ਹੈਮਬਰਗ ਪ੍ਰਾਈਡ
ਹੈਮਬਰਗ ਪ੍ਰਾਈਡ ਸੈਲੀਬ੍ਰੇਸ਼ਨ ਨੂੰ ਆਮ ਤੌਰ 'ਤੇ ਸੀ.ਐਸ.ਡੀ. ਹੈਮਬਰਗ ਵਜੋਂ ਜਾਣਿਆ ਜਾਂਦਾ ਹੈ, ਇਹ ਅੰਤਰਰਾਸ਼ਟਰੀ ਐਲ.ਜੀ.ਬੀ.ਟੀ.ਕਿਉ. ਦੇ ਹਿੱਸੇ ਵਜੋਂ, ਲੈਸਬੀਅਨ, ਗੇਅ, ਲਿੰਗੀ, ਅਤੇ ਟ੍ਰਾਂਸਜੈਂਡਰ (ਐਲ.ਜੀ.ਬੀ.ਟੀ.) ਲੋਕਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਜਸ਼ਨ ਨੂੰ ਮਨਾਉਣ ਲਈ ਪ੍ਰਾਈਡ ਅਤੇ ਕ੍ਰਿਸਟੋਫਰ ਸਟ੍ਰੀਟ ਦਿਵਸ ਵਜੋਂ ਹੈਮਬਰਗ ਵਿੱਚ ਹਰ ਸਾਲ ਜੁਲਾਈ ਦੇ ਅੰਤ ਵਿੱਚ ਆਯੋਜਿਤ ਇੱਕ ਪਰੇਡ ਅਤੇ ਤਿਉਹਾਰ ਹੈ। 1980 ਤੋਂ ਇਹ ਸਮਾਗਮ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਹੈਮਬਰਗ ਪ੍ਰਾਈਡ ਹੈਮਬਰਗ ਵਿੱਚ ਬਹੁਤ ਸਾਰੇ ਗੇਅ ਅਤੇ ਲੈਸਬੀਅਨ ਦੁਆਰਾ ਆਯੋਜਿਤ ਸਮਾਗਮਾਂ ਵਿੱਚੋਂ ਇੱਕ ਹੈ। ਇਸਦਾ ਉਦੇਸ਼ ਐਲ.ਜੀ.ਬੀ.ਟੀ. ਲੋਕਾਂ ਲਈ ਬਰਾਬਰੀ ਦੇ ਅਧਿਕਾਰਾਂ ਅਤੇ ਸਮਾਨ ਵਿਵਹਾਰ ਲਈ ਪ੍ਰਦਰਸ਼ਨ ਕਰਨਾ ਹੈ, ਨਾਲ ਹੀ ਗੇਅ ਅਤੇ ਲੇਸਬੀਅਨ ਕਲਚਰ ਵਿੱਚ ਪ੍ਰਾਈਡ ਦਾ ਜਸ਼ਨ ਮਨਾਉਣਾ ਹੈ।[1]
ਹੈਮਬਰਗ ਪ੍ਰਾਈਡ ਇਵੈਂਟਸ
[ਸੋਧੋ]ਸੀ.ਐਸ.ਡੀ. ਹੈਮਬਰਗ ਵਿੱਚ ਗੇਅ ਵਿਲੇਜ ਸੇਂਟ ਜਾਰਜ ਵਿੱਚ ਲੈਂਗੇ ਰੀਹੇ ਸਟ੍ਰੀਟ ਵਿਖੇ ਪ੍ਰਾਈਡ ਨਾਈਟ, ਪ੍ਰਾਈਡ ਹਾਊਸ, ਪ੍ਰਾਈਡ ਪਰੇਡ ਅਤੇ ਪ੍ਰਾਈਡ ਸਟ੍ਰੀਟ ਫੈਸਟੀਵਲ ਦੇ ਰੂਪ ਵਿੱਚ ਕਈ ਸਮਾਗਮ ਸ਼ਾਮਲ ਹਨ। ਹੈਮਬਰਗ ਵਿੱਚ ਹੋਰ ਪ੍ਰਾਈਡ ਤਿਉਹਾਰ ਮਈ ਵਿੱਚ ਹਾਰਬਰ ਪ੍ਰਾਈਡ, ਅਗਸਤ ਵਿੱਚ ਲੈਦਰ ਪ੍ਰਾਈਡ ਅਤੇ ਨਵੰਬਰ/ਦਸੰਬਰ ਵਿੱਚ ਵਿੰਟਰ ਪ੍ਰਾਈਡ ਹਨ।[2] ਯੂਰੋਪ੍ਰਾਈਡ ਦੀ ਮੇਜ਼ਬਾਨੀ 2004 ਵਿੱਚ ਹੈਮਬਰਗ ਦੁਆਰਾ ਕੀਤੀ ਗਈ ਸੀ ਅਤੇ ਲਗਭਗ 360,000 ਲੋਕਾਂ ਨੇ ਪਰੇਡ ਵਿੱਚ ਮਾਰਚ ਕੀਤਾ ਸੀ।[3]
ਇਹ ਵੀ ਵੇਖੋ
[ਸੋਧੋ]* ਜਰਮਨੀ ਵਿੱਚ ਐਲਜੀਬੀਟੀ ਅਧਿਕਾਰ
ਬਾਹਰੀ ਲਿੰਕ
[ਸੋਧੋ]- ਹੈਮਬਰਗ ਪ੍ਰਾਈਡ Archived 2016-05-16 at the Wayback Machine.
- ਹਾਰਬਰ ਪ੍ਰਾਈਡ
- ਚਮੜੇ ਦਾ ਮਾਣ
- ਵਿੰਟਰ ਪ੍ਰਾਈਡ Archived 2016-05-04 at the Wayback Machine.
ਹਵਾਲੇ
[ਸੋਧੋ]- ↑ "35 Jahre CSD in Hamburg - Party und Politik". NDR.de. 2015-07-31. Retrieved 2015-07-31.
- ↑ "Hamburg Pride". Hamburg Pride e.V. 2015-07-31. Archived from the original on 2015-07-15. Retrieved 2015-07-31.
{{cite web}}
: Unknown parameter|dead-url=
ignored (|url-status=
suggested) (help) Archived 2015-07-15 at the Wayback Machine. - ↑ "EuroPride Seeks to Break Barriers in EU | Culture | DW.DE | 13.06.2004". Dw-world.de. 2015-01-27. Retrieved 2015-02-22.