ਸੈਮ ਮਾਨੇਕਸ਼ਾਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੈਮ ਮਾਣਕਸ਼ਾਹ
Field Marshal Sam Manekshaw
8th Chief of Army Staff
(Pictured wearing General's insignia ca. 1970)
ਛੋਟਾ ਨਾਮਸੈਮ ਬਹਾਦੁਰ
ਜਨਮ(1914-04-03)3 ਅਪ੍ਰੈਲ 1914
ਅੰਮ੍ਰਿਤਸਰ, ਪੰਜਾਬ
ਮੌਤ27 ਜੂਨ 2008(2008-06-27) (ਉਮਰ 94)
Wellington, ਤਮਿਲ ਨਾਡੂ
ਦਫ਼ਨ
ਵਫ਼ਾਦਾਰੀ British India (1947 ਤੱਕ)
 India (after 1947)
ਸੇਵਾ/ਬ੍ਰਾਂਚ ਬ੍ਰਿਟਿਸ਼ ਭਾਰਤੀ ਫੌਜ
 ਭਾਰਤੀ ਫੌਜ
ਸੇਵਾ ਦੇ ਸਾਲ1934–2008[1]
ਰੈਂਕ Field Marshal
ਲੜਾਈਆਂ/ਜੰਗਾਂਦੂਜਾ ਵਿਸ਼ਵ ਯੁੱਧ
1947 ਦੀ ਭਾਰਤ-ਪਾਕ ਜੰਗ
Sino-Indian War
1965 ਦੀ ਭਾਰਤ-ਪਾਕ ਜੰਗ
ਬੰਗਲਾਦੇਸ਼ ਮੁਕਤੀ ਸੰਗਰਾਮ 1971
ਇਨਾਮਪਦਮ ਵਿਭੂਸ਼ਣ
ਪਦਮ ਭੂਸ਼ਣ
Military Cross
ਦਸਤਖ਼ਤ

ਸੈਮ ਹੋਰਮੁਸਜੀ ਫ੍ਰਾਮਜੀ ਜਮਸ਼ੇਦਜੀ ਮਾਨੇਕਸ਼ਾਅ (Gujarati: સામ હોરમૂસજી ફરામજી જમશેદજી માણેકશા) ਦਾ ਜਨਮ 3 ਅਪਰੈਲ 1914 ਨੂੰ ਅੰਮ੍ਰਿਤਸਰ ਦੇ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ। ਮਾਨੇਕਸ਼ਾਅ ਨੂੰ ਸੈਮ ਬਹਾਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਇੱਕ ਭਾਰਤੀ ਫੌਜੀ ਆਗੂ ਸੀ। ਉਹ ਪਹਿਲਾ ਭਾਰਤੀ ਫੌਜੀ ਅਫ਼ਸਰ ਸੀ ਜਿਸ ਨੂੰ 1973 ਵਿੱਚ ਫੀਲਡ ਮਾਰਸ਼ਲ ਦਾ ਅਹੁਦਾ ਪ੍ਰਾਪਤ ਹੋਇਆ। ਉਸ ਨੇ ਆਪਣੇ ਮਾਣਮੱਤੇ 4 ਦਹਾਕੇ ਦੇ ਫੌਜੀ ਜੀਵਨ ਵਿੱਚ 5 ਜੰਗਾ ਵਿੱਚ ਸ਼ਮੂਲੀਅਤ ਪਾਈ। ਉਸ ਨੇ ਦੇਸ਼ ਪ੍ਰਤੀ ਸੇਵਾ ਬਰਤਾਨੀਆਂ ਫੌਜ ਵਿੱਚ ਪਹਿਲੀ ਵਿਸ਼ਵ ਜੰਗ ਦੌਰਾਨ ਸ਼ੁਰੂ ਕੀਤੀ ਸੀ। 1969 ਵਿੱਚ ਮਾਣਕਸ਼ਾਹ ਭਾਰਤੀ ਫੌਜ ਦੇ ਸੱਤਵਾਂ ਮੁੱਖੀ ਬਣਿਆ। ਉਸ ਦੀ ਅਗਵਾਈ ਵਿੱਚ 1971 ਦੀ ਭਾਰਤ - ਪਾਕਿਸਤਾਨ ਜੰਗ ਲੜੀ ਗਈ। ਇਸ ਜੰਗ ਦੇ ਫਲਸਰੂਪ ਪੂਰਬੀ ਪਾਕਿਸਤਾਨ ਅਲਗ ਹੋ ਗਿਆ ਤੇ ਬੰਗਲਾਦੇਸ਼ ਦਾ ਜਨਮ ਹੋਇਆ। ਨਾਲ ਹੀ ਨਾਲ ਉਸ ਨੇ ਪਾਕਿਸਤਾਨ ਦੇ 93,000 ਫ਼ੌਜੀ ਕੈਦ ਕੀਤੇ। ਉਸ ਸਮੇਂ ਭਾਰਤ ਦੀ ਪ੍ਰਧਾਨ-ਮੰਤਰੀ ਇੰਦਰਾ ਗਾਂਧੀ ਸੀ।

ਮਾਨੇਕਸ਼ਾਅ 1932 ਵਿੱਚ ਦੇਹਰਾਦੂਨ ਵਿਖੇ ਇੰਡੀਅਨ ਮਿਲਟਰੀ ਅਕੈਡਮੀ ਦੇ ਪਹਿਲੇ ਦਾਖਲੇ ਵਿੱਚ ਭਰਤੀ ਹੋਇਆ ਸੀ ਉਸ ਨੂੰ ਚੌਥੀ ਬਟਾਲੀਅਨ, 12ਵੀਂ ਫਰੰਟੀਅਰ ਫੋਰਸ ਰੈਜੀਮੈਂਟ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਉਸ ਨੂੰ ਬਹਾਦਰੀ ਲਈ ਮਿਲਟਰੀ ਕਰਾਸ ਨਾਲ ਸਨਮਾਨਤ ਕੀਤਾ ਗਿਆ ਸੀ। 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ, ਉਸ ਨੂੰ 8ਵੀਂ ਗੋਰਖਾ ਰਾਈਫਲਜ਼ 'ਤੇ ਮੁੜ ਨਿਯੁਕਤ ਕੀਤਾ ਗਿਆ। 1947 ਦੀ ਭਾਰਤ-ਪਾਕਿ ਜੰਗ ਅਤੇ ਹੈਦਰਾਬਾਦ ਸੰਕਟ ਦੌਰਾਨ ਮਾਣਕਸ਼ਾਹ ਨੂੰ ਯੋਜਨਾਬੰਦੀ ਦੀ ਭੂਮਿਕਾ ਨਿਭਾਉਣੀ ਪਈ ਸੀ ਅਤੇ ਨਤੀਜੇ ਵਜੋਂ ਉਸ ਨੇ ਕਦੇ ਵੀ ਪੈਦਲ ਬਟਾਲੀਅਨ ਦਾ ਆਦੇਸ਼ ਨਹੀਂ ਦਿੱਤਾ ਸੀ। ਮਿਲਟਰੀ ਆਪ੍ਰੇਸ਼ਨ ਡਾਇਰੈਕਟੋਰੇਟ ਵਿਖੇ ਸੇਵਾ ਕਰਦਿਆਂ ਉਸ ਨੂੰ ਬ੍ਰਿਗੇਡੀਅਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ। ਉਹ 1952 ਵਿੱਚ 167 ਇਨਫੈਂਟਰੀ ਬ੍ਰਿਗੇਡ ਦਾ ਕਮਾਂਡਰ ਬਣਿਆ ਅਤੇ 1954 ਤੱਕ ਇਸ ਅਹੁਦੇ 'ਤੇ ਰਿਹਾ ਜਦੋਂ ਉਸ ਨੇ ਆਰਮੀ ਹੈੱਡਕੁਆਰਟਰ ਵਿਖੇ ਮਿਲਟਰੀ ਟ੍ਰੇਨਿੰਗ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ।

ਇੰਪੀਰੀਅਲ ਡਿਫੈਂਸ ਕਾਲਜ ਵਿੱਚ ਹਾਈ ਕਮਾਂਡ ਦਾ ਕੋਰਸ ਪੂਰਾ ਕਰਨ ਤੋਂ ਬਾਅਦ, ਉਸ ਨੂੰ 26ਵੇਂ ਇਨਫੈਂਟਰੀ ਡਿਵੀਜ਼ਨ ਦਾ ਕਮਾਂਡਿੰਗ ਜਨਰਲ ਅਫ਼ਸਰ ਨਿਯੁਕਤ ਕੀਤਾ ਗਿਆ। ਉਸ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਦੇ ਕਮਾਂਡੈਂਟ ਵਜੋਂ ਵੀ ਸੇਵਾਵਾਂ ਨਿਭਾਈਆਂ। 1961 ਵਿੱਚ, ਮਾਣਕਸ਼ਾਅ ਨੇ ਰਾਜਨੀਤਿਕ ਲੀਡਰਸ਼ਿਪ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਿਸ ਨਾਲ ਉਸ ਦੇ ਵਿਰੋਧੀਆਂ ਨੇ ਉਸ ਨੂੰ ਗੈਰ-ਦੇਸ਼ ਭਗਤ ਕਿਹਾ, ਅਤੇ ਉਸ ਉੱਤੇ ਦੇਸ਼ ਧ੍ਰੋਹ ਦਾ ਦੋਸ਼ ਲਾਇਆ ਗਿਆ। ਇਸ ਤੋਂ ਬਾਅਦ ਦੀ ਅਦਾਲਤ ਵਿੱਚ ਪੁੱਛਗਿੱਛ 'ਚ ਬਰੀ ਹੋਣ ਤੋਂ ਬਾਅਦ, ਉਸ ਨੇ ਨਵੰਬਰ 1962 ਵਿੱਚ ਆਈ.ਵੀ. ਕੋਰ ਦੀ ਕਮਾਨ ਸੰਭਾਲ ਲਈ। ਅਗਲੇ ਸਾਲ, ਮਾਣਕਸ਼ਾਅ ਨੂੰ ਤਰੱਕੀ ਦੇ ਕੇ ਫੌਜ ਦੇ ਕਮਾਂਡਰ ਦੇ ਅਹੁਦੇ 'ਤੇ ਬਿਠਾਇਆ ਗਿਆ ਅਤੇ ਪੱਛਮੀ ਕਮਾਂਡ ਨੂੰ ਸੰਭਾਲ ਲਿਆ, ਜਿਸ ਨੂੰ 1964 ਵਿੱਚ ਪੂਰਬੀ ਕਮਾਂਡ 'ਚ ਤਬਦੀਲ ਹੋ ਗਿਆ।

ਡਿਵੀਜ਼ਨ, ਕੋਰ ਅਤੇ ਖੇਤਰੀ ਪੱਧਰ 'ਤੇ ਪਹਿਲਾਂ ਹੀ ਫੌਜਾਂ ਦੀ ਕਮਾਂਡ ਹੋਣ ਤੋਂ ਬਾਅਦ, ਮਾਨੇਕਸ਼ਾਅ 1969 ਵਿੱਚ ਸੈਨਾ ਸਟਾਫ ਦਾ ਸੱਤਵਾਂ ਮੁਖੀ ਬਣ ਗਿਆ ਸੀ। ਉਸ ਦੀ ਅਗਵਾਈ ਹੇਠ, ਭਾਰਤੀ ਫੌਜਾਂ ਨੇ 1971 ਦੀ ਭਾਰਤ-ਪਾਕਿ ਜੰਗ ਵਿੱਚ ਪਾਕਿਸਤਾਨ ਵਿਰੁੱਧ ਜੇਤੂ ਮੁਹਿੰਮਾਂ ਚਲਾਈਆਂ ਸਨ, ਜਿਸ ਦੇ ਕਾਰਨ ਦਸੰਬਰ 1971 ਵਿੱਚ ਬੰਗਲਾਦੇਸ਼ ਬਣ ਗਿਆ। ਉਸ ਨੂੰ ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ, ਭਾਰਤ ਦਾ ਦੂਜਾ ਅਤੇ ਤੀਜਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਨਾਲ ਨਿਵਾਜਿਆ ਗਿਆ।

ਨਿੱਜੀ ਜ਼ਿੰਦਗੀ ਅਤੇ ਮੌਤ[ਸੋਧੋ]

ਮਾਨੇਕਸ਼ਾਅ ਨੇ 22 ਅਪ੍ਰੈਲ 1939 ਨੂੰ ਬੰਬੇ ਵਿਖੇ ਸਿਲੂ ਬੋਡੇ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਦੀਆਂ ਦੋ ਬੇਟੀਆਂ, ਸ਼ੈਰੀ ਅਤੇ ਮਾਇਆ (ਬਾਅਦ ਵਿੱਚ ਮਾਜਾ) ਸਨ, ਜੋ ਕ੍ਰਮਵਾਰ 1940 ਅਤੇ 1945 ਵਿੱਚ ਪੈਦਾ ਹੋਈਆਂ। ਸ਼ੈਰੀ ਨੇ ਬਟਲੀਵਾਲਾ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੀ ਇੱਕ ਧੀ ਹੈ ਜਿਸਦਾ ਨਾਮ ਬ੍ਰਾਂਡੀ ਹੈ। ਮਾਇਆ ਨੂੰ ਬ੍ਰਿਟਿਸ਼ ਏਅਰਵੇਜ਼ ਨੇ ਇੱਕ ਮੁਖਤਿਆਰ ਵਜੋਂ ਨੌਕਰੀ ਮਿਲੀ ਅਤੇ ਇੱਕ ਪਾਇਲਟ ਦਾਰੂਵਾਲਾ ਨਾਲ ਵਿਆਹ ਕਰਵਾਇਆ। ਮਾਇਆ ਅਤੇ ਉਸ ਦੇ ਪਤੀ ਕੋਲ ਦੋ ਪੁੱਤਰ ਰਾਓਲ ਸੈਮ ਅਤੇ ਜਹਾਨ ਸੈਮ ਹਨ।

ਮਾਨੇਕਸ਼ਾਅ ਦੀ ਤਾਮਿਲਨਾਡੂ ਦੇ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿਖੇ ਨਮੂਨੀਆ ਤੋਂ ਹੋਣ ਵਾਲੀਆਂ ਪੇਚੀਦਗੀਆਂ ਕਾਰਨ 27 ਜੂਨ 2008 ਨੂੰ ਸਵੇਰੇ 12:30 ਵਜੇ 94 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[2] ਖਬਰਾਂ ਅਨੁਸਾਰ, ਉਸ ਦੇ ਆਖਰੀ ਸ਼ਬਦ "ਮੈਂ ਠੀਕ ਹਾਂ!" ਸਨ। ਉਸ ਨੂੰ ਤਾਮਿਲਨਾਡੂ ਦੇ ਉਟਕਾਮੁੰਡ (ਊਟੀ) ਵਿੱਚ ਪਾਰਸੀ ਕਬਰਸਤਾਨ ਵਿਖੇ, ਉਸ ਦੀ ਪਤਨੀ ਦੀ ਕਬਰ ਦੇ ਨਾਲ, ਮਿਲਟਰੀ ਸਨਮਾਨਾਂ ਨਾਲ ਦਫ਼ਨਾਇਆ ਗਿਆ।[3] ਰਿਟਾਇਰਮੈਂਟ ਤੋਂ ਬਾਅਦ ਮਾਨੇਕਸ਼ਾਅ ਕਈ ਵਿਵਾਦਾਂ ਵਿੱਚ ਘਿਰ ਗਿਆ, ਇਹ ਦੱਸਿਆ ਗਿਆ ਸੀ ਕਿ ਇਸ ਕਾਰਨ ਉਸ ਦੇ ਅੰਤਮ ਸੰਸਕਾਰ ਵਿੱਚ ਵੀ.ਆਈ.ਪੀ. ਦੀ ਨੁਮਾਇੰਦਗੀ ਦੀ ਘਾਟ ਸੀ। ਨਾ ਹੀ ਕਿਸੇ ਵੀ ਕੌਮੀ ਸੋਗ ਦੀ ਘੋਸ਼ਣਾ ਕੀਤੀ ਗਈ ਸੀ, ਜਦੋਂ ਕਿ ਇਹ ਪ੍ਰੋਟੋਕੋਲ ਦੀ ਉਲੰਘਣਾ ਨਹੀਂ, ਪਰ ਰਾਸ਼ਟਰੀ ਮਹੱਤਵ ਵਾਲੇ ਨੇਤਾ ਵਾਲਾ ਬਣਦਾ ਸਨਮਾਨ ਉਸ ਲਈ ਨਹੀਂ ਦਿੱਤਾ ਗਿਆ ਸੀ।[4][5][6] ਉਸ ਦੇ ਬਾਅਦ ਉਸ ਦੀਆਂ ਦੋ ਧੀਆਂ ਅਤੇ ਤਿੰਨ ਪੋਤੇ-ਪੋਤੀਆਂ ਸਨ।

ਅਹੁਦਿਆਂ ਦੀਆਂ ਤਾਰੀਖ਼ਾਂ[ਸੋਧੋ]

Insignia Rank Component Date of rank
ਦੂਜਾ ਲੈਫਟੀਨੈਂਟ ਬਰਤਾਨਵੀ ਭਾਰਤੀ ਫੌਜ 4 ਫਰਵਰੀ 1934
ਲੈਫਟੀਨੈਂਟ ਬਰਤਾਨਵੀ ਭਾਰਤੀ ਫੌਜ 4 ਮਈ1936 [7]
ਕੈਪਟਨ ਬਰਤਾਨਵੀ ਭਾਰਤੀ ਫੌਜ ਜੁਲਾਈ 1940 (acting)[8]

1 ਅਗਸਤ 1940 (ਥੁੜ੍ਹ-ਚਿਰਾ)[8] 20 ਫਰਵਰੀ 1941 (ਜੰਗ-ਅਧਾਰਿਤ)[8] 4 ਫਰਵਰੀ 1942 (ਖ਼ਾਸ ਕੰਮਾਂ ਲਈ)[8]

ਮੇਜਰ ਬਰਤਾਨਵੀ ਭਾਰਤੀ ਫੌਜ 7 ਅਗਸਤ 1940 (acting)[8]

20 ਫਰਵਰੀ 1941 (temporary)[8] 4 ਫਰਵਰੀ 1947 (substantive)[9]

ਲੈਫਟੀਨੈਂਟ ਕਲੋਨਲ ਬਰਤਾਨਵੀ ਭਾਰਤੀ ਫੌਜ 30 ਅਕਤੂਬਰ 1944 (local)[8]

5 ਮਈ 1946 (acting)[9]

ਮੇਜਰ ਭਾਰਤੀ ਫੌਜ 15 ਅਗਸਤ 1947[lower-alpha 1]
ਕੋਲੋਨਲ ਭਾਰਤੀ ਫੌਜ 1948 (acting)
ਬ੍ਰਿਗੇਡੀਅਰ ਭਾਰਤੀ ਫੌਜ 1948 (acting)
ਲੈਫਟੀਨੈਂਟ-ਕੋਲੋਨਲ ਭਾਰਤੀ ਫੌਜ 26 ਜਨਵਰੀ 1950 (substantive; recommissioning and change in insignia)[10]
ਕੋਲੋਨਲ ਭਾਰਤੀ ਫੌਜ 4 ਫਰਵਰੀ 1952
ਬ੍ਰਿਗੇਡੀਅਰ ਭਾਰਤੀ ਫੌਜ 26 ਫਰਵਰੀ 1950 (acting)

4 ਫਰਵਰੀ 1957 (substantive)

ਮੇਜਰ ਜਨਰਲ ਭਾਰਤੀ ਫੌਜ 20 ਦਸੰਬਰ 1957 (acting) 1 ਮਾਰਚ 1959 (substantive)
ਲੈਫਟੀਨੈਂਟ ਜਨਰਲ ਭਾਰਤੀ ਆਰਮੀ 2 ਦਸੰਬਰ 1962 (acting) 20 ਜੁਲਾਈ 1963 (substantive)
ਜਨਰਲ

(ਸੀ.ਓ.ਏ.ਐਸ.)

ਭਾਰਤੀ ਆਰਮੀ 8 ਜੂਨ 1969[11]
ਫ਼ੀਲਡ ਮਾਰਸ਼ਲ ਭਾਰਤੀ ਆਰਮੀ 1 ਜਨਵਰੀ 1973[12]

ਹਵਾਲੇ[ਸੋਧੋ]

  1. Indian military officers of five-star rank hold their rank for life, and are considered to be serving officers until their deaths.
  2. Pandya, Haresh (30 June 2008). "Sam H.F.J. Manekshaw Dies at 94; Key to India's Victory in 1971 War". New York Times. Archived from the original on 10 December 2008. Retrieved 30 June 2008.
  3. Thiagarajan, Shanta (3 April 2014). "Field Marshal Sam Manekshaw statue unveiled on Ooty–Coonoor road". The Times of India. Archived from the original on 7 April 2014.
  4. Pandit, Rajat (28 June 2008). "Lone minister represents govt at Manekshaw's funeral". The Times of India. Archived from the original on 13 ਮਈ 2013. Retrieved 15 August 2012. {{cite web}}: Unknown parameter |dead-url= ignored (help)
  5. "NRIs irked by poor Manekshaw farewell". DNA – India: Daily News & Analysis. 7 July 2008. Archived from the original on 14 October 2008. Retrieved 26 November 2016.
  6. "No national mourning for Manekshaw". The Indian Express. 29 June 2008. Retrieved 15 August 2012.
  7. Indian Army 1938, pp. 221E.
  8. 8.0 8.1 8.2 8.3 8.4 8.5 8.6 Indian Army 1945, pp. 198–199.
  9. 9.0 9.1 Indian Army 1947, pp. 198–199.
  10. "New Designs of Crests and Badges in the Services" (PDF). Press Information Bureau of India – Archive. Archived (PDF) from the original on 8 August 2017.
  11. "Part I-Section 4: Ministry of Defence (Army Branch)" (PDF). The Gazette of India. 19 July 1969. p. 664.
  12. "Part I-Section 4: Ministry of Defence (Army Branch)" (PDF). The Gazette of India-Extraordinary. 2 January 1973. p. 1.


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found