ਹੱਕ
ਦਿੱਖ
ਹੱਕ ਜਾਂ ਅਧਿਕਾਰ ਅਜ਼ਾਦੀ ਅਤੇ ਖ਼ਿਤਾਬੀ ਦੇ ਕਨੂੰਨੀ, ਸਮਾਜੀ ਜਾਂ ਸਦਾਚਾਰੀ ਅਸੂਲ ਹੁੰਦੇ ਹਨ; ਮਤਲਬ ਹੱਕ ਉਹ ਬੁਨਿਆਦੀ ਵਰਤੋਂ-ਵਿਹਾਰੀ ਨਿਯਮ ਹਨ ਜੋ ਦੱਸਦੇ ਹਨ ਕਿ ਕਿਸੇ ਕਨੂੰਨੀ ਇੰਤਜ਼ਾਮ, ਸਮਾਜੀ ਰੀਤ ਜਾਂ ਸਦਾਚਾਰੀ ਸਿਧਾਂਤ ਮੁਤਾਬਕ ਲੋਕਾਂ ਨੂੰ ਕਿਸ ਚੀਜ਼ ਦੀ ਖੁੱਲ੍ਹ ਹੈ।[1] ਹੱਕਾਂ ਦੀ ਕਨੂੰਨ ਅਤੇ ਨੀਤੀ ਵਿਗਿਆਨ ਵਰਗੇ ਵਿਸ਼ਾ-ਖੇਤਰਾਂ ਵਿੱਚ ਖ਼ਾਸ ਥਾਂ ਹੈ।
ਹੱਕਾਂ ਨੂੰ ਆਮ ਤੌਰ ਉੱਤੇ ਰਹਿਤਲ ਦੀ ਬੁਨਿਆਦ ਅਤੇ ਸਮਾਜ ਤੇ ਸੱਭਿਆਚਾਰ ਦੇ ਥੰਮ੍ਹ ਸਮਝਿਆ ਜਾਂਦਾ ਹੈ,[2] ਅਤੇ ਸਮਾਜੀ ਟਾਕਰਿਆਂ ਦਾ ਅਤੀਤ ਕਿਸੇ ਹੱਕ ਅਤੇ ਉਹਦੇ ਵਿਕਾਸ ਦੇ ਇਤਿਹਾਸ ਵਿੱਚ ਮਿਲ ਜਾਂਦਾ ਹੈ। ਫ਼ਲਸਫ਼ੇ ਦੇ ਸਟੈਨਫ਼ੋਰਡ ਗਿਆਨਕੋਸ਼ ਮੁਤਾਬਕ, "ਹੱਕ ਮੌਜੂਦਾ ਪਛਾਣ ਵਿੱਚ ਸਰਕਾਰਾਂ ਦੀ ਕਿਸਮ, ਕਨੂੰਨਾਂ ਦੀ ਸਮੱਗਰੀ ਅਤੇ ਸਦਾਚਾਰ ਦਾ ਖ਼ਾਕਾ ਘੜਦੇ ਹਨ।"[1]
ਹਵਾਲੇ
[ਸੋਧੋ]ਬਾਹਰਲੇ ਜੋੜ
[ਸੋਧੋ]- ਸਟੈਨਫ਼ਡ ਇਨਸਾਈਕਲੋਪੀਡੀਆ ਆਫ਼ ਫ਼ਿਲਾਸਫ਼ੀ, ਲਾਈਫ਼ ਵੈਨਾਰ ਦਾ ਲੇਖ
- WikiEd - ਅਧਿਆਪਕਾਂ ਦੇ ਹੱਕ Archived 2008-09-05 at the Wayback Machine.
- ਵਿੱਚਾਰ-ਵਟਾਂਦਰੇ ਦੀ ਕੌਮਾਂਤਰੀ ਅਜ਼ਾਦੀ
- ਮਨੁੱਖੀ ਹੱਕਾਂ ਦਾ ਮੁਕਾਬਲਾਕੁਨ ਤੱਤ-ਨਿਖੇੜ Archived 2010-01-11 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |