ਜੀਤ ਸਿੰਘ ਸੀਤਲ
ਦਿੱਖ
ਜੀਤ ਸਿੰਘ ਸੀਤਲ | |
---|---|
ਜਨਮ | 1 ਸਤੰਬਰ 1911 |
ਮੌਤ | 8 ਅਪ੍ਰੈਲ 1987 | (ਉਮਰ 75)
ਦਫ਼ਨ ਦੀ ਜਗ੍ਹਾ | ਪਟਿਆਲਾ |
ਕਿੱਤਾ | ਅਧਿਆਪਨ, ਸਾਹਿਤਕ ਰਚਨਾ, ਸੰਪਾਦਨ ਅਤੇ ਅਨੁਵਾਦ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਸਿੱਖਿਆ | ਐਮ ਏ ਫ਼ਾਰਸੀ, ਐਮ ਏ ਪੰਜਾਬ, ਐਮ ਓ ਐਲ, ਆਨਰਜ਼ ਪਰਸ਼ੀਅਨ, ਪੰਜਾਬੀ ਵਿੱਚ ਪੀ ਐਚ ਡੀ |
ਕਾਲ | 1938 - 1987 |
ਸ਼ੈਲੀ | ਵਾਰਤਕ |
ਡਾ. ਜੀਤ ਸਿੰਘ ਸੀਤਲ (1 ਸਤੰਬਰ 1911 - 8 ਅਪਰੈਲ 1987) ਪ੍ਰਸਿਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਅਧਿਆਪਕ ਸਨ। ਉਹਨਾਂ ਦਾ ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਦਾ ਕੰਮ ਵੱਡੇ ਪਧਰ ਤੇ ਕੀਤਾ ਮਿਲਦਾ ਹੈ। ਪੰਜਾਬੀ ਦੇ ਨਾਲ ਨਾਲ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਉੱਤੇ ਵੀ ਉਹਨਾਂ ਨੂੰ ਚੰਗੀ ਮੁਹਾਰਤ ਪ੍ਰਾਪਤ ਸੀ।
ਸੰਖੇਪ ਜੀਵਨੀ
[ਸੋਧੋ]ਜੀਤ ਸਿੰਘ ਸੀਤਲ ਦਾ ਜਨਮ 1 ਸਤੰਬਰ 1911 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਜਵੰਧ ਸਿੰਘ ਸੀ।
ਸਿੱਖਿਆ
[ਸੋਧੋ]ਉਹਨਾਂ ਨੇ ਫ਼ਾਰਸੀ ਅਤੇ ਪੰਜਾਬੀ ਦੀ ਐਮ ਏ, ਐਮ ਓ ਐਲ, ਆਨਰਜ਼ ਪਰਸ਼ੀਅਨ ਤੇ ਪੰਜਾਬੀ ਵਿੱਚ ਪੀ. ਐਚ. ਡੀ ਤੱਕ ਦੀ ਉਚੇਰੀ ਸਿੱਖਿਆ ਹਾਸਲ ਕੀਤੀ।
ਅਧਿਆਪਨ ਅਤੇ ਖੋਜ ਸੇਵਾ
[ਸੋਧੋ]- ਲੈਕਚਰਾਰ: ਸਿਖ ਨੈਸ਼ਨਲ ਕਾਲਜ ਲਾਹੌਰ (1938-1940)
- ਦਿਆਲ ਸਿੰਘ ਕਾਲਜ ਲਾਹੌਰ (1940-1946)
- ਰਣਬੀਰ ਕਾਲਜ ਸੰਗਰੂਰ (1947-1952)
- ਰਾਜਿੰਦਰਾ ਕਾਲਜ ਬਠਿੰਡਾ (1952-1953)
- ਸਹਾਇਕ ਡਇਰੇਕਟਰ ਪੰਜਾਬੀ ਮਹਿਕਮਾ ਪੈਪਸੂ (1953-1960)
- ਡਇਰੈਕਟਰ ਭਾਸ਼ਾ ਵਿਭਾਗ ਪੰਜਾਬ (1960-1965)[1]
- ਰੀਡਰ ਪੰਜਾਬੀ ਯੂਨੀਵਰਸਟੀ ਪਟਿਆਲਾ (1960-1965)
- ਹੈਡ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਟੀ ਪਟਿਆਲਾ (1965-1973) ਅਤੇ (1973-1978)
ਰਚਨਾਵਾਂ
[ਸੋਧੋ]ਮੌਲਿਕ
[ਸੋਧੋ]- ਪੰਜਾਬੀ ਨਿਬੰਧਾਵਲੀ
- ਮਿੱਤਰ ਅਸਾਡੇ ਸੇਈ
- ਅੰਮ੍ਰਿਤਸਰ ਸਿਫ਼ਤੀ ਦਾ ਘਰ
- ਚੰਡੀ ਦੀ ਵਾਰ (ਇਕ ਅਲੋਚਨਾਤਮਕ ਅਧਿਐਨ), ਪੈਪਸੂ ਬੁੱਕ ਡਿਪੋ, ਪਟਿਆਲਾ, 1977
ਸੰਪਾਦਿਤ
[ਸੋਧੋ]- ਹੀਰ ਵਾਰਿਸ[2]
- ਸ਼ਾਹ ਹੁਸੈਨ: ਜੀਵਨ ਤੇ ਰਚਨਾ[3]
- ਸ੍ਰੀ ਗੁਰ ਪੰਥ ਪ੍ਰਕਾਸ਼ / ਰਤਨ ਸਿੰਘ ਭੰਗੂ
- ਬੁੱਲ੍ਹੇ ਸ਼ਾਹ: ਜੀਵਨ ਤੇ ਰਚਨਾ
- ਸਿਵ ਕੁਮਾਰ ਬਟਾਲਵੀ: ਜੀਵਨ ਤੇ ਰਚਨਾ
- ਗੁਰੂ ਨਾਨਕ, ਕਲਾਮ-ਏ-ਨਾਨਕ, (Guru Nanak, Kalam-e-Nanak, trans. Jeet Singh Sital (Lahore: APNA and Punjabi Heritage Foundation, 2002).)
ਸਾਹਿਤ ਦੀ ਇਤਿਹਾਸਕਾਰੀ
[ਸੋਧੋ]ਕੋਸ਼ਕਾਰੀ
[ਸੋਧੋ]ਹਵਾਲੇ
[ਸੋਧੋ]- ↑ "ਉੱਘੇ ਕਲਮਕਾਰ ਡਾ. ਜੀਤ ਸਿੰਘ ਸੀਤਲ ਵੀ ਵਿਭਾਗ ਦੇ ਮੁਖੀ ਵਜੋਂ ਕੰਮ ਕਰਦੇ ਰਹੇ।- ਭਾਸ਼ਾ ਵਿਭਾਗ ਦਾ ਮੁਖੀ". ਪੰਜਾਬੀ ਟ੍ਰਿਬਿਊਨ.
- ↑ "ਜੀਤ ਸਿੰਘ ਸੀਤਲ ਵਲੋਂ ਸੰਪਾਦਤ ਹੀਰ ਵਾਰਿਸ ਵਿਖੇ ਪੀਕਨੀ ਦੀ ਬਜਾਏ 'ਪੇਖਣੇ' ਦਾ ਸ਼ਬਦ ਮਿਲਦਾ ਹੈ।..-ਵਾਰਿਸ ਦੇ ਅੰਗ-ਸੰਗ".[permanent dead link]
- ↑ ਸ਼ਾਹ ਹੁਸੈਨ: ਜੀਵਨ ਤੇ ਰਚਨਾ- ਪੰਜਾਬੀ ਯੂਨੀਵਰਸਿਟੀ
- ↑ "ਇਕ ਫਾਰਸੀ-ਪੰਜਾਬੀ ਕੋਸ਼ ਜੋ ਜੀਤ ਸਿੰਘ ਸੀਤਲ ਵਲੋਂ ਤਿਆਰ ਅਤੇ ਯੂਨੀਵਰਸਿਟੀ ਦੇ ਵਿਦਵਾਨਾਂ ਵੱਲੋਂ 'ਸੰਸ਼ੋਧਿਆ' ਗਿਆ ਹੈ।-ਵਾਰਿਸ ਦੇ ਅੰਗ-ਸੰਗ".[permanent dead link]