ਹਨਾਨ ਅੱਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਨਾਨ ਅੱਵਾਦ (Arabic: حنان عواد) ਇੱਕ ਫ਼ਲਸਤੀਨੀ ਕਾਰਕੁਨ, ਵਕੀਲ ਅਤੇ ਕਵੀ ਹੈ।[1][2] ਉਹ ਵੂਮੈਨ ਇੰਟਰਨੈਸ਼ਨਲ ਲੀਗ ਫਾਰ ਪੀਸ ਐਂਡ ਫਰੀਡਮ (WILPF) ਦੇ ਫ਼ਲਸਤੀਨ ਸੈਕਸ਼ਨ ਦੀ ਪ੍ਰਧਾਨ ਅਤੇ ਸੰਸਥਾਪਕ ਹੈ। ਅੱਵਾਦ ਨੇ ਰਾਸ਼ਟਰਪਤੀਆਂ ਅਤੇ ਮੰਤਰੀਆਂ ਦੇ ਸਾਹਮਣੇ ਫ਼ਲਸਤੀਨ ਦੀ ਵਕਾਲਤ ਕੀਤੀ ਹੈ।[3]

ਜੀਵਨ ਅਤੇ ਸਿੱਖਿਆ[ਸੋਧੋ]

ਅੱਵਾਦ ਦਾ ਜਨਮ 1951 ਵਿੱਚ ਯਰੂਸ਼ਲਮ ਵਿੱਚ ਹੋਇਆ ਸੀ।[4] ਉਸ ਨੇ 1970 ਵਿੱਚ, ਸਿੱਖਿਆ ਵਿੱਚ ਡਿਪਲੋਮਾ ਪ੍ਰਾਪਤ ਕੀਤਾ ਅਤੇ ਉਸ ਨੇ 1974 ਵਿੱਚ ਬਿਰਜ਼ੀਟ ਯੂਨੀਵਰਸਿਟੀ ਤੋਂ ਅਰਬੀ ਭਾਸ਼ਾ ਅਤੇ ਸਾਹਿਤ ਵਿੱਚ ਬੀ.ਏ. ਦੀ ਡਿਗਰੀ ਹਾਸਿਲ ਕੀਤੀ।[5] 1976 ਵਿੱਚ, ਉਸ ਨੇ ਕਾਹਿਰਾ, ਮਿਸਰ ਵਿੱਚ ਅਲ ਅਜ਼ਹਰ ਯੂਨੀਵਰਸਿਟੀ ਤੋਂ ਸਾਹਿਤਕ ਆਲੋਚਨਾ ਵਿੱਚ ਡਿਪਲੋਮਾ ਪ੍ਰਾਪਤ ਕੀਤਾ, ਉਸ ਤੋਂ ਬਾਅਦ 1977 ਵਿੱਚ ਯਰੂਸ਼ਲਮ ਦੀ ਹਿਬਰੂ ਯੂਨੀਵਰਸਿਟੀ ਤੋਂ ਅਰਬੀ ਸਾਹਿਤ ਅਤੇ ਮਨੁੱਖਤਾ ਵਿੱਚ ਐਮ.ਏ. ਪੂਰੀ ਕੀਤੀ। ਅੱਵਾਦ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਸ ਨੇ ਕੈਨੇਡਾ ਵਿੱਚ ਮੈਕਗਿਲ ਯੂਨੀਵਰਸਿਟੀ ਤੋਂ ਪੀਐਚ.ਡੀ ਕਰਨ ਤੋਂ ਬਾਅਦ ਦੂਜੀ ਐਮ.ਏ, ਦੀ ਡਿਗਰੀ ਪ੍ਰਾਪਤ ਕੀਤੀ।[6] ਉਸ ਦੇ ਖੋਜ-ਪ੍ਰਬੰਧ ਨੇ ਕਤਲ ਕੀਤੇ ਸਿਆਸਤਦਾਨ ਘਸਾਨ ਕਨਫਾਨੀ ਦੇ ਕੰਮਾਂ ਦੀ ਪੜਚੋਲ ਕੀਤੀ।

ਕਰੀਅਰ[ਸੋਧੋ]

1980 ਅਤੇ 1982 ਤੱਕ, ਅੱਵਾਦ ਨੇ ਮੈਕਗਿਲ ਯੂਨੀਵਰਸਿਟੀ ਵਿੱਚ ਇਸਲਾਮਿਕ ਸਟੱਡੀਜ਼ ਵਿੱਚ ਅਧਿਆਪਨ ਸਹਾਇਕ ਵਜੋਂ ਕੰਮ ਕੀਤਾ। ਫਿਰ ਉਸ ਨੇ ਨੈਸ਼ਨਲ ਮਿਊਜ਼ੀਅਮ ਆਫ਼ ਮੈਨ ਦੇ ਮੱਧ ਪੂਰਬੀ ਅਧਿਐਨ ਵਿਭਾਗ ਲਈ ਖੋਜਕਰਤਾ ਵਜੋਂ ਕੰਮ ਕੀਤਾ। ਇਸ ਤੋਂ ਬਾਅਦ, ਉਹ ਵੈਸਟ ਬੈਂਕ ਵਾਪਸ ਆ ਗਈ। ਉਹ ਮਨੁੱਖਤਾ ਵਿਭਾਗ ਦੀ ਮੁਖੀ ਬਣਨ ਤੋਂ ਪਹਿਲਾਂ 1982 ਅਤੇ 1986 ਦੇ ਵਿਚਕਾਰ, ਯਰੂਸ਼ਲਮ ਵਿੱਚ ਫ਼ਲਸਤੀਨੀ ਅਬੂ ਡਿਸ ਕਾਲਜ ਵਿੱਚ ਸੱਭਿਆਚਾਰਕ ਅਧਿਐਨ ਵਿਭਾਗ ਦੀ ਮੁਖੀ ਸੀ।[ਹਵਾਲਾ ਲੋੜੀਂਦਾ]

1988 ਵਿੱਚ, ਅੱਵਾਦ ਨੇ ਮੱਧ ਪੂਰਬ ਦੇ ਸਲਾਹਕਾਰ ਵਜੋਂ ਸੇਵਾ ਕਰਦੇ ਹੋਏ, ਪੀਸ ਐਂਡ ਫਰੀਡਮ ਲਈ ਮਹਿਲਾ ਅੰਤਰਰਾਸ਼ਟਰੀ ਲੀਗ ਦੇ ਫ਼ਲਸਤੀਨੀ ਸੈਕਸ਼ਨ ਦੀ ਸਥਾਪਨਾ ਕੀਤੀ।[7] ਅੱਵਾਦ ਨੇ 1998 ਤੋਂ 2004 ਤੱਕ ਯਾਸਰ ਅਰਾਫ਼ਾਤ ਦੇ ਸੱਭਿਆਚਾਰਕ ਸਲਾਹਕਾਰ ਵਜੋਂ ਵੀ ਕੰਮ ਕੀਤਾ।[8][9] ਅੱਵਾਦ ਨੇ ਫ਼ਲਸਤੀਨੀ ਲੇਖਕਾਂ ਦੀ ਯੂਨੀਅਨ, ਫ਼ਲਸਤੀਨੀ ਯੂਨੀਅਨ ਆਫ਼ ਜਰਨਲਿਸਟਸ, ਅਤੇ ਪੈਲੇਸਤੀਨੀ ਲੇਖਕਾਂ ਲਈ ਪੈਨ ਸੈਂਟਰ ( PEN ਇੰਟਰਨੈਸ਼ਨਲ ਦਾ ਇੱਕ ਭਾਗ) ਦੀ ਸਥਾਪਨਾ ਵੀ ਕੀਤੀ। ਉਸ ਨੇ 2016 ਵਿੱਚ, ਇੱਕ ਖੁੱਲੇ ਪੱਤਰ ਵਿੱਚ ਸਹਿ-ਹਸਤਾਖਰ ਕੀਤੇ, ਜਿਸ ਵਿੱਚ ਤੁਰਕੀ ਨੂੰ ਪੱਤਰਕਾਰਾਂ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਅਪੀਲ ਕੀਤੀ ਗਈ।[10]

ਚੁੰਨਿਦਾ ਕੰਮ[ਸੋਧੋ]

ਅੱਵਾਦ ਅਰਬੀ ਵਿੱਚ ਲਿਖਦਾ ਹੈ ਅਤੇ ਹੇਠਾਂ ਉਸ ਦੀ ਕਵਿਤਾ ਅਤੇ ਕਿਤਾਬਾਂ ਦੇ ਸਿਰਲੇਖਾਂ ਦਾ ਅੰਗਰੇਜ਼ੀ ਅਨੁਵਾਦ ਹੈ।

ਕਵਿਤਾ

  • ਆਈ ਰਾਇਟ ਵਿੱਦ ਮਾਈ ਬਲੱਡ, 1983[11]
  • ਦ ਪ੍ਰੋਮਿਸਡ ਰਿਟਰਨ, 1988
  • ਆਈ ਚੋਜ਼ ਦ ਡੇਂਜਰ, 1988

ਕਿਤਾਬਾਂ

  • ਐਪੀਸੋਡਸ ਆਫ਼ ਦ ਸੀਜ
  • ਅਰਬ ਕੌਜ਼ ਇਨ ਦ ਫ਼ਿਕਸ਼ਨ ਗਦਾਹ ਅਲ-ਸਮਾਨ, (1961-1975)[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. "Hanan Awwad (Palestine, 1951)". www.festivaldepoesiademedellin.org.
  2. "The Stentorian Text (The Strain of Departure): Hanan Awwad". www.festivaldepoesiademedellin.org.
  3. "Hanan Awwad". wilpf.org. Archived from the original on 2019-07-29. Retrieved 2023-11-29.
  4. "All 4 Palestine | Model Role Details - Hanan Awwad". www.all4palestine.com. Retrieved 2021-08-19.
  5. "All 4 Palestine | Model Role Details". www.all4palestine.com.
  6. Dialogue with the Palestinian writer Dr. Hanan Awad Archived 2024-01-13 at the Wayback Machine. (English translation), Wattan.
  7. "All 4 Palestine | Model Role Details". www.all4palestine.com."All 4 Palestine | Model Role Details". www.all4palestine.com.
  8. "The Stentorian Text (The Strain of Departure): Hanan Awwad". www.festivaldepoesiademedellin.org."The Stentorian Text (The Strain of Departure): Hanan Awwad". www.festivaldepoesiademedellin.org.
  9. Dialogue with the Palestinian writer Dr. Hanan Awad Archived 2024-01-13 at the Wayback Machine. (English translation), Wattan.
  10. "Turkey's climate of fear and censorship". The Guardian. 24 March 2016. Retrieved 6 June 2021.
  11. "All 4 Palestine | Model Role Details". www.all4palestine.com."All 4 Palestine | Model Role Details". www.all4palestine.com.