ਹਰਪਾਲ ਪੰਨੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਹਰਪਾਲ ਸਿੰਘ ਪੰਨੂ
ਜਨਮ20 ਜੂਨ 1953
ਪਿੰਡ ਘੱਗਾ, ਪਟਿਆਲਾ
ਕਿੱਤਾਲੇਖਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸ਼ੈਲੀਵਾਰਤਕ
ਵਿਸ਼ਾਧਾਰਮਿਕ
ਪ੍ਰਮੁੱਖ ਕੰਮਗੌਤਮ ਤੋਂ ਤਾਸਕੀ ਤੱਕ,ਆਰਟ ਤੋਂ ਬੰਦਗੀ ਤੱਕ

ਡਾ਼ ਹਰਪਾਲ ਪੰਨੂ ਦਾ ਜਨਮ 20 ਜੂਨ 1953 ਨੂੰ ਹੋਇਆ। ਪੰਨੂ ਇੱਕ ਪੰਜਾਬੀ ਵਾਰਤਕ ਲੇਖਕ ਅਤੇ ਪ੍ਰੋਫੈਸਰ ਹੈ।

ਜੀਵਨ[ਸੋਧੋ]

ਪੰਨੂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਪ੍ਰੋਫੈਸਰ ਅਤੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹ ਯੂ.ਜੀ.ਸੀ. ਦੇ ਸੈਂਟਰ ਫਾਰ ਬੁਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਿਹਾ ਹੈ। ਪੰਨੂ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਿਸਟੀ ਅਤੇ ਈਰਾਨ ਦੀ ਧਰਮ ਅਧਿਐਨ ਯੂਨੀਵਰਸਿਟੀ ਦਾ ਵਿਜਟਿੰਗ ਪ੍ਰੋਫੈਸਰ ਵੀ ਹੈ।[1] 1980 ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਫਿਰ 1983 ਵਿੱਚ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗਿਆ। 1989 ਵਿੱਚ ਐਸੋਸੀਏਟ ਪ੍ਰੋਫੈਸਰ ਤੇ 1998 ਵਿੱਚ ਪ੍ਰੋਫੈਸਰ ਬਣ ਗਿਆ। ਹੁਣ ਐਮ.ਏ., ਐਮ.ਫਿਲ. ਅਤੇ ਪੀ.ਐੱਚ.ਡੀ. ਰਿਸਰਚ ਸਕਾਲਰਾਂ ਨੂੰ ਪੀ.ਐੱਚ.ਡੀ. ਕਰਵਾਉਂਦਾ ਹੈ।[2] ਉਸਦੇ ਪੜ੍ਹਾਏ 42 ਵਿਦਿਆਰਥੀ ਐਮ.ਫਿਲ. ਅਤੇ 18 ਵਿਦਿਆਰਥੀ ਪੀ.ਐਚ.ਡੀ. ਕਰ ਚੁੱਕੇ ਹਨ।[3]

ਸਿੱਖਿਆ[ਸੋਧੋ]

ਉਸਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਆਨਰਜ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1972 ਦੇ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ 'ਤੇ ਰਿਹਾ। 1974 ਵਿੱਚ ਐੱਮ.ਏ. ਲਿਟਰੇਚਰ, 1977 ਵਿੱਚ ਧਰਮ ਅਧਿਐਨ ਦੀ ਐਮ.ਏ. ਕੀਤੀ ਅਤੇ ਦੁਬਾਰਾ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ 'ਤੇ ਰਿਹਾ। ਧਰਮ ਅਧਿਐਨ ਤੋਂ 1980 ਵਿੱਚ ਐਮ.ਫਿਲ. ਕੀਤੀ ਅਤੇ 1988 ਵਿੱਚ ਪੀ.ਐੱਚ.ਡੀ. ਸਿੱਖ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।[4]

ਰਚਨਾਵਾਂ ਬਾਰੇ[ਸੋਧੋ]

ਧਰਮ ਅਧਿਐਨ ਬਾਰੇ ਪੰਨੂ ਦੀਆਂ ਲਿਖਤਾਂ- ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਅਤੇ ਭਾਰਤ ਦੇ ਪੁਰਾਤਨ ਧਰਮ। ਇੱਕ ਸੰਖੇਪ ਸਰਵੇਖਣ ਪ੍ਰਮਾਣਿਕ ਰਚਨਾਵਾਂ ਹਨ। ਗੌਤਮ ਤੋਂ ਤਾਸਕੀ ਤੱਕ ਅਤੇ ਆਰਟ ਤੋਂ ਬੰਦਗੀ ਤੱਕ ਵਡੇਰਿਆਂ ਦੀਆਂ ਸਾਖੀਆਂ ਨੂੰ ਰਸੀਲੀ ਸ਼ੈਲੀ ਰਾਹੀਂ ਪੇਸ਼ ਕਰਕੇ ਆਪਣੇ ਪਾਠਕਾਂ ਦਾ ਘੇਰਾ ਬਹੁਤ ਮੋਕਲਾ ਕਰ ਲਿਆ ਹੈ।[1] ਕਿਤਾਬਾਂ ਤੋ ਬਿਨਾਂ ਵੀ ਪੰਨੂ ਨੇ ਸਿੱਖ ਧਰਮ ਅਤੇ ਅਨੇਕ ਹੋਰ ਵਿਸ਼ਿਆ 'ਤੇ ਲੇਖ ਲਿਖੇ ਹਨ।

ਸਨਮਾਨ[ਸੋਧੋ]

1. ਐਮ.ਐਸ. ਰੰਧਾਵਾ ਗਿਆਨ ਪੁਰਸਕਾਰ, ਭਾਸ਼ਾ ਵਿਭਾਗ, ਪਟਿਆਲਾ, 2010

2. ਅਕੈਡਮੀ ਆਫ਼ ਸਿੱਖ ਰਿਲੀਜਨ ਐਂਡ ਕਲਚਰ, ਪਟਿਆਲਾ ਦੁਆਰਾ ਬਾਬਾ ਬੰਦਾ ਸਿੰਘ ਬਾਹਦਰ ਐਵਾਰਡ

3. ਭਾਈ ਕਾਹਨ ਸਿੰਘ ਨਾਭਾ ਅਵਾਰਡ, ਬੀ.ਕੇ.ਐਸ. ਟਰੱਸਟ, ਨਾਭਾ[3]

4. 'ਰਾਗ ਕਾਫ਼ਲਾ' (ਰਾਗ ਮੈਗਜ਼ੀਨ) ਵੱਲੋਂ ਮਿਤੀ 20 ਜਨਵਰੀ 2023 ਨੂੰ ਪੰਜਾਬੀ ਯੂਨੀਵਰਸਿਟੀ ਵਿਖੇ 'ਰਾਗ ਵਾਰਤਕ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।

ਰਚਨਾਵਾਂ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 ਹਰਪਾਲ ਸਿੰਘ ਪੰਨੂ,ਪੱਥਰ ਤੋਂ ਰੰਗ ਤੱਕ,ਪ੍ਰਕਾਸ਼ਕ, ਸਿੰਘ ਬ੍ਰਦਰਜ, ਅੰਮਿ੍ਤਸਰ
  2. harpal singh pannu .com
  3. 3.0 3.1 http://www.punjabiuniversity.ac.in/Departments/Profiles/74/Profile_P74XF64FC.pdf
  4. harpal singh pannu.com