ਸਮੱਗਰੀ 'ਤੇ ਜਾਓ

ਹਰਪਾਲ ਸਿੰਘ ਪੰਨੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਪਾਲ ਸਿੰਘ ਪੰਨੂ
ਜਨਮ(1953-06-20)20 ਜੂਨ 1953
ਪਿੰਡ ਘੱਗਾ, ਪਟਿਆਲਾ
ਕਿੱਤਾਲੇਖਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸ਼ੈਲੀਵਾਰਤਕ
ਵਿਸ਼ਾਧਾਰਮਿਕ
ਪ੍ਰਮੁੱਖ ਕੰਮਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ

ਡਾ. ਹਰਪਾਲ ਸਿੰਘ ਪੰਨੂ (ਜਨਮ 20 ਜੂਨ 1953) ਪੰਜਾਬੀ ਵਾਰਤਕ ਲੇਖਕ ਅਤੇ ਅਨੁਵਾਦਕ ਹੈ।

ਜੀਵਨ

[ਸੋਧੋ]

ਪੰਨੂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਪ੍ਰੋਫੈਸਰ ਅਤੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹ ਯੂ.ਜੀ.ਸੀ. ਦੇ ਸੈਂਟਰ ਫਾਰ ਬੁਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਿਹਾ ਹੈ। ਪੰਨੂ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਿਸਟੀ ਅਤੇ ਈਰਾਨ ਦੀ ਧਰਮ ਅਧਿਐਨ ਯੂਨੀਵਰਸਿਟੀ ਦਾ ਵਿਜਟਿੰਗ ਪ੍ਰੋਫੈਸਰ ਵੀ ਹੈ। 1980 ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਫਿਰ 1983 ਵਿੱਚ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗਿਆ। 1989 ਵਿੱਚ ਐਸੋਸੀਏਟ ਪ੍ਰੋਫੈਸਰ ਤੇ 1998 ਵਿੱਚ ਪ੍ਰੋਫੈਸਰ ਬਣ ਗਿਆ। ਹੁਣ ਐਮ.ਏ., ਐਮ.ਫਿਲ. ਅਤੇ ਪੀ.ਐੱਚ.ਡੀ. ਰਿਸਰਚ ਸਕਾਲਰਾਂ ਨੂੰ ਪੀ.ਐੱਚ.ਡੀ. ਕਰਵਾਉਂਦਾ ਹੈ। ਉਸਦੇ ਪੜ੍ਹਾਏ 42 ਵਿਦਿਆਰਥੀ ਐਮ.ਫਿਲ. ਅਤੇ 18 ਵਿਦਿਆਰਥੀ ਪੀ.ਐਚ.ਡੀ. ਕਰ ਚੁੱਕੇ ਹਨ।[1]

ਸਿੱਖਿਆ

[ਸੋਧੋ]

ਉਸਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਆਨਰਜ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1972 ਦੇ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ 'ਤੇ ਰਿਹਾ। 1974 ਵਿੱਚ ਐੱਮ.ਏ. ਲਿਟਰੇਚਰ, 1977 ਵਿੱਚ ਧਰਮ ਅਧਿਐਨ ਦੀ ਐਮ.ਏ. ਕੀਤੀ ਅਤੇ ਦੁਬਾਰਾ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ 'ਤੇ ਰਿਹਾ। ਧਰਮ ਅਧਿਐਨ ਤੋਂ 1980 ਵਿੱਚ ਐਮ.ਫਿਲ. ਕੀਤੀ ਅਤੇ 1988 ਵਿੱਚ ਪੀ.ਐੱਚ.ਡੀ. ਸਿੱਖ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।

ਰਚਨਾਵਾਂ

[ਸੋਧੋ]
 1. ਭਾਰਤ ਦੇ ਪੁਰਾਤਨ ਧਰਮ
 2. ਸਿੱਖ ਦਰਸਨ ਵਿੱਚ ਕਾਲ ਅਤੇ ਅਕਾਲ
 3. ਗੁਰੂ ਨਾਨਕ ਦਾ ਕੁਦਰਤ ਸਿਧਾਂਤ
 4. ਮਹਾਂਭਾਰਤ ਤੋਂ ਵਿਸ਼ਵਯੁੱਧ ਤੱਕ
 5. ਤਿਲ-ਫੁਲ
 6. ਭਗਵਤ ਗੀਤਾ
 7. ਚਾਹਨਾਮਾ
 8. ਤੱਥ ਤੋਂ ਮਿਥ ਤੱਕ
 9. ਰਾਜਸਥਾਨੀ ਕਥਾ ਸਾਗਰ
 10. ਮਿਲਿੰਦ ਪ੍ਰਸ਼ਨ
 11. ਪੰਜਾਬ (ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ)
 12. ਓਸ਼ੋ - ਮੇਰੀਆਂ ਮਨਪਸੰਦ ਕਿਤਾਬਾਂ)
 13. ਜੌਨ ਤੋਂ ਮਲਾਲਾ ਤੱਕ
 14. ਖ਼ੁਮਾਰ ਦੀ ਕਵਿਤਾ
 15. ਸਵੇਰ ਤੋਂ ਸ਼ਾਮ ਤੱਕ
 16. ਗੌਤਮ ਤੋਂ ਤਾਸਕੀ ਤੱਕ
 17. ਆਰਟ ਤੋਂ ਬੰਦਗੀ ਤੱਕ
 18. ਪੱਥਰ ਤੋਂ ਰੰਗ ਤੱਕ
 19. ਰਵਿੰਦਰ ਨਾਥ ਟੈਗੋਰ - ਜੀਵਨ ਅਤੇ ਪ੍ਰਤੀਨਿਧ ਰਚਨਾ
 20. ਇਰਾਨ ਤੇ ਇਰਾਨੀ
 21. ਦੂਰੋਂ ਵੇਖਿਆ ਜਰਨੈਲ ਸਿੰਘ ਭਿੰਡਰਾਂਵਾਲਾ


ਸੰਪਾਦਕ

[ਸੋਧੋ]
 1. ਮੁਨਾਜਾਤ-ਏ-ਬਾਮਦਾਦੀ ਜਪੁ ਜੀ ਸਾਹਿਬ

ਸਨਮਾਨ

[ਸੋਧੋ]
 • ਐਮ.ਐਸ. ਰੰਧਾਵਾ ਗਿਆਨ ਪੁਰਸਕਾਰ, ਭਾਸ਼ਾ ਵਿਭਾਗ, ਪਟਿਆਲਾ, 2010
 • ਅਕੈਡਮੀ ਆਫ਼ ਸਿੱਖ ਰਿਲੀਜਨ ਐਂਡ ਕਲਚਰ, ਪਟਿਆਲਾ ਦੁਆਰਾ ਬਾਬਾ ਬੰਦਾ ਸਿੰਘ ਬਾਹਦਰ ਐਵਾਰਡ
 • ਭਾਈ ਕਾਹਨ ਸਿੰਘ ਨਾਭਾ ਅਵਾਰਡ, ਬੀ.ਕੇ.ਐਸ. ਟਰੱਸਟ, ਨਾਭਾ[1]
 • ਰਾਗ ਕਾਫ਼ਲਾ (ਰਾਗ ਮੈਗਜ਼ੀਨ) ਵੱਲੋਂ ਮਿਤੀ 20 ਜਨਵਰੀ 2023 ਨੂੰ ਪੰਜਾਬੀ ਯੂਨੀਵਰਸਿਟੀ ਵਿਖੇ 'ਰਾਗ ਵਾਰਤਕ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।[2]

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
 1. 1.0 1.1 "Profile at Punjabi University" (PDF). ਪੰਜਾਬੀ ਯੂਨੀਵਰਸਿਟੀ. Retrieved 18 September 2023.
 2. "Two writers honoured at Punjabi varsity" [ਪੰਜਾਬੀ ਯੂਨੀਵਰਸਿਟੀ ਵਿੱਚ ਦੋ ਲੇਖਕਾਂ ਦਾ ਸਨਮਾਨ]. ਦ ਟ੍ਰਿਬਿਊਨ (in ਅੰਗਰੇਜ਼ੀ). ਪਟਿਆਲਾ. 20 January 2023. Retrieved 18 September 2023.