ਬੌਬੀ ਦਿਓਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੌਬੀ, ਧਰਮਿੰਦਰ ਅਤੇ ਸੰਨੀ ਦਿਓਲ
ਬੌਬੀ ਦਿਓਲ (ਖੱਬੇ) ਆਪਣੇ ਪਿਤਾ ਧਰਮਿੰਦਰ (ਵਿਚਕਾਰ) ਅਤੇ ਭਰਾ ਸੰਨੀ ਦਿਓਲ (ਸੱਜੇ) ਨਾਲ਼

ਬੌਬੀ ਦਿਓਲ (ਜਨਮ ੨੭ ਜਨਵਰੀ ੧੯੬੯) ਇੱਕ ਉੱਘਾ ਭਾਰਤੀ ਫ਼ਿਲਮੀ ਅਦਾਕਾਰ ਹੈ।[੧] ਉਹ ਉੱਘੇ ਅਦਾਕਾਰ ਧਰਮਿੰਦਰ ਦਾ ਛੋਟਾ ਬੇਟਾ ਅਤੇ ਅਦਾਕਾਰ ਸਨੀ ਦਿਓਲ ਦਾ ਭਰਾ ਹੈ।[੨]

ਦਿਓਲ ਨੇ ਜ਼ਿਆਦਾਤਰ ਥ੍ਰਿਲਰ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਅਕਸਰ ਅਜਿਹੇ ਕਿਰਦਾਰ ਨਿਭਾਏ ਹਨ ਜੋ ਉਸਨੂੰ ਆਪਣੇ ਪਿਆਰਿਆਂ ਦੀ ਮੌਤ ਦਾ ਬਦਲਾ ਲੈਣ ਵਾਸਤੇ ਜੁਰਮ ਕਰਨ ’ਤੇ ਮਜਬੂਰ ਕਰਦੇ ਹਨ। ਉਸਨੂੰ ਫ਼ਿਲਮ ਬਰਸਾਤ ਲਈ ਫ਼ਿਲਮਫ਼ੇਅਰ ਦਾ ਸਭ ਤੋਂ ਵਧੀਆ ਨਵਾਂ ਅਦਾਕਾਰ ਇਨਾਮ ਮਿਲਿਆ ਅਤੇ ੨੦੦੨ ਵਿੱਚ ਆਪਣੀ ਫ਼ਿਲਮ ਹਮਰਾਜ਼ ਲਈ ਫ਼ਿਲਮਫ਼ੇਅਰ ਦੇ ਸਭ ਤੋਂ ਵਧੀਆ ਅਦਾਕਾਰ ਇਨਾਮ ਲਈ ਵੀ ਨਾਮਜ਼ਦ ਹੋਇਆ।

ਮੁੱਢਲਾ ਜੀਵਨ[ਸੋਧੋ]

ਦਿਓਲ ਦਾ ਜਨਮ, ਬਤੌਰ ਵਿਜੇ ਸਿੰਘ ਦਿਓਲ, ੨੭ ਜਨਵਰੀ ੧੯੬੯ ਨੂੰ ਪਿਤਾ ਧਰਮਿੰਦਰ ਦੇ ਘਰ ਮਾਂ ਪਰਕਾਸ਼ ਕੌਰ ਦੀ ਕੁੱਖੋਂ ਇੱਕ ਪੰਜਾਬੀ ਜੱਟ ਪਰਵਾਰ ਵਿੱਚ ਮੁੰਬਈ ਵਿਖੇ ਹੋਇਆ। ਉਸਦੇ ਇੱਕ ਸਕਾ ਭਰਾ ਸਨੀ ਦਿਓਲ ਅਤੇ ਦੋ ਭੈਣਾਂ, ਅਜੀਤਾ ਅਤੇ ਵਜੀਤਾ ਹਨ। ਉਸਦੇ ਪਿਤਾ ਧਰਮਿੰਦਰ ਦੇ ਅਦਾਕਾਰਾ ਹੇਮਾ ਮਾਲਿਨੀ ਨਾਲ ਦੂਜੇ ਵਿਆਹ ਤੋਂ ਉਸਦੇ ਦੋ ਮਤਰੇਈਆਂ ਭੈਣਾਂ, ਅਦਾਕਾਰਾ ਏਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ।

ਦਿਓਲ ਦਾ ਵਿਆਹ ਤਾਨੀਆ ਅਹੂਜਾ ਨਾਲ ਹੋਇਆ ਅਤੇ ਓਹਨਾਂ ਦੇ ਦੋ ਪੁੱਤਰ ਹਨ।

ਇਹ ਵੀ ਵੇਖੋ[ਸੋਧੋ]