87ਵੇਂ ਅਕਾਦਮੀ ਇਨਾਮ
87ਵੀਂ ਅਕਾਦਮੀ ਇਨਾਮ | |
---|---|
![]() ਅਧਿਕਾਰਤ ਵੈੱਬਸਾਈਟ | |
ਮਿਤੀ | ਫਰਵਰੀ 22, 2015 |
ਜਗ੍ਹਾ | ਡੌਲਬੀ ਥਿਏਟਰ ਹੌਲੀਵੁੱਡ, Los Angeles, California, U.S |
ਮੇਜ਼ਬਾਨ | ਨੀਲ ਪੈਟਰਿਕ ਹੈਰਿਸ[1] |
ਪ੍ਰੀਸੋਅ ਮੇਜ਼ਬਾਨ |
|
ਪ੍ਰੋਡੀਊਸਰ | Neil Meron Craig Zadan[3] |
ਨਿਰਦੇਸ਼ਕ | Hamish Hamilton[4] |
ਹਾਈਲਾਈਟਸ | |
ਸਭ ਤੋਂ ਵਧੀਆ ਪਿਕਚਰ | ਬਰਡਮੈਨ |
ਸਭ ਤੋਂ ਵੱਧ ਅਵਾਰਡ | ਬਰਡਮੈਨ and ਦਾ ਗਰੈਂਡ ਬੁਡਾਪੇਸਟ ਹੋਟਲ (4) |
ਸਭ ਤੋਂ ਵੱਧ ਨਾਮਜ਼ਦ | ਬਰਡਮੈਨ and ਦਾ ਗਰੈਂਡ ਬੁਡਾਪੇਸਟ ਹੋਟਲ (9) |
ਟੈਲੀਵਿਜ਼ਨ ਕਵਰੇਜ | |
ਨੈੱਟਵਰਕ | ABC |
ਮਿਆਦ | 3 ਘੰਟੇ, 43 ਮਿੰਟ[5] |
ਰੇਟਿੰਗ | 37.26 ਮਿਲੀਅਨ[6] 20.6% (Nielsen ratings)[7] |
87ਵੇਂ ਅਕਾਦਮੀ ਇਨਾਮ ਸਮਾਗਮ ਅਕੈਡਮੀ ਔਫ ਮੋਸ਼ਨ ਪਿਚਰਸ ਐਂਡ ਸਾਇੰਸਿਸ (AMPAS) ਦੁਆਰਾ 2014 ਦੀਆਂ ਫਿਲਮਾਂ ਨੂੰ ਸਨਮਾਨਿਤ ਕਰਨ ਲਈ ਹੌਲੀਵੁੱਡ, ਕੈਲੀਫ਼ੋਰਨੀਆ ਦੇ ਡੌਲਬੀ ਥਿਏਟਰ ਵਿੱਚ 22 ਫਰਵਰੀ 2015 ਨੂੰ ਕੀਤਾ ਗਿਆ। ਸਮਾਗਮ ਦੇ ਦੌਰਾਨ ਏਐਮਪੀਏਐਸ ਨੇ ਅਕਾਦਮੀ ਇਨਾਮ ਜਿਨ੍ਹਾਂ ਨੂੰ ਔਸਕਰ ਵੀ ਕਿਹਾ ਜਾਂਦਾ ਹੈ, ਕੁਲ 24 ਸ਼੍ਰੇਣੀਆਂ ਵਿੱਚ ਇਹ ਇਨਾਮ ਵੰਡੇ। ਇਸ ਸਮਾਗਮ ਦਾ ਅਮਰੀਕਾ ਦੇ ਵਿੱਚ ਟੈਲੀਵਿਜ਼ਨ ਦੇ ਉੱਪਰ ਏਬੀਸੀ ਦੁਆਰਾ ਪ੍ਰਸਾਰਿਤ ਕੀਤੇ ਗਏ। ਇਸਦੇ ਨਿਰਮਾਤਾ ਨੀਲ ਮੇਰਨ ਅਤੇ ਕ੍ਰੇਗ ਜ਼ਾਦਾਨ ਸਨ ਅਤੇ ਇਸਨੂੰ ਨਿਰਦੇਸ਼ਿਤ ਹਮਿਸ਼ ਹਮਿਲਟਨ ਨੇ ਕੀਤਾ।[8][9] ਅਦਾਕਾਰ ਨੀਲ ਪੈਟਰਿਕ ਹੈਰਿਸ ਨੇ ਇਸ ਸਮਾਗਮ ਦੀ ਪਹਿਲੀ ਵਾਰ ਮੇਜ਼ਬਾਨੀ ਕੀਤੀ।[10]
ਇਸਦੇ ਨਾਲ ਹੀ ਸੰਬੰਧਿਤ ਇੱਕ ਹੋਰ ਸਮਾਗਮ ਵਿੱਚ ਅਕਾਦਮੀ ਨੇ 8 ਨਵੰਬਰ 2014 ਨੂੰ ਹੌਲੀਵੁੱਡ ਅਤੇ ਹਾਈਲੈਂਡ ਕੇਂਦਰ ਦੇ ਬੌਲਰੂਮ ਵਿੱਚ ਗਵਰਨਰਸ ਇਨਾਮ ਵੰਡੇ ਗਏ।[11] 7 ਫਰਵਰੀ 2015 ਨੂੰ ਬੇਵੇਰਲੀ ਹਿੱਲਸ, ਕੈਲੀਫ਼ੋਰਨੀਆ ਦੇ ਬੇਵੇਰਲੀ ਵਿਲਸ਼ਾਇਰ ਹੋਟਲ ਵਿੱਚ ਤਕਨੀਕੀ ਪ੍ਰਾਪਤੀਆਂ ਲਈ ਅਕਾਦਮੀ ਇਨਾਮ ਵੰਡੇ ਗਏ ਅਤੇ ਇਹਨਾਂ ਦੀ ਮੇਜ਼ਬਾਨੀ ਮਾਰਗਟ ਰੋੱਬੀ ਅਤੇ ਮਾਈਲਸ ਟੈੱਲਰ ਨੇ ਕੀਤੀ।[12]
ਬਰਡਮੈਨ ਅਤੇ ਦਾ ਗਰੈਂਡ ਬੁਡਾਪੇਸਟ ਹੋਟਲ ਦੋਹਾਂ ਫਿਲਮਾਂ ਨੇ ਚਾਰ-ਚਾਰ ਅਕਾਦਮੀ ਇਨਾਮ ਜਿੱਤੇ ਅਤੇ ਬਰਡਮੈਨ ਨੂੰ ਤਾਂ ਅਕਾਦਮੀ ਇਨਾਮ ਵੀ ਮਿਲਿਆ।[13][14] ਬਾਕੀ ਜੇਤੂ ਫਿਲਮਾਂ ਵਿੱਚ ਹਿਪਲੈਸ਼ (3 ਇਨਾਮ), ਅਮੈਰੀਕਨ ਸਨਿਪਰ, ਬਿੱਗ ਹੀਰੋ 6, ਬੁਆਏਹੁੱਡ, ਸਿਟੀਜਨਫੋਰ, ਕ੍ਰਾਈਸਿਸ ਹੌਟਲਾਇਨ: ਵੇਟਰਨਸ ਪ੍ਰੈੱਸ 1, ਫੀਸਟ, ਇਦਾ, ਦਾ ਇਮੀਟੇਸ਼ਨ ਗੇਮ, ਇੰਟਰਸੈੱਲਰ, ਦਾ ਫੋਨ ਕਾਲ, ਸੇਲਮਾ, ਸਟਿੱਲ ਐਲਿਸ ਅਤੇ ਦਾ ਥਿਉਰੀ ਔਫ ਐਵਰੀਥਿੰਗ (ਹਰੇਕ ਨੂੰ 1-1 ਇਨਾਮ) ਦੇ ਨਾਂ ਪ੍ਰਮੁੱਖ ਸਨ। ਅਕਾਦਮੀ ਇਨਾਮਾਂ ਦੇ ਟੈਲੀਵਿਜ਼ਨ ਪ੍ਰਸਾਰਣ ਨੂੰ ਅਮਰੀਕਾ ਵਿੱਚ ਲਗਭਗ 37 ਮਿਲੀਅਨ ਦਰਸ਼ਕਾਂ ਨੇ ਦੇਖਿਆ।
ਜੇਤੂ ਅਤੇ ਨਾਮਜ਼ਦ
[ਸੋਧੋ]ਨਾਮਜ਼ਦ ਵਿਅਕਤੀਆਂ ਅਤੇ ਫਿਲਮਾਂ ਦਾ ਐਲਾਨ 15 ਜਨਵਰੀ 2015 ਨੂੰ ਬੇਵੇਰਲੀ ਹਿੱਲਸ, ਕੈਲੀਫ਼ੋਰਨੀਆ ਦੇ ਸੈਮੁਅਲ ਗੋਲਡਵਿਨ ਥਿਏਟਰ ਵਿੱਚ ਸਵੇਰੇ 5:30 ਵਜੇ (PST) (13:30 UTC) ਕੀਤਾ ਗਿਆ। ਇਸ ਐਲਾਨ ਸਮਾਗਮ ਦੇ ਨਿਰਦੇਸ਼ਕ ਜੇ. ਜੇ. ਅਬਰਾਮਸ ਅਤੇ ਅਲਫਾਂਸੋ ਕੁਆਰਨ ਅਤੇ ਅਕਾਦਮੀ ਦੇ ਮੁਖੀ ਸ਼ੇਰਿਲ ਬੂਨ ਇਸਾਸ ਅਤੇ ਅਦਾਕਾਰ ਕ੍ਰਿਸ ਪਾਇਨ ਦੋਵੇਂ ਸਨ।[15] ਪਹਿਲੀ ਵਾਰ ਸਾਰੀਆਂ 24 ਸ਼੍ਰੇਣੀਆਂ ਦੀ ਨਾਮਜ਼ਦਗੀ ਪਹਿਲੀ ਵਾਰ ਸੁਣਾਈ ਗਈ।[15] ਬਰਡਮੈਨ ਅਤੇ ਦਾ ਗਰੈਂਡ ਬੁਡਾਪੇਸਟ ਹੋਟਲ ਨੂੰ ਸਭ ਤੋਂ ਵੱਧ ਨਾਮਜਦਗੀਆਂ (ਨੌਂ-ਨੌਂ) ਮਿਲੀਆਂ।[16]
ਜੇਤੂਆਂ ਦੇ ਨਾਂ 22 ਫਰਵਰੀ 2015 ਨੂੰ ਇਨਾਮ ਵੰਡ ਸਮਾਗਮ ਵਿੱਚ ਹੀ ਐਲਾਨ ਹੋਏ।[17] 2010 ਦੇ 82ਵੇਂ ਅਕਾਦਮੀ ਇਨਾਮਾਂ ਤੋਂ ਬਾਅਦ ਹਰ ਸਾਲ ਚੁਣੀ ਜਾਣ ਵਾਲੀ ਬੈਸਟ ਪਿਚਰ ਘੱਟੋ-ਘੱਟ ਇੱਕ ਸ਼੍ਰੇਣੀ ਵਿੱਚ ਨਾਮਜ਼ਦ ਜਰੂਰ ਹੁੰਦੀ ਸੀ।[18] ਬਰਡਮੈਨ ਪਹਿਲੀ ਫਿਲਮ ਸੀ ਜਿਸਨੇ ਔਰਡਨਰੀ ਪੀਪਲ (1980) ਤੋਂ ਬਾਅਦ ਐਡੀਟਿੰਗ ਇਨਾਮ ਲਈ ਨਾਮਜ਼ਦਗੀ ਤੋਂ ਬਿਨਾਂ ਬੈਸਟ ਪਿਚਰ ਦਾ ਇਨਾਮ ਜਿੱਤਿਆ।[19] ਆਲੇਖਾਂਦਰੋ ਇਨਿਆਰੀਤੂ ਲਗਾਤਾਰ ਉਹ ਦੂਜੇ ਮੈਕਸੀਕਨ ਨਿਰਦੇਸ਼ਕ ਬਣੇ ਜਿਨ੍ਹਾਂ ਨੂੰ ਬੈਸਟ ਨਿਰਦੇਸ਼ਕ ਦਾ ਇਨਾਮ ਮਿਲਿਆ। ਇਸ ਤੋਂ ਪਹਿਲਾਂ ਇਹ ਇਨਾਮ ਕੁਆਰਨ ਨੂੰ ਗਰੈਵਿਟੀ ਲਈ ਮਿਲਿਆ ਸੀ।[20] 84 ਸਾਲ ਦੀ ਉਮਰ ਦੇ ਰੌਬਰਟ ਦੁਵਾਲ ਅਕਾਦਮੀ ਇਨਾਮਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਉਮਰ ਵਾਲਾ ਨਾਮਜ਼ਦ ਸੀ।[21]
ਗਰੈਵਿਟੀ ਉੱਪਰ ਪਹਿਲਾਂ ਹੀ ਸਿਨੇਮੇਟੋਗ੍ਰਾਫੀ ਲਈ ਇਨਾਮ ਜਿੱਤ ਚੁੱਕੇ ਏਮਾੱਨੁਏਲ ਲੁਬੇਜ਼ਕੀ ਚੌਥੇ ਐਸੇ ਵਿਅਕਤੀ ਬਣ ਗਏ ਜਿਸਨੇ ਲਗਾਤਾਰ ਦੋ ਵਾਰ ਬੈਸਟ ਸਿਨੇਮੇਟੋਗ੍ਰਾਫੀ ਲਈ ਇਨਾਮ ਜਿੱਤਿਆ। ਇਸ ਤੋਂ ਪਹਿਲਾਂ ਇਹ ਪ੍ਰਾਪਤੀ ਜੌਹਨ ਟੋਲ ਨੇ ਕੀਤੀ ਸੀ ਜਿਨ੍ਹਾਂ ਨੂੰ ਇਹ ਇਨਾਮ 1994 ਵਿੱਚ ਲੇਜੈਂਡਸ ਔਫ ਦਾ ਫਾਲ ਅਤੇ 1995 ਵਿੱਚ ਬਰੇਵਹਰਟ ਲਈ ਮਿਲੇ ਸਨ।[22]
ਇਨਾਮ
[ਸੋਧੋ]








ਹੇਠਾਂ ਜੇਤੂਆਂ ਅਤੇ ਨਾਮਜਦਾਂ ਦੀਆਂ ਸੂਚੀਆਂ ਹਨ। ਜੇਤੂਆਂ ਨੂੰ ਸੂਚੀ ਵਿੱਚ ਸਭ ਤੋਂ ਉੱਪਰ ਰੱਖਿਆ ਗਿਆ ਹੈ, ਗੂੜਾ ਕੀਤਾ ਗਿਆ ਹੈ ਅਤੇ ਡਬਲ ਡੈਗਰ () ਨਾਲ ਦਰਸ਼ਾਇਆ ਗਿਆ ਹੈ।[23]
ਹਵਾਲੇ
[ਸੋਧੋ]- ↑
- ↑
- ↑
- ↑
- ↑
- ↑
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedNielsen
- ↑
- ↑ [permanent dead link]
- ↑
- ↑
- ↑ [permanent dead link][permanent dead link][permanent dead link]
- ↑
- ↑
- ↑ 15.0 15.1
- ↑ [permanent dead link]
- ↑
- ↑
- ↑
- ↑
- ↑
- ↑
- ↑ "The 87th Academy Awards (2015) Nominees ਅਤੇ Winners".