ਹੰਸ ਰਾਜ ਹੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੰਸ ਰਾਜ ਹੰਸ
Yuvraj and Hans Raj Hans.jpg
ਹੰਸ ਰਾਜ ਹੰਸ ਆਪਣੇ ਛੋਟੇ ਬੇਟੇ ਯੁਵਰਾਜ ਹੰਸ ਦੇ ਨਾਲ
ਜਾਣਕਾਰੀ
ਜਨਮ (1964-04-09) 9 ਅਪ੍ਰੈਲ 1964 (ਉਮਰ 57)
ਮੂਲਸ਼ਾਫ਼ੀਪੁਰ, ਜਲੰਧਰ, ਪੰਜਾਬ, ਭਾਰਤ
ਸਰਗਰਮੀ ਦੇ ਸਾਲ1983–ਵਰਤਮਾਨ
ਵੈੱਬਸਾਈਟwww.hansrajhans.org

ਹੰਸ ਰਾਜ ਹੰਸ ਪੰਜਾਬ ਦਾ ਇੱਕ ਬਹੁਤ ਪ੍ਰਸਿਧ ਗਾਇਕ ਤੇ ਸਿਆਸਤਦਾਨ ਹੈ। ਉਹ ਆਪਣੇ ਲੰਬੇ ਸੁਨਹਿਰੀ ਘੁੰਗਰਾਲੇ ਵਾਲਾਂ ਕਰਕੇ ਅਤੇ ਕਲਾਸੀਕਲ ਗਾਇਕੀ ਦੀਆ ਭਿੰਨਤਾਵਾਂ ਕਰਕੇ ਬਹੁਤ ਪ੍ਰਸਿਧ ਹਨ। ਉਹ ਬਹੁਤ ਸਾਲਾਂ ਤੋ ਲੋਕ ਗੀਤ ਗਾ ਰਹੇ ਹਨ ਪਰ ਹੁਣ ਉਹਨਾ ਨੇ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਗੀਤ ਗਾਏ ਹਨ। ਉਸਨੂੰ ਅਸੈਨਿਕ ਅਧਿਕਾਰੀ ਦੇ ਵਜੋ ਪਦਮ-ਸ਼੍ਰੀ ਸਨਮਾਨ ਪ੍ਰਾਪਤ ਹੋਇਆ।[1]

ਇਕ ਸਿੱਖ ਪਰਿਵਾਰ ਚ ਪਿੰਡ ਸ਼ਾਫ਼ੀਪੁਰ, ਜਲੰਧਰ ਵਿੱਚ ਜਨਮ ਲਿਆ। ਉਹ ਲੋਕ ਗੀਤ ਅਤੇ ਸੂਫੀ ਗੀਤ ਗਾਉਂਦੇ ਸਨ ਪਰ ਨਾਲ ਨਾਲ ਉਹਨਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ ਅਤੇ ਆਪਣੀ ਐਲਬਮ 'ਇੰਡੀਪੋਪ'ਰੀਲੀਜ਼ ਕੀਤੀ। ਉਹਨਾ ਨੇ ਨਾਲ ਨਾਲ ਮੰਨੇ ਪ੍ਰਮੰਨੇ ਕਲਾਕਾਰ ਨੁਸਰਤ ਫ਼ਤਿਹ ਅਲੀ ਖਾਨ ਨਾਲ ਫਿਲਮ ਕੱਚੇ ਧਾਗੇ ਵਿੱਚ ਕੰਮ ਕੀਤਾ।[2]

ਜੀਵਨ[ਸੋਧੋ]

ਹੰਸ ਰਾਜ ਹੰਸ ਦਾ ਜਨਮ ਪਿੰਡ ਸ਼ਾਫ਼ੀਪੁਰ ਨੇੜੇ ਜਲੰਧਰ, ਪੰਜਾਬ ਚ ਹੋਇਆ। ਉਹ ਸਰਦਾਰ ਰਸ਼ਪਾਲ ਸਿੰਘ ਅਤੇ ਮਾਤਾ ਸਿਰਜਨ ਕੌਰ ਦੇ ਦੂਜੇ ਪੁੱਤਰ ਸਨ। ਉਹਨਾ ਦੇ ਪਰਿਵਾਰ ਦਾ ਕੋਈ ਸੰਗੀਤਕ ਇਤਿਹਾਸ ਨਹੀਂ ਫਿਰ ਵੀ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿਤਾ। ਉਹਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਯੁਵਕ ਮੇਲੇ ਵਿੱਚ ਆਪਣੀ ਪੇਸ਼ਕਾਰੀ ਕਰਕੇ ਕੀਤੀ ਅਤੇ ਉਹਨਾ ਦੀ ਪਛਾਣ ਸਭ ਤੋ ਪਹਿਲਾ ਸੰਗੀਤਕ ਪ੍ਰਤਿਯੋਗਿਤਾ ਵਿੱਚੋਂ ਜਿਤਣ ਕਰਕੇ ਹੋਈ।

ਹੰਸ ਰਾਜ ਹੰਸ ਗਾਇਕੀ ਦਾ ਹੁਨਰ ਲੈ ਕੇ ਪੈਦਾ ਹੋਇਆ ਭਾਂਵੇ ਕੇ ਉਹ ਇੱਕ ਸੜਕ ਤੇ ਗਾਉਣ ਵਾਲੇ ਸਿਤਾਰਾ ਸਿੰਘ ਤੋ ਪ੍ਰਭਾਵਿਤ ਸੀ ਜਿਹੜਾ ਹਰ ਰੋਜ ਉਹਨਾ ਦੇ ਘਰ ਦੇ ਨੇੜੇ ਆਉਂਦਾ ਤੇ ਪੰਜਾਬੀ ਧਾਰਮਿਕ ਗੀਤ ਗਾਉਂਦਾ ਸੀ। ਉਹ ਹਰ ਰੋਜ ਉਸਨੂੰ ਸੁਣਦਾ ਸੀ। ਹੰਸ ਰਾਜ ਹੰਸ ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਦੇ ਉਪਾਸ਼ਕ ਸਨ ਜਿਨਾ ਤੋ ਹੰਸ ਰਾਜ ਹੰਸ ਨੇ ਕਿਸ਼ੋਰ ਅਵਸਥਾ ਸਮੇਂ ਗਾਉਣਾ ਸਿੱਖਿਆ। ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਇੱਕ ਸੂਫ਼ੀ ਗਾਇਕ ਸਨ ਅਤੇ ਇਸ ਕਰਕੇ ਹੀ ਹੰਸ ਰਾਜ ਹੰਸ ਨੇ ਵੀ ਸੂਫੀਆਨਾ ਅੰਦਾਜ਼ ਵਿੱਚ ਗਾਉਣਾ ਸਿੱਖਿਆ। ਉਹਨਾ ਦੇ ਗੁਰੂ ਨੇ ਉਹਨਾ ਨੂੰ ਇਹ ਉਪਨਾਮ 'ਹੰਸ'(ਇਕ ਪੰਛੀ) ਉਹਨਾ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਉਹਨਾ ਦੀ ਮਿਠਾਸ ਭਰੀ ਗਾਇਕੀ ਤੇ ਅਵਾਜ਼ ਤੋ ਭਰ ਪ੍ਰਭਾਵਿਤ ਹੋ ਕੇ ਦਿਤਾ। ਉਹਨਾ ਨੇ ਹੰਸ ਰਾਜ ਹੰਸ ਦੀ ਤੁਲਨਾ 'ਹੰਸ' ਪੰਛੀ ਨਾਲ ਕੀਤੀ ਹੈ।

ਕੈਰੀਅਰ[ਸੋਧੋ]

ਸੰਗੀਤਕ ਕੈਰੀਅਰ[ਸੋਧੋ]

ਹੰਸ ਰਾਜ ਹੰਸ ਨੇ ਜਵਾਨੀ ਦੀ ਉਮਰ ਚ ਮੰਨੇ ਪ੍ਰਮੰਨੇ ਸੰਗੀਤ ਨਿਰਦੇਸ਼ਕ ਚਰਨਜੀਤ ਔਜਲਾ ਤੋ ਸਿੱਖਿਆ। ਉਦੋ ਹੀ ਉਹਨਾ ਨੇ ਪੰਜਾਬੀ ਲੋਕ ਗੀਤ,ਧਾਰਮਿਕ ਅਤੇ ਸੂਫ਼ੀ ਸੰਗੀਤ ਗਾਉਣਾ ਸ਼ੁਰੂ ਕੀਤਾ।][3] ਉਹਨਾ ਨੇ ਫਿਲਮਾਂ ਚ ਗਾਇਆ ਅਤੇ ਆਪਣੀ ਐਲਬਮ 'ਇੰਡੀਪੋਪ' ਰੀਲੀਜ਼ ਕੀਤੀ। ਉਹਨਾ ਨੇ ਬਹੁਤ ਹੀ ਮੰਨੇ ਪ੍ਰਮੰਨੇ ਸਵਰਗਵਾਸੀ ਸੰਗੀਤਿਕ ਕਲਾਕਾਰ ਨੁਸਰਤ ਫਤਿਹ ਅਲੀ ਖਾਨ ਨਾਲ ਫਿਲਮ 'ਕੱਚੇ ਧਾਗੇ' ਵਿੱਚ ਕੰਮ ਕੀਤਾ।[4] ਉਹਨਾ ਨੂੰ ਵਾਸ਼ਿੰਗਟਨ ਡੀਸੀ ਯੂਨੀਵਰਸਿਟੀ ਅਤੇ ਸੈਨ ਜੋਸੇ ਸਟੇਟ ਯੂਨੀਵਰਸਿਟੀ ਵਲੋਂ ਸਨਮਾਨਯੋਗ ਸੰਗੀਤ ਦੇ ਪ੍ਰੋਫੇਸਰ ਵਜੋ ਸਨਮਾਨਿਤ ਕੀਤਾ ਗਿਆ।[5]

ਰਾਜਨੀਤਿਕ ਕੈਰੀਅਰ[ਸੋਧੋ]

ਉਹ 16 ਮਈ 2009 ਨੂੰ ਸ੍ਰੋਮਣੀ ਅਕਾਲੀ ਦਲ ਵਲੋਂ ਜਲੰਧਰ,ਪੰਜਾਬ ਦੇ ਚੋਣ ਖੇਤਰ ਵਿੱਚ ਲੋਕ ਸਭਾ ਦੀ ਸੀਟ ਪ੍ਰਾਪਤ ਕਰਨ 'ਚ ਅਸਫਲ ਰਿਹਾ।[6]

ਹਵਾਲੇ[ਸੋਧੋ]

  1. "Padma Awards" (PDF). Ministry of Home Affairs, Government of India. 2015. Retrieved 21 July 2015. 
  2. "Patiala House". The Times of India. Archived from the original on 22 January 2011. 
  3. If one thing falls in place.... Hindustan Times (21 January 2011). Retrieved on 19 April 2013.
  4. "Symphony Hall, Birmingham:Press Office". Retrieved 5 October 2006. 
  5. "Melody is out, noise is in, says Hans Raj Hans". The Times of India. 
  6. "Punjabi singer Hans Raj Hans in LS battle from Jalandhar". business-standard.com. Retrieved 22 April 2012.