ਸਮੱਗਰੀ 'ਤੇ ਜਾਓ

ਅਲੈਗਜ਼ੈਂਡਰ ਸੋਲਜ਼ੇਨਿਤਸਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੈਗਜ਼ੈਂਡਰ ਸੋਲਜ਼ੇਨਿਤਸਿਨ
ਸੋਲਜ਼ੇਨਿਤਸਿਨ ਮਾਸਕੋ ਵਿੱਚ, ਦਸੰਬਰ 1998
ਸੋਲਜ਼ੇਨਿਤਸਿਨ ਮਾਸਕੋ ਵਿੱਚ, ਦਸੰਬਰ 1998
ਜਨਮਅਲੈਗਜ਼ੈਂਡਰ ਇਸਾਏਵਿੱਚ ਸੋਲਜ਼ੇਨਿਤਸਿਨ
(1918-12-11)11 ਦਸੰਬਰ 1918
ਕਿਸਲੋਵੋਡਸਕ, ਸੋਵੀਅਤ ਯੂਨੀਅਨ
ਮੌਤ3 ਅਗਸਤ 2008(2008-08-03) (ਉਮਰ 89)
ਮਾਸਕੋ, ਰੂਸ
ਕਿੱਤਾਨਾਵਲ ਕਾਰ, ਸੈਨਿਕ, ਲੇਖਕ ਅਤੇ ਅੰਦੋਲਨਕਾਰੀ
ਨਾਗਰਿਕਤਾ
ਅਲਮਾ ਮਾਤਰਰੋਸਤੋਵ ਸਟੇਟ ਯੂਨੀਵਰਸਿਟੀ
ਪ੍ਰਮੁੱਖ ਕੰਮ
ਪ੍ਰਮੁੱਖ ਅਵਾਰਡ
ਜੀਵਨ ਸਾਥੀ
  • ਨਤਾਲੀਆ ਅਲੇਕਸੀਏਵਨਾ ਏਸ਼ੇਤੋਵਸਕਾਇਆ (ਵਿਵਾਹਿਤ 1940–52 ਅਤੇ 1957–72)
  • ਨਤਾਲੀਆ ਦਮਿਤਰੇਵਨਾ ਸਵੇਤਲੋਵਾ (ਵਿਵਾਹਿਤ 1973–2008 (ਮੌਤ ਤੱਕ))
ਬੱਚੇ
  • ਯੇਰਮੋਲਾਈ ਸੋਲਜ਼ੇਨਿਤਸਿਨ (ਜਨਮ1970)
  • ਇਗਨਾਤ ਸੋਲਜ਼ੇਨਿਤਸਿਨ (ਜਨਮ 1972)
  • ਸਤੇਪਨ ਸੋਲਜ਼ੇਨਿਤਸਿਨ (ਜਨਮ 1973)
  • (ਸਾਰੇ ਨਤਾਲੀਆ ਸਵੇਤਲੋਵਾ ਤੋਂ)
ਵੈੱਬਸਾਈਟ
www.solzhenitsyn.ru

ਅਲੈਗਜ਼ੈਂਡਰ ਇਸਾਏਵਿੱਚ ਸੋਲਜ਼ੇਨਿਤਸਿਨ (ਰੂਸੀ: Александр Исаевич Солженицын, ਉੱਚਾਰਨ [ ɐl ʲ ɪksandr ɪsaɪv ʲ ɪtɕ səlʐɨn ʲ itsɨn],[1] 11 ਦਸੰਬਰ 1918 - 3 ਅਗਸਤ 2008)[2] ਇੱਕ ਰੂਸੀ, ਬਾਗੀ, ਲੇਖਕ ਅਤੇ ਅੰਦੋਲਨਕਾਰੀ ਸੀ। ਉਸਨੇ 1918 ਤੋਂ 1956 ਤੱਕ ਗੁਲਾਗ ਅਤੇ ਸੋਵੀਅਤ ਸੰਘ ਵਿੱਚ ਜਬਰੀ ਵਗਾਰ ਸ਼ਿਵਿਰ ਪ੍ਰਣਾਲੀ ਬਾਰੇ ਜਾਗਰੂਕਤਾ ਨੂੰ ਵਧਾਉਣ ਵਿੱਚ ਮਦਦ ਕੀਤੀ। ਹਾਲਾਂਕਿ ਉਸ ਦੀਆਂ ਲਿਖਤਾਂ ਨੂੰ ਅਕਸਰ ਦਬਾ ਦਿੱਤਾ ਗਿਆ, ਉਹਨੇ ਅਨੇਕ ਕਿਤਾਬਾਂ ਲਿਖੀਆਂ ਜਿਹਨਾਂ ਵਿੱਚੋਂ ਦੋ - ਇਵਾਨ ਦੇਨੀਸੋਵਿੱਚ ਦੇ ਜੀਵਨ ਵਿੱਚ ਇੱਕ ਦਿਨ, ਅਤੇ ਗੁਲਾਗ ਦੀਪਸਮੂਹ- ਉਸ ਦੀਆਂ ਦੋ ਸਭ ਤੋਂ ਪ੍ਰਸਿੱਧ ਰਚਨਾਵਾਂ ਹਨ। "ਜਿਸ ਨੈਤਿਕ ਬਲ ਨਾਲ ਉਸਨੇ ਰੂਸੀ ਸਾਹਿਤ ਦੀਆਂ ਬੁਨਿਆਦੀ ਪਰੰਪਰਾਵਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਸ ਲਈ "[3] ਸੋਲਜ਼ੇਨਿਤਸਿਨ ਨੂੰ 1970 ਵਿੱਚ ਸਾਹਿਤ ਦੇ ਖੇਤਰ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ 1974 ਵਿੱਚ ਸੋਵੀਅਤ ਸੰਘ ਤੋਂ ਬਾਹਰ ਕਢ ਦਿੱਤਾ ਗਿਆ ਸੀ ਲੇਕਿਨ ਸੋਵੀਅਤ ਪ੍ਰਣਾਲੀ ਢਹਿ ਜਾਣ ਦੇ ਬਾਅਦ 1994 ਵਿੱਚ ਉਹ ਰੂਸ ਪਰਤ ਆਇਆ ਸੀ।

ਗੁਲਾਗ ਆਰਕੀਪੇਲਾਗੋ ਸੰਸਾਰ ਪ੍ਰਸਿਧ ਨਾਵਲ ਹੈ ਜਿਸ ਨੇ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ। ਇਹ ਨਾਵਲ ਤਿੰਨ ਜਿਲਦਾਂ ਵਿੱਚ 1958 ਅਤੇ 1968 ਦੇ ਸਮੇਂ ਵਿੱਚ ਲਿਖਿਆ ਗਿਆ ਅਤੇ 1973 ਵਿੱਚ ਪੱਛਮ ਵਿੱਚ ਛਪਾਇਆ ਗਿਆ।

ਹਵਾਲੇ

[ਸੋਧੋ]
  1. See inogolo:pronunciation of Aleksandr Solzhenitsyn.
  2. В Москве скончался Александр Солженицын, Gazeta.ru (Russian)
  3. "Nobel Prize in Literature 1970". Nobel Foundation. Retrieved 17 October 2008.