ਸਮੱਗਰੀ 'ਤੇ ਜਾਓ

ਸੋਸ਼ਲ ਡੈਮੋਕਰੇਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੋਸ਼ਲ ਡੈਮੋਕਰੇਸੀ ਜਾਂ ਸਮਾਜਿਕ ਲੋਕਤੰਤਰ ਇੱਕ ਸਿਆਸੀ, ਸਮਾਜਿਕ ਅਤੇ ਆਰਥਿਕ ਵਿਚਾਰਧਾਰਾ ਹੈ ਜੋ ਇੱਕ ਉਦਾਰ ਲੋਕਤੰਤਰਿਕ ਰਾਜਨੀਤੀ ਅਤੇ ਪੂੰਜੀਵਾਦੀ ਆਰਥਿਕਤਾ ਦੇ ਢਾਂਚੇ ਵਿੱਚ ਸਮਾਜਕ ਨਿਆਂ ਨੂੰ ਉਤਸ਼ਾਹਤ ਕਰਨ ਲਈ ਆਰਥਕ ਅਤੇ ਸਮਾਜਕ ਦਖਲਾਂ ਦਾ ਸਮਰਥਨ ਕਰਦੀ ਹੈ। ਇਸ ਨੂੰ ਪੂਰਾ ਕਰਨ ਲਈ ਪ੍ਰੋਟੋਕੋਲਾਂ ਅਤੇ ਨੌਰਮਾਂ ਵਿੱਚ ਪ੍ਰਤੀਨਿਧ ਅਤੇ ਸਹਿਭਾਗੀ ਲੋਕਤੰਤਰ ਲਈ ਵਚਨਬੱਧਤਾ, ਆਮਦਨੀ ਦੀ ਮੁੜ ਵੰਡ ਦੀ ਵਿਵਸਥਾ, ਅਤੇ ਆਮ ਹਿੱਤ ਵਿੱਚ ਅਰਥਚਾਰੇ ਦੀ ਰੈਗੂਲੇਸ਼ਨ ਅਤੇ ਭਲਾਈ ਰਾਜ ਦੇ ਪ੍ਰਬੰਧ ਸ਼ਾਮਲ ਹਨ।[1][2][3]ਇਸ ਤਰ੍ਹਾਂ ਸਮਾਜਿਕ ਜਮਹੂਰੀਅਤ ਦਾ ਉਦੇਸ਼ ਪੂੰਜੀਵਾਦ ਲਈ ਹਾਲਾਤ ਪੈਦਾ ਕਰਨਾ ਹੈ ਤਾਂ ਜੋ ਵੱਧ ਜਮਹੂਰੀ, ਸਮਾਨਤਾਵਾਦੀ ਅਤੇ ਯਕਜਹਿਤੀ ਵਾਲੇ ਨਤੀਜੇ ਨਿਕਲਣ; ਅਤੇ ਇਹ ਅਕਸਰ ਸਮਾਜਿਕ-ਆਰਥਿਕ ਨੀਤੀਆਂ ਦੇ ਸੈੱਟ ਨਾਲ ਜੁੜੀ ਹੋਈ ਹੁੰਦੀ ਹੈ ਜੋ ਉੱਤਰੀ ਅਤੇ ਪੱਛਮੀ ਯੂਰਪ ਵਿੱਚ —ਖ਼ਾਸ ਕਰਕੇ ਨੋਰਡਿਕ ਦੇਸ਼ਾਂ ਵਿੱਚ ਨੋਰਡਿਕ ਮਾਡਲ—ਜੋ ਕਿ 20 ਵੀਂ ਸਦੀ ਦੇ ਅੱਧ ਵਿੱਚ ਖ਼ਾਸ ਤੌਰ 'ਤੇ ਉੱਭਰ ਕੇ ਸਾਮ੍ਹਣੇ ਆਇਆ ਹੈ। [4][5]

ਸੋਸ਼ਲ ਡੈਮੋਕਰੇਸੀ ਇੱਕ ਸਿਆਸੀ ਵਿਚਾਰਧਾਰਾ ਦੇ ਰੂਪ ਵਿੱਚ ਪੈਦਾ ਹੋਈ ਸੀ ਜੋ ਆਰਥੋਡਾਕਸ ਮਾਰਕਸਵਾਦ ਨਾਲ ਜੁੜੇ ਪੂੰਜੀਵਾਦ ਤੋਂ ਸਮਾਜਵਾਦ ਤੱਕ ਤਬਦੀਲੀ ਦੇ ਇਨਕਲਾਬੀ ਪਹੁੰਚ ਦੇ ਉਲਟ ਸਥਾਪਿਤ ਰਾਜਨੀਤਕ ਪ੍ਰਕਿਰਿਆਵਾਂ ਨੂੰ ਵਰਤ ਕੇ ਸਹਿਜ ਅਤੇ ਪੁਰਅਮਨ ਤਬਦੀਲੀ ਦੀ ਹਮਾਇਤ ਕਰਦੀ ਹੈ।[6] ਪੱਛਮੀ ਯੂਰਪ ਵਿੱਚ ਜੰਗ ਦੇ ਦੌਰ ਤੋਂ ਬਾਅਦ ਦੇ ਸ਼ੁਰੂ ਵਿੱਚ, ਸੋਸ਼ਲ ਡੈਮੋਕਰੇਟਿਕ ਪਾਰਟੀਆਂ ਨੇ ਸੋਵੀਅਤ ਯੂਨੀਅਨ ਵਿੱਚ ਉਦੋਂ ਮੌਜੂਦ ਸਤਾਲਿਨਵਾਦੀ ਰਾਜਨੀਤਕ ਅਤੇ ਆਰਥਿਕ ਮਾਡਲ ਨੂੰ ਖਾਰਜ ਕਰ ਦਿੱਤਾ, ਜਾਂ ਤਾਂ ਆਪਣੇ ਆਪ ਨੂੰ ਸਮਾਜਵਾਦ ਦੇ ਵਿਕਲਪਕ ਰਸਤੇ ਜਾਂ ਪੂੰਜੀਵਾਦ ਅਤੇ ਸਮਾਜਵਾਦ ਵਿਚਕਾਰ ਸਮਝੌਤਾ ਕਰਨ ਦਾ ਰੁਖ ਅਪਣਾਇਆ।[7] ਇਸ ਅਰਸੇ ਵਿਚ, ਸੋਸ਼ਲ ਡੈਮੋਕਰੇਟਾਂ ਨੇ ਨਿੱਜੀ ਜਾਇਦਾਦ ਦੀ ਪ੍ਰਮੁੱਖਤਾ ਦੇ ਆਧਾਰ ਤੇ ਇੱਕ ਮਿਸਰਿਤ ਅਰਥ ਵਿਵਸਥਾ ਨੂੰ ਅਪਣਾ ਲਿਆ, ਜਿਸ ਵਿੱਚ ਜਨਤਕ ਮਾਲਕੀ ਹੇਠ ਜ਼ਰੂਰੀ ਉਪਯੋਗਤਾਵਾਂ ਅਤੇ ਜਨਤਕ ਸੇਵਾਵਾਂ ਦੀ ਘੱਟ ਗਿਣਤੀ ਵੀ ਸੀ। ਫਲਸਰੂਪ, ਸੋਸ਼ਲ ਡੈਮੋਕਰੇਸੀ ਕੇਨਜ਼ੀ ਅਰਥਸ਼ਾਸਤਰ, ਰਾਜ ਦਖਲਅੰਦਾਜ਼ੀ ਅਤੇ ਭਲਾਈ ਰਾਜ ਨਾਲ ਜੁੜ ਗਈ, ਜਦ ਕਿ ਗੁਣਾਤਮਕ ਤੌਰ ਤੇ ਭਿੰਨ ਸਮਾਜਵਾਦੀ ਆਰਥਿਕ ਪ੍ਰਣਾਲੀ ਨਾਲ ਪੂੰਜੀਵਾਦੀ ਪ੍ਰਣਾਲੀ (ਫੈਕਟਰ ਬਾਜ਼ਾਰ, ਪ੍ਰਾਈਵੇਟ ਸੰਪਤੀ ਅਤੇ ਉਜਰਤੀ ਲੇਬਰ) ਨੂੰ ਬਦਲਣ ਦਾ ਪਹਿਲਾ ਟੀਚਾ ਤਿਆਗ ਦਿੱਤਾ।[4] [8][9][1]

ਬਜ਼ੁਰਗਾਂ, ਬੱਚਿਆਂ ਦੀ ਦੇਖਭਾਲ, ਸਿੱਖਿਆ, ਸਿਹਤ ਸੰਭਾਲ ਅਤੇ ਕਾਮਿਆਂ ਦੇ ਮੁਆਵਜ਼ੇ ਦੀ ਦੇਖਭਾਲ ਵਰਗੀਆਂ ਸਰਵ ਵਿਆਪਕ ਪਹੁੰਚਯੋਗ ਸੇਵਾਵਾਂ ਲਈ ਸਮਰਥਨ ਸਮੇਤ ਅਸਮਾਨਤਾ, ਗਰੀਬ ਲੋਕਾਂ ਤੇ ਜ਼ੁਲਮ ਅਤੇ ਗਰੀਬੀ ਨੂੰ ਰੋਕਣ ਲਈ ਸੇਧਿਤ ਨੀਤੀਆਂ ਨੂੰ ਪ੍ਰਤੀਬੱਧਤਾ ਆਧੁਨਿਕ ਸੋਸ਼ਲ ਡੈਮੋਕਰੇਸੀ ਦਾ ਲਛਣ ਹੈ।[10] [11] ਸਮਾਜਿਕ ਜਮਹੂਰੀ ਲਹਿਰ ਵਿੱਚ ਮਜ਼ਦੂਰ ਲਹਿਰ ਅਤੇ ਟਰੇਡ ਯੂਨੀਅਨਾਂ ਦੇ ਨਾਲ ਮਜ਼ਬੂਤ ਸਬੰਧ ਹਨ ਅਤੇ ਉਹ ਕਾਮਿਆਂ ਲਈ ਸਮੂਹਿਕ ਸੌਦੇਬਾਜ਼ੀ ਦੇ ਹੱਕਾਂ ਦੇ ਨਾਲ ਨਾਲ ਆਰਥਿਕ ਖੇਤਰ ਵਿੱਚ ਹੋਰ ਆਰਥਿਕ ਹਿੱਸੇਦਾਰਾਂ ਨਾਲ ਸਹਿ-ਨਿਰਧਾਰਨ ਦੇ ਰੂਪ ਵਿੱਚ ਲੋਕਤੰਤਰੀ ਫੈਸਲੇ ਲੈਣ ਦੀ ਸਮਰੱਥਾ ਨੂੰ ਵਧਾਉਣ ਦੇ ਉਪਾਵਾਂ ਦੇ ਵੀ ਹੱਕ ਵਿੱਚ ਹੈ।[12]

ਤੀਜਾ ਰਾਹ, ਜਿਸ ਦਾ ਉਦੇਸ਼ ਉਦਾਰਵਾਦੀ ਅਰਥ ਸ਼ਾਸਤਰ ਨੂੰ ਸਮਾਜਿਕ ਜਮਹੂਰੀ ਭਲਾਈ ਦੀਆਂ ਨੀਤੀਆਂ ਨਾਲ ਮਿਲਾਉਣਾ ਹੈ, ਇੱਕ ਵਿਚਾਰਧਾਰਾ ਹੈ ਜੋ 1990 ਵਿਆਂ ਵਿੱਚ ਵਿਕਸਤ ਹੋਈ ਸੀ ਅਤੇ ਕਈ ਵਾਰ ਸਮਾਜਿਕ ਜਮਹੂਰੀ ਪਾਰਟੀਆਂ ਨਾਲ ਜੁੜੀ ਹੋਈ ਮਿਲਦੀ ਹੈ। ਪਰੰਤੂ ਕੁਝ ਵਿਸ਼ਲੇਸ਼ਕਾਂ ਨੇ ਤੀਜੇ ਰਾਹ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਵ-ਉਦਾਰਵਾਦੀ ਅੰਦੋਲਨ ਵਜੋਂ ਦਰਸਾਇਆ ਹੈ।[13]

ਵਿਕਾਸ ਅਤੇ ਸਮਾਜਿਕ ਲੋਕਤੰਤਰ[ਸੋਧੋ]

ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਜਰਮਨ ਸਮਾਜਿਕ ਲੋਕਤੰਤਰ ਦਾ ਵਿਕਾਸ 

19 ਵੀਂ ਸਦੀ ਦੇ ਅਖੀਰ ਅਤੇ 20 ਵੀਂ ਸਦੀ ਦੇ ਸ਼ੁਰੂ ਵਿੱਚ, ਸਮਾਜਿਕ ਲੋਕਤੰਤਰ ਇੱਕ ਅਜਿਹਾ ਅੰਦੋਲਨ ਸੀ ਜਿਸਦਾ ਉਦੇਸ਼ ਮਾਰਕਸਵਾਦ ਅਤੇ ਫੇਰਡੀਨਾਂਦ ਲਾਸਾਲ ਦੇ ਸਮਰਥਕਾਂ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਨੂੰ ਸਮਾਜਿਕ ਮਾਲਕੀ ਨਾਲ ਬਦਲਣਾ ਸੀ। 1868-1869 ਤਕ, ਮਾਰਕਸਵਾਦ ਯੂਰਪ ਵਿੱਚ ਸਥਾਪਤ ਪਹਿਲੀ ਸੋਸ਼ਲ ਡੈਮੋਕਰੇਟਿਕ ਵਰਕਰਜ਼ ਪਾਰਟੀ ਆਫ ਜਰਮਨੀ (ਐਸ.ਡੀ.ਏ.ਪੀ.) ਦਾ ਅਧਿਕਾਰਿਕ ਸਿਧਾਂਤਕ ਆਧਾਰ ਬਣ ਗਿਆ ਸੀ। [14]

ਸੂਚਨਾ[ਸੋਧੋ]

 1. 1.0 1.1 Heywood 2012.
 2. Miller 1998, p. 827: "The idea of social democracy is now used to describe a society the economy of which is predominantly capitalist, but where the state acts to regulate the economy in the general interest, provides welfare services outside of it and attempts to alter the distribution of income and wealth in the name of social justice."
 3. Badie, Berg-Schlosser & Morlino 2011.
 4. 4.0 4.1 Weisskopf 1992.
 5. Gombert et al. 2009, p. 8; Sejersted 2011.
 6. "Social democracy". Encyclopædia Britannica. Retrieved 10 August 2015. {{cite web}}: Italic or bold markup not allowed in: |publisher= (help)
 7. Adams 1993.
 8. Miller 1998, p. 827: "In the second, mainly post-war, phase, social democrats came to believe that their ideals and values could be achieved by reforming capitalism rather than abolishing it. They favored a mixed economy in which most industries would be privately owned, with only a small number of utilities and other essential services in public ownership."
 9. Jones 2001.
 10. Hoefer 2013.
 11. Meyer & Hinchman 2007.
 12. Meyer & Hinchman 2007, p. 91; Upchurch, Taylor & Mathers 2009, p. 51.
 13. Romano 2006.
 14. Schorske 1993.