ਸਮੱਗਰੀ 'ਤੇ ਜਾਓ

ਸੱਭਿਆਚਾਰ ਦਾ ਰਾਜਨੀਤਕ ਪੱਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਭਿਆਚਾਰ ਦਾ ਰਾਜਨੀਤਿਕ ਪੱਖ ਦੇਖਿਆ ਜਾਏ ਤਾਂ ਰਾਜਨੀਤੀ ਸਭਿਆਚਾਰ ਨੂੰ ਕਾਫ਼ੀ ਪ੍ਰਭਾਵਿਤ ਕਰਦੀ ਹੈ। ਮਨੁੱਖ ਦਾ ਰਹਿਣ ਸਹਿਣ ਸਮਾਜਕ ਪੱਧਰ ਕੁਝ ਵੀ ਹੋਵੇ ਹਰੇਕ ਅਵਸਥਾ ਵਿਚੱ ਉਸਨੂੰ ਆਪਣੇ ਜੀਵਨ ਨੂੰ ਨੇੇਮਬੱਧ  ਤੇ ਰਸਦਾਇਕ ਬਣਾਉਣ ਵਾਸਤੇ ਸੁਭਾਵਕ ਹੀ ਕੁਝ ਨੇਮਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਮਿਲਦੀ ਹੈ, ਜਿਸਨੂੰ ਸਭਿਆਚਾਰ ਕਿਹਾ ਜਾਂਦਾ ਹੈ।[1]

ਭੂਮਿਕਾ

[ਸੋਧੋ]

ਸਭਿਆਚਰ ਤੇ ਰਾਜਨੀਤੀ ਆਪਸ ਵਿੱਚ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਹਨ। ਦੋਵੇਂ ਇੱਕ ਦੂਜੇ ਦੇ ਪੂਰਕ ਦੀ ਤ੍ਹਰਾਂ ਕਾਰਜ ਕਰਦੇ ਹਨ।

ਐਡਵਰਡ ਬੀ ਟਾਇਲਰ ਨੇ ਇਸ ਸੰਬੰਧੀ ਕਿਹਾ ਕਿ, "ਸਭਿਆਚਾਰ ਤੇ ਰਾਜਨੀਤੀ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹੋਏ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ।"

ਪੰਜਾਬ ਦਾ ਸਭਿਆਚਾਰ

[ਸੋਧੋ]

ਭਾਰਤ ਵਰਗੇ ਵਿਸ਼ਾਲ ਦੇਸ਼ ਦੇ ਵੱਖ ਵੱਖ ਭਾਗਾਂ ਅੰਦਰ ਪ੍ਰਚਲਤ ਰਸਮ ਰਿਵਾਜਾਂ ਵਿੱਚ ਅੰਤਰ ਆ ਜਾਣਾ ਸੁਭਾਵਕ ਹੈ। ਪ੍ਰਤੱਖ ਅੰਤਰ ਹੁੰਦੇ ਹੋੲੇ ਵੀ ਉਹਨਾਂ ਅੰਦਰ ਸਭਿਆਚਾਰਕ ੲੇਕਤਾ ਹੈ।  

ਰਾਜਸੀ ਹਾਲਾਤ

[ਸੋਧੋ]

ਪ੍ਰਾਚੀਨ ਕਾਲ ਵਿੱਚ ਰਾਜਸੀ ਹਾਲਾਤ ਕੁਝ ਅਜਿਹੇ ਰਹੇ ਹਨ, ਕਿ ਦੇਸ਼ ਨੂੰ ਅਖੰਡਤਾ ਨਸੀਬ ਨਾ ਹੋ ਸਕੀ ਪਰੰਤੂ ਸਭਿਆਚਾਰਕ ਪੱਖ ਤੋਂ ਇਹ ਅਖੰਡਤਾ ਉਸ ਸਮੇਂ ਵੀ ਕਾਇਮ ਸੀ। ਹੜੱਪਾ ਵਰਗੇ ਸ਼ਹਿਰ ਕਿਸੇ ਕਰੋਪੀ ਦਾ ਨਹੀਂ ਸਗੋ ਰਾਜਸੀ ਹਿਲਜੁਲ ਦਾ ਸ਼ਿਕਾਰ ਸਨ। ਇਸ ਤੋਂ ਇਲਾਵਾ ਆਰੀਆ, ਜੈਨ ਮਤ ਤੇ ਬੋਧ ਸਿਧਾਤਾਂ ਦੇ ਪ੍ਰਚਾਰ ਨੇ ਦੇਸ਼ ਨੂੰ ਰਾਜਨੀਤਕ ਵਾਯੂਮੰਡਲ ਵਿੱਚ ਵੱਡਾ ਪਰਿਵਰਤਨ ਲਿਆਦਾ। ਭਾਰਤ ਵਿੱਚ ਮੋਰੀਆ ਵੰਸ਼ਾ, ਗੁਪਤ ਕਾਲ  ਦਾ ਰਾਜ ਪ੍ਰਬੰਧ ਵੀ ਭਾਰਤੀ ਇਤਿਹਾਸ ਦਾ ਸੁਨਹਿਰੀ ਸਮਾਂ ਮੰਨਿਆ ਜਾਂਦਾ ਹੈ।              

ਪੰਜਾਬ ਦਾ ਪ੍ਰਜਾਤੰਤਰ

[ਸੋਧੋ]

ਪੰਜਾਬ ਅਤੇ ਇਸਦੇ ਨਾਲ ਲਗਦੇ ਇਲਾਕੇ ਕਈ ਭਾਗਾ ਵਿੱਚ ਵੰਡੇ ਹੋੲੇ ਸਨ ਤੇ ਉਹਨਾਂ ਵਿੱਚ ਪ੍ਰਜਾਤੰਤਰ ਰਾਜ ਸਥਾਪਤ ਸੀ। ਉਸ ਸਮੇਂ ਦੀ ਕਲਾ ਸਾਹਿਤ ਅਤੇ ਸਭਿਆਚਾਰ ਵਿੱਚ ਉੱਚ ਕੋਟੀ ਦੀਆਂ ਪ੍ਰਾਪਤੀਆ ਮਿਲਦੀਆਂ ਹਨ। ਹੱਥ ਲਿਖਤ ਪੁਸਤਕਾਂ, ਜਿਸਨੂੰ ਕਿ ਬਾਰਵੀਂ ਸਦੀ ਵਿੱਚ "ਬਖ਼ਤਿਆਰ ਖਿਲਜੀ" ਨੇ ਅੱਗ 'ਚ  ਫੂਕ ਦਿੱਤਾ ਤੇ ਸੈਂਕੜੇ ਵਿਦਵਾਨ ਪ੍ਰੋਫ਼ੈਸਰਾਂ ਨੂੰ ਦਰਿਆ ਵਿੱਚ ਰੋੜ ਦਿੱਤਾ।[2]

ਇਸਲਾਮੀ ਸਮਾਜ ਦੀ ਹਕੂਮਤ

[ਸੋਧੋ]

ਦੇਸ਼ ਦੀ ਹਕੂਮਤ ਇਸਲਾਮੀ ਹੱਕਾਂ ਵਿੱਚ ਚਲੀ ਗਈ। ਹਿੰਦੂ ਦਲਿਤ ਜਾਤਾਂ 'ਚੋ ਨਵੇਂ ਬਣੇ ਮੁਸਲਮਾਨਾ ਨੂੰ ਇਸਲਾਮੀ ਸਮਾਜ ਵਿੱਚ ਸਤਿਕਾਰ ਪ੍ਰਾਪਤ ਨਾ ਹੋ ਸਕਿਆ। ਰਾਜਪੂਤ ਰਾਜਿਆ ਦੇ ਦਰਬਾਰ ਵਿਚਲੀਆ ਰੀਤਾਂ ਵੇਖੋ ਵੇਖੀ ਸਾਂਝੀ ਹੋ ਗਈਆ। ਇਸ ਤੋ ਇਲਾਵਾ ਇਸਲਾਮੀ ਰਾਜ ਵਿੱਚੋਂ ਗੁਲਾਮ ਪ੍ਰਥਾ, ਨਸ਼ਾ ਖੋਰੀ, ਜੂੲੇ ਆਦਿ ਨੇ ਜਨਮ ਲਿਆ।    

ਰਾਸ਼ਟਰੀਅਤਾ ਅਤੇ ਕੌਮੀ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ

[ਸੋਧੋ]

ਇਸਲਾਮੀ ਵਿਚਾਰਧਾਰਾ ਦੇ ਪ੍ਰਵੇਸ਼ ਨਾਲ ਜਾਤੀ ਭੇਦ ਦੀ ਸਮੱਸਿਆ ਵਧੇਰੇ ਵਧ ਗਈ ਜਿਸਨੂੰ ਸੁਲਝਾਉਣ ਲਈ ਸੂਫ਼ੀ ਫ਼ਕੀਰਾਂ ਅਤੇ ਸਿੱਖ ਗੁਰੂਆਂ ਨੇ ਸਮੇਂ ਸਿਰ ਯਤਨ ਕੀਤੇ ਅਤੇ ਦੇਸ਼ ਵਿੱਚ ਕੌਮੀ ਸਭਿਆਚਾਰ ਪ੍ਰਫੁਲਤ ਕਰਨ ਵਿੱਚ ਸਫਲ ਹੋੲੇ।[3]

ਮਹਾਰਾਜਾ ਰਣਜੀਤ ਸਿੰਘ ਦਾ ਰਾਜ

[ਸੋਧੋ]

ਪੰਜਾਬ ਵਿੱਚ ਰਣਜੀਤ ਸਿੰਘ ਦਾ ਰਾਜ ਸਿਖ,  ਹਿੰਦੂ, ਮੁਸਲਮਾਨ ਦਾ ਸਾਂਝਾ ਰਾਜ ਸੀ, ਰਣਜੀਤ ਸਿੰਘ ਦੀ ਮੌਤ ਪਿਛੋਂ ਅੰਗਰੇਜ਼ਾ ਦਾ ਦਖਲ ਵਧ ਗਿਆ ਅਜੇਹੇ ਸਮੇਂ ਦੌਰਾਨ ਕਈ ਲਹਿਰਾਂ ਨੇ ਜਨਮ ਲਿਆ, ਬੇਸ਼ਕ ਹਾਲਾਤ ਦੀ ਮਜ਼ਬੂਰੀ ਕਾਰਨ ਇਹਨਾਂ 'ਚੋ ਗਦਰ ਲਹਿਰ ਮਿਸ਼ਨ ਵਿੱਚ ਸਫਲ ਨਾ ਹੋ ਸਕੀ ਪਰ ਫਿਰ ਵੀ ਦੇਸ਼ ਭਗਤਾਂ, ਗਦਰੀ ਬਾਬਿਆ ਦੀਆ ਕੁਰਬਾਨੀਆਂ ਨੇ ਪੰਜਾਬੀ ਹਿਰਦਿਆ ਅੰਦਰ ਦਿੜ੍ਹ ਵਿਸ਼ਵਾਸ ਪੈਦਾ ਕੀਤਾ ਕਿ,            

'"ਉੱਡ ਜਾਣ ਦੁੱਖ ਅਤੇ ਭੁੱਖ ਦੇ ਕੜਾਕੇ ਅੱਜ,
ਜੁੱਤੀ ਨਾਲ ਕੱਢੋ ਜੇ ਫਰੰਗੀ ਸਰਕਾਰ ਨੂੰ।[4]

ਸਿੱਟਾ

[ਸੋਧੋ]

ਇਸ ਤਰ੍ਹਾਂ ਸਦਾ ਤੋਂ ਰਾਜਨੀਤੀ ਸਭਿਆਚਾਰ ਨੂੰ ਸਦੀਆਂ ਤੋਂ ਪ੍ਰਭਾਵਿਤ ਕਰਦੀ ਰਹੀ ਹੈ ਤੇ ਇਸ ਤਰ੍ਹਾਂ ਅਸੀਂ ਅਨੇਕਾਂ ਹੋਈਆਂ ਤੇ ਹੋ ਰਹੀਆਂ ਖੋਜਾਂ ਤੋਂ ਵੀ ਰਾਜਨੀਤੀ ਤੇ ਸਭਿਆਚਾਰ ਦੇ ਪ੍ਰਸਪਰ ਪ੍ਰਭਾਵਾਂ ਨੂੰ ਪਰਖ ਸਕਦੇ ਹਾਂ।

ਹਵਾਲੇ

[ਸੋਧੋ]
  1. ਮੁਖ ਸੰਪਾ: ਤੀਰਥਿ ਦੇ ਸਿੰਘ ਸਵਤੰਤ੍ਰ, ਪੰਜਾਬੀ ਸਭਿਆਚਾਰ, ਪੰਨਾ ਨੰਬਰ 80
  2. ਸ੍ਰਦਾਰ ਕਪੂਰ ਸਿੰਘ, ਸਪਤ ਸ੍ਰਿੰਗ
  3. ਮੁਖ ਸੰਪਾ: ਤੀਰਥ ਸਿੰਘ ਸਵਤੰਤ੍ਰ, ਪੰਜਾਬੀ ਸਭਿਆਚਾਰ, ਪੰਨਾ ਨੰਬਰ 98,99
  4. ਗਦਰ ਗੂੰਜ, ਨੰਬਰ ਇਕ, ਪੰਨਾ ਨੰ:2