ਜੋਜ਼ਫ਼ ਗੋਇਬਲਜ਼
ਜੋਜ਼ਫ਼ ਗੋਇਬਲਜ਼ | |
---|---|
ਜਰਮਨੀ ਦਾ ਚਾਂਸਲਰ | |
ਦਫ਼ਤਰ ਵਿੱਚ 30 ਅਪਰੈਲ – 1 ਮਈ 1945 | |
ਰਾਸ਼ਟਰਪਤੀ | ਕਾਰਲ ਡੋਨੀਜ਼ |
ਤੋਂ ਪਹਿਲਾਂ | ਅਡੋਲਫ ਹਿਟਲਰ |
ਜਨ ਜਾਗਰਣ ਅਤੇ ਪ੍ਰਚਾਰ ਮੰਤਰੀ | |
ਦਫ਼ਤਰ ਵਿੱਚ 13 ਮਾਰਚ 1933 – 30 ਅਪਰੈਲ 1945 | |
ਚਾਂਸਲਰ | ਅਡੋਲਫ ਹਿਟਲਰ |
ਤੋਂ ਪਹਿਲਾਂ | ਨਵਾਂ ਅਹੁਦਾ |
ਤੋਂ ਬਾਅਦ | ਵੇਰਨਰ ਨੌਮਾਨ |
ਬਰਲਿਨ ਦਾ ਗੌਲੇਟਰ | |
ਦਫ਼ਤਰ ਵਿੱਚ 9 ਨਵੰਬਰ 1926 – 1 ਮਈ 1945 | |
ਦੁਆਰਾ ਨਿਯੁਕਤੀ | ਅਡੋਲਫ ਹਿਟਲਰ |
ਤੋਂ ਪਹਿਲਾਂ | ਅਰਨਸਟ ਸਚਲਾਂਜੇ |
ਤੋਂ ਬਾਅਦ | ਕੋਈ ਨਹੀਂ |
Reichsleiter | |
ਦਫ਼ਤਰ ਵਿੱਚ 1933–1945 | |
ਦੁਆਰਾ ਨਿਯੁਕਤੀ | ਅਡੋਲਫ ਹਿਟਲਰ |
ਤੋਂ ਪਹਿਲਾਂ | ਨਵਾਂ ਅਹੁਦਾ |
ਤੋਂ ਬਾਅਦ | ਕੋਈ ਨਹੀਂ |
ਨਿੱਜੀ ਜਾਣਕਾਰੀ | |
ਜਨਮ | ਪਾਲ ਜੋਜ਼ਫ਼ ਗੋਇਬਲਜ਼ 29 ਅਕਤੂਬਰ 1897 ਪਰੂਸੀਆ, ਜਰਮਨੀ |
ਮੌਤ | 1 ਮਈ 1945 ਬਰਲਿਨ, ਜਰਮਨੀ | (ਉਮਰ 47)
ਸਿਆਸੀ ਪਾਰਟੀ | ਨਾਜ਼ੀ ਪਾਰਟੀ |
ਅਲਮਾ ਮਾਤਰ | ਬੋਨ ਯੂਨੀਵਰਸਿਟੀ ਬੁਰਜ਼ਬਰਗ ਯੂਨੀਵਰਸਿਟੀ ਫ੍ਰੇਬਰਗ ਯੂਨੀਵਰਸਿਟੀ ਹਾਇਡੇਲਬਰਗ ਯੂਨੀਵਰਸਿਟੀ |
ਕਿੱਤਾ | ਸਿਆਸਤਦਾਨ |
ਕੈਬਨਿਟ | ਹਿਟਲਰ ਮੰਤਰੀ ਮੰਡਲ |
ਦਸਤਖ਼ਤ | |
ਪਾਲ ਜੋਜ਼ਫ਼ ਗੋਇਬਲਜ਼ (ਜਰਮਨ: [ˈɡœbəls] ( ਸੁਣੋ);[1] 29 ਅਕਤੂਬਰ 1897 - 1 ਮਈ 1945) 1933 ਤੋਂ 1945 ਤੱਕ ਨਾਜ਼ੀ ਜਰਮਨੀ ਵਿੱਚ ਇੱਕ ਜਰਮਨ ਸਿਆਸਤਦਾਨ ਅਤੇ ਰੇਖ ਪ੍ਰਚਾਰ ਮੰਤਰੀ, ਅਡੋਲਫ਼ ਹਿਟਲਰ ਦਾ ਨਜ਼ਦੀਕੀ ਸਾਥੀ ਸੀ।
ਗੋਇਬਲਜ਼ ਨੇ ਪ੍ਰੈਸ, ਰੇਡੀਓ, ਸਿਨਮੈਟੋਗ੍ਰਾਫੀ ਅਤੇ ਜਰਮਨ ਸੱਭਿਆਚਾਰ ਦੇ ਹੋਰ ਖੇਤਰਾਂ ਦੇ ਪ੍ਰਬੰਧਨ ਦੇ ਸਾਰੇ ਜਰੂਰੀ ਲੀਵਰ ਆਪਣੇ ਹੱਥਾਂ ਵਿੱਚ ਕੇਂਦਰਤ ਕਰ ਲਏ ਸਨ। ਮਾਅਰਕੇਬਾਜ਼ ਲੱਫ਼ਾਜ਼ੀ ਦੇ ਸੁਮੇਲ ਦੇ ਕਾਰਨ, ਜਨਤਕ ਸਮਾਗਮਾਂ ਦੇ ਹੁਨਰਮੰਦ ਪ੍ਰਬੰਧ ਅਤੇ ਆਧੁਨਿਕ ਤਕਨਾਲੋਜੀ - ਮੁੱਖ ਤੌਰ 'ਤੇ ਰੇਡੀਓ ਅਤੇ ਸਿਨੇਮਾ - ਪ੍ਰਚਾਰ ਦੇ ਉਦੇਸ਼ਾਂ ਲਈ ਦੀ ਪ੍ਰਭਾਵੀ ਵਰਤੋਂ ਦੇ ਸੁਮੇਲ ਰਾਹੀਂ, ਉਸਨੇ ਰਾਸ਼ਟਰੀ ਸਮਾਜਵਾਦ ਦੇ ਵਿਚਾਰਾਂ ਨਾਲ ਜਰਮਨ ਲੋਕਾਂ ਦੇ ਵਿਆਪਕ ਭਾਗਾਂ ਨੂੰ ਗੁਮਰਾਹ ਕਰਨ ਵਿੱਚ ਅਤੇ ਕਮਿਊਨਿਸਟਾਂ, ਸਮਾਜਕ ਡੈਮੋਕਰੈਟਾਂ, ਯਹੂਦੀ ਅਤੇ ਕਾਹਨ ਇਸਾਈਅ ਨੂੰ ਬਦਨਾਮ ਕਰਨ ਵਿੱਚ ਕਾਮਯਾਬ ਰਿਹਾ ਸੀ ਅਤੇ ਸਾਮੀ-ਵਿਰੋਧੀ ਪ੍ਰਚਾਰ ਅਤੇ 1938 ਦੇ ਨਵੰਬਰ ਦੇ ਕਤਲੇਆਮ ਵਰਗੀਆਂ ਕਾਰਵਾਈਆਂ ਦੇ ਦੌਰਾਨ, ਉਸਨੇ ਯਹੂਦੀਆਂ ਦੇ ਦੇਸ਼ ਨਿਕਾਲੇ ਅਤੇ ਖ਼ਤਮ ਕਰਨ ਲਈ ਵਿਚਾਰਧਾਰਾਕ ਤੌਰ 'ਤੇ ਲੋਕਾਂ ਨੂੰ ਤਿਆਰ ਕੀਤਾ ਅਤੇ ਘੱਲੂਘਾਰਾ ਦੇ ਮੁੱਖ ਵਿਚਾਰਧਾਰਕ ਪ੍ਰੇਰਕਾਂ ਵਿੱਚੋਂ ਇੱਕ ਬਣ ਗਿਆ। ਕੁੱਲ ਜੰਗ ਬਾਰੇ ਉਸ ਦਾ ਮਸ਼ਹੂਰ ਭਾਸ਼ਣ, ਜੋ ਉਸਨੇ ਫਰਵਰੀ 1943 ਵਿੱਚ ਬਰਲਿਨ ਸਪੋਰਟਸ ਪੈਲੇਸ ਵਿਖੇ ਦਿੱਤਾ ਸੀ, ਉਹ ਜਨਤਾ ਦੀ ਚੇਤਨਾ ਨੂੰ ਗੁਮਰਾਹ ਕਰਨ ਦੀ ਇੱਕ ਸਪਸ਼ਟ ਉਦਾਹਰਨ ਹੈ।
30 ਅਪ੍ਰੈਲ 1945 ਨੂੰ ਹਿਟਲਰ ਦੀ ਸਿਆਸੀ ਇੱਛਾ ਅਨੁਸਾਰ ਹਿਟਲਰ ਦੀ ਆਤਮ ਹੱਤਿਆ ਦੇ ਬਾਅਦ, ਗੋਇਬਲਜ਼ ਉਸ ਦੀ ਥਾਂ ਜਰਮਨੀ ਦੇ ਰੇਖ ਚਾਂਸਲਰ ਬਣ ਗਿਆ। ਇੱਕ ਦਿਨ ਬਿਤਾਉਣ ਤੋਂ ਬਾਅਦ, ਉਸਨੇ ਆਪਣੀ ਪਤਨੀ ਨਾਲ ਖੁਦਕੁਸ਼ੀ ਕਰ ਲਈ, ਜਿਸ ਤੋਂ ਪਹਿਲਾਂ ਉਸਨੇ ਆਪਣੇ ਛੇ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਸੀ।
ਸ਼ੁਰੂਆਤੀ ਜ਼ਿੰਦਗੀ
[ਸੋਧੋ]ਪਾਲ ਜੋਸੇਫ ਗੋਬੇਲਸ ਦਾ ਜਨਮ 29 ਅਕਤੂਬਰ 1897 ਨੂੰ ਡਸਲਡੋਰਫ ਦੇ ਨੇੜੇ ਮੌਨਚੇਂਗਲਾਡਬਾਖ਼ ਦੇ ਇੱਕ ਉਦਯੋਗਿਕ ਸ਼ਹਿਰ ਰੇਯਟ ਵਿੱਚ ਹੋਇਆ ਸੀ।[2]ਉਸਦੇ ਦੋਨੋਂ ਮਾਪੇ ਸਾਧਾਰਣ ਪਰਿਵਾਰਕ ਪਿਛੋਕੜ ਵਾਲੇ ਰੋਮਨ ਕੈਥੋਲਿਕ ਸਨ। [2] ਉਸ ਦਾ ਪਿਤਾ ਫਰਿਟਜ਼ ਇੱਕ ਫੈਕਟਰੀ ਕਲਰਕ ਸੀ; ਉਸ ਦੀ ਮਾਤਾ ਕੈਥਾਰੀਨਾ ਇੱਕ ਡੱਚ ਸੀ। [3]ਗੋਇਬਲਜ਼ ਦੇ ਪੰਜ ਭੈਣ-ਭਰਾ ਸਨ: ਕੋਨਰਾਡ (1893-1947), ਹੈਨਸ (1895-1949), ਮਾਰੀਆ (1896-1896), ਇਲੀਸਾਬੇਤ (1901-1915) ਅਤੇ ਮਾਰੀਆ (1910-1949),[2], ਜੋ ਬਾਅਦ ਵਿੱਚ 1938 ਵਿੱਚ ਜਰਮਨ ਫ਼ਿਲਮ ਨਿਰਦੇਸ਼ਕ ਮੈਕਸ ਕਿਮੀਚ ਦੀ ਪਤਨੀ ਬਣੀ।[4] 1932 ਵਿੱਚ, ਗੋਬੇਬਲਜ਼ ਨੇ ਆਪਣੇ ਪਰਿਵਾਰਕ ਕੁਰਸੀਨਾਮੇ ਦਾ ਵਰਣਨ ਕਰਦੇ ਇੱਕ ਬਰੋਸ਼ਰ ਜਾਰੀ ਕੀਤਾ ਤਾਂ ਕਿ ਉਸਦੀ ਯਹੂਦੀ ਨਾਨੀ ਦੀ ਅਫਵਾਹਾਂ ਨੂੰ ਰੱਦ ਕੀਤਾ ਜਾ ਸਕੇ[5]।
ਹਵਾਲੇ
[ਸੋਧੋ]- ↑ "Merriam-Webster Dictionary: Goebbels". Archived from the original on 2012-07-18. Retrieved 2014-04-29.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 Longerich 2015, p. 5.
- ↑ Manvell & Fraenkel 2010, p. 2.
- ↑ Hull 1969, p. 149.
- ↑ Manvell & Fraenkel 2010, p. 299.