ਅਲ-ਅਜ਼ਹਰ ਯੂਨੀਵਰਸਿਟੀ
جامعة الأزهر (الشريف) Jāmiʻat al-Azhar (al-Sharīf) | |
ਕਿਸਮ | ਪਬਲਿਕ |
---|---|
ਸਥਾਪਨਾ | 970~972 – ਮਦਰਸਾ 1961 – ਯੂਨੀਵਰਸਿਟੀ ਦਾ ਰੁਤਬਾ |
ਧਾਰਮਿਕ ਮਾਨਤਾ | ਸੁੰਨੀ ਇਸਲਾਮ |
ਪ੍ਰਧਾਨ | ਡਾ. ਮੁਹੰਮਦ ਹੁਸੈਨ |
ਟਿਕਾਣਾ | , 30°02′45″N 31°15′45″E / 30.04583°N 31.26250°E |
ਕੈਂਪਸ | ਸ਼ਹਿਰੀ |
ਵੈੱਬਸਾਈਟ | www www |
ਯੂਨੀਵਰਸਿਟੀ ਰੈਂਕਿੰਗ |
---|
ਅਲ-ਅਜ਼ਹਰ ਯੂਨੀਵਰਸਿਟੀ (/ˈɑːzhɑːr//ˈɑːzhɑːr/ AHZ-har; [undefined] Error: {{Lang-xx}}: invalid parameter: |<span dir= (help) Jāmiʻat al-Azhar (al-Sharīf), IPA: [ˈɡæmʕet elˈʔɑzhɑɾ eʃʃæˈɾiːf],) ਕਾਹਿਰਾ, ਮਿਸਰ ਵਿੱਚ ਇੱਕ ਯੂਨੀਵਰਸਿਟੀ ਹੈ। ਇਸਲਾਮੀ ਕਾਹਿਰਾ ਵਿੱਚ ਅਲ-ਅਜ਼ਹਰ ਮਸਜਿਦ ਨਾਲ ਜੁੜੀ, ਇਹ ਮਿਸਰ ਦੀ ਸਭ ਤੋਂ ਪੁਰਾਣੀ ਡਿਗਰੀ-ਬਖਸ਼ ਯੂਨੀਵਰਸਿਟੀ ਹੈ ਅਤੇ ਇਸ ਨੂੰ" ਸੁੰਨੀ ਇਸਲਾਮ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ "ਵਜੋਂ ਜਾਣਿਆ ਜਾਂਦਾ ਹੈ।[1] ਉੱਚ ਸਿੱਖਿਆ ਦੇ ਇਲਾਵਾ, ਅਲ-ਅਜ਼ਹਰ ਲਗਭਗ 20 ਲੱਖ ਵਿਦਿਆਰਥੀਆਂ ਵਾਲੇ ਇੱਕ ਸਕੂਲਾਂ ਦੇ ਇੱਕ ਰਾਸ਼ਟਰੀ ਨੈਟਵਰਕ ਦੀ ਨਿਗਰਾਨੀ ਕਰਦੀ ਹੈ। [2] 1996 ਨੂੰ ਮਿਸਰ ਵਿੱਚ 4000 ਤੋਂ ਵੱਧ ਸਿੱਖਿਆ ਸੰਸਥਾਵਾਂ ਯੂਨੀਵਰਸਿਟੀ ਨਾਲ ਸਬੰਧਿਤ ਸਨ।[3]
ਇਸਦੀ ਸਥਾਪਨਾ 970 ਜਾਂ 972 ਵਿੱਚ ਫ਼ਾਤਮੀ ਸਲਤਨਤ ਨੇ ਇਸਲਾਮੀ ਸਿੱਖ਼ਿਆ ਦੇ ਇੱਕ ਕੇਂਦਰ ਦੇ ਤੌਰ 'ਤੇ ਕੀਤੀ ਸੀ। ਇਸਦੇ ਵਿਦਿਆਰਥੀਆਂ ਨੂੰ ਕੁਰਆਨ ਅਤੇ ਇਸਲਾਮੀ ਕਾਨੂੰਨ ਵਿਸਥਾਰ ਵਿੱਚ ਪੜ੍ਹਾਇਆ ਜਾਂਦਾ, ਅਤੇ ਤਰਕ, ਵਿਆਕਰਣ, ਭਾਸ਼ਣ-ਕਲਾ ਅਤੇਪ ਇਹ ਵੀ ਕਿ ਚੰਦਰਮਾ ਦੇ ਪੜਾਆਂ ਦੀ ਗਣਨਾ ਕਿਵੇਂ ਕੀਤੀ ਜਾਵੇ। ਇਹ ਦੁਨੀਆ ਦੀਆਂ ਸਭ ਤੋਂ ਪਹਿਲਾਂ ਯੂਨੀਵਰਸਿਟੀਆਂ ਵਿੱਚੋਂ ਇੱਕ ਸੀ, ਅਤੇ ਅਰਬੀ ਸੰਸਾਰ ਵਿੱਚ ਕੇਵਲ ਇੱਕ ਹੀ ਹੈ ਜੋ ਆਧੁਨਿਕ ਯੁਨੀਵਰਸਿਟੀ ਦੇ ਤੌਰ 'ਤੇ ਚੱਲ ਰਹੀ ਹੈ, ਜਿਸ ਵਿੱਚ ਪਾਠਕ੍ਰਮ ਵਿੱਚ ਧਰਮ-ਨਿਰਪੱਖ ਵਿਸ਼ੇ ਵੀ ਸ਼ਾਮਲ ਹਨ। ਅੱਜ ਇਹ ਦੁਨੀਆ ਵਿੱਚ ਅਰਬੀ ਸਾਹਿਤ ਅਤੇ ਇਸਲਾਮਿਕ ਸਿੱਖਿਆ ਦਾ ਮੁੱਖ ਕੇਂਦਰ ਹੈ। [4] 1961 ਵਿੱਚ ਹੋਰ ਗੈਰ-ਧਾਰਮਿਕ ਵਿਸ਼ਿਆਂ ਨੂੰ ਇਸਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਸਦਾ ਉਦੇਸ਼ ਇਸਲਾਮ ਅਤੇ ਇਸਲਾਮਿਕ ਸੱਭਿਆਚਾਰ ਦਾ ਪ੍ਰਸਾਰ ਕਰਨਾ ਹੈ। ਇਸ ਲਈ, ਇਸਦੇ ਇਸਲਾਮਿਕ ਵਿਦਵਾਨ (ਉਲਮਾ) ਮੁਸਲਿਮ ਵਿਅਕਤੀਆਂ ਅਤੇ ਸਮਾਜਾਂ ਲਈ ਸਹੀ ਆਚਰਨ ਦੇ ਸੰਬੰਧ ਵਿੱਚ ਸੁੰਨੀ ਇਸਲਾਮੀ ਦੁਨੀਆ ਭਰ ਤੋਂ ਉਹਨਾਂ ਨੂੰ ਪੇਸ਼ ਕੀਤੇ ਗਏ ਵਿਵਾਦਾਂ ਬਾਰੇ ਹੁਕਮ (ਫਤਵੇ) ਜਾਰੀ ਕਰਦੇ ਹਨ। ਅਲ-ਅਜ਼ਹਰ ਮਿਸਰੀ ਸਰਕਾਰ ਦੇ ਨਿਯੁਕਤ ਪ੍ਰਚਾਰਕਾਂ ਨੂੰ ਦਾਅਵਾ ਦੀ ਵੀ ਸਿਖਲਾਈ ਦਿੰਦੀ ਹੈ। [ਹਵਾਲਾ ਲੋੜੀਂਦਾ]
ਇਸਦੀ ਲਾਇਬਰੇਰੀ ਮਿਸਰ ਵਿੱਚ ਕੇਵਲ ਮਿਸਰੀ ਨੈਸ਼ਨਲ ਲਾਇਬ੍ਰੇਰੀ ਅਤੇ ਆਰਕਾਈਵਜ਼ ਤੋਂ ਬਾਅਦ ਦੂਜੀ ਮਹੱਤਵਪੂਰਨ ਲਾਇਬਰੇਰੀ ਮੰਨੀ ਜਾਂਦੀ ਹੈ। ਮਈ 2005 ਵਿੱਚ ਅਲ-ਅਜ਼ਹਰ ਨੇ ਦੁਬਈ ਸੂਚਨਾ ਤਕਨਾਲੋਜੀ ਉਦਯੋਗ ਨਾਲ ਭਾਈਵਾਲੀ ਕੀਤੀ, ਆਈ.ਟੀ. ਸਿੱਖਿਆ ਪ੍ਰੋਜੈਕਟ (ਆਈ.ਈ.ਈ.ਟੀ.ਪੀ.) ਨੇ ਐਚ.ਐਚ. ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਪ੍ਰੋਜੈਕਟ ਅਲ ਅਜ਼ਹਰ ਲਿਪੀਆਂ ਦੀ ਸੰਭਾਲ ਕਰਨ ਅਤੇ ਉਹਨਾਂ ਨੂੰ ਆਨ ਲਾਈਨ ਪਬਲਿਸ਼ ("ਅਲ-ਅਜ਼ਹਰ ਔਨਲਾਈਨ ਪ੍ਰੋਜੈਕਟ") ਕਰਨ ਅਤੇ ਅਖ਼ੀਰ ਨੂੰ ਲਾਇਬਰੇਰੀ ਦੇ ਸਾਰੇ ਦੁਰਲਭ ਖਰੜਿਆਂ, ਜਿਸ ਵਿੱਚ ਤਕਰੀਬਨ 70 ਲੱਖ ਪੇਜ ਸਾਮੱਗਰੀ ਸ਼ਾਮਲ ਹੈ, ਨੂੰ ਆਨਲਾਇਨ ਪਬਲਿਸ਼ ਕਰਨਾ ਸ਼ੁਰੂ ਕੀਤਾ।[5][6][ਹਵਾਲਾ ਲੋੜੀਂਦਾ]
ਹਵਾਲੇ
[ਸੋਧੋ]- ↑ Delman, Edward (February 26, 2015). "An Anti-ISIS Summit in Mecca". The Atlantic.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ "Al-Azhar University". Encyclopædia Britannica Online. Encyclopædia Britannica. Retrieved 2015-08-19.
- ↑ "AME Info, 26 September 2005". AME Info. Archived from the original on 19 April 2010. Retrieved 2010-03-21.
{{cite web}}
: Unknown parameter|dead-url=
ignored (|url-status=
suggested) (help) - ↑ ITEP press release, 10 October 2006
<ref>
tag defined in <references>
has no name attribute.- CS1 errors: unsupported parameter
- Articles containing Arabic-language text
- Articles using infobox university
- Pages using infobox university with the image name parameter
- Lang and lang-xx template errors
- Pages with plain IPA
- Articles with unsourced statements from October 2011
- Articles with unsourced statements from August 2008
- ਯੂਨੀਵਰਸਿਟੀਆਂ