ਹੋਮੋਟੋਪੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੋਮੋਟੋਪੀਆ ਏਰਿਕ ਏ ਸਟੈਨਲੀ ਅਤੇ ਕ੍ਰਿਸ ਈ ਵਰਗਾਸ ਦੁਆਰਾ 2007 ਦੀ ਬਣਾਈ ਇੱਕ ਛੋਟੀ ਫ਼ਿਲਮ ਹੈ। ਇਹ ਫ਼ਿਲਮ ਸਮਲਿੰਗੀ ਵਿਆਹ ਅਤੇ ਸਮਲਿੰਗਕਤਾ ਦੀ ਰਾਜਨੀਤੀ ਦੀ ਇੱਕ ਕੱਟੜਪੰਥੀ ਅਲੋਚਨਾ ਕਰਦੀ ਹੈ[1] ਅਤੇ ਨਸਲਵਾਦ, ਬਸਤੀਵਾਦ, ਐਚਆਈਵੀ/ਏਡਜ਼ ਅਤੇ ਰਾਜ ਦੇ ਮੁੱਦਿਆਂ ਨੂੰ ਸੰਬੋਧਿਤ ਕਰਦੀ ਹੈ। ਇੱਕ ਗੰਭੀਰ ਸ਼ੂਟ-ਐਂਡ-ਰਨ ਸ਼ੈਲੀ ਦੀ ਵਰਤੋਂ ਕਰਦਿਆਂ ਇਹ ਫ਼ਿਲਮ ਬੋਰਨ ਇਨ ਫਲੇਮਜ਼ ਅਤੇ ਦ ਬੇਟਲ ਆਫ ਅਲਜੀਅਰਜ਼ ਤੋਂ ਵੀ ਬਹੁਤ ਪ੍ਰਭਾਵਿਤ ਹੈ।

ਹੋਮੋਟੋਪੀਆ ਇਸ ਤਰਕ ਦੇ ਵਿਰੁੱਧ ਬਹਿਸ ਕਰਨ ਲਈ ਵਿਆਹ ਦੀ ਸੰਸਥਾ ਦੀ ਇੱਕ ਕੱਟੜਪੰਥੀ ਵਿਅੰਗ/ ਨਾਰੀਵਾਦੀ ਆਲੋਚਨਾ ਦੀ ਵਰਤੋਂ ਕਰਦੀ ਹੈ ਕਿ "ਸਮਲਿੰਗੀ ਵਿਆਹ" ਕੁਈਰ ਲਿਬਰੇਸ਼ਨ ਵੱਲ ਲੈ ਜਾਵੇਗਾ। ਯੋਸ਼ੀ ਫ੍ਰਾਂਟਜ਼ ਫੈਨਨ ਦੀ ਬਲੈਕ ਸਕਿਨ, ਵ੍ਹਾਈਟ ਮਾਸਕ ਪੜ੍ਹਦਿਆਂ ਪਾਰਕ ਦੇ ਬਾਥਰੂਮ ਵਿੱਚ ਮਿਲੇ ਕਿਸੇ ਵਿਅਕਤੀ ਨਾਲ ਪਿਆਰ ਵਿੱਚ ਪੈ ਜਾਂਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਉਸਦੇ ਇਸ ਨਵੇਂ ਪਿਆਰ ਦੀ ਦਿਲਚਸਪੀ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਣ ਵਿਚ ਹੈ, ਜਿਸ ਕਰਕੇ ਯੋਸ਼ੀ ਅਤੇ ਉਸਦੇ ਕੱਟੜਪੰਥੀ ਕੁਈਰ ਦੇ ਸਮੂਹ ਨੇ ਵਿਆਹ ਵਿੱਚ ਵਿਘਨ ਪਾਉਣ ਦਾ ਫੈਸਲਾ ਕੀਤਾ।[2]

ਹੋਮੋਟੋਪੀਆ ਵਿੱਚ ਸਾਨ ਫ੍ਰਾਂਸਿਸਕੋ-ਅਧਾਰਤ ਪ੍ਰਦਰਸ਼ਨ /ਵਿਜ਼ੂਅਲ ਕਲਾਕਾਰ ਜੇਸਨ/ਜੋਏ ਫ੍ਰਿਟਜ਼, ਲਿੰਗ ਭਰਮਵਾਦੀ ਸੂਜ਼ਨ ਵਿਥਨਜ਼, ਕੇਨਟਾਰੋ ਜੇ. ਕਾਨੇਕੋ (ਜਿਸਨੇ ਗੇਅ ਸ਼ੈਮ ਨਾਲ ਕੰਮ ਕੀਤਾ ਸੀ), ਰਾਲੋਵ ਟੀ. ਐਂਪੂ ਸਾਬਕਾ ਡੀਪ ਡਿਕੋਲੈਕਟਿਵ ਅਤੇ ਲੇਖਕ/ਕਾਰਕੁਨ ਮੈਟਿਲਡਾ ਬਰਨਸਟਾਈਨ ਸਾਈਕਾਮੋਰ ਉਰਫ਼ ਮੈਟ ਬਰਨਸਟਾਈਨ ਸਾਈਕਾਮੋਰ ਆਦਿ ਹਨ।

ਹੋਮੋਟੋਪੀਆ ਦਾ ਇੱਕ ਲੜੀਵਾਰ ਅੱਠ ਸਾਲ ਬਾਅਦ ਬਣਾਇਆ ਗਿਆ ਸੀ, ਜਿਸਦਾ ਸਿਰਲੇਖ ਸੀ ਕ੍ਰਿਮੀਨਲ ਕੁਈਰਜ । ਇਹ ਫ਼ਿਲਮ ਇੱਕ "ਜੇਲ੍ਹ-ਬ੍ਰੇਕ ਸ਼ੈਲੀ ਦੀ ਕਾਮੇਡੀ" ਹੈ, ਜਿਸਦਾ ਅਰਥ ਅਮਰੀਕੀ ਜੇਲ੍ਹ ਪ੍ਰਣਾਲੀ ਅਤੇ ਇਸ ਦੇ ਕੁਈਰ ਲੋਕਾਂ ਦੇ ਜ਼ੁਲਮ 'ਤੇ ਕਮੇਂਟਰੀ ਕਰਨਾ ਹੈ।[3]

ਰੋਟਨ ਟੋਮੇਟੋਜ 'ਤੇ ਫ਼ਿਲਮ ਨੂੰ 50 ਤੋਂ ਘੱਟ ਰੇਟਿੰਗ ਮਿਲੀ,[4] ਆਈਐਮਡੀਬੀ 'ਤੇ 20 ਸਮੀਖਿਆਵਾਂ ਦੇ ਨਾਲ 7.2/10 ਸਟਾਰ ਰੇਟਿੰਗ ਹੈ,[5] ਅਤੇ ਲੈਟਰਬਾਕਸਡ 'ਤੇ ਇੱਕ 2 ਸਟਾਰ ਰੇਟਿੰਗ ਹੈ।[6]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Homotopia
  2. "Film Review: Homotopia and other shorts". qmunicatemagazine.com (in ਅੰਗਰੇਜ਼ੀ (ਅਮਰੀਕੀ)). 2016-01-30. Archived from the original on 2022-08-08. Retrieved 2022-05-13.
  3. "The Filmmakers Behind 'Criminal Queers' Explain Why "Queer Liberation is Prison Abolition"". In These Times (in ਅੰਗਰੇਜ਼ੀ). Retrieved 2022-05-13.
  4. Homotopia (in ਅੰਗਰੇਜ਼ੀ), retrieved 2022-05-13
  5. Stanley, Eric (2007-05-19), Homotopia, retrieved 2022-05-13
  6. Homotopia (2007) (in ਅੰਗਰੇਜ਼ੀ), retrieved 2022-05-13

ਬਾਹਰੀ ਲਿੰਕ[ਸੋਧੋ]