ਹਰਬੀ ਸੰਘਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਬੀ ਸੰਘਾ
ਜਨਮ
ਹਰਬੀਲਾਸ ਸੰਘਾ

ਪਿੰਡ ਸੰਘੇ ​​ਜਗੀਰ, ਨਕੋਦਰ, ਜਲੰਧਰ, ਪੰਜਾਬ 
ਪੇਸ਼ਾਅਦਾਕਾਰ, ਕਾਮੇਡੀਅਨ
ਜੀਵਨ ਸਾਥੀਸਿਮਰਨ ਸੰਘਾ
ਬੱਚੇ2

ਹਰਬਿਲਾਸ ਸੰਘਾ (English: Harby Sangha, ਜਨਮ 19 ਮਈ 1986), ਆਮ ਤੌਰ 'ਤੇ ਹਰਬੀ ਸੰਘਾ ਵਜੋਂ ਜਾਣਿਆ ਜਾਂਦਾ ਇੱਕ ਪੰਜਾਬੀ ਫ਼ਿਲਮ ਅਦਾਕਾਰ ਅਤੇ ਕਾਮੇਡੀਅਨ ਹੈ।[1] ਉਹ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਦੌਰਾਨ ਬਹੁਤ ਸਾਰੇ ਕਾਮੇਡੀ ਸਮਾਗਮਾਂ ਵਿੱਚ ਭਾਗ ਲੈਂਦਾ ਸੀ ਅਤੇ ਆਪਣੇ ਕਾਲਜ ਦੇ ਯੂਥ ਫੈਸਟੀਵਲਸ ਵਿੱਚ ਬਹੁਤ ਸਾਰੇ ਇਨਾਮ ਜਿੱਤਦਾ ਹੁੰਦਾ ਸੀ। ਉਸ ਨੇ ਪੰਜਾਬੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ ਦਾ (2004) ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।[2] ਹਰਬੀ ਸੰਘਾ ਨੇ ਕਈ ਫਿਲਮਾਂ ਵਿੱਚ ਵੱਖਰੇ-ਵੱਖਰੇ ਕਿਰਦਾਰ ਖੇਡ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ ਹੈ।[3]

ਹਰਬੀ ਮੁੱਖ ਤੌਰ ਤੇ ਪੰਜਾਬੀ ਸਿਨੇਮਾ ਵਿੱਚ ਸਹਾਇਕ ਭੂਮਿਕਾਵਾਂ ਵਿੱਚ ਦਿਖਾਈ ਦਿੰਦਾ ਹੈ। ਉਸ ਦੀਆਂ ਸਭ ਤੋਂ ਜ਼ਿਆਦਾ ਪ੍ਰਸਿੱਧ ਭੂਮਿਕਾਵਾਂ ਬੰਬੂਕਾਟ (2016), ਨਿੱਕਾ ਜ਼ੈਲਦਾਰ (2016) ਅਤੇ ਇਸਦੇ ਸੀਕੁਲ ਨਿੱਕਾ ਜ਼ੈਲਦਾਰ 2 (2017) ਵਰਗੀਆਂ ਫਿਲਮਾਂ ਵਿੱਚ ਹਨ। ਹੋਰ ਮਹੱਤਵਪੂਰਣ ਅਦਾਕਾਰੀ ਵਿੱਚ ਉਡੀਕਾਂ (2009), ਦਿਲਦਾਰੀਆਂ (2015), ਲਵ ਪੰਜਾਬ (2016), ਲਾਵਾਂ ਫੇਰੇ (2018), ਕਿਸਮਤ (2018) ਅਤੇ ਵਿਲੇਨ (2018) ਸ਼ਾਮਲ ਹਨ।[4]

ਹਵਾਲੇ[ਸੋਧੋ]

  1. "Harby Sangha". IMDb. Retrieved 2018-10-16.
  2. "Harby Sangha (Actor) Age, Wife, Family, Biography & More | StarsUnfolded". starsunfolded.com (in ਅੰਗਰੇਜ਼ੀ (ਬਰਤਾਨਵੀ)). Retrieved 2018-10-16.
  3. "ਇੱਕ ਤਿਆਰ ਅਭਿਨੇਤਾ". Tribune India. Retrieved 2018-10-16.
  4. "Harby Sangha - Movies, Biography, News, Age & Photos | BookMyShow". BookMyShow. Retrieved 2018-10-16.