ਹੈਲਨ ਕੈਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੈਲਨ ਕੈਲਰ
A woman with full dark hair and wearing a long dark dress, her face in partial profile, sits in a simple wooden chair. A locket hangs from a slender chain around her neck; in her hands is a magnolia, its large white flower surrounded by dark leaves.
ਹੈਲਨ ਕੈਲਰ ਹੱਥ ਵਿੱਚ ਮੈਗਨੋਲੀਆ ਫੜ੍ਹ ਕੇ ਬੈਠੀ, ਲਗਭਗ 1920
ਜਨਮਹੈਲਨ ਐਡਮਜ਼ ਕੈਲਰ
(1880-06-27)ਜੂਨ 27, 1880
ਤੁਸਕੁੰਬੀਆ, ਅਲਾਬਾਮਾ, ਸੰਯੁਕਤ ਰਾਜ
ਮੌਤਜੂਨ 1, 1968(1968-06-01) (ਉਮਰ 87)
ਆਰਕਨ ਰਿੱਜ
ਈਸਟਨ, ਕਨੈਕਟੀਕਟ, ਸੰਯੁਕਤ ਰਾਜ
ਸਿੱਖਿਆਰੈਡਕਲਿਫ਼ ਕਾਲਜ
ਕਿੱਤਾਲੇਖਕ, ਸਿਆਸਤਦਾਨ, ਅਧਿਆਪਕ
ਦਸਤਖ਼ਤ

ਹੈਲਨ ਐਡਮਜ਼ ਕੈਲਰ (ਅੰਗਰੇਜ਼ੀ: Helen Adams Keller; 27 ਜੂਨ 1880 – 1 ਜੂਨ 1968) ਇੱਕ ਅਮਰੀਕੀ ਲੇਖਕ, ਸਿਆਸਤਦਾਨ ਅਤੇ ਅਧਿਆਪਕ ਸੀ। ਇਹ ਪਹਿਲੀ ਬਹਿਰੀ ਅਤੇ ਅੰਨ੍ਹੀ ਵਿਅਕਤੀ ਸੀ ਜਿਸਨੇ ਬੀ.ਏ. ਦੀ ਡਿਗਰੀ ਹਾਸਲ ਕੀਤੀ ਹੋਵੇ।[1][2] ਹੈਲਨ ਦੀ ਅਧਿਆਪਕ ਐਨੀ ਸੂਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਿਆ ਅਤੇ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ, ਇਹ ਸਭ ਦ ਮਿਰੇਕਲ ਵਰਕਰ ਨਾਟਕ ਅਤੇ ਫ਼ਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਇਸਦਾ ਜਨਮ ਦਿਨ 27 ਜੂਨ ਸੰਯੁਕਤ ਰਾਜ ਦੇ ਪੈਨਸਿਲਵੇਨੀਆ ਰਾਜ ਵਿੱਚ ਹੈਲਨ ਕੈਲਰ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਮੁਢਲੇ ਸਾਲ ਅਤੇ ਬਿਮਾਰੀ[ਸੋਧੋ]

ਹੈਲਨ ਐਡਮਜ਼ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੁੰਬੀਆ, ਅਲਾਬਾਮਾ ਵਿੱਚ ਹੋਇਆ। ਇਸਦਾ ਪਰਿਵਾਰ ਖੇਤਾਂ ਵਿੱਚ ਬਣਾਏ ਘਰ ਆਈਵੀ ਗਰੀਨ ਵਿੱਚ ਰਹਿੰਦਾ ਸੀ, ਜੋ ਇਸਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ।

ਜਨਮ ਸਮੇਂ ਹੈਲਨ ਦੇਖ ਅਤੇ ਸੁਣ ਸਕਦੀ ਸੀ ਪਰ ਜਦੋਂ ਇਹ 19 ਮਹੀਨਿਆਂ ਦੀ ਸੀ ਤਾਂ ਇਸਨੂੰ ਇੱਕ ਬਿਮਾਰੀ ਹੋ ਗਈ ਜਿਸ ਨਾਲ ਇਹ ਬਹਿਰੀ ਅਤੇ ਅੰਨ੍ਹੀ ਹੋ ਗਈ। ਉਸ ਸਮੇਂ ਇਹ ਪਰਿਵਾਰ ਦੇ ਰਸੋਈਏ ਦੀ 6 ਸਾਲਾ ਲੜਕੀ, ਮਾਰਥਾ ਵਾਸ਼ਿੰਗਟਨ, ਨਾਲ ਸੰਚਾਰ ਕਰਨ ਵਿੱਚ ਸਮਰੱਥ ਸੀ।[3] 7 ਸਾਲ ਦੀ ਉਮਰ ਤੱਕ ਇਸ ਕੋਲ ਸੰਚਾਰ ਲਈ 60 ਤੋਂ ਵੱਧ ਸੰਕੇਤ ਸਨ।

1886 ਦੀ ਹੈਲਨ ਦੀ ਮਾਂ ਨੇ ਚਾਰਲਜ਼ ਡਿਕਨਜ਼ ਦਾ ਸਫ਼ਰਨਾਮਾ ਅਮੈਰੀਕਨ ਨੋਟਸ ਪੜ੍ਹਿਆ ਜਿਸ ਵਿੱਚ ਇੱਕ ਬਹਿਰੀ ਅਤੇ ਅੰਨ੍ਹੀ ਔਰਤ, ਲੌਰਾ ਬ੍ਰਿਜਮੈਨ, ਦੀ ਸਫ਼ਲ ਸਿੱਖਿਆ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸਤੋਂ ਪ੍ਰਭਾਵਿਤ ਹੋਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ ਵਿੱਚ ਜੂਲੀਅਨ ਚੀਸ਼ੋਮ ਨਾਂ ਦੇ ਡਾਕਟਰ ਕੋਲ ਜਾਕੇ ਸਲਾਹ ਲੈਣ ਲਈ ਕਿਹਾ।[4] ਚੀਸ਼ੋਮ ਨੇ ਉਹਨਾਂ ਨੂੰ ਅਲੈਕਜ਼ਾਂਦਰ ਗਰਾਹਮ ਬੈਲ ਕੋਲ ਜਾਣ ਦੀ ਸਲਾਹ ਦਿੱਤੀ, ਜੋ ਉਸ ਸਮੇਂ ਅੰਨ੍ਹੇ ਬੱਚਿਆਂ ਨਾਲ ਕੰਮ ਕਰ ਰਿਹਾ ਸੀ। ਬੈਲ ਨੇ ਉਹਨਾਂ ਨੂੰ ਪਰਕਿਨਜ਼ ਇੰਸਟੀਚਿਊਟ ਆਫ਼ ਬਲਾਈਂਡ ਬਾਰੇ ਦੱਸਿਆ ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਹੋਈ ਸੀ। ਸੰਸਥਾ ਦੇ ਸੰਚਾਲਕ ਮਾਈਕਲ ਅਨਾਗਨੋਸ ਨੇ ਇਹ ਕੰਮ ਐਨੀ ਸੂਲੀਵੈਨ ਨੂੰ ਸੌਂਪਿਆ ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਅਤੇ ਖੁਦ ਲਗਭਗ ਅੰਨ੍ਹੀ ਸੀ। ਇਸ ਤਰ੍ਹਾਂ 49 ਸਾਲਾਂ ਦੇ ਸੰਬੰਧ ਦੀ ਸ਼ੁਰੂਆਤ ਹੋਈ। ਪਹਿਲਾਂ ਤਾਂ ਸੂਲੀਵੈਨ ਹੈਲਰ ਦੀ ਆਇਆ ਅਤੇ ਆਖਿਰ ਉਸਦੀ ਸਾਥਣ ਬਣੀ।

ਹਵਾਲੇ[ਸੋਧੋ]

  1. "The life of Helen Keller". Royal National Institute of Blind People. November 20, 2008. Retrieved January 22, 2009. 
  2. "Helen Keller FAQ". Perkins School for the Blind. Retrieved December 25, 2010. 
  3. Helen Keller. "The Story of My Life". Project Gutenberg. p. 11. Retrieved March 7, 2010. 
  4. Worthington, W. Curtis. A Family Album: Men Who Made the Medical Center (Medical University of South Carolina ed.). ISBN 978-0-87152-444-7.