ਹੱਸਤੇ ਜ਼ਖਮ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੱਸਤੇ ਜ਼ਖਮ
ਤਸਵੀਰ:Hanste Zakhm (1973), DVD.jpg
ਨਿਰਦੇਸ਼ਕਚੇਤਨ ਅਨੰਦ
ਨਿਰਮਾਤਾਚੇਤਨ ਅਨੰਦ
ਸਿਤਾਰੇਨਵੀਨ ਨਿਸਚਲ
ਪ੍ਰਿਆ ਰਾਜਵੰਸ਼
ਬਲਰਾਜ ਸਾਹਨੀ
ਜੀਵਨ (ਅਭਿਨੇਤਾ)
ਸੰਗੀਤਕਾਰਮਦਨ ਮੋਹਨ
ਰਿਲੀਜ਼ ਮਿਤੀ
23 ਮਾਰਚ 1973 (1973-03-23)
ਦੇਸ਼ਭਾਰਤ
ਭਾਸ਼ਾਹਿੰਦੀ

ਹੱਸਤੇ ਜ਼ਖਮ 1973 ਦੀ ਇੱਕ ਭਾਰਤੀ ਹਿੰਦੀ ਫਿਲਮ ਹੈ ਜੋ ਚੇਤਨ ਆਨੰਦ ਦੁਆਰਾ ਨਿਰਮਿਤ ਅਤੇ ਨਿਰਦੇਸ਼ਤ ਹੈ। [1] ਫਿਲਮ ਵਿੱਚ ਨਵੀਨ ਨਿਸਚਲ, ਪ੍ਰਿਆ ਰਾਜਵੰਸ਼ , ਬਲਰਾਜ ਸਾਹਨੀ, ਜੀਵਨ ਮੁੱਖ ਭੂਮਿਕਾਵਾਂ ਵਿੱਚ ਹਨ। [2] ਫਿਲਮ ਦਾ ਸੰਗੀਤ ਮਦਨ ਮੋਹਨ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਗੀਤ ਕੈਫੀ ਆਜ਼ਮੀ ਦੁਆਰਾ ਲਿਖੇ ਗਏ ਹਨ। ਇਸ ਫ਼ਿਲਮ ਵਿੱਚ ਮਦਨ ਮੋਹਨ ਦੇ ਸੰਗੀਤ ਨਿਰਦੇਸ਼ਨ ਹੇਠ ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ ਦੇ ਅਭੁੱਲ ਸਦਾਬਹਾਰ ਗੀਤ ਹਨ, ਜੋ ਚਾਰਟਬਸਟਰ ਸਾਬਤ ਹੋਏ। ਇਸ ਫਿਲਮ ਦਾ ਸਭ ਤੋਂ ਮਸ਼ਹੂਰ ਗੀਤ ''ਤੁਮ ਜੋ ਮਿਲ ਗਏ ਹੋ'' ਹੈ। ਦੂਜਾ ਗੀਤ ਇੱਕ ਕੱਵਾਲੀ ਹੈ, "ਯੇ ਮਾਨਾ ਮੇਰੀ ਜਾਨ" ਜਿਸ ਦੀ ਧੁਨ ਨੂੰ ਕਈ ਵਾਰ ਰੀਮੇਕ ਕੀਤਾ ਗਿਆ ਹੈ। ਮਦਨ ਮੋਹਨ ਨੇ ਇਸ ਫੀਚਰ ਫ਼ਿਲਮ ਲਈ ਆਪਣੇ ਜੀਵਨ ਦੇ ਸਭ ਤੋਂ ਵਧੀਆ ਕੰਮਾਂ ਵਿੱਚੋਂ ਇੱਕ ਦਾ ਨਿਰਮਾਣ ਕੀਤਾ।"ਤੁਮ ਜੋ ਮਿਲ ਗਏ ਹੋ" ਨੂੰ ਆਉਟਲੁੱਕ ਮੈਗਜ਼ੀਨ ਪੋਲ ਲਈ ਉੱਘੇ ਸੰਗੀਤਕਾਰਾਂ ਦੀ ਜਿਊਰੀ ਦੁਆਰਾ ਹੁਣ ਤੱਕ ਦਾ ਤੀਜਾ ਸਭ ਤੋਂ ਵਧੀਆ ਹਿੰਦੀ ਫਿਲਮ ਗੀਤ ਚੁਣਿਆ ਗਿਆ। ਇਹ ਗੀਤ ਹੁਣ ਵੀ ਨੌਜਵਾਨਾਂ ਅਤੇ ਲਵਬਰਡਜ਼ ਦੀ ਦਿਲਾਂ ਦੀ ਧੜਕਣ ਹੈ।ਇਸ ਫਿਲਮ ਨੇ ਕੈਪੀਟਲ ਸਿਨੇਮਾ ਵਿੱਚ 72000 ਰੁਪਏ ਇਕੱਠੇ ਕੀਤੇ, ਜੋ ਕਿ ਉਸ ਸਮੇਂ ਦਾ ਇੱਕ ਰਿਕਾਰਡ ਸੀ ਅਤੇ ਇਸਨੂੰ ਬਾਕਸ ਆਫਿਸ 'ਤੇ ਹਿੱਟ ਘੋਸ਼ਿਤ ਕੀਤਾ ਗਿਆ ਸੀ।

ਸੰਗੀਤ[ਸੋਧੋ]

ਇਸ ਫ਼ਿਲਮ ਦੇ ਗੀਤ ਕੈਫ਼ੀ ਆਜ਼ਮੀ ਨੇ ਲਿਖੇ ਅਤੇ ਸੰਗੀਤ ਤਿਆਰ ਕੀਤਾ ਮਦਨ ਮੋਹਨ ਨੇ।

ਗੀਤ ਗਾਇਕ
"ਆਜ ਸੋਚਾ ਤੋ ਆਂਸੂ" ਲਤਾ ਮੰਗੇਸ਼ਕਰ
"ਬੇਤਾਬ ਦਿਲ ਕੀ ਤਮੰਨਾ" ਲਤਾ ਮੰਗੇਸ਼ਕਰ
"ਯੇ ਮਾਨਾ ਮੇਰੂ ਜਾਨ" ਮੁਹੰਮਦ ਰਫੀ
"ਤੁਮ ਜੋ ਮਿਲ ਗਏ ਹੋ" ਮੁਹੰਮਦ ਰਫੀ
"ਗਲੀ ਗਲੀ ਮੇਂ ਕਿਆ ਹੈ" ਆਸ਼ਾ ਭੋਸਲੇ

ਹਵਾਲੇ[ਸੋਧੋ]

  1. Gulzar, Govind Nihalani, Saibal Chatterjee (2003). Encyclopaedia of Hindi Cinema: An Enchanting Close-Up of India's Hindi Cinema. Popular Prakashan. p. 520. ISBN 8179910660.{{cite book}}: CS1 maint: multiple names: authors list (link)
  2. Hanste Zakhm (1973) - IMDb (in ਅੰਗਰੇਜ਼ੀ (ਅਮਰੀਕੀ)), retrieved 2021-08-05