ਹੀਰੋ ਸਾਈਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਰੋ ਸਾਈਕਲ ਲਿਮਟਡ
ਕਿਸਮਪਰਾਈਵੇਟ ਕੰਪਨੀ
ਉਦਯੋਗਬਾਈਸਿਕਲ
ਸਥਾਪਨਾ1956
ਸੰਸਥਾਪਕBrijmohan Lal Munjal
ਓਮ ਪ੍ਰਕਾਸ਼ ਮੁੰਜਾਲ Edit on Wikidata
ਮੁੱਖ ਦਫ਼ਤਰਲੁਧਿਆਣਾ, ਪੰਜਾਬ, ਭਾਰਤ
ਮੁੱਖ ਲੋਕ
ੳਮ ਪ੍ਰਕਾਸ਼ ਮੁੰਜਾਲ
ਉਤਪਾਦਬਾਈਸਿਕਲਜ਼
ਕਮਾਈ16.50 billion (US$210 million) 2010-2011[1]
ਸਹਾਇਕ ਕੰਪਨੀਆਂਹੀਰੋ ਮੋਟੋਕੋਪ, ੲੇਰਿਕ ਬੁੲੇਲ ਰੇਸਿੰਗ (ਹੀਰੋ ਮੋਟੋਕੋਪ ਦਾ 49.2% ਹਿੱਸਾ)
ਵੈੱਬਸਾਈਟwww.herocycles.com

ਹੀਰੋ ਸਾਈਕਲ ਲਿਮਟਿਡ,  ਲੁਧਿਆਣਾ, ਪੰਜਾਬ ਵਿੱਚ ਅਧਾਰਿਤ ਭਾਰਤ ਦੀ  ਸਾਈਕਲ ਅਤੇ ਸਾਈਕਲ ਸਬੰਧਤ ਉਤਪਾਦ [2] ਬਣਾਉਣ ਵਾਲੀ ਇੱਕ ਕੰਪਨੀ ਹੈ। ਸ੍ਰੀ ਪੰਕਜ ਮੁੰਜਾਲ ਹੀਰੋ ਸਾਈਕਲਜ਼ ਦੇ ਮੈਨੇਜਿੰਗ ਡਾਇਰੈਕਟਰ ਹਨ।

ਇਤਿਹਾਸ[ਸੋਧੋ]

ਹੀਰੋ ਸਾਈਕਲ 1956 ਵਿੱਚ ਸਥਾਪਿਤ ਹੋਈ ਅਤੇ ਸਾਈਕਲਾਂ ਦੇ ਪੁਰਜ਼ੇ ਬਣਾਉਣੇ ਸ਼ੁਰੂ ਕੀਤੇ। ਅੱਜ, ਹੀਰੋ ਸਾਈਕਲਜ਼ ਸੰਸਾਰ ਦੇ ਸਭ ਤੋਂ ਵਡੇ ਨਿਰਮਾਤਾਵਾਂ ਚੋਂ ਇੱਕ ਹੈ ਅਤੇ 19,000 ਸਾਈਕਲ ਪ੍ਰਤੀ ਦਿਨ ਦੇ ਹਿਸਾਬ ਨਾਲ ਬਣਾਉਂਦੇ ਹਨ।

ਲੁਧਿਆਣਾ ਵਿੱਚ ਅਧਾਰਿਤ ਕੰਪਨੀ ਖੋਜ ਅਤੇ ਵਿਕਾਸ ਦੀ ਸਹੂਲਤਾਂ ਨਾਲ ਪੂਰੀ ਤਰਾਂ ਲੈਸ ਹੈ ਅਤੇ ਇਸ ਦੇ ਅਤਿ ਆਧੁਨਿਕ ਅਤੇ ਵੱਡੇ ਯੂਨਿਟ ਅੰਦਰ ਹੀ ਸਾਰੇ ਪ੍ਰਮੁੱਖ ਭਾਗ ਜਿਵੇਂ ਫਰੇਮ, ਫੋਰਕ, ਹੈਂਡਲ, ਚੱਕੇ, ਮੱਡਗਾਰਡ ਆਦਿ ਗਲੋਬਲ ਮਿਆਰ ਦੇ ਤਹਿਤ ਸਖਤ ਗੁਣਵੱਤਾ ਪੈਰਾਮੀਟਰ ਦੇ ਆਧਾਰ ਤੇ ਬਣਾੲੇ ਜਾਂਦੇ ਹਨ। ਹੀਰੋ ਸਾਈਕਲਜ਼, ਭਾਰਤ ਵਿਚ ਅਲਮੀਨੀਅਮ ਫਰੇਮ ਪੇਸ਼ ਕਰਨ ਵਾਲੀ ਪਹਿਲੀ ਕੰਪਨੀ ਹੈ। ਇਸ ਵੇਲੇ, ਹੀਰੋ ਸਾਈਕਲਜ਼ ਕਾਫੀ ਦੇਸ਼ਾਂ ਨੂੰ ਆਪਣੀ ਦਿੱਖ ਅਤੇ ਸਹੀ ਭਾਅ ਕਰਕੇ ਜਾਣੇ ਜਾਂਦੇ "ਹਾਅਕ" ਦੇ ਨਾਮ ਥੱਲੇ ਨਿਰਯਾਤ ਕਰ ਰਿਹਾ ਹੈ। 

ਕੰਪਨੀ ਕੋਲ 250 ਤੋਂ ਵੱਧ ਵਿਤਰਕਾਂ ਦਾ ਜਾਲ ਹੈ, ਲਗਭਗ 2800 ਡੀਲਰਸ਼ਿਪਾਂ, 4,300 ਤੋਂ ਵੱਧ ਕਰਮਚਾਰੀ ਅਤੇ ਇਸ ਦੇ ਨਾਲ ਯੂਕੇ ਦੇ ਬੀਵੀਸੀ ISO 9001 & ISO 14001 ਸਰਟੀਫਿਕੇਸ਼ਨ ਅਤੇ ਭਾਰਤ ਸਰਕਾਰ ਦੇ ਖੋਜ ਅਤੇ ਵਿਕਾਸ ਵਿਭਾਗ ਤੋਂ ਪ੍ਰਮਾਣਿਤ ਹੈ। 

ਹੀਰੋ ਸਾਈਕਲਜ਼ ਨੇ ਹੀਰੋ ਸਪਰਿੰਟ,ਹੀਰੋ ਸਪਰਿੰਟ ਪ੍ਰੋ ਦੇ ਨਾਮ ਹੇਠ ਮਿਡ ਪ੍ਰੀਮੀਅਮ, ਪ੍ਰੀਮੀਅਮ ਅਤੇ ਸੁਪਰ ਪ੍ਰੀਮੀਅਮ ਸਾਈਕਲਾਂ ਦੀ ਦੁਨੀਆਂ ਚ ਦਾਖਲਾ ਲਿਆ ਹੈ। ਮੌਜੂਦਾ ਦੌਰ ਚ ਭਾਰਤ ਵਿਚ 160 ਦੁਕਾਨਾਂ ਦਾ ਜਾਲ ਹੈ।

ਹੀਰੋ ਸਾਈਕਲ ਲਿਮਟਿਡ ਨੇ ਹਾਲ ਚ ਹੀ ਐਵੋਸੇਟ ਸਪੋਰਟਸ ਲਿਮਿਟਡ ਦੀ ਬਹੁਮਤ ਹਿੱਸੇਦਾਰੀ ਦਾ ਐਲਾਨ ਕੀਤਾ ਹੈ, ਇਸ ਪ੍ਰਾਪਤੀ ਨਾਲ ਯੂਰਪ ਦੇ ਸਾਈਕਲਾਂ ਦੇ ਉੱਚ-ਮੁੱਲ ਬਾਜ਼ਾਰ ਚ ਆਪਣੀ ਹਾਜ਼ਰੀ ਲਾੲੇਗਾ। ਐਵੋਸੇਟ ਯੂ ਕੇ ਵਿਚ ਸਾਈਕਲ, ਈ-ਸਾਈਕਲ, ਸਾਈਕਲਾਂ ਦੇ ਹਿੱਸੇ ਅਤੇ ਉਪਕਰਣ ਦੇ ਚੋਟੀ ਦੇ ਤਿੰਨ ਦੇ ਵਿਤਰਕਾਂ ਚੋਂ ਇਕ ਹੈ।

ਹਾਲ ਵਿੱਚ ਹੀ, ਕੰਪਨੀ ਨੇ ਵਿੱਚ ਸ਼੍ਰੀ ਲੰਕਾ ਦੇ ਮੋਹਰੀ ਸਾਈਕਲ ਨਿਰਮਾਤਾ ਬੀ ਐਸ ਐਚ ਦੀ ਬਹੁਮਤ ਹਿੱਸੇਦਾਰੀ ਹਾਸਲ ਕਰਕੇ ਇਸ ਦੇ ਨਿਰਮਾਣ ਦੀ ਸਮਰੱਥਾ ਨੂੰ ਹੋਰ ਹੁਲਾਰਾ ਦਿੱਤਾ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Hero Cycles to get into premium segment; to export to US, UK - Economic Times". Articles.economictimes.indiatimes.com. 7 August 2011. Retrieved 10 August 2011.
  2. "Hero Cycles Ltd". Herocycles.com. Archived from the original on 7 ਅਗਸਤ 2011. Retrieved 10 ਅਗਸਤ 2011. {{cite web}}: Unknown parameter |deadurl= ignored (|url-status= suggested) (help) Archived 7 August 2011[Date mismatch] at the Wayback Machine.

ਬਾਹਰੀ ਲਿੰਕ[ਸੋਧੋ]