ਸੰਦੀਪ ਚੌਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਦੀਪ ਚੌਹਾਨ
ਸੰਦੀਪ ਚੌਹਾਨ
ਸੰਦੀਪ ਚੌਹਾਨ
ਜਨਮਸੰਦੀਪ ਕੌਰ ਸੀਤਲ
(1957-04-24) 24 ਅਪ੍ਰੈਲ 1957 (ਉਮਰ 66)
ਪਟਿਆਲਾ, ਭਾਰਤੀ ਪੰਜਾਬ
ਕਿੱਤਾਕਵਿਤਰੀ
ਰਾਸ਼ਟਰੀਅਤਾਭਾਰਤੀ ਅਮਰੀਕੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ
ਕਾਲ1975 - ਅੱਜ
ਸ਼ੈਲੀਮਾਈਕਰੋ ਕਵਿਤਾ
ਵਿਸ਼ਾਪ੍ਰਕਿਰਤੀ, ਪੰਜਾਬੀ ਸਭਿਆਚਾਰ
ਪ੍ਰਮੁੱਖ ਕੰਮਕੋਕਿਲ ਅੰਬਿ ਸੁਹਾਵੀ ਬੋਲੇ
ਰਿਸ਼ਤੇਦਾਰਜੀਤ ਸਿੰਘ ਸੀਤਲ (ਪਿਤਾ)

ਸੰਦੀਪ ਚੌਹਾਨ (ਜਨਮ 24 ਅਪਰੈਲ 1957) ਅਮਰੀਕਾ ਵੱਸਦੀ ਪੰਜਾਬੀ ਕਵਿਤਰੀ ਅਤੇ ਲੇਖਕ ਹੈ। ਉਹ ਮੁੱਖ ਤੌਰ ਤੇ ਹਾਇਕੂ ਕਾਵਿ ਰਚਨਾ ਅਤੇ ਖੋਜ ਨੂੰ ਸਮਰਪਿਤ ਹੈ।

ਜੀਵਨ ਵੇਰਵੇ[ਸੋਧੋ]

ਸੰਦੀਪ ਚੌਹਾਨ ਦਾ ਜਨਮ 24 ਅਪਰੈਲ 1957 ਨੂੰ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਹੋਇਆ ਸੀ। ਉਹ ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਜੀਤ ਸਿੰਘ ਸੀਤਲ ਦੀ ਬੇਟੀ ਹੈ। ਉਸਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਸਾਹਿਤ ਵਿੱਚ ਇੱਕ ਐਮਏ ਆਨਰਜ਼, ਐਮ ਫਿਲ ਅਤੇ ਪੀਐੱਚਡੀ ਕੀਤੀ। ਸਾਹਿਤਕਾਰੀ ਦੀ ਲਗਨ ਉਸ ਨੂੰ ਆਪਣੇ ਪਿਤਾ ਕੋਲੋਂ ਲੱਗੀ। ਉਹ ਉੱਤਰੀ ਵਰਜੀਨੀਆ, ਅਮਰੀਕਾ ਵਿੱਚ ਰਹਿੰਦੀ ਹੈ।[1] ਉਸਨੇ 2013 'ਚ ਅੰਗਰੇਜ਼ੀ ਵਿੱਚ ਇੱਕ ਹਾਇਕੂ ਸੰਗ੍ਰਹਿ ਦਾ ਸੰਪਾਦਨ ਕੀਤਾ। ਮਈ 2014 ਉਸ ਦੀ ਦੂਜੀ ਕਿਤਾਬ ਕੋਕਿਲ ਅੰਬਿ ਸੁਹਾਵੀ ਬੋਲੇ (ਪੰਜਾਬੀ ਵਿੱਚ), ਕੁਝ ਪੰਜਾਬੀ ਹਾਇਕੂ-ਲੇਖਕਾਂ ਦੇ ਚੋਣਵੇਂ ਹਾਇਕੂਆਂ ਦੇ ਨਾਲ ਹਾਇਕੂ ਦੇ ਇਤਿਹਾਸ, ਸਿਧਾਂਤ ਅਤੇ ਅਮਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਸ਼ਾਮਿਲ ਹੈ।

ਸੰਦੀਪ ਚੌਹਾਨ ਬੜੀ ਸੰਜੀਦਗੀ ਨਾਲ ਪੰਜਾਬੀ ਹਾਇਕੂ ਨੂੰ ਸਹੀ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਨ ਵਿੱਚ ਯਤਨਸ਼ੀਲ ਹਨ। ਉਹ ਫੇਸਬੁੱਕ ਤੇ 'ਸ਼ੀਤਲ ਪੰਜਾਬੀ ਹਾਇਕੂ ਸਕੂਲ ' ਚਲਾ ਰਹੇ ਹਨ। ਉਨ੍ਹਾਂ ਦੀ ਪਾਰਖੂ ਨਿਗਾਹ, ਯੋਗ ਪੰਜਾਬੀ ਹਾਇਕੂ ਮਨਾਂ ਨੂੰ ਲੱਭ ਲੈਂਦੀ ਹੈ ਅਤੇ ਫੇਰ ਉਹ ਇਨ੍ਹਾਂ ਨੂੰ ਆਪਣੇ ਸਕੂਲ ਵਿੱਚ ਦਾਖਲ ਕਰਕੇ ਇਨ੍ਹਾਂ ਨੂੰ ਤਰਾਸ਼ਣ ਦਾ ਅਹਿਮ ਕੰਮ ਕਰਦੇ ਹਨ। ਇਸ ਤਰਾਂ ਉਹ ਪੰਜਾਬੀ ਦੇ ਨਵੇਂ ਯੋਗ ਹਾਇਜਨਾਂ ਵਿੱਚ ਪਰਿਪੱਕਤਾ ਲਿਆਉਣ ਦਾ ਅਹਿਮ ਕਾਰਜ ਕਰ ਰਹੇ ਹਨ।

ਲਿਖਤਾਂ[ਸੋਧੋ]

  • ਕੋਕਿਲ ਅੰਬਿ ਸੁਹਾਵੀ ਬੋਲੇ (ਸੰਪਾਦਨ)
  • ਪੈਲੀਆਂ ਤੋਂ ਪਾਰ (ਸੰਪਾਦਨ)
  • In One Breath—A Haiku Moment (An anthology edited by Sandip Chauhan and Elaine Andre)

ਕਾਵਿ ਨਮੂਨਾ[ਸੋਧੋ]

 ਜੇ ਤੂੰ
ਆਪਣੀ “ਮੈਂ” ਨੂੰ ਤਿਆਗ ਦੇਵੇਂ
ਆਪਣੇ ਚੰਮ ਨੂੰ ਝਾੜ ਦੇਵੇਂ
ਫੇਰ ਤੂੰ

ਝਰਨੇ ਵਾਂਗੂੰ ਫੁੱਟ ਸਕਦੈਂ
ਫੁੱਲ ਬਣ ਵੀ ਖਿੜ ਸਕਦੈਂ
ਪਰਿੰਦੇ ਵਾਂਗੂੰ ਉੱਡ ਸਕਦੈਂ
ਨਦੀ ਵਾਂਗੂ ਵਹਿ ਸਕਦੈਂ
ਰੰਗਾਂ ਵਿੱਚ ਘੁਲ ਸਕਦੈਂ
ਕਵਿਤਾ ਜਾਂ ਫੇਰ
ਕੋਈ ਗੀਤ ਵੀ ਬਣ ਸਕਦੈਂ

ਜੇਕਰ ਤੂੰ
ਆਪਣੀ “ਮੈਂ” ਨੂੰ ਤਿਆਗ ਦੇਵੇਂ
ਤੇ ਆਪਣੇ ਚੰਮ ਨੂੰ ਝਾੜ ਦੇਵੇਂ

ਹਵਾਲੇ[ਸੋਧੋ]