ਸਮੱਗਰੀ 'ਤੇ ਜਾਓ

ਹੈਵਨ ਕੋਲਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਵਨ ਕੋਲਮਨ
ਜਨਮਫਰਮਾ:Birthdate and age[1]
ਰਾਸ਼ਟਰੀਅਤਾਅਮਰੀਕੀ
ਪੇਸ਼ਾਵਿਦਿਆਰਥੀ
ਸੰਗਠਨਯੂ.ਐਸ. ਯੂਥ ਕਲਾਈਮੇਟ ਸਟਰਾਇਕ
ਲਈ ਪ੍ਰਸਿੱਧਵਾਤਾਵਰਨ ਕਾਰਕੁਨ

ਹੈਵਨ ਕੋਲਮਨ (ਜਨਮ 29 ਮਾਰਚ, 2006)[2] ਇੱਕ ਅਮਰੀਕੀ ਜਲਵਾਯੂ ਅਤੇ ਵਾਤਾਵਰਣ ਕਾਰਕੁਨ ਹੈ।[3] ਉਹ ਯੂ.ਐਸ. ਯੂਥ ਕਲਾਈਮੇਟ ਸਟਰਾਈਕ ਦੀ ਸਹਿ-ਸੰਸਥਾਪਕ ਅਤੇ ਸਹਿ-ਕਾਰਜਕਾਰੀ ਡਾਇਰੈਕਟਰ ਹੈ[4]। ਇਹ ਗੈਰ-ਲਾਭਕਾਰੀ ਸੰਗਠਨ ਹੈ, ਜੋ ਜਾਗਰੂਕਤਾ ਪੈਦਾ ਕਰਨ ਅਤੇ ਜਲਵਾਯੂ ਸੰਕਟ ਸੰਬੰਧੀ ਕਾਰਵਾਈ ਦੀ ਮੰਗ ਕਰਨ ਪ੍ਰਤੀ ਸਮਰਪਿਤ ਹੈ।[5] ਉਸਨੇ ਇਸ ਨੂੰ ਯੂਥ ਕਾਰਕੁਨਾਂ ਅਲੈਗਜ਼ੈਂਡਰੀਆ ਵਿਲੇਸੀਓਰ ਅਤੇ ਇਸਰਾ ਹਿਰਸੀ ਦੇ ਨਾਲ ਮਿਲ ਕੇ ਸਥਾਪਿਤ ਕੀਤਾ।[6] ਉਹ ਪ੍ਰਮਾਣੂ ਵਿਗਿਆਨੀਆਂ ਦੇ ਬੁਲੇਟਿਨ ਲਈ ਵੀ ਲਿਖਦੀ ਹੈ।[7]

ਹੈਵਨ ਕੋਲਮੈਨ ਡੇਨਵਰ, ਕੋਲੋਰਾਡੋ ਵਿੱਚ ਅਧਾਰਤ ਹੈ।[8] ਉਹ ਡੇਨਵਰ ਪਬਲਿਕ ਸਕੂਲ ਦੀ ਇੱਕ ਵਿਦਿਆਰਥੀ ਹੈ।[9]

ਕਿਰਿਆਸ਼ੀਲਤਾ

[ਸੋਧੋ]

ਕੋਲਮਨ ਨੇ ਸਭ ਤੋਂ ਪਹਿਲਾਂ ਵਾਤਾਵਰਣਵਾਦ ਵੱਲ ਖਿੱਚ ਮਹਿਸੂਸ ਕੀਤੀ ਜਦੋਂ ਉਹ ਦਸ ਸਾਲਾਂ ਦੀ ਸੀ; ਇਹ ਜਾਣ ਕੇ ਕਿ ਉਸ ਦਾ ਪਸੰਦੀਦਾ ਜਾਨਵਰ, ਸਲੌਥ, ਜੰਗਲਾਂ ਦੀ ਕਟਾਈ ਕਾਰਨ ਘਟ ਰਿਹਾ ਹੈ, ਫਿਰ ਉਸ ਨੇ ਟਿਕਾਉ ਰਹਿਣ ਦੁਆਰਾ ਪ੍ਰੇਰਿਤ ਜੀਵਨ ਸ਼ੈਲੀ ਵਿਚ ਮਹੱਤਵਪੂਰਣ ਤਬਦੀਲੀਆਂ ਕੀਤੀਆਂ।[10] ਕਲਾਈਮੇਟ ਰਿਐਲਟੀ ਪ੍ਰਾਜੈਕਟ ਵਿਖੇ ਉਸ ਦੀ ਸਿਖਲਾਈ ਨੇ ਉਸ ਨੂੰ ਹੋਰ ਸਿਖਾਇਆ।[11]

ਗਰੇਟਾ ਥਨਬਰਗ ਅਤੇ ਯੂਰਪ ਵਿੱਚ ਨੌਜਵਾਨਾਂ ਦੇ ਜਲਵਾਯੂ ਲਈ ਦਲੇਰੀ ਨਾਲ ਸਰਗਰਮਤਾ ਨੂੰ ਵੇਖਣ ਤੋਂ ਬਾਅਦ, ਉਹ ਅਜਿਹਾ ਕਰਨ ਲਈ ਪ੍ਰੇਰਿਤ ਹੋਈ। ਇਸ ਤਰ੍ਹਾਂ ਜਨਵਰੀ 2019 ਤੋਂ,[12] 13 ਸਾਲਾਂ ਦੀ ਉਮਰ ਤੋਂ, ਉਸਨੇ ਕਾਰੋਬਾਰਾਂ ਜਾਂ ਸਰਕਾਰੀ ਇਮਾਰਤਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ,[13] ਜਿਵੇਂ ਕਿ ਕੋਲੋਰਾਡੋ ਸਟੇਟ ਕੈਪੀਟਲ ਆਦਿ।[14] ਹਰ ਸ਼ੁੱਕਰਵਾਰ ਉਹ ਹਵਾ ਦੀ ਗੁਣਵੱਤਾ, ਕੋਲਾ ਪਲਾਂਟ ਦੀ ਰਿਟਾਇਰਮੈਂਟ, ਨਵਿਆਉਣਯੋਗ ਊਰਜਾ, ਆਦਿ ਬਾਰੇ ਰਾਜਨੀਤਿਕ ਕਾਰਵਾਈ ਦੀ ਮੰਗ ਕਰਨ ਲਈ ਹੜਤਾਲ 'ਤੇ ਜਾਂਦੀ ਹੈ। ਉਸਨੇ ਇਸ ਮੁੱਦੇ ਸੰਬੰਧੀ ਚੁਣੇ ਹੋਏ ਅਧਿਕਾਰੀਆਂ ਨੂੰ ਈ-ਮੇਲ ਵੀ ਕੀਤੀ। ਉਸ ਨਾਲ ਸਕੂਲ ਵਿਚ ਸਾਥੀਆਂ ਦੁਆਰਾ ਭਾਰੀ ਧੱਕੇਸ਼ਾਹੀ ਕੀਤੀ ਗਈ ਸੀ ਜੋ ਸੋਚਦੇ ਸੀ ਕਿ ਉਸ ਦੀ ਪੂਰੀ ਸਰਗਰਮੀ ਅਜੀਬ ਹੈ।[15]

ਕੋਲਮਨ ਉਦੋਂ ਤੱਕ ਇਕੱਲੀ ਵਿਰੋਧ ਕਰਦੀ ਰਹੀ, ਜਦੋਂ ਤੱਕ ਉਹ ਇਸਰਾ ਹਿਰਸੀ ਅਤੇ ਅਲੈਗਜ਼ੈਂਡਰੀਆ ਵਿਲੇਸਨਸਰ ਦੇ ਨਾਲ ਮਿਲ ਕੇ ਯੂ.ਐਸ. ਯੂਥ ਕਲਾਈਮੇਟ ਸਟਰਾਈਕ ਸਥਾਪਤ ਕਰਨ ਦੇ ਯੋਗ ਨਹੀਂ ਹੋ ਗਈ ਸੀ।[16] ਉਸ ਸਮੇਂ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਬਹੁਤ ਸਾਰੇ ਰਾਜਾਂ ਵਿੱਚ ਕਲਾਈਮੇਟ ਸਟਰਾਈਕ ਕੀਤੀਆਂ ਗਈਆਂ।[17] 15 ਮਾਰਚ ਨੂੰ, 120+ ਤੋਂ ਵੱਧ ਦੇਸ਼ਾਂ ਦੇ ਨਾਲ ਇੱਕ ਕੌਮਾਂਤਰੀ ਨੌਜਵਾਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ।[18]

ਟਾਊਨ ਹਾਲ ਵਿਖੇ ਇਕ ਪਬਲਿਕ ਫੋਰਮ 'ਤੇ ਕਾਰਬਨ ਪ੍ਰਦੂਸ਼ਕਾਂ ਬਾਰੇ ਸਟੇਟ ਸੈਨੇਟਰ ਕੋਰੀ ਗਾਰਡਨਰ ਨਾਲ ਗੱਲ ਕਰਨ ਤੋਂ ਬਾਅਦ ਕੋਲਮਨ ਵਾਇਰਲ ਹੋ ਗਈ। ਉਸਨੇ ਉਸਨੂੰ ਕਾਰਵਾਈ ਕਰਨ ਲਈ ਬੇਨਤੀ ਕੀਤੀ ਅਤੇ ਸਹੂਲਤ ਲਈ ਜ਼ਮੀਨੀ ਅੰਦੋਲਨ ਕਰਨ ਦੀ ਪੇਸ਼ਕਸ਼ ਕੀਤੀ, ਹਾਲਾਂਕਿ, ਗਾਰਡਨਰ ਨੇ ਇਨਕਾਰ ਕਰ ਦਿੱਤਾ।[19]

ਜਿਉਂ ਹੀ ਉਹ ਸੁਰਖੀਆਂ ਵਿਚ ਆਈ, ਉਸਨੇ ਅਲ ਗੋਰ ਦਾ ਧਿਆਨ ਖਿੱਚਿਆ, ਜਿਸਨੇ ਕੋਲਮਨ ਨੂੰ 'ਦ ਕਲਾਈਮੇਟ ਰਿਐਲਟੀ ਪ੍ਰਾਜੈਕਟ' ਦੁਆਰਾ ਆਯੋਜਿਤ '24 ਆਵਰਸ ਆਫ ਰਿਐਲਟੀ' ਮੁਹਿੰਮ ਲਈ ਬੋਲਣ ਦਾ ਸੱਦਾ ਦਿੱਤਾ।[20]

ਕੋਲਮਨ ਇਸ ਸਮੇਂ ਅਰਾਈਡ ਏਜੰਸੀ 'ਤੇ ਕੰਮ ਕਰ ਰਹੀ ਹੈ, ਜੋ ਵਾਤਾਵਰਣ ਅਤੇ ਸਮਾਜਿਕ ਨਿਆਂ ਮੁਹਿੰਮਾਂ ਨੂੰ ਤੇਜ਼ ਕਰਨ ਲਈ ਕੰਮ ਕਰਦੀ ਹੈ।[21]

ਹਵਾਲੇ

[ਸੋਧੋ]
 1. @israhirsi (29 March 2019). "Happy 13th birthday to my partner in climate activism @havenruthie..." (ਟਵੀਟ) – via ਟਵਿੱਟਰ. {{cite web}}: Cite has empty unknown parameters: |other= and |dead-url= (help)
 2. CNN, Harmeet Kaur (15 March 2019). "She's 12 and she's trying to save the world by skipping school". CNN. Cable News Network. Retrieved 10 September 2020. {{cite news}}: |last= has generic name (help)
 3. "Skipping School Around The World To Push For Action On Climate Change". NPR.org (in ਅੰਗਰੇਜ਼ੀ). 14 March 2019. Retrieved 2020-09-10.
 4. "19 youth climate activists you should be following on social media". Earth Day (in ਅੰਗਰੇਜ਼ੀ). 2019-06-14. Retrieved 2020-09-10.
 5. "Climate Reality Leader Haven Coleman Talks Today's Youth Climate Strike". Climate Reality (in ਅੰਗਰੇਜ਼ੀ). The Climate Reality Project. 15 March 2019. Retrieved 10 September 2020.
 6. Nardino, Meredith. "Meet the 13-Year-Old Organizer of the US Youth Climate Strike". DoSomething.org (in ਅੰਗਰੇਜ਼ੀ (ਅਮਰੀਕੀ)). Retrieved 2020-09-10.
 7. "Haven Coleman". Bulletin of the Atomic Scientists. Bulletin of the Atomic Scientists. Retrieved 10 September 2020.
 8. CNN, Harmeet Kaur (15 March 2019). "She's 12 and she's trying to save the world by skipping school". CNN. Cable News Network. Retrieved 10 September 2020. {{cite news}}: |last= has generic name (help)
 9. Eastman, Katie (19 September 2019). "A Denver teen goes on strike for the climate every Friday – and this week, she will march with Greta Thunberg in NYC". KUSA.com. Retrieved 10 September 2020.
 10. Minutaglio, Rose (14 March 2019). "The World Is Burning. These Girls Are Fighting to Save It". ELLE. Hearst Magazine Media, Inc. Retrieved 10 September 2020.
 11. Borunda, Alejandra (13 March 2019). "These young activists are striking to save their planet from climate change". Environment (in ਅੰਗਰੇਜ਼ੀ). National Geographic Partners, LLC. Retrieved 10 September 2020.
 12. "Climate Reality Leader Haven Coleman Talks Today's Youth Climate Strike". Climate Reality (in ਅੰਗਰੇਜ਼ੀ). The Climate Reality Project. 15 March 2019. Retrieved 10 September 2020.
 13. Kutz, Jessica (23 February 2019). "Meet the 12-year-old activist taking politicians to task over climate change". Grist. Grist Magazine, Inc. Retrieved 10 September 2020.
 14. Budner, Ali (13 March 2019). "Meet the Mountain West Teens Organizing the U.S. Youth Climate Strike". Elemental. Archived from the original on 17 ਅਪ੍ਰੈਲ 2021. Retrieved 10 September 2020. {{cite news}}: Check date values in: |archive-date= (help)
 15. Minutaglio, Rose (14 March 2019). "The World Is Burning. These Girls Are Fighting to Save It". ELLE. Hearst Magazine Media, Inc. Retrieved 10 September 2020.
 16. Li, Ang (14 March 2019). "'It Will Be Too Late for My Generation.' Meet the Young People Organizing a Massive Climate Change Protest". Time. Time Inc. Retrieved 10 September 2020.
 17. Budner, Ali (12 March 2019). "Meet The Mountain West Teens Organizing The US Youth Climate Strike". Colorado Public Radio (in ਅੰਗਰੇਜ਼ੀ). Colorado Public Radio. Retrieved 10 September 2020.
 18. Barclay, Eliza; Amaria, Kainaz (15 March 2019). "Photos: kids in 123 countries went on strike to protect the climate". Vox (in ਅੰਗਰੇਜ਼ੀ). Vox Media, LLC. Retrieved 10 September 2020.
 19. Kutz, Jessica (23 February 2019). "Meet the 12-year-old activist taking politicians to task over climate change". Grist. Grist Magazine, Inc. Retrieved 10 September 2020.
 20. Kutz, Jessica (23 February 2019). "Meet the 12-year-old activist taking politicians to task over climate change". Grist. Grist Magazine, Inc. Retrieved 10 September 2020.
 21. "Haven Coleman". SXSW EDU 2020 Schedule (in ਅੰਗਰੇਜ਼ੀ). SXSW, LLC. Retrieved 2020-09-10.