ਹਾਕੀ ਚੈਂਪੀਅਨਜ਼ ਟਰਾਫ਼ੀ 2011

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਰਸ਼ ਹਾਕੀ ਚੈਂਪੀਅਨਜ਼ ਟਰਾਫ਼ੀ ੨੦੧੧

ਭੁਮਿਕਾ[ਸੋਧੋ]

ਪੁਰਸ਼ ਹਾਕੀ ਚੈਂਪੀਅਨਜ਼ ਟਰਾਫ਼ੀ 11 ਦਸੰਬਰ 2011 ਤੱਕ 33 ਵਾਰੀ ਖੇਡੀ ਜਾ ਚੁੱਕੀ ਹੈ। ਆਸਟਰੇਲੀਆ ਦਾ ਦਬਦਬਾ ਬਰਕਰਾਰ ਹੈ। ਉਸ ਨੇ ਹੁਣ ਤੱਕ 22 ਫ਼ਾਈਨਲ ਖੇਡ ਕੇ 12 ਜਿੱਤੇ ਹਨ। ਇਸ ਵਾਰੀ ਦੇ ਫਾਈਨਲ ਵਿੱਚ ਤੀਜੀ ਵਾਰ ਫ਼ਾਈਨਲ ਖੇਡ ਰਹੇ ਸਪੇਨ ਨੂੰ 1-0 ਨਾਲ ਹਰਾਕੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਹੈ।ਜਰਮਨੀ ਨੇ16 ਵਾਰੀ ਦੇ ਫਾਈਨਲ ਵਿੱਚੋਂ 9 ਜਿੱਤਾਂ ਦਰਜ ਕੀਤੀਆਂ ਹਨ। ਹਾਲੈਂਡ ਨੇ 13 ਵਾਰੀ ਫਾਈਨਲ ਟੱਕਰ ਲੈਦਿਆਂ 8 ਵਾਰ ਫਾਈਨਲ ਜਿੱਤੇ ਹਨ। ਪਾਕਿਸਤਾਨ ਨੇ 9 ਫਾਈਨਲ ਖੇਡਕੇ ਤਿੰਨਾਂ ਵਿੱਚ ਜਿੱਤ ਹਾਸਲ ਕੀਤੀ ਹੈ। ਦੱਖਣੀ ਕੋਰੀਆ ਇੱਕ ਵਾਰ ਅਤੇ ਇੰਗਲੈਂਡ 2 ਵਾਰ ਫ਼ਾਈਨਲ ਵਿੱਚ ਪਹੁੰਚ ਕੇ ਹਾਰਿਆ ਹੈ। ਹੋਰ ਕਿਸੇ ਟੀਮ ਨੇ ਫਾਈਨਲ ਦੀ ਟਿਕਟ ਨਹੀਂ ਕਟਾਈ ਹੈ। ਕੁੱਲ ਮਿਲਾਕੇ ਹੁਣ ਤੱਕ 7 ਮੁਲਕ ਹੀ ਫ਼ਾਈਨਲ ਖੇਡੇ ਹਨ।ਇਸ ਵਾਰੀ ਪਹਿਲਾ ਮੌਕਾ ਸੀ ਜਦ ਟਰਾਫ਼ੀ ਨੂੰ ਪਹਿਲੀ ਵਾਰ ਨਵੇਂ ਫ਼ਾਰਮਿਟ ਨੁਸਾਰ ਕਰਵਾਇਆ ਗਿਆ। ਨਾਕ ਆਊਟ ਗੇੜ ਖ਼ਤਮ ਕਰਦਿਆਂ ਪੂਲ ਸਿਸਟਮ ਲਾਗੂ ਕੀਤਾ ਗਿਆ। ਕੁੱਲ ਸਲਾਮਲ 8 ਟੀਮਾਂ ਨੇ 24 ਮੈਚ ਖੇਡੇ।ਜਿਨ੍ਹਾ ਵਿੱਚ 124 ਗੋਲ 5.17 ਦੀ ਔਸਤ ਨਾਲ ਹੋਏ। ਸਪੇਨ ਨੂੰ ਆਸਟਰੇਲੀਆ ਹੱਥੋਂ 1–0 ਨਾਲ ਹਾਰਨ ਕਰਕੇ ਦੂਜਾ,ਹਾਲੈਂਡ ਨੇ ਨਿਊਜ਼ੀਲੈਂਡ ਨੂੰ 5–3 ਨਾਲ ਹਰਾਕੇ ਤੀਜਾ,ਪੰਜਵਾਂ ਸਥਾਨ ਜਰਮਨੀ ਨੇ ਇੰਗਲੈਂਡ ਨੂੰ 1-0 ਨਾਲ ਹਰਾਕੇ, ਸੱਤਵਾਂ ਸਥਾਨ ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5 – 4 (ਗੋਲਡਨ ਗੋਲ) ਨਾਲ ਮਾਤ ਦੇ ਕੇ ਹਾਸਲ ਕੀਤਾ।

ਕੁੱਝ ਨਵਾਂ -ਨਿਵੇਕਲਾ[ਸੋਧੋ]

ਦੋਹਾਂ ਪੂਲਾਂ ਏ ਅਤੇ ਬੀ ਦੀਆਂ ਦੋ ਦੋ ਸਿਖ਼ਰਲੀਆਂ ਟੀਮਾਂ ਦਾ ਨਵਾਂ ਪੂਲ ਸੀ ਬਣਾਇਆ ਗਿਆ। ਪੂਲ ਏ ਦੀ ਟਾਪਰ ਟੀਮ ਆਸਟਰਏਲੀਆ ਨੂੰ ਆਪਣੇ ਪਹਿਲੇ ਹੀ ਮੈਚ ਦੀ ਸਪੇਨ ਵਿਰੁੱਧ 3-2 ਨਾਲ ਪ੍ਰਾਪਤ ਜਿੱਤ ਦਾ ਲਾਹਾ ਮਿਲਿਆ। ਇਸ ਜਿੱਤ ਵਜੋਂ 3 ਅੰਕਾਂ ਦਾ ਲਾਭ ਮਿਲਿਆ। ਜਦੋਂ ਕਿ ਸਪੇਨ ਟੀਮ ਨੂੰ ਕੋਈ ਅੰਕ ਨਾ ਮਿਲਿਆ ਅਤੇ -1 ਨਾਲ ਉਹ ਪੂਲ ਸੀ ਵਿੱਚ ਚੌਥੇ ਸਥਾਨ ‘ਤੇ ਦਰਜ ਕੀਤੀ ਗਈ। ਪੂਲ ਸੀ ਦੂਜੀਆਂ ਟੀਮਾਂ ਦਾ ਨਿਬੇੜਾ ਪੂਲ ਬੀ ਵਿੱਚ ਨਿਊਜ਼ੀਲੈਂਡ-ਹਾਲੈਂਡ ਵੱਲੋਂ ਖੇਡੇ ਆਖ਼ਰੀ 3-3 ਗੋਲਾਂ ਨਾਲ ਬਰਾਬਰ ਮੈਚ ‘ਤੇ ਅਧਾਰਤ ਦੋਹਾਂ ਨੂੰ ਇੱਕ ਇੱਕ ਅੰਕ ਦਿੱਤਾ ਗਿਆ। ਇਵੇਂ ਦੋਹਾਂ ਪੂਲਾਂ ਦੀਆਂ ਹੇਠਲੀਆਂ ਦੋ ਦੋ ਟੀਮਾਂ ਦਾ ਪੂਲ ਡੀ ਬਣਾਇਆ ਗਿਆ। ਜਿਸ ਵਿੱਚ ਪੂਲ ਏ ਦੇ ਦੂਜੇ ਮੈਚ ਪਾਕਿਸਤਾਨ-ਇੰਗਲੈਂਡ ਸਕੋਰ 1-2 ਨੂੰ ਅਧਾਰ ਬਣਾ ਕੇ ਇੰਗਲੈਡ ਨੂੰ 3 ਅੰਕ ਦਿੱਤੇ ਗਏ। ਇਹਨਾਂ ਦੋ ਟੀਮਾਂ ਤੋਂ ਇਲਾਵਾ ਪੂਲ ਬੀ ਵਿੱਚ ਹੇਠਲੇ ਸਥਾਨ’ਤੇ ਰਹੀਆਂ ਦੋਨਾਂ ਟੀਮਾਂ ਦੇ ਆਖ਼ਰੀ ਮੈਚ 3-3 ਨੂੰ ਅਧਾਰ ਬਣਾ ਕੇ ਦੱਖਣੀ ਕੋਰੀਆ ਅਤੇ ਜਰਮਨੀ ਨੂੰ ਇਸ ਪੂਲ ਡੀ ਵਿੱਚ ਸ਼ਾਮਲ ਕੀਤਾ ਗਿਆ। ਜਿਸਦੇ 4 ਮੈਚ 8 ਦਸੰਬਰ ਨੂੰ ਦੋ ਪੂਲ ਸੀ,ਚ ਅਤੇ ਦੋ ਪੂਲ ਡੀ,ਚ ਖੇਡੇ ਗਏ।,ਇਵੇਂ ਹੀ 4 ਮੈਚ ਦੋਹਾਂ ਪੂਲਾਂ ਸੀ ਅਤੇ ਡੀ ਵਿੱਚ ਦੋ ਦੋ ਅਨੁਸਾਰ 10 ਦਸੰਬਰ ਨੂੰ ਹੋਏ। ਇਸ ਤੋਂ ਬਾਅਦ 11 ਦਸੰਬਰ ਨੂੰ 7ਵੇਂ 8ਵੇਂ ਸਥਾਨ ਲਈ ਡੀ-3 ਨੇ ਡੀ-4 ਨਾਲ,ਅਤੇ 5ਵੇਂ 6ਵੇਂ ਸਥਾਨ ਲਈ ਡੀ-1 ਨੇ ਡੀ-2 ਨਾਲ ਭੇੜ ਕੀਤਾ। ਤੀਜੀ ਚੌਥੀ ਪੁਜ਼ੀਸ਼ਨ ਲਈ ਸੀ-3 ਨੇ ਸੀ-4 ਨਾਲ ਮੈਚ ਖੇਡਿਆ, ਜਦੋਂ ਕਿ ਟੀਸੀ ਦੇ ਬੇਰ ਵਾਲਾ ਖ਼ਿਤਾਬੀ ਮੈਚ ਸੀ-1 ਨੇ ਸੀ-2 ਨਾਲ ਖੇਡਿਆ।

ਫਾਰਮਿਟ:-[ਸੋਧੋ]

ਜਿੱਥੇ ਪਹਿਲੇ ਮੁਕਾਬਲੇ ਸਮੇਂ 1978 ਵਿੱਚ ਸਿਰਫ਼ 5 ਟੀਮਾਂ ਨੇ ਹਿੱਸਾ ਲਿਆ ਸੀ,ਉਥੇ 1980 ਵਿੱਚ 7 ਨੇ ਅਤੇ 1987 ਵਿੱਚ 8 ਟੀਮਾਂ ਦੇ ਖੇਡਣ ਵਾਂਗ ਹੀ ਇਸ ਵਾਰੀ ਵੀ 8 ਟੀਮਾਂ ਨੇ ਹੀ ਭਾਗ ਲਿਆ। ਨਵੇਂ ਤੌਰ ਤਰੀਕੇ ਅਨੁਸਾਰ ਪਹਿਲੀ ਵਾਰ ਟੀਮਾਂ ਦੀ ਗਰੁਪ ਬੰਦੀ ਕੀਤੀ ਗਈ। ਹਾਲੈਂਡ ਬਨਾਮ ਕੋਰੀਆ ਨੇ ਉਦਘਾਟਨੀ ਮੈਚ ਖੇਡਿਆ। ਦੋਹਾਂ ਪੂਲਾਂ ਵਿੱਚ 6-6 ਮੈਚ 3 ਦਸੰਬਰ ਤੋਂ 6 ਦਸੰਬਰ ਤਕ ਹੋਏ। ਫਿਰ ਦੋਹਾਂ ਪੂਲਾਂ ਦੀਆਂ ਦੋ ਦੋ ਸਿਖ਼ਰਲੀਆਂ ਟੀਮਾਂ ਦਾ ਨਵਾਂ ਪੂਲ ਸੀ ਬਣਾਇਆ ਗਿਆ। ਪੂਲ ਏ ਦੀ ਟਾਪਰ ਟੀਮ ਆਸਟਰਏਲੀਆ ਨੂੰ ਆਪਣੇ ਪਹਿਲੇ ਹੀ ਮੈਚ ਦੀ ਸਪੇਨ ਵਿਰੁੱਧ 3-2 ਨਾਲ ਪ੍ਰਾਪਤ ਜਿੱਤ ਦਾ ਲਾਹਾ ਮਿਲਿਆ। ਇਸ ਜਿੱਤ ਵਜੋਂ 3 ਅੰਕਾਂ ਦਾ ਲਾਭ ਮਿਲਿਆ। ਜਦੋਂ ਕਿ ਸਪੇਨ ਟੀਮ ਨੂੰ ਕੋਈ ਅੰਕ ਨਾ ਮਿਲਿਆ ਅਤੇ -1 ਨਾਲ ਉਹ ਪੂਲ ਸੀ ਵਿੱਚ ਚੌਥੇ ਸਥਾਨ ‘ਤੇ ਦਰਜ ਕੀਤੀ ਗਈ। ਪੂਲ ਸੀ ਦੂਜੀਆਂ ਟੀਮਾਂ ਦਾ ਨਿਬੇੜਾ ਪੂਲ ਬੀ ਵਿੱਚ ਖੇਡੇ ਆਖ਼ਰੀ ਮੈਚ ‘ਤੇ ਅਧਾਰਤ ਕੀਤਾ ਗਿਆ, ਦੋਹਾਂ ਦਾ ਇਹ ਮੈਚ 3-3 ਗੋਲਾਂ ਨਾਲ ਬਰਾਬਰ ਰਿਹਾ ਸੀ।ਇਸ ਲਈ ਦੋਹਾਂ ਨੂੰ ਇੱਕ ਇੱਕ ਅੰਕ ਦਿੱਤਾ ਗਿਆ। ਇਵੇਂ ਦੋਹਾਂ ਪੂਲਾਂ ਦੀਆਂ ਹੇਠਲੀਆਂ ਦੋ ਦੋ ਟੀਮਾਂ ਦਾ ਪੂਲ ਡੀ ਬਣਾਇਆ ਗਿਆ। ਜਿਸ ਵਿੱਚ ਪੂਲ ਏ ਦੇ ਦੂਜੇ ਮੈਚ ਪਾਕਿਸਤਾਨ-ਇੰਗਲੈਂਡ ਸਕੋਰ 1-2 ਨੂੰ ਅਧਾਰ ਬਣਾ ਕੇ ਇੰਗਲੈਡ ਨੂੰ 3 ਅੰਕ ਦਿੱਤੇ ਗਏ। ਇਹਨਾਂ ਦੋ ਟੀਮਾਂ ਤੋਂ ਇਲਾਵਾ ਪੂਲ ਬੀ ਵਿੱਚ ਹੇਠਲੇ ਸਥਾਨ’ਤੇ ਰਹੀਆਂ ਦੋਨਾਂ ਟੀਮਾਂ ਦੇ ਆਖ਼ਰੀ ਮੈਚ 3-3 ਨੂੰ ਅਧਾਰ ਬਣਾ ਕੇ ਦੱਖਣੀ ਕੋਰੀਆ ਅਤੇ ਜਰਮਨੀ ਨੂੰ ਇਸ ਪੂਲ ਡੀ ਵਿੱਚ ਸ਼ਾਮਲ ਕੀਤਾ ਗਿਆ। ਜਿਸਦੇ 4 ਮੈਚ 8 ਦਸੰਬਰ ਨੂੰ ਦੋ ਪੂਲ ਸੀ,ਚ ਅਤੇ ਦੋ ਪੂਲ ਡੀ,ਚ ਖੇਡੇ ਗਏ।,ਇਵੇਂ ਹੀ 4 ਮੈਚ ਦੋਹਾਂ ਪੂਲਾਂ ਸੀ ਅਤੇ ਡੀ ਵਿੱਚ ਦੋ ਦੋ ਅਨੁਸਾਰ 10 ਦਸੰਬਰ ਨੂੰ ਹੋਏ। ਇਸ ਤੋਂ ਬਾਅਦ 11 ਦਸੰਬਰ ਨੂੰ 7ਵੇਂ 8ਵੇਂ ਸਥਾਨ ਲਈ ਡੀ-3 ਨੇ ਡੀ-4 ਨਾਲ,ਅਤੇ 5ਵੇਂ 6ਵੇਂ ਸਥਾਨ ਲਈ ਡੀ-1 ਨੇ ਡੀ-2 ਨਾਲ ਭੇੜ ਕੀਤਾ। ਤੀਜੀ ਚੌਥੀ ਪੁਜ਼ੀਸ਼ਨ ਲਈ ਸੀ-3 ਨੇ ਸੀ-4 ਨਾਲ ਮੈਚ ਖੇਡਿਆ, ਜਦੋਂ ਕਿ ਟੀਸੀ ਦੇ ਬੇਰ ਵਾਲਾ ਖ਼ਿਤਾਬੀ ਮੈਚ ਸੀ-1 ਨੇ ਸੀ-2 ਨਾਲ ਖੇਡਿਆ।

ਕੁੱਝ ਹੋਰ ਗੱਲਾਂ:-[ਸੋਧੋ]

ਆਸਟਰੇਲੀਆ 29 ਵਾਰ ਸੈਮੀਫ਼ਾਈਨਲ ਖੇਡਕੇ,22 ਵਾਰੀ ਫਾਈਨਲ ’ਚ ਪਹੁੰਚ ਕਿ 12 ਵਾਰੀ,ਲਗਾਤਾਰ ਚੌਥੀ ਵਾਰੀ,ਅਰਥਾਤ ਸਭ ਤੋਂ ਵੱਧ ਵਾਰੀ ਖਿਤਾਬ ਜੇਤੂ ਬਣਿਆਂ ਹੈ। ਦੂਜਾ ਸਥਾਨ ਮੱਲਣ ਵਾਲੇ ਜਰਮਨੀ ਨੇ 24 ਸੈਮੀਫ਼ਾਈਨਲ ਖੇਡਦਿਆਂ,16 ਵਾਰੀ ਦੇ ਫਾਈਨਲ ਵਿੱਚੋਂ 9 ਜਿੱਤਾਂ ਦਰਜ ਕੀਤੀਆਂ ਹਨ। ਹਾਲੈਂਡ ਨੇ 28 ਸੈਮੀਫ਼ਾਈਨਲ ਖੇਡੇ ਹਨ,ਜਿਹਨਾਂ ਵਿੱਚੋਂ 13 ਵਾਰੀ ਫਾਈਨਲ ਟੱਕਰ ਲੈਦਿਆਂ 8 ਵਾਰ ਫਾਈਨਲ ਜਿੱਤੇ ਹਨ। ਪਾਕਿਸਤਾਨ ਨੇ 22 ਸੈਮੀਫ਼ਾਈਨਲ ਖੇਡਦਿਆਂ 9 ਫਾਈਨਲ ਖੇਡਕੇ ਤਿੰਨਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸਪੇਨ ਨੇ ਖੇਡੇ 8 ਸੈਮੀਫਾਈਨਲਾਂ ਵਿੱਚੋਂ 3 ਵਾਰ ਫ਼ਾਈਨਲ ਖੇਡ ਕਿ ਇੱਕ ਵਾਰ ਜਿੱਤ ਹਾਸਲ ਕੀਤੀ ਹੈ। ਹੋਰਨਾਂ ਟੀਮਾਂ ਦੱਖਣੀ ਕੋਰੀਆ ਨੇ 5,ਇੰਗਲੈਂਡ ਨੇ 6 ਸੈਮੀਫ਼ਾਈਨਲ ਤਾਂ ਖੇਡੇ ਹਨ,ਪਰ ਕੋਰੀਆ ਇੱਕ ਵਾਰ ਅਤੇ ਇੰਗਲੈਂਡ 2 ਵਾਰ ਫ਼ਾਈਨਲ ਵਿੱਚ ਪਹੁੰਚ ਕੇ ਹਾਰਿਆ ਹੈ। ਭਾਰਤ 6 ਵਾਰ ਸੈਮੀਫ਼ਾਈਨਲ ਖੇਡਕੇ ਸਿਰਫ਼ ਇੱਕ ਵਾਰ ਤੀਜੀ ਪੁਜ਼ੀਸ਼ਨ’ਤੇ ਰਿਹਾ ਹੈ। ਅਰਜਨਟੀਨਾਂ,ਨਿਊਜ਼ੀਲੈਂਡ,ਸੋਵੀਅਤ ਸੰਘ,ਨੇ ਇੱਕ ਇੱਕ ਸੈਮੀਫ਼ਾਈਨਲ ਹੀ ਖੇਡਿਆ ਹੈ,ਅਰਜਨਟੀਨਾ ਨੇ ਵੀ ਇੱਕ ਵਾਰ ਹੀ ਤੀਜਾ ਸਥਾਨ ਲਿਆ ਹੈ। ਕੁੱਲ ਮਿਲਾਕੇ ਹੁਣ ਤੱਕ 7 ਮੁਲਕ ਹੀ ਫ਼ਾਈਨਲ ਖੇਡੇ ਹਨ। ਇਸ ਵਾਰ ਖੇਡੇ ਗਏ 24 ਮੈਚਾਂ ਵਿੱਚ 124 ਗੋਲ,5.17 ਦੀ ਔਸਤ ਨਾਲ ਹੋਏ ਹਨ। ਹਰ ਸਾਲ ਹੋਣ ਵਾਲੇ ਇਸ ਹਾਕੀ ਟੂਰਨਾਮੈਂਟ ਦੀ ਪਾਕਿਸਤਾਨ ਨੇ 11 ਵਾਰੀ, ਹਾਲੈਂਡ ਨੇ 6 ਵਾਰੀ,ਆਸਟਰੇਲੀਆ – ਜਰਮਨੀ ਨੇ 5-5 ਵਾਰੀ,ਮਲੇਸ਼ੀਆ ਭਾਰਤ ਨੇ 2-2 ਵਾਰੀ ਅਤੇ ਸਪੇਨ,ਨਿਊਜ਼ੀਲੈਂਡ ਨੇ ਇੱਕ ਵਾਰੀ ਮੇਜ਼ਬਾਨੀ ਕੀਤੀ ਹੈ। ਸਨ 2012 ਦਾ ਮੁਕਾਬਲਾ ਆਸਟਰੇਲੀਆ ਵਿੱਚ ਅਤੇ 2014 ਦਾ ਅਰਜਨਟੀਨਾਂ ਵਿੱਚ ਹੋਣਾ ਹੈ। ਜਦੋਂ ਕਿ ਭਾਰਤ ਇਸ ਵਾਰੀ ਇਹ ਮੌਕਾ ਗੁਆ ਚੁੱਕਾ ਹੈ,ਜਿਸ ਦੇ ਨਾਲ ਹੀ ਆਰਥਿਕ ਲਾਭ ਵੀ ਗੁੰਮ ਸੁੰਮ ਹੋਏ ਹਨ।

ਸ਼ਾਮਲ ਟੀਮਾਂ:-[ਸੋਧੋ]

  • ਆਸਟਰੇਲੀਆ (2010 ਵਿਸ਼ਵ ਕੱਪ ਜੇਤੂ)
  • ਜਰਮਨੀ (2008 ਉਲੰਪਿਕ ਜੇਤੂ ਅਤੇ 2010 ਉਪ-ਵਿਜੇਤਾ ਵਿਸ਼ਵ ਕੱਪ)
  • ਹਾਲੈਂਡ (2010 ਵਿਸ਼ਵ ਕੱਪ ’ਚੋਂ ਤੀਜਾ ਸਥਾਨ)
  • ਇੰਗਲੈਂਡ ( 2010 ਵਿਸ਼ਵ ਕੱਪ ‘ਚੋ ਚੌਥਾ ਸਥਾਨ)
  • ਸਪੇਨ (2010 ਵਿਸ਼ਵ ਕੱਪ ‘ਚੋ 5ਵਾਂ ਸਥਾਨ)
  • ਦੱਖਣੀ ਕੋਰੀਆ (ਇਨਵੀਟੇਸ਼ਨ ਟੀਮ)
  • ਪਾਕਿਸਤਾਨ (ਇਨਵੀਟੇਸ਼ਨ ਟੀਮ)
  • ਨਿਊਜ਼ੀਲੈਂਡ (ਮੇਜ਼ਬਾਨ)

'ਟੇਬਲ ਪੂਲ ਏ,ਪਹਿਲਾ ਗੇੜ [ਸੋਧੋ]

ਟੀਮ ਖੇਡੇ ਮੈਚ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਇੰਟ
ਆਸਟਰੇਲੀਆ 3 3 0 0 13 4 +9 9
ਸਪੇਨ 3 2 0 1 14 6 +8 6
ਇੰਗਲੈਂਡ 3 1 0 2 4 13 −9 3
ਪਾਕਿਸਤਾਨ 3 0 0 3 4 12 −8 0

ਪੂਲ ਏ ਮੈਚ ਵੇਰਵਾ

ਤਾਰੀਖ਼ ਮੈਚ ਜੇਤੂ ਟੀਮ ਗੋਲ
3 ਦਸੰਬਰ 2011 ਆਸਟਰੇਲੀਆ-ਸਪੇਨ ਆਸਟਰੇਲੀਆ 3 – 2
3 ਦਸੰਬਰ 2011 ਇੰਗਲੈਂਡ-ਪਾਕਿਸਤਾਨ ਇੰਗਲੈਂਡ 2 – 1
5 ਦਸੰਬਰ 2011 ਆਸਟਰੇਲੀਆ-ਇੰਗਲੈਂਡ ਆਸਟਰੇਲੀਆ 4 - 1
5 ਦਸੰਬਰ 2011 ਸਪੇਨ-ਪਾਕਿਸਤਾਨ ਸਪੇਨ 4 – 2
6 ਦਸੰਬਰ 2011 ਸਪੇਨ-ਇੰਗਲੈਂਡ ਸਪੇਨ 8 – 1
6 ਦਸੰਬਰ 2011 ਆਸਟਰੇਲੀਆ-ਪਾਕਿਸਤਾਨ ਆਸਟਰੇਲੀਆ 6 – 1

ਟੇਬਲ ਪੂਲ ਬੀ[ਸੋਧੋ]

ਟੀਮ ਖੇਡੇ ਮੈਚ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਇੰਟ
ਹਾਲੈਂਡ 3 2 1 0 8 5 +3 7
ਨਿਊਜ਼ੀਲੈਂਡ 3 1 1 1 10 6 +4 4
ਜਰਮਨੀ 3 1 1 1 7 7 0 4
ਦੱਖਣੀ ਕੋਰੀਆ 3 0 1 2 4 11 −7 1

ਪੂਲ ਬੀ ਮੈਚ ਵੇਰਵਾ

ਤਾਰੀਖ਼ ਮੈਚ ਜੇਤੂ ਟੀਮ ਗੋਲ
3 ਦਸੰਬਰ 2011 ਜਰਮਨੀ-ਨਿਊਜ਼ੀਲੈਂਡ ਜਰਮਨੀ 2 – 1
3 ਦਸੰਬਰ 2011 ਹਾਲੈਂਡ-ਦੱਖਣੀ ਕੋਰੀਆ ਹਾਲੈਂਡ 2 – 0
5 ਦਸੰਬਰ 2011 ਹਾਲੈਂਡ-ਜਰਮਨੀ ਹਾਲੈਂਡ 3 – 2
5 ਦਸੰਬਰ 2011 ਨਿਊਜ਼ੀਲੈਂਡ-ਦੱਖਣੀ ਕੋਰੀਆ ਨਿਊਜ਼ੀਲੈਂਡ 6 - 1
6 ਦਸੰਬਰ 2011 ਜਰਮਨੀ-ਦੱਖਣੀ ਕੋਰੀਆ ਬਰਾਬਰ 3 – 3
6 ਦਸੰਬਰ 2011 ਨਿਊਜ਼ੀਲੈਂਡ-ਹਾਲੈਂਡ ਬਰਾਬਰ 3 – 3

ਦੂਜਾ ਗੇੜ, ਟੇਬਲ ਪੂਲ ਸੀ[ਸੋਧੋ]

ਟੀਮ ਖੇਡੇ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਂਇਟਸ
ਆਸਟਰੇਲੀਆ 3 3 0 0 9 5 +4 9
ਸਪੇਨ 3 2 0 1 8 6 +2 6
ਨਿਊਜ਼ੀਲੈਂਡ 3 0 1 2 6 8 −2 1
ਹਾਲੈਂਡ 3 0 1 2 6 10 −4 1

'ਪੂਲ ਸੀ ਮੈਚ ਵੇਰਵਾ'

ਤਾਰੀਖ਼ ਮੈਚ ਜੇਤੂ ਟੀਮ ਗੋਲ
8 ਦਸੰਬਰ 2011 ਹਾਲੈਂਡ-ਆਸਟਰੇਲੀਆ ਆਸਟਰੇਲੀਆ 2 − 4
8 ਦਸੰਬਰ 2011 ਸਪੇਨ-ਨਿਊਜ਼ੀਲੈਂਡ ਸਪੇਨ 3 − 2
10 ਦਸੰਬਰ 2011 ਹਾਲੈਂਡ-ਸਪੇਨ ਸਪੇਨ 1 − 3
10 ਦਸੰਬਰ 2011 ਆਸਟਰੇਲੀਆ-ਨਿਊਜ਼ੀਲੈਂਡ ਆਸਟਰੇਲੀਆ 2 − 1

ਟੇਬਲ ਪੂਲ ਡੀ[ਸੋਧੋ]

Team ਖੇਡੇ ਮੈਚ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਇਂਟਸ
ਜਰਮਨੀ 3 2 1 0 10 4 +6 7
ਇੰਗਲੈਂਡ 3 2 0 1 7 6 +1 6
ਪਾਕਿਸਤਾਨ 3 1 0 2 7 9 −2 3
ਦੱਖਣੀ ਕੋਰੀਆ 3 0 1 2 8 13 −5 1

ਪੂਲ ਡੀ ਦੇ ਮੈਚਾਂ ਦਾ ਵੇਰਵਾ

ਤਾਰੀਖ਼ ਮੈਚ ਜੇਤੂ ਟੀਮ ਗੋਲ
8 ਦਸੰਬਰ 2011 ਪਾਕਿਸਤਾਨ-ਦੱਖਣੀ ਕੋਰੀਆ ਪਾਕਿਸਤਾਨ 6 − 2
8 ਦਸੰਬਰ 2011 ਇੰਗਲੈਂਡ-ਜਰਮਨੀ ਜਰਮਨੀ 1 − 2
10 ਦਸੰਬਰ 201 ਜਰਮਨੀ-ਪਾਕਿਸਤਾਨ ਜਰਮਨੀ 5 − 0
10 ਦਸੰਬਰ 201 ਇੰਗਲੈਂਡ-ਦੱਖਣੀ ਕੋਰੀਆ ਇੰਗਲੈਂਡ 4 − 3

ਤੀਜਾ ਗੇੜ ਪੁਜ਼ੀਸ਼ਨ ਮੈਚ[ਸੋਧੋ]

ਤਾਰੀਖ਼ ਮੈਚ ਜੇਤੂ ਟੀਮ ਸਥਾਨ ਗੋਲ
11 ਦਸੰਬਰ 2011 ਪਾਕਿਸਤਾਨ-ਕੋਰੀਆ ਪਾਕਿਸਤਾਨ 7ਵਾਂ 8ਵਾਂ ਸਥਾਨ 5 – 4 (ਗੋਲਡਨ ਗੋਲ)
11 ਦਸੰਬਰ 2011 ਜਰਮਨੀ-ਇੰਗਲੈਂਡ ਜਰਮਨੀ 5ਵਾਂ 6ਵਾਂ ਸਥਾਨ 1 – 0
11 ਦਸੰਬਰ 2011 ਨਿਊਜ਼ੀਲੈਂਡ-ਹਾਲੈਂਡ ਹਾਲੈਂਡ 3,4 ਸਥਾਨ 3 – 5

ਫ਼ਾਈਨਲ[ਸੋਧੋ]

ਤਾਰੀਖ਼ ਮੈਚ ਜੇਤੂ ਟੀਮ ਸਥਾਨ ਗੋਲ
11 ਦਸੰਬਰ 2011 ਆਸਟਰੇਲੀਆ-ਸਪੇਨ ਆਸਟਰੇਲੀਆ 1,2 ਸਥਾਨ 1 – 0

ਸਰਵੋਤਮ ਖਿਡਾਰੀ/ ਟੀਮ[ਸੋਧੋ]

ਉੱਤਮ ਖ਼ਿਡਾਰੀ ਟਾਪ ਸਕੋਰਰ ਵਧੀਆ ਗੋਲਕੀਪਰ ਫ਼ੇਅਰ ਪਲੇਅ ਟਰਾਫ਼ੀ
ਸਾਂਤੀ ਫੀਰਿਕਸਾ ਜੈਮੀ ਡਵਾਇਰ ਕੈਲੇ ਪੌਂਟੀਫਿਕਸ ਆਸਟਰੇਲੀਆ

ਖ਼ਾਸ ਸਮਰੀ[ਸੋਧੋ]

ਸਾਲ ਮੇਜ਼ਬਾਨ ਫਾਈਨਲ ਤੀਜਾ ਸਥਾਨ
ਜੇਤੂ ਗੋਲ ਉਪ-ਜੇਤੂ ਤੀਜਾ ਸਥਾਨ ਗੋਲ ਚੌਥਾ ਸਥਾਨ
1978
ਲਾਹੌਰ, ਪਾਕਿਸਤਾਨ ਪਾਕਿਸਤਾਨ ਆਸਟਰੇਲੀਆ ਇੰਗਲੈਂਡ ਨਿਊਜ਼ੀਲੈਂਡ
1980
ਕਰਾਚੀ, ਪਾਕਿਸਤਾਨ ਪਾਕਿਸਤਾਨ ਪੱਛਮੀ ਜਰਮਨੀ ਆਸਟਰੇਲੀਆ ਹਾਲੈਂਡ
1981
ਕਰਾਚੀ, ਪਾਕਿਸਤਾਨ ਹਾਲੈਂਡ ਆਸਟਰੇਲੀਆ ਪੱਛਮੀ ਜਰਮਨੀ ਪਾਕਿਸਤਾਨ
1982
ਐਮਸਤਲਵੀਨ, ਹਾਲੈਂਡ ਹਾਲੈਂਡ ਆਸਟਰੇਲੀਆ ਭਾਰਤ ਪਾਕਿਸਤਾਨ
1983
ਕਰਾਚੀ, ਪਾਕਿਸਤਾਨ ਆਸਟਰੇਲੀਆ ਪਾਕਿਸਤਾਨ ਪੱਛਮੀ ਜਰਮਨੀ ਭਾਰਤ
1984
ਕਰਾਚੀ, ਪਾਕਿਸਤਾਨ ਆਸਟਰੇਲੀਆ ਪਾਕਿਸਤਾਨ ਇੰਗਲੈਂਡ ਹਾਲੈਂਡ
1985
ਪਰਥ, ਆਸਟਰੇਲੀਆ ਆਸਟਰੇਲੀਆ ਇੰਗਲੈਂਡ ਪੱਛਮੀ ਜਰਮਨੀ ਪਾਕਿਸਤਾਨ
1986
ਕਰਾਚੀ, ਪਾਕਿਸਤਾਨ ਜਰਮਨੀ ਆਸਟਰੇਲੀਆ ਪਾਕਿਸਤਾਨ ਇੰਗਲੈਂਡ
1987
ਐਮਸਤਲਵੀਨ, ਹਾਲੈਂਡ ਜਰਮਨੀ ਹਾਲੈਂਡ ਆਸਟਰੇਲੀਆ ਇਗੰਲੈਂਡ
1988
ਲਾਹੌਰ, ਪਾਕਿਸਤਾਨ ਜਰਮਨੀ ਪਾਕਿਸਤਾਨ ਆਸਟਰੇਲੀਆ ਸੋਵੀਅਤ ਯੂਨੀਅਨ
1989
ਬਰਲਿਨ, ਜਰਮਨੀ ਆਸਟਰੇਲੀਆ ਹਾਲੈਂਡ ਜਰਮਨੀ ਪਾਕਿਸਤਾਨ
1990
ਮੈਲਬੌਰਨ, ਆਸਟਰੇਲੀਆ ਆਸਟਰੇਲੀਆ ਹਾਲੈਂਡ ਜਰਮਨੀ ਪਾਕਿਸਤਾਨ
1991
ਬਰਲਿਨ, ਜਰਮਨੀ ਜਰਮਨੀ ਪਾਕਿਸਤਾਨ ਹਾਲੈਂਡ ਆਸਟਰੇਲੀਆ
1992
ਕਰਾਚੀ, ਪਾਕਿਸਤਾਨ ਜਰਮਨੀ 4–0 ਆਸਟਰੇਲੀਆ ਪਾਕਿਸਤਾਨ 2–1 ਹਾਲੈਂਡ
1993
ਕੁਆਲਾਲੰਪੁਰ, ਮਲੇਸ਼ੀਆ ਆਸਟਰੇਲੀਆ 4–0 ਜਰਮਨੀ ਹਾਲੈਂਡ 6–2 ਪਾਕਿਸਤਾਨ
1994
ਲਾਹੌਰ, ਪਾਕਿਸਤਾਨ ਪਾਕਿਸਤਾਨ 2–2
(7–6)

ਪਨੈਲਟੀ ਸਟਰੌਕਸ
ਜਰਮਨੀ ਹਾਲੈਂਡ 2–2
(9–8)

ਪਨੈਲਟੀ ਸਟਰੌਕਸ
ਆਸਟਰੇਲੀਆ
1995
ਬਰਲਿਨ, ਜਰਮਨੀ ਜਰਮਨੀ 2–2
(4–2)

ਪਨੈਲਟੀ ਸਟਰੌਕਸ
ਆਸਟਰੇਲੀਆ ਪਾਕਿਸਤਾਨ 2–1 ਹਾਲੈਂਡ
1996
ਚੇਨੱਈ, ਭਾਰਤ ਹਾਲੈਂਡ 3–2 ਪਾਕਿਸਤਾਨ ਜਰਮਨੀ 5–0 ਭਾਰਤ
1997
ਏਡੀਲੇਡ, ਆਸਟਰੇਲੀਆ ਜਰਮਨੀ 3–2
ਗੋਲਡਨ ਗੋਲ ਰਾਹੀਂ
ਆਸਟਰੇਲੀਆ ਸਪੇਨ 2–1 ਹਾਲੈਂਡ
1998
ਲਾਹੌਰ, ਪਾਕਿਸਤਾਨ ਹਾਲੈਂਡ 3–1 ਪਾਕਿਸਤਾਨ ਆਸਟਰੇਲੀਆ 1–1
(8–7)

ਪਨੈਲਟੀ ਸਟਰੌਕਸ
ਦੱਖਣੀ ਕੋਰੀਆ
1999
ਬਰਿਸਬਨ, ਆਸਟਰੇਲੀਆ ਆਸਟਰੇਲੀਆ 3–1 ਦੱਖਣੀ ਕੋਰੀਆ ਹਾਲੈਂਡ 5–2 ਸਪੇਨ
2000
ਐਮਸਤਲਵੀਨ, ਹਾਲੈਂਡ ਹਾਲੈਂਡ 2–1
ਗੋਲਡਨ ਗੋਲ ਰਾਹੀਂ
ਜਰਮਨੀ ਦੱਖਣੀ ਕੋਰੀਆ 3–0 ਸਪੇਨ
2001
ਰੋਟੈਰਡਮ, ਹਾਲੈਂਡ ਜਰਮਨੀ 2–1 ਆਸਟਰੇਲੀਆ ਹਾਲੈਂਡ 5–2 ਪਾਕਿਸਤਾਨ
2002
ਕੋਲੋਨ, ਜਰਮਨੀ ਹਾਲੈਂਡ 0–0
(3–2)

ਪਨੈਲਟੀ ਸਟਰੌਕਸ
ਜਰਮਨੀ ਪਾਕਿਸਤਾਨ 4–3 ਭਾਰਤ
2003
ਐਮਸਤਲਵੀਨ, ਹਾਲੈਂਡ ਹਾਲੈਂਡ 4–2 ਆਸਟਰੇਲੀਆ ਪਾਕਿਸਤਾਨ 4–3 ਭਾਰਤ
2004
ਲਾਹੌਰ, ਪਾਕਿਸਤਾਨ ਸਪੇਨ 4–2 ਹਾਲੈਂਡ ਪਾਕਿਸਤਾਨ 3–2 ਭਾਰਤ
2005
ਚੇਨੱਈ, ਭਾਰਤ ਆਸਟਰੇਲੀਆ 3–1 ਹਾਲੈਂਡ ਸਪੇਨ 5–2 ਜਰਮਨੀ
2006
ਟੇਰਾਸਾ, ਸਪੇਨ ਹਾਲੈਂਡ 2–1 ਜਰਮਨੀ ਸਪੇਨ 2–2
(5–4)

ਪਨੈਲਟੀ ਸਟਰੌਕਸ
ਆਸਟਰੇਲੀਆ
2007
ਕੁਆਲਾਲੰਪੁਰ, ਮਲੇਸ਼ੀਆ ਜਰਮਨੀ 1–0 ਆਸਟਰੇਲੀਆ ਹਾਲੈਂਡ 3–2 ਦੱਖਣੀ ਅਫ਼ਰੀਕਾ
2008
ਰੋਟੈਰਡਮ, ਹਾਲੈਂਡ ਆਸਟਰੇਲੀਆ 4–1 ਸਪੇਨ ਅਰਜਨਟੀਨਾਂ 2–2
(5–3)

ਪਨੈਲਟੀ ਸਟਰੌਕਸ
ਹਾਲੈਂਡ
2009
ਮੈਲਬੌਰਨ, ਆਸਟਰੇਲੀਆ ਆਸਟਰੇਲੀਆ 5–3 ਜਰਮਨੀ ਦੱਖਣੀ ਕੋਰੀਆ 4–2 ਹਾਲੈਂਡ
2010
ਮੌਂਚਿੰਗਲਾਬਚ, ਜਰਮਨੀ ਆਸਟਰੇਲੀਆ 4–0 ਇੰਗਲੈਂਡ ਹਾਲੈਂਡ 4–1 ਜਰਮਨੀ
2011
ਆਕਲੈਂਡ, ਨਿਊਜ਼ੀਲੈਂਡ ਆਸਟਰੇਲੀਆ 1–0 ਸਪੇਨ ਹਾਲੈਂਡ 5–3 ਨਿਊਜ਼ੀਲੈਂਡ
2012
ਆਸਟਰੇਲੀਆ
2014
ਅਰਜਨਟੀਨਾਂ

ਦੇਸ਼ਾਂ ਦੀ ਸਥਿਤੀ[ਸੋਧੋ]

ਟੀਮ ਜੇਤੂ ਉਪ ਜੇਤੂ ਤੀਜਾ ਸਥਾਨ ਚੌਥਾ ਸਥਾਂਨ ਪਹਿਲੇ ਚਾਰਾਂ ਤੱਕ
ਆਸਟਰੇਲੀਆ 12 10 4 3 29
ਜਰਮਨੀ 9 7 6 2 24
ਹਾਲੈਂਡ 8 5 8 7 28
ਪਾਕਿਸਤਾਨ 3 6 6 7 22
ਸਪੇਨ 1 2 3 2 8
ਇੰਗਲੈਂਡ 0 2 2 2 6
ਦੱਖਣੀ ਕੋਰੀਆ 0 1 2 2 5
ਭਾਰਤ 0 0 1 5 6
ਅਰਜਨਟੀਨਾਂ 0 0 1 0 1
ਨਿਊਜ਼ੀਲੈਂਡ 0 0 0 2 2
ਸੋਵੀਅਤ ਯੂਨੀਅਨ 0 0 0 1 1