2026 ਏਸ਼ੀਆਈ ਖੇਡਾਂ
20ਵੀਂ ਏਸ਼ੀਆਈ ਖੇਡਾਂ | |||
---|---|---|---|
ਮਹਿਮਾਨ ਦੇਸ਼ | ਨਾਗੋਆ, ਜਪਾਨ | ||
ਮੁੱਖ ਸਟੇਡੀਅਮ | ਪਾਲੋਮਾ ਮਿਜ਼ੂਹੋ ਸਟੇਡੀਅਮ | ||
|
2026 ਏਸ਼ੀਆਈ ਖੇਡਾਂ, ਜਿਹਨਾਂ ਨੂੰ '20 ਵੀਂਆ ਏਸ਼ੀਆਈ ਖੇਡਾਂ' ਵੀ ਕਿਹਾ ਜਾਂਦਾ ਹੈ, ਇਹ ਜਪਾਨ ਦੇ ਸ਼ਹਿਰ ਨਗੋਆ ਵਿੱਚ ਆਯੋਜਿਤ ਹੋਣਗੀਆਂ।[1] ਨਾਗੋਆ ਜਪਾਨ ਦਾ ਤੀਸਰਾ ਸ਼ਹਿਰ ਹੈ, ਜਿੱਥੇ ਇਹ ਖੇਡਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ 1958 ਦੀਆਂ ਏਸ਼ੀਆਈ ਖੇਡਾਂ ਟੋਕੀਓ ਵਿੱਚ ਹੋਈਆਂ ਸਨ ਅਤੇ 1994 ਦੀਆਂ ਏਸ਼ੀਆਈ ਖੇਡਾਂ ਹੀਰੋਸ਼ੀਮਾ ਵਿਖੇ ਹੋਈਆਂ ਸਨ।
ਸੰਗਠਨ
[ਸੋਧੋ]ਮੇਜ਼ਬਾਨੀ
[ਸੋਧੋ]ਏਸ਼ੀਆ ਦੀ ਓਲੰਪਿਕ ਸਭਾ ਨੇ ਨਗੋਆ ਨੂੰ ਦਾਨਾਂਗ, ਵੀਅਤਨਾਮ ਵਿੱਚ ਹੋਏ ਆਮ ਸਭਾ ਦੇ ਸ਼ੈਸ਼ਨ ਦੌਰਾਨ 25 ਸਤੰਬਰ 2016 ਨੂੰ 2026 ਦੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਸੌਂਪ ਦਿੱਤੀ ਸੀ।[2] ਪਹਿਲਾਂ ਸ਼ੁਰੂ ਵਿੱਚ ਜਦੋਂ ਨਗੋਆ ਨੂੰ ਚੁਣਿਆ ਗਿਆ ਤਾਂ ਬਜਟ ਦਾ ਮਾਮਲਾ ਸਾਹਮਣੇ ਆਇਆ, ਪਰ ਇਸ ਮਸਲੇ ਨੂੰ ਹੱਲ ਕਰ ਲਿਆ ਗਿਆ ਹੈ।[3] ਪਹਿਲਾਂ ਏਸ਼ੀਆ ਦੀ ਓਲੰਪਿਕ ਸਭਾ ਨੇ ਯੋਜਨਾ ਬਣਾਈ ਸੀ ਕਿ ਮੇਜ਼ਬਾਨ ਸ਼ਹਿਰ ਦੀ ਚੋਣ 2018 ਵਿੱਚ ਕੀਤੀ ਜਾਵੇਗੀ ਪਰੰਤੂ ਅਗਲੀਆਂ ਤਿੰਨ ਓਲੰਪਿਕ ਖੇਡਾਂ ਜੋ ਕਿ 2018 ਅਤੇ 2022 ਵਿੱਚ ਹੋਣਗੀਆਂ, ਨੂੰ ਵੇਖਦੇ ਹੋਏ ਮੇਜ਼ਬਾਨ ਸ਼ਹਿਰ ਦੀ ਚੋਣ ਪਹਿਲਾਂ ਹੀ ਕਰ ਲਈ ਗਈ ਹੈ।[4] ਦੱਖਣੀ ਕੋਰੀਆ ਨੂੰ 2018 ਵਿੱਚ ਪਿਯੋਗਚਾਂਗ ਵਿੱਚ ਸਰਦ ਰੁੱਤ ਦੀਆਂ ਓਲੰਪਿਕ ਦੀ ਮੇਜ਼ਬਾਨੀ ਕਰਨੀ ਹੈ ਜਦੋਂ ਕਿ ਟੋਕੀਓ 2020 ਓਲੰਪਿਕ ਦੀ ਮੇਜ਼ਬਾਨੀ ਕਰੇਗਾ। ਸਰਦ ਰੁੱਤ ਦੀਆਂ ਓਲੰਪਿਕ 2022 ਵਿੱਚ ਬੀਜਿੰਗ ਵਿੱਚ ਹੋਣਗੀਆਂ। ਟੋਕੀਓ 2019 ਵਿੱਚ ਰਗਬੀ ਵਿਸ਼ਵ ਕੱਪ, 2017 ਵਿੱਚ ਏਸ਼ੀਆਈ ਸਰਦ ਰੁੱਤ ਦੀਆਂ ਖੇਡਾਂ ਅਤੇ 2021 ਵਿੱਚ ਵਿਸ਼ਵ ਤੈਰਾਕੀ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ।
ਖ਼ਰਚ
[ਸੋਧੋ]ਨਗੋਆ ਸ਼ਹਿਰ ਨੇ ਇਨ੍ਹਾਂ ਖੇਡਾਂ ਲਈ ਆਇਚੀ ਪ੍ਰੀਫੇਕਚਰ ਸਰਕਾਰ ਤੋਂ ¥85 ਬਿਲੀਅਨ ਪ੍ਰਾਪਤ ਕੀਤੇ ਹਨ, ਜਿਸਦੇ ਵਿੱਚੋਂ 30% ਸਪਾਂਸਰਸ਼ਿਪ ਅਤੇ ਹੋਰ ਅਜਿਹੇ ਕੰਮਾਂ ਦੇ ਮੰਨੇ ਜਾ ਰਹੇ ਹਨ।
ਸਥਾਨ
[ਸੋਧੋ]ਇਨ੍ਹਾ ਖੇਡਾਂ ਦੀ ਯੋਜਨਾ ਖ਼ਾਸ ਤੌਰ 'ਤੇ ਬਾਹਰੀ ਸੁਵਿਧਾਵਾਂ ਨੂੰ ਵਧਾਉਣ ਲਈ ਕੀਤੀ ਗਈ ਹੈ। ਇਸ ਸ਼ਹਿਰ ਵਿੱਚ ਬਣੇ 'ਪਾਲੋਮਾ ਮਿਜ਼ੂਹੋ ਸਟੇਡੀਅਮ' ਵਿੱਚ 2026 ਏਸ਼ੀਆਈ ਖੇਡਾਂ ਦਾ ਉਦਘਾਟਨ ਸਮਾਰੋਹ ਹੋਵੇਗਾ ਅਤੇ ਸਮਾਪਤੀ ਸਮਾਰੋਹ ਵੀ ਇਸ ਸਟੇਡੀਅਮ ਵਿੱਚ ਹੀ ਹੋਵੇਗਾ, ਅਥਲੈਟਿਕਸ ਮੁਕਾਬਲੇ ਵੀ ਇਸ ਸਟੇਡੀਅਮ ਵਿੱਚ ਹੀ ਖੇਡੇ ਜਾਣੇ ਹਨ। ਨਿਪੋਨ ਗੈਸ਼ੀ ਹਾਲ ਵਿੱਚ ਜਿਮਨਾਸਟਿਕਸ ਅਤੇ ਪਾਣੀ ਵਾਲੀਆਂ ਖੇਡਾਂ ਹੋਣਗੀਆਂ, ਨਗੋਆ ਡੋਮ ਵਿੱਚ ਬੇਸਬਾਲ ਮੁਕਾਬਲੇ ਹੋਣੇ ਹਨ ਅਤੇ ਟੋਆਟਾ ਸਟੇਡੀਅਮ ਵਿੱਚ ਫੁੱਟਬਾਲ ਦੇ ਮੈਚ ਖੇਡੇ ਜਾਣਗੇ।