1994
ਦਿੱਖ
(੧੯੯੪ ਤੋਂ ਮੋੜਿਆ ਗਿਆ)
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1991 1992 1993 – 1994 – 1995 1996 1997 |
1994 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 9 ਫ਼ਰਵਰੀ – ਇਜ਼ਰਾਈਲ ਦੇ ਵਜ਼ੀਰ ਸ਼ਿਮੌਨ ਪੈਰੇਜ਼ ਨੇ ਪੀ.ਐਲ.ਓ. ਨਾਲ ਅਮਨ ਸਮਝੌਤੇ 'ਤੇ ਦਸਤਖ਼ਤ ਕੀਤੇ
- 20 ਫ਼ਰਵਰੀ – ਕੈਥੋਲਿਕ ਪੋਪ ਨੇ ਸਮਲਿੰਗੀਆਂ 'ਤੇ ਕਾਨੂੰਨੀ ਪਾਬੰਦੀਆਂ ਲਾਉਣ ਦੀ ਮੰਗ ਕੀਤੀ।
- 9 ਮਾਰਚ – ਆਇਰਿਸ਼ ਰੀਪਬਲੀਕਨ ਆਰਮੀ (ਆਈ.ਆਰ.ਏ.) ਨੇ ਹੀਥਰੋ ਹਵਾਈ ਅੱਡੇ 'ਤੇ ਮੌਰਟਰ ਬੰਬਾਂ ਨਾਲ ਹਮਲਾ ਕੀਤਾ।
- 10 ਮਾਰਚ – ਯੂਨਾਨ ਦੀ ਐਕਟਰੈਸ, ਗਾਇਕਾ ਤੇ ਸਿਆਸੀ ਆਗੂ ਮੈਲਿਨਾ ਮਰਕਾਉਰੀ ਦੇ ਸਸਕਾਰ ਵਿੱਚ ਦਸ ਲੱਖ ਲੋਕ ਸ਼ਾਮਲ ਹੋਏ।
- 4 ਮਈ – ਇਜ਼ਰਾਈਲ ਦੇ ਮੁਖੀ ਯਿਤਸ਼ਾਕ ਰਬੀਨ ਅਤੇ ਫ਼ਲਸਤੀਨੀ ਮੁਖੀ ਯਾਸਰ ਅਰਾਫ਼ਾਤ ਵਿੱਚ ਗਾਜ਼ਾ ਅਤੇ ਜੈਰੀਕੋ ਨੂੰ ਅੰਦਰੂਨੀ ਖ਼ੁਦਮੁਖ਼ਤਿਆਰੀ ਦੇਣ ਦੇ ਮੁਆਹਦੇ ਤੇ ਦਸਤਖ਼ਤ ਹੋਏ।
- 27 ਮਈ – ਮਸ਼ਹੂਰ ਰੂਸੀ ਲੇਖਕ ਤੇ ਨੋਬਲ ਸਾਹਿਤ ਪੁਰਸਕਾਰ ਜੇਤੂ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
- 8 ਜੁਲਾਈ – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਨੂੰ ਦੂਜੀ ਜ਼ਬਾਨ ਦਾ ਦਰਜਾ ਮਿਲਿਆ।
- 16 ਅਕਤੂਬਰ – ਹੈਲਮਟ ਕੋਹਲ ਚੌਥੀ ਵਾਰ ਜਰਮਨੀ ਦਾ ਚਾਂਸਲਰ ਚੁਣਿਆ ਗਿਆ।
- 9 ਦਸੰਬਰ – ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਨੇ ਦੇਸ਼ ਦੇ ਸਰਜਨ ਜਨਰਲ ਜੋਸੇਲਿਨ ਐਲਡਰਜ਼ ਨੂੰ ਇਸ ਕਰ ਕੇ ਅਹੁਦੇ ਤੋਂ ਹਟਾ ਦਿਤਾ ਕਿਉਂਕਿ ਉਸ ਨੇ ਇੱਕ ਪ੍ਰੈੱਸ ਕਾਫ਼ਰੰਸ ਵਿੱਚ ਕਿਹਾ ਸੀ ਕਿ ਸਕੂਲਾਂ ਵਿੱਚ ਸੈਕਸ ਵਿਦਿਆ ਵਿੱਚ ਹੱਥ-ਰਸੀ (ਮਾਸਟਰਬੇਸ਼ਨ) ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |