ਸੈਲੀ ਪੀਅਰਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੈਲੇ ਪੀਅਰਸਨ
Sally Pearson Daegu 2011.jpg
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਆਸਟ੍ਰੇਲੀਆ
ਜਨਮ (1986-09-19) 19 ਸਤੰਬਰ 1986 (ਉਮਰ 33)
ਸਿਡਨੀ
ਰਿਹਾਇਸ਼ਗੋਲਡਕੋਸਟ
ਕੱਦ167ਮੀਟਰ[1]
ਭਾਰ60 kilograms (130 lb)
ਵੈੱਬਸਾਈਟOfficial Facebook Page
ਖੇਡ
ਖੇਡਟਰੈਕ ਅਤੇ ਫੀਲਡ
Event(s)100 ਮੀਟਰ ਸਪਰਿੰਟ
100 ਮੀਟਰ ਹਰਡਲਜ਼
Coached byਸ਼ਰੋਨ ਹਨਾਨ
Achievements and titles
Olympic finals100 ਮੀਟਰ ਹਰਡਲਜ਼-2008
Personal best(s)11.14s–100 ਮੀਟਰ ਸਪਰਿੰਟ
12.28s–100 ਮੀਟਰ ਹਰਡਲਜ਼
22.97s–200 ਮੀਟਰ ਸਪਰਿੰਟ
1:02.98–400 ਮੀ. ਹਰਡਲਜ਼[2]


ਸੈਲੇ ਪੀਅਰਸਨ (ਸਤੰਬਰ 19, 1986) ਦਾ ਜਨਮ ਆਸਟਰੇਲੀਆ ਦੇ ਕੂਇੰਜ਼ਲੈਂਡ ਰਾਜ ਦੇ ਸ਼ਹਿਰ ਗੋਲਡਕੋਸਟ ’ਚ ਹੋਇਆ। ਆਪ ਦੀ ਮੁਢਲੀ ਪੜ੍ਹਾਈ ਹੇਲੇਨਸਵਿਲੇ ਸਟੇਟੇ ਸਕੂਲ ਤੋਂ ਪ੍ਰਾਪਤ ਕੀਤੀ। ਪੀਅਰਸਨ ਦਾ ਕੱਦ 1.67 ਮੀਟਰ ਹੈ ਉਸ ਦਾ ਪੂਰਾ ਨਾਮ ਸੈਲੇ ਮੈਕਲੇਨ ਪੀਅਰਸਨ ਹੈ। ਆਪ ਅੈਨੇ ਮੈਕਲੇਨ ਦੀ ਬੇਟੀ ਹੈ ਆਪ ਦੀ ਸਾਦੀ 2010 ਵਿੱਚ ਕੀਅਰਨ ਪੀਅਰਸਨ ਨਾਲ ਹੋਈ। ਪੀਅਰਸਨ ਨੇ 17 ਸਾਲ ਦੀ ਛੋਟੀ ਉਮਰ ’ਚ ਆਪਣਾ ਖੇਡ ਸਫਰ ਸ਼ੁਰੂ ਕਰਕੇ ਆਲਮੀ ਦੌੜ ਟਰੈਕ ’ਚ ਸਿਖਰਲੀਆਂ ਖੇਡ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਪੰਜ ਫੁੱਟ ਛੇ ਇੰਚ ਲੰਮੀ ਸੈਲੇ ਦੇ ਮੁੱਖ ਘਰੇਲੂ ਕੋਚ ਸ਼ਰੋਨ ਹਨਾਨ ਹਨ। ਸੌ ਮੀਟਰ ਹਰਡਲਜ਼, ਸੌ ਮੀਟਰ ਸਪਰਿੰਟ ਅਤੇ ਚਾਰ ਸੌ ਮੀਟਰ ਹਰਡਲਜ਼ ਅਤੇ ਚਾਰ ਗੁਣਾਂ ਚਾਰ ਸੌ ਮੀਟਰ ਰਿਲੇਅ ਰੇਸ ਪੀਅਰਸਨ ਸੈਲੇ ਦੀਆਂ ਪਸੰਦੀਦਾ ਦੌੜਾਂ ਹਨ

ਖੇਡ ਪ੍ਰਾਪਤੀਆਂ[ਸੋਧੋ]

  • 2003 ’ਚ ਸ਼ਰਬਰੂਕ ’ਚ ਹੋਈ ਵਿਸ਼ਵ ਯੂਥ ਅਥਲੈਟਿਕਸ ਚੈਂਪੀਅਨਸ਼ਿਪ ’ਚ 100 ਹਰਡਲਜ਼ ਰੇਸ ’ਚ ਸੋਨ ਮੈਡਲ ਜਿਤਿਆ।
  • ਗਰੈਸਟੋ ’ਚ ਖੇਡੀ ਗਈ ਜੂਨੀਅਰ ਸੰਸਾਰ ਅਥਲੈਟਿਕਸ ਚੈਂਪੀਅਨਸ਼ਿਪ ’ਚ 100 ਮੀਟਰ ਸਪਰਿੰਟ ’ਚ ਕਾਂਸੀ ਦਾ ਤਮਗਾ ਜਿੱਤਿਆ। ਜਿਸ ਦੀ ਟਾਈਮਿੰਗ 11.14 ਸੈਕਿੰਡ ਸੀ।
  • 2006 ਦੇ ਮੈਲਬਰਨ ਰਾਸ਼ਟਰਮੰਡਲ ਖੇਡਾਂ ’ਚ ਚਾਰ ਗੁਣਾਂ ਚਾਰ ਸੌ ਰਿਲੇਅ ਰੇਸ ’ਚ ਟੀਮ ਨੇ 1.02.98 ਦੇ ਵਧੀਆ ਸਮੇਂ ਨਾਲ ਤਾਂਬੇ ਦਾ ਮੈਡਲ ਹਾਸਲ ਕੀਤਾ।
  • 2008 ਚੀਨ ਦੇ ਸ਼ਹਿਰ ਪੇਇਚਿੰਗ ’ਚ ਹੋਏ ਓਲੰਪਿਕ ਮੁਕਾਬਲੇ ’ਚ ਪੀਅਰਸਨ ਨੇ 12.28 ਸੈਕਿੰਡ ਦਾ ਸਮਾਂ ਲੈ ਕਿ ਚਾਂਦੀ ਦਾ ਮੈਡਲ ਜਿੱਤਿਆ।
  • 2010 ਸੈਲੇ ਪੀਅਰਸਨ ਦਿੱਲੀ ਰਾਸ਼ਟਰਮੰਡਲ ਖੇਡਾਂ ਅਡੀਸ਼ਨ ਅਤੇ ਸਪਲਿਟ ’ਚ ਹੋਏ ਅਥਲੈਟਿਕਸ ਦੇ ਕਾਂਟੀ ਕੱਪ ’ਚ ਗੋਲਡ ਮੈਡਲ ਜਿੱਤਿਆ ਅਤੇ 4 ਗੁਣਾਂ ਸੌ ਮੀਟਰ ਰਿਲੇਅ ਟੀਮ ਨਾਲ ਦੌੜ ਕੇ ਪੀਅਰਸਨ ਨੇ ਕਾਂਸੇ ਦਾ ਤਮਗਾ ਵੀ ਹਾਸਲ ਕੀਤਾ।
  • ਸਾਲ-2011 ’ਚ ਡੀਓਗੋ ’ਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਮੀਟ ’ਚ ਸੈਲੇ ਪੀਅਰਸਨ ਨੇ ਸੋਨ ਮਡਲ ਜਿੱਤਿਆ।
  • ਵਿਸ਼ਵ ਅਥਲੈਟਿਕਸ ਸੰਘ ਨੇ ਔਰਤਾਂ ਦੇ ਵਰਗ ’ਚ ਸਾਲ-2011 ਦੀ ਬਿਹਰਤਰੀਨ ਅਥਲੀਟ ਚੁਣੀ ਗਈ।

ਹਵਾਲੇ[ਸੋਧੋ]