ਸੋਨਾਲੀ ਬੇਂਦਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਨਾਲੀ ਬੇਂਦਰੇ ਬਹਿਲ
SonaliBendre.jpg
2012 ਵਿੱਚ ਬੇਂਦਰੇ
ਜਨਮ (1975-01-01) 1 ਜਨਵਰੀ 1975 (ਉਮਰ 46)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ1994–ਹੁਣ ਤੱਕ
ਕੱਦ167 cਮੀ (5 ਫ਼ੁੱਟ 6 ਇੰਚ)
ਸਾਥੀਗੋਲਡੀ ਬਹਿਲ (m. 2002)

ਸੋਨਾਲੀ ਬੇਂਦਰੇ' (ਜਨਮ 1 ਜਨਵਰੀ 1975[1]) ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ ਜਿਸਨੇ ਕਈ ਹਿੰਦੀ ਅਤੇ ਤੇਲੁਗੂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਬਿਨਾਂ ਉਸਨੇ ਕਈ ਤਮਿਲ਼, ਮਰਾਠੀ,ਕੰਨੜ ਫਿਲਮਾਂ ਵੀ ਕੀਤੀਆਂ ਹਨ। ਕੰਨੜ ਭਾਸ਼ਾ ਉਸ ਨੇ ਹੋਸਟਿੰਗ ਦੀ ਭੂਮਿਕਾ ਵੀ ਨਿਭਾਈ। ਉਸ ਨੇ ਟੀ ਵੀ ਤੇ ਚੱਲ ਰਿਹਾ ਸ਼ੋਅ ਵਿੱਚ ਵੀ ਹੋਸਟਿੰਗ ਦੀ ਭੂਮਿਕਾ ਵਜੋਂ ਕੰਮ ਕੀਤਾ ਇਸ ਤੋਂ ਇਲਾਵਾ ਸੋਨੀ ਚੈਨਲ ਤੇ ਚੱਲ ਰਹੇ ਇੰਡੀਅਨ ਆਈਡਲ ਵਿੱਚ ਵੀ ਜੱਜ ਦੀ ਭੂਮਿਕਾ ਨੂੰ ਵਜੋ ਅਦਾਕਾਰੀ ਕੀਤੀ ਅਤੇ ਕਈ ਫਿਲਮ ਫੇਅਰ ਐਵਾਰਡ ਵੀ ਪ੍ਰਾਪਤ ਕੀਤੇ।ਇਸ ਤੋਂ ਇਲਾਵਾ ਜ਼ੀ ਟੀਵੀ ਤੇ ਚੱਲ ਰਿਹਾ ਸ਼ੋਅ ਇੰਡੀਆ ਬੈਸਟ ਡਰਾਮੇਬਾਜ਼ ਵਿੱਚ ਵੀ ਜੱਜ ਦੀ ਭੂਮਿਕਾ ਨਿਭਾਈ। ਉਸ ਨੇ ਇੱਕ ਇੰਟਰਵਿਊ ਵਿੱਚ ਆਪਣੇ ਪੁੱਤਰ ਬਾਰੇ ਇਹ ਦੱਸਿਆ ਕਿ ਉਸ ਦੇ ਪੁੱਤਰ ਨੂੰ ਤਾਮਿਲ ਭਾਸ਼ਾ ਬਹੁਤ ਪਸੰਦ ਹੈ।

ਨਿਜੀ ਜੀਵਨ ਅਤੇ ਸਿੱਖਿਆ[ਸੋਧੋ]

ਸੋਨਾਲੀ ਦਾ ਜਨਮ ਮੁੰਬਈ ਵਿੱਚ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ।[2] ਉਸਨੇ ਮੁੰਬਈ ਦੇ ਹੋਲੀ ਕ੍ਰੌਸ ਕੌਨਵੈਂਟ ਹਾਈ ਸਕੂਲ ਅਤੇ ਫਿਰ ਬੰਗਲੌਰ ਵਿੱਚ ਕੇਂਦਰੀ ਵਿਦਿਆਲਿਆ ਤੋਂ ਸਿੱਖਿਆ ਪਰਾਪਤ ਕੀਤੀ। ਉਸ ਤੋਂ ਬਾਅਦ ਉਹ ਦੇਹਾਰਾਦੂਨ ਚਲੀ ਗਈ। 2002 ਵਿੱਚ ਉਸਦੀ ਫਿਲਮ ਨਿਰਦੇਸ਼ਕ ਗੋਲਡੀ ਬਹਿਲ ਨਾਲ ਵਿਆਹ ਹੋ ਗਿਆ। 11 ਅਗਸਤ 2005 ਨੂੰ ਉਸਨੇ ਇੱਕ ਪੁੱਤਰ ਰਣਵੀਰ ਨੂੰ ਜਨਮ ਦਿੱਤਾ।[3] ਉਸ ਨੇ ਤਾਮਿਲ ਮਰਾਠੀ ਕੰਨੜ ਫ਼ਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਉਸ ਦੀਆਂ ਇੱਕ ਦੋ ਫ਼ਿਲਮਾਂ ਫ਼ਲਾਪ ਹੋਣ ਦੇ ਬਾਵਜੂਦ ਵੀ ਉਸ ਨੇ ਅੱਗੇ ਐਕਟਿੰਗ ਦਾ ਕੰਮ ਜਾਰੀ ਰੱਖਿਆ। ੧੨ ਨਵੰਬਰ ੨੦੦੨ ਨੂੰ ਸੋਨਾਲੀ ਬੇਂਦਰੇ ਦਾ ਵਿਆਹ ਫਿਲਮ ਡਾਇਰੈਕਟਰ ਗੋਲਡੀ ਬਹਿਲ ਨਾਲ ਹੋਇਆ।ਉਸ ਦੀ ਪਹਿਲੀ ਫ਼ਿਲਮ ਆਗ ਉੱਨੀ ਸੋ ਚਰਨਵੇ ਵਿੱਚ ਆਈ।ਜਿਸ ਵਿੱਚ ਉਸ ਨੇ ਗੋਵਿੰਦਾ ਦੇ ਓਪੋਜ਼ਿਟ ਰੋਲ ਕੀਤਾ।ਉਸ ਨੇ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਅਦਾਕਾਰੀ ਇੱਕ ਦਮ ਬੰਦ ਕਰ ਦਿੱਤੀ ਸੀ।ਫ਼ਿਲਮੀ ਦੁਨੀਆ ਵਿੱਚ ਸੋਨਾਲੀ ਨੇ ਬਹੁਤ ਸੰਘਰਸ਼ ਕੀਤਾ।ਸੋਨਾਲੀ ਨੇ ਸੈਫ ਅਲੀ ਖਾਨ ਸ਼ਾਹਰੁਖ ਖਾਨ ਆਮਿਰ ਖਾਨ ਨਾਲ ਵੀ ਅਦਾਕਾਰੀ ਕੀਤੀ।ਅਕਤੂਬਰ ਦੋ ਹਜ਼ਾਰ ਚੌਦਾਂ ਵਿੱਚ ਚੈਨਲ ਲਾਈਫ ਓਕੇ ਤੇ ਸ਼ੁਰੂ ਹੋਇਆ ਸੀਰੀਅਲ ਅਜੀਬ ਦਾਸਤਾਂ ਹੈ ਯੇ ਵਿੱਚ ਲੀਡ ਰੋਲ ਵਜੋਂ ਅਦਾਕਾਰੀ ਕੀਤੀ। ਜੂਨ ਦੋ ਹਜ਼ਾਰ ਬਾਰਾਂ ਵਿੱਚ ਸੋਨਾਲੀ ਬੇਂਦਰੇ ਨੇ ਇੰਡੀਆ ਗਾਟ ਟੈਲੇਂਟ ਵਿੱਚ ਜੱਜ ਦੀ ਭੂਮਿਕਾ ਨਿਭਾਈ।

ਫਿਲਮੋਗ੍ਰਾਫੀ[ਸੋਧੋ]

ਅਦਾਕਾਰਾ ਵਜੋਂ
ਸਾਲ ਫਿਲਮ ਰੋਲ ਭਾਸ਼ਾ ਨੋਟਸ
1994 ਆਗ ਪਾਰੁਲ਼ ਹਿੰਦੀ ਹਿੰਦੀ ਡੈਬਿਊਟ

ਲਕਸ ਨਿਊ ਫੇਸ ਲਈ ਫਿਲਮਫੇਅਰ ਅਵਾਰਡ

1994 ਨਾਰਾਜ਼ ਸੋਨਾਲੀ ਹਿੰਦੀ
1995 ਦਾ ਡੌਨ ਅਨੀਤਾ ਮਲਿਕ ਹਿੰਦੀ
1995 ਗੱਦਾਰ ਪ੍ਰਿਆ ਹਿੰਦੀ
1995 ਟੱਕਰ ਮੋਹਿਨੀ ਹਿੰਦੀ
1995 ਬੰਬੇ ਖੁਦ ਤਮਿਲ਼ "ਹੰਮਾ ਹੰਮਾ" ਗਾਣੇ ਵਿੱਚ ਖਾਸ ਦਿੱਖ
1996 ਰਕਸ਼ਕ ਡਾ. ਪੂਜਾ ਮਲਹੋਤਰਾ ਹਿੰਦੀ
1996 ਇੰਗਲਿਸ਼ ਬਾਬੂ ਦੇਸੀ ਮੇਮ ਬਿਜੂਰਿਆ ਹਿੰਦੀ
1996 ਦਿਲਜਲੇ ਰਾਧਿਕਾ ਹਿੰਦੀ
1996 ਅਪਨੇ ਸਮ ਪਰ ਖੁਸ ਹਿੰਦੀ "ਆਰਾ ਹੀਲੇ ਛਪਰਾ ਹੀਲੇ" ਗਾਣੇ ਵਿੱਚ ਖਾਸ ਦਿੱਖ
1996 ਸਪੂਤ ਕਾਜਲ ਹਿੰਦੀ
1997 ਭਾਈ ਮੀਨੂ ਹਿੰਦੀ
1997 ਤਰਾਜ਼ੂ ਪੂਜਾ ਹਿੰਦੀ
1997 ਕਹਾਰ ਨੀਲਮ ਹਿੰਦੀ
1998 ਕੀਮਤ ਮਾਨਸੀ ਹਿੰਦੀ
1998 ਡੁਪਲੀਕੇਟ ਲਿਲੀ ਹਿੰਦੀ
1998 ਹਮਸੇ ਬੜਕਰ ਕੌਨ ਅਨੁ ਹਿੰਦੀ
1998 ਮੇਜਸ ਸਾਬ ਨੀਸ਼ਾ ਹਿੰਦੀ
1998 ਅੰਗਾਰੇ ਰੋਮਾ ਹਿੰਦੀ
1998 ਜ਼ਖਮ ਸੋਨੀਆ ਹਿੰਦੀ
1999 ਕਧਲਾਰ ਧੀਨਾਮ ਰੋਜਾ ਤਾਮਿਲ
1999 ਕਨੂਡੂ ਕਨਬਾਥੇਲਮ ਕਲਿਆਨੀ ਤਾਮਿਲ
1999 ਹਮ ਸਾਥ ਸਾਥ ਹੈਂ ਪ੍ਰੀਤੀ ਹਿੰਦੀ
1999 ਦੇਖ ਸਬੀਨਾ ਬਖਸ਼ੀ/ਨੀਲਿਮਾ ਬਖਸ਼ੀ ਹਿੰਦੀ
1999 ਸਰਫਰੋਸ਼ ਸੀਮਾ ਹਿੰਦੀ
2000 ਚਲ ਮੇਰੇ ਭਾਈ ਪ੍ਰਿਆ ਹਿੰਦੀ ਖਾਸ ਦਿੱਖ
2000 ਦਿਲ ਹੀ ਦਿਲ ਮੇਂ ਰੋਜਾ ਹਿੰਦੀ
2000 ਹਮਾਰਾ ਦਿਲ ਆਪਕੇ ਪਾਸ ਹੈ ਖੁਸ਼ੀ ਹਿੰਦੀ
2000 ਢਾਈ ਅਕਸ਼ਰ ਪ੍ਰੇਮ ਕੇ ਨੀਸ਼ਾ ਹਿੰਦੀ ਖਾਸ ਦਿੱਖ
2000 ਜਿਸ ਦੇਸ਼ ਮੇਂ ਗੰਗਾ ਰਹਿਤਾ ਹੈ ਸਾਵਨੀ ਹਿੰਦੀ
2000 ਪ੍ਰੀਥਸ ਕਿਰਨ ਕੰਨੜ ਭਾਸ਼ਾ
2001 ਮੁਰਾਰੀ ਵਸੁੰਧਰਾ ਤੇਲੁਗੂ ਭਾਸ਼ਾ
1999 ਲਵ ਯੂ ਹਮੇਸ਼ਾ ਸ਼ਿਵਾਨੀ ਹਿੰਦੀ
2001 ਲਵ ਕੇ ਲਿੲੇ ਕੁਛ ਭੀ ਕਰੇਗਾ ਸਪਨਾ ਚੋਪੜਾਂ ਹਿੰਦੀ
2001 ਲੱਜਾ ਖੁਦ ਹਿੰਦੀ "ਮੁਝੇ ਸਾਜਨ ਕੇ ਘਰ ਜਾਨਾ ਹੈ" ਗਾਣੇ ਵਿੱਚ ਖਾਸ ਦਿੱਖ
2001 ਤੇਰਾ ਮੇਰਾ ਸਾਥ ਰਹੇ ਮਾਧੁਰੀ ਹਿੰਦੀ
2002 ਇੰਦਰਾ ਪੱਲਵੀ ਤੇਲਗੂ
2002 ਖਾੜਗਮ ਸਵਾਥੀ ਤੇਲਗੂ
2002 ਮਨਮਧੂਧੂ ਹਾਰਿਕਾ ਤੇਲਗੂ
2003 ਅਨਾਹਟ ਰਾਣੀ ਸ਼ੀਲਾਵਥੀ ਮਰਾਠੀ ਭਾਸ਼ਾ
2003 ਪਿਆਰ ਕੀਆ ਨਹੀਂ ਜਾਤਾ ਦਿਸ਼ਾ ਹਿੰਦੀ
2003 ਪਾਲਨਾਤੀ ਬ੍ਰਹਮਾਨਯੁਡੂ ਸ਼ਿਵ ਨਾਗੇਸਵਾੜੀ ਤੇਲਗੂ
2003 ਚੋਰੀ ਪੂਜਾ ਹਿੰਦੀ
2003 ਕਲ ਹੋ ਨਾ ਹੋ ਪ੍ਰਿਆ ਹਿੰਦੀ ਖਾਸ ਦਿੱਖ
2004 ਸ਼ੰਕਰ ਦਾਦਾ ਐਮਬੀਬੀਐਸ ਡਾ. ਸੁਨੀਤਾ/ ਚਿੱਟੀ ਤੇਲਗੂ
2004 ਅਗਾ ਬਾਈ ਅਰੇਚਾ! ਖੁਦ ਮਰਾਠੀ "ਛਮ ਛਮ ਕਰਤਾ ਹੈ" ਗਾਣੇ ਵਿੱਚ ਖਾਸ ਦਿੱਖ
2013 ਵਨਸ ਅਪੋਨ ਏ ਟਾਈਮ ਇਨ ਮੁੰਬਈ ਦੋਬਾਰਾ! ਮੁਮਤਾਜ ਖਾਨ ਹਿੰਦੀ ਖਾਸ ਦਿੱਖ

ਟੀਵੀ ਸ਼ੋਅ[ਸੋਧੋ]

ਸਾਲ ਸੀਰੀਅਲ ਭੂਮਿਕਾ ਚੈਨਲ
2014 – ਅਜੀਬ ਦਾਸਤਾਂ ਹੈ ਯੇ ਸ਼ੌਭਾ ਸੱਚਦੇਵ ਲਾਈਫ ਓਕੇ
2013 – ਇੰਡੀਆ'ਜ਼ ਬੈਸਟ ਡਰਾਮੇਬਾਜ਼ ਜੱਜ ਜ਼ੀ ਟੀਵੀ

ਹਵਾਲੇ[ਸੋਧੋ]

  1. "Sonali Bendre Birthday Bash". Reviews.in.88db.com. Archived from the original on 2013-10-04. Retrieved 2012-07-10. 
  2. Interview with Sonali Bendre
  3. "Sonali Bendre delivers a baby boy". ExpressIndia.com. 12 August 2005. Archived from the original on 2013-01-08. Retrieved 2010-10-18.