡੇ ) ਪ੍ਰਕਾਸ਼ਿਤ ਕੀਤਾ।

ਭਾਵੇਂ ਉਹ ਆਪਣੇ ਆਪ ਨੂੰ ਇੱਕ ਰੋਮਾੰਟਿਕ ਕਵੀ ਕਹਿੰਦੀ ਸੀ, ਉਸ ਦੇ ਕੰਮ ਵਿੱਚ ਬੰਗਾਲੀ ਭਾਸ਼ਾ ਅਤੇ ਸਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਅਤੇ ਪਾਕਿਸਤਾਨੀ ਹਾਕਮਾਂ ਦੇ ਖਿਲਾਫ਼ ਸੰਘਰਸ਼ ਦੀ ਵਧੇਰੇ ਹੀ ਵਧੇਰੇ ਤੀਬਰ ਹੋ ਰਹੀ ਝਲਕ ਮਿਲਦੀ ਹੈ।

ਸਰਗਰਮੀਆਂ[ਸੋਧੋ]

1947 ਵਿਚ, ਜਦ "ਸਪਤਾਹਿਕ ਬੇਗਮ" ਪਹਿਲੇ ਪਹਿਲ ਪ੍ਰਕਾਸ਼ਿਤ ਕੀਤਾ ਗਿਆ, ਸੂਫੀਆ ਕਾਮਾਲ ਇਸ ਦੀ ਪਹਿਲੀ ਸੰਪਾਦਕ ਬਣੀ। ਉਸ ਸਾਲ ਭਾਰਤ ਦੀ ਵੰਡ ਦੇ ਬਾਅਦ ਅਕਤੂਬਰ ਵਿੱਚ ਉਹ ਢਾਕਾ ਆ ਗਈ। ਇਸ ਸਮੇਂ ਵੱਡੇ ਹਿੰਦੂ ਅਤੇ ਮੁਸਲਿਮ ਟਕਰਾਅ ਦੌਰਾਨ ਕਾਮਾਲ ਨੇ ਫਿਰਕੂ ਦੋਸਤੀ ਲਈ ਕੰਮ ਕੀਤਾ ਅਤੇ ਅਮਨ ਕਮੇਟੀ ਵਿੱਚ ਸ਼ਾਮਲ ਹੋ ਗਈ।1948 ਵਿਚ, ਜਦ ਪੂਰਬੋ ਪਾਕਿਸਤਾਨ ਮੋਹਿਲਾ ਕਮੇਟੀ  ਦਾ ਗਠਨ ਕੀਤਾ ਗਿਆ, ਉਹ ਇਸ ਦੀ ਚੇਅਰਮੈਨ ਬਣੀ।[2] ਕਾਮਾਲ ਦੀ ਸਰਗਰਮੀ 1952 ਵਿੱਚ ਭਾਸ਼ਾ ਲਹਿਰ ਵਿੱਚ ਜਾਰੀ ਰਹੀ। 1961 ਵਿੱਚ, ਜਦ ਪਾਕਿਸਤਾਨੀ ਸਰਕਾਰ ਨੇ ਰਬਿੰਦਰਾ ਸੰਗੀਤ ਤੇ ਪਾਬੰਦੀ ਲਾਈ ਉਹ ਇਸ ਦੇ ਖਿਲਾਫ਼ ਚੱਲੀ ਲਹਿਰ ਵਿੱਚ ਸ਼ਾਮਲ ਹੋ ਗਈ। 1969 ਵਿੱਚ ਜਨਤਕ ਬਗ਼ਾਵਤ ਦੌਰਾਨ ਜਦੋਂ ਜਨਰਲ ਅਯੂਬ ਖਾਨ ਅਸਤੀਫੇ ਦੀ ਮੰਗ ਕੀਤੀ ਗਈ ਉਸ ਨੇ (ਮਹਿਲਾ ਸੰਘਰਸ਼ ਪਰਿਸ਼ਦ) ਬਣਾ ਕੇ ਕਾਜ਼ ਨੂੰ ਅੱਗੇ ਵਧਾਇਆ।

ਮੁਕਤੀ ਯੁੱਧ ਵਿੱਚ ਭੂਮਿਕਾ[ਸੋਧੋ]

ਕਮਾਂਲ ਨੇ ਕਈ ਵਾਰ ਆਪਣੀ ਬਹਾਦਰੀ ਦਿਖਾਈ। ਇੱਕ ਵਾਰ ਅਯੂਬ ਖਾਨ ਨੇ ਢਾਕਾ ਦੇ ਸਮਾਜਿਕ ਉੱਚਿਆਂ ਨਾਲ ਮੁਲਾਕਾਤ ਕਰਦਿਆਂ ਟਿੱਪਣੀ ਕੀਤੀ ਕਿ ਆਮ ਲੋਕ ਜਾਨਵਰਾਂ ਵਰਗੇ ਹੁੰਦੇ ਹਨ ਅਤੇ ਇਸ ਤਰ੍ਹਾਂ, ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੰਦੇ। ਸੂਫੀਆ ਕਮਾਲ ਇੱਕ ਵਾਰੀ ਖੜੀ ਹੋ ਗਈ ਅਤੇ ਟਿੱਪਣੀ ਕੀਤੀ, "ਜੇ ਲੋਕ ਜਾਨਵਰ ਹਨ ਤਾਂ ਗਣਤੰਤਰ ਦੇ ਰਾਸ਼ਟਰਪਤੀ ਹੋਣ ਦੇ ਨਾਤੇ, ਤੁਸੀਂ ਜਾਨਵਰਾਂ ਦਾ ਰਾਜਾ ਹੋ।"

ਜਦੋਂ 25 ਮਾਰਚ 1971 ਨੂੰ ਪਾਕਿ ਸੈਨਾ ਦੁਆਰਾ ਕਮਾਲ ਅਤੇ ਡਾ. ਸਪਸ਼ਟੀਕਰਨ ਲਈ ਉਸ ਸਮੇਂ ਦੀ ਪਾਕਿਸਤਾਨੀ ਸੈਨਿਕ ਸਰਕਾਰ 'ਤੇ ਡਿਪਲੋਮੈਟਿਕ ਦਬਾਅ ਪਾਕਿਸਤਾਨੀ ਸਰਕਾਰ ਨੂੰ ਇਹ ਸਾਬਤ ਕਰਨ ਲਈ ਕਿ ਸੂਫੀਆ ਕਮਾਂਲ ਅਜੇ ਵੀ ਜਿੰਦਾ ਸੀ, ਕਵੀ ਨਾਲ ਰੇਡੀਓ 'ਤੇ ਇੱਕ ਇੰਟਰਵਿਊ ਪ੍ਰਸਾਰਿਤ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਰੇਡੀਓ ਪੂਰਬੀ ਪਾਕਿਸਤਾਨ ਦੇ ਉਸ ਵੇਲੇ ਦੇ ਖੇਤਰੀ ਨਿਰਦੇਸ਼ਕ, ਜ਼ਿਲੂਰ ਰਹਿਮਾਨ ਨੇ ਕਮਾਲ ਨੂੰ ਇੱਕ ਬਿਆਨ ਭੇਜੇ ਜਿਸ ਦੇ ਬਿਆਨ ਉੱਤੇ ਦਸਤਖਤ ਕਰਨ ਲਈ "1971 ਵਿੱਚ ਬੰਗਲਾਦੇਸ਼ ਵਿੱਚ ਕੋਈ ਕਤਲੇਆਮ ਨਹੀਂ ਹੋਇਆ ਸੀ।" ਜਦੋਂ ਉਸ ਨੇ ਇਨਕਾਰ ਕਰ ਦਿੱਤਾ, ਰਹਿਮਾਨ ਨੇ ਧਮਕੀ ਦਿੱਤੀ, "ਜੇ ਤੁਸੀਂ ਆਪਣਾ ਦਸਤਖਤ ਨਹੀਂ ਦਿੰਦੇ ਤਾਂ ਇਹ ਤੁਹਾਡੇ ਅਤੇ ਤੁਹਾਡੇ ਜਵਾਈ ਕਹਰ ਚੌਧਰੀ ਲਈ ਮੁਸ਼ਕਲ ਖੜ੍ਹੀ ਕਰ ਸਕਦੀ ਹੈ।" ਉਸ ਨੇ ਉਸ ਨੂੰ ਦੱਸਿਆ ਕਿ ਉਸ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ. ਉਸਨੇ ਕਿਹਾ, "ਮੈਂ ਗਲਤ ਬਿਆਨ 'ਤੇ ਆਪਣੇ ਦਸਤਖਤ ਰੱਖਣ ਦੀ ਬਜਾਏ ਮਰ ਜਾਵਾਂਗਾ।"

ਉਸ ਨੇ ਸਰਗਰਮੀ ਨਾਲ ਪਰ ਗੁਪਤ ਰੂਪ ਵਿੱਚ ਆਜ਼ਾਦੀ ਘੁਲਾਟੀਆਂ ਦੇ ਆਜ਼ਾਦੀ ਘੁਲਾਟੀਆਂ ਦੀ ਮਦਦ ਕੀਤੀ। ਸੰਨ 1971 ਵਿੱਚ, ਢਾਕਾ ਵਿੱਚ ਬਹੁਤ ਸਾਰੇ ਲੋਕਾਂ ਨੇ ਪ੍ਰੋਫੈਸਰ ਘਿਆਸੂਦੀਨ ਅਹਿਮਦ ਅਤੇ ਲੇਖਕ ਸ਼ਾਹਿਦੁੱਲਾ ਕੈਸਰ ਸਮੇਤ ਦਵਾਈ ਅਤੇ ਭੋਜਨ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਸੂਫੀਆ ਕਮਲ ਦੇ ਘਰ ਭੇਜ ਦਿੱਤਾ, ਜਿੱਥੋਂ ਆਜ਼ਾਦੀ ਘੁਲਾਟੀਆਂ ਨੇ ਉਨ੍ਹਾਂ ਨੂੰ ਆਪਣੀ ਸਿਖਲਾਈ ਚੌਕੀ ਲਈ ਚੁਣ ਲਿਆ। [12] ਜੁਲਾਈ 1971 ਤੋਂ, ਉਹ ਜੰਗ ਦੇ ਜ਼ਖਮੀ ਲੋਕਾਂ ਲਈ ਖਾਣਾ ਅਤੇ ਦਵਾਈ ਲੈ ਕੇ ਹਸਪਤਾਲ ਜਾਂਦੀ ਸੀ. ਉਸ ਸਮੇਂ ਹਸਪਤਾਲ ਵਿਚ ਖਾਣ ਪੀਣ ਅਤੇ ਦਵਾਈਆਂ ਦਾ ਗੰਭੀਰ ਸੰਕਟ ਸੀ. ਉਹ ਸਾਇੰਸ ਲੈਬਾਰਟਰੀ, ਢਾਕਾ ਵਿਖੇ ਕੁਝ ਰਿਕਸ਼ਾ ਚਾਲਕਾਂ ਨੂੰ ਖਾਣਾ ਅਤੇ ਦਵਾਈ ਦਿੰਦੀ ਸੀ। ਉਹ ਖਾਣਾ ਅਤੇ ਦਵਾਈ ਸੁਤੰਤਰਤਾ ਸੰਗਰਾਮਾਂ ਕੋਲ ਲੈ ਜਾਂਦੇ। ਉਹ ਆਜ਼ਾਦੀ ਘੁਲਾਟੀਆਂ ਜਿਵੇਂ ਅਬੁਲ ਬਾਰਕ ਅਲਵੀ, ਸ਼ਫੀ ਇਮਾਮ ਰੁਮੀ, ਮਸੂਦ ਸਦੇਕ ਚੁੱਲੂ ਅਤੇ ਜੌਹਲ ਨਾਲ ਅਗਸਤ ਵਿੱਚ ਨੇੜਲੇ ਸੰਪਰਕ ਸਥਾਪਤ ਕਰਨ ਦੇ ਯੋਗ ਸੀ. ਜਿਵੇਂ ਕਿ ਪਾਕਿਸਤਾਨੀ ਫੌਜ ਉਸ 'ਤੇ ਆਪਣੀ ਨਿਗਰਾਨੀ ਰੱਖਦੀ ਹੈ, ਉਹ ਖਤਰੇ ਨੂੰ ਨਜ਼ਰਅੰਦਾਜ਼ ਕਰਦਿਆਂ ਅਜ਼ਾਦੀ ਘੁਲਾਟੀਆਂ ਦੀ ਵੱਖ-ਵੱਖ ਤਰੀਕਿਆਂ ਨਾਲ ਸਹਾਇਤਾ ਕਰਨ ਦੀ ਕੋਸ਼ਿਸ਼ ਕਰੇਗੀ। ਅਬੁਲ ਬਾਰਕ ਅਲਵੀ ਨੂੰ ਛੱਡ ਕੇ ਬਾਕੀ ਸਾਰੇ ਪਾਕਿਸਤਾਨੀ ਫੌਜ ਦੇ ਹੱਥੋਂ ਮਾਰੇ ਗਏ। ਪਾਕਿਸਤਾਨ ਦੀ ਸੈਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸੂਫੀਆ ਕਮਲ ਦੇ ਜਵਾਈ ਕਹਰ ਚੌਧਰੀ ਨੂੰ ਮਾਰ ਦਿੱਤਾ, ਕਿਉਂਕਿ ਉਹ ਉਸ ਨਾਲ ਬਹੁਤ ਨਾਰਾਜ਼ ਸਨ। ਦਸੰਬਰ 1971 ਦੇ ਅਰੰਭ ਵਿਚ ਸ਼ਾਹਿਦਉੱਲਾ ਕੈਸਰ, ਮੁਨੀਅਰ ਚੌਧਰੀ ਅਤੇ ਫਜ਼ਲੇ ਰੱਬੀ ਨੇ ਉਸ ਨੂੰ ਢਾਕਾ ਛੱਡਣ ਦੀ ਚੇਤਾਵਨੀ ਦਿੱਤੀ ਪਰ ਉਹ ਆਪ ਨਹੀਂ ਚਲੇ ਗਏ ਅਤੇ ਫੜੇ ਗਏ ਅਤੇ ਬਾਅਦ ਵਿੱਚ ਮਾਰ ਦਿੱਤੇ ਗਏ।

ਇਨਾਮ[ਸੋਧੋ]

ਕਾਰਜ[ਸੋਧੋ]

  • Mrittikar Ghran (The Fragrance of Earth)
  • Ekatturer Diary (Diary of '71)
  • Benibinyas Samay To Ar Nei (No More Time for Braiding Your Hair)
  • Ekale Amader Kal (In This Time, Our Time)

== ਪਛਾਣ ਢਾਕਾ ਵਿੱਚ ਨੈਸ਼ਨਲ ਪਬਲਿਕ ਲਾਇਬ੍ਰੇਰੀ ਨੂੰ ਉਸ ਦੇ ਸਨਮਾਨ ਵਿੱਚ ਸੂਫੀਆ ਕਮਾਲ ਨੈਸ਼ਨਲ ਪਬਲਿਕ ਲਾਇਬ੍ਰੇਰੀ ਦਾ ਨਾਮ ਦਿੱਤਾ ਗਿਆ ਹੈ।[4] 20 ਜੂਨ, 2019 ਨੂੰ, ਗੂਗਲ ਨੇ ਆਪਣਾ 108ਵਾਂ ਜਨਮਦਿਨ ਗੂਗਲ ਡੂਡਲ ਨਾਲ ਮਨਾਇਆ।[5]

ਹਵਾਲੇ[ਸੋਧੋ]

  1. 1.0 1.1 Douglas Martin (28 November 1999). "Sufia Kamal, Poet and Advocate, Dies at 88". The New York Times. Retrieved 21 November 2012. 
  2. 2.0 2.1 2.2 2.3 Prothom Alo, 20 November 2006 ਹਵਾਲੇ ਵਿੱਚ ਗਲਤੀ:Invalid <ref> tag; name "Prothom Alo, 20 November 2006" defined multiple times with different content ਹਵਾਲੇ ਵਿੱਚ ਗਲਤੀ:Invalid <ref> tag; name "Prothom Alo, 20 November 2006" defined multiple times with different content
  3. Empty citation (help) 
  4. "Central Public Library renamed". The Daily Star (in ਅੰਗਰੇਜ਼ੀ). 22 January 2010. Retrieved 28 December 2018. 
  5. "Sufia Kamal's 108th Birthday". Google. 20 June 2019.