ਇਤਾਲਵੀ ਸਾਹਿਤ
ਇਤਾਲਵੀ ਸਾਹਿਤ ਇਤਾਲਵੀ ਭਾਸ਼ਾ ਵਿਚ, ਖ਼ਾਸਕਰ ਇਟਲੀ ਦੇ ਅੰਦਰ ਲਿਖਿਆ ਸਾਹਿਤ ਹੈ। ਇਹ ਇਤਾਲਵੀ ਲੋਕਾਂ ਦੁਆਰਾ ਲਿਖੇ ਜਾਂ ਇਟਲੀ ਵਿੱਚ ਬੋਲੀਆਂ ਜਾਂਦੀਆਂ ਹੋਰ ਭਾਸ਼ਾਵਾਂ, ਅਕਸਰ ਆਧੁਨਿਕ ਇਤਾਲਵੀ ਨਾਲ ਨੇੜਲਾ ਸੰਬੰਧ ਰੱਖਣ ਵਾਲੀਆਂ ਭਾਸ਼ਾਵਾਂ, ਵਿੱਚ ਇਟਲੀ ਵਿੱਚ ਲਿਖੇ ਸਾਹਿਤ ਨੂੰ ਵੀ ਇਤਾਲਵੀ ਸਾਹਿਤ ਕਿਹਾ ਜਾ ਸਕਦਾ ਹੈ। ਇਟਲੀ ਦਾ ਸਾਹਿਤ ਬਾਰ੍ਹਵੀਂ ਸਦੀ ਵਿੱਚ ਸ਼ੁਰੂ ਹੁੰਦਾ ਹੈ ਜਦੋਂ ਪ੍ਰਾਇਦੀਪ ਦੇ ਵੱਖ ਵੱਖ ਖੇਤਰਾਂ ਵਿੱਚ ਇਤਾਲਵੀ ਭਾਸ਼ਾਵਾਂ ਸਾਹਿਤਕ ਢੰਗ ਨਾਲ ਵਰਤੋਂ ਵਿੱਚ ਆਉਣ ਲੱਗੀਆਂ ਸਨ। ਰਿਟਮੋ ਲੌਰੇਨਜ਼ਿਆਨੋ ਇਟਲੀ ਦੇ ਸਾਹਿਤ ਦਾ ਪਹਿਲਾ ਆਮ ਮਿਲਦਾ ਦਸਤਾਵੇਜ਼ ਹੈ।
ਇਟਲੀ ਦੇ ਸਾਹਿਤ ਦੀ ਮੁਢਲੀ ਉਦਾਹਰਣ ਓਕਸੀਟਾਨ ਵਿੱਚ ਕੀਤੀ ਗਈ ਵਰਨੈਕੁਲਰ ਲਿਰਿਕ ਕਵਿਤਾ ਦੀ ਪਰੰਪਰਾ ਹੈ ਜੋ 12 ਵੀਂ ਸਦੀ ਦੇ ਅੰਤ ਵਿੱਚ ਇਟਲੀ ਪਹੁੰਚ ਗਈ ਸੀ। 1230 ਵਿਚ, ਸਿਸਲੀਅਨ ਸਕੂਲ ਮਿਆਰੀ ਇਤਾਲਵੀ ਵਿੱਚ ਪਹਿਲੀ ਸ਼ੈਲੀ ਹੋਣ ਲਈ ਪ੍ਰਸਿੱਧ ਹੈ। ਦਾਂਤੇ ਅਲੀਗੀਏਰੀ, ਇਟਲੀ ਦੇ ਸਭ ਤੋਂ ਮਹਾਨ ਕਵੀਆਂ ਵਿੱਚੋਂ ਇੱਕ ਹੈ, ਉਸਦੀ ਦੀਵੀਨਾ ਕਾਮੇਡੀ ਲਈ ਪ੍ਰਸਿੱਧ ਹੈ। ਪੈੱਟਰਾਰਕ ਨੇ ਕਲਾਸੀਕਲ ਖੋਜ ਕੀਤੀ ਅਤੇ ਪ੍ਰਗੀਤਕ ਕਵਿਤਾਵਾਂ ਲਿਖੀਆਂ। 14 ਵੀਂ ਸਦੀ ਅਤੇ 15 ਵੀਂ ਸਦੀ ਦੀ ਸ਼ੁਰੂਆਤ ਦੌਰਾਨ ਪੁਨਰ-ਜਾਗ੍ਰਿਤੀ ਮਾਨਵਵਾਦ ਦਾ ਵਿਕਾਸ ਹੋਇਆ। ਮਾਨਵਵਾਦੀਆਂ ਨੇ ਰਵਾਨਗੀ ਅਤੇ ਸਪਸ਼ਟਤਾ ਨਾਲ ਬੋਲਣ ਅਤੇ ਲਿਖਣ ਦੇ ਯੋਗ ਇੱਕ ਨਾਗਰਿਕ-ਸਮਾਜ ਬਣਾਉਣ ਦੀ ਕੋਸ਼ਿਸ਼ ਕੀਤੀ। ਪੈਟ੍ਰਾਰਚ ਵਰਗੇ ਮੁਢਲੇ ਮਾਨਵਵਾਦੀ, ਪੁਰਾਤਨ ਹੱਥ-ਲਿਖਤਾਂ ਦੇ ਬਹੁਤ ਵਧੀਆ ਕੁਲੈਕਟਰ ਸਨ। ਲੋਰੈਂਸੋ ਦੇ ਮੇਦੀਚੀ ਪੁਨਰ-ਜਾਗ੍ਰਿਤੀ ਤੇ ਫਲੋਰੈਂਸ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਲਿਓਨਾਰਦੋ ਦਾ ਵਿੰਚੀ ਨੇ ਪੇਂਟਿੰਗ 'ਤੇ ਇੱਕ ਗ੍ਰੰਥ ਲਿਖਿਆ। 15 ਵੀਂ ਸਦੀ ਵਿੱਚ ਨਾਟਕ ਦਾ ਵਿਕਾਸ ਬਹੁਤ ਵਧੀਆ ਸੀ। ਪੁਨਰ ਜਨਮ ਤੋਂ ਬਾਅਦ ਦੇ ਯੁੱਗ ਦੀ ਬੁਨਿਆਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੇ ਆਪਣੀ ਭਾਸ਼ਾ ਦੇ ਇਤਾਲਵੀ ਚਰਿੱਤਰ ਨੂੰ ਸੰਪੂਰਨ ਕੀਤਾ। ਨਿਕੋਲੋ ਮੈਕਿਆਵੇਲੀ ਅਤੇ ਫ੍ਰਾਂਸੈਸਕੋ ਗੁਇਸਕਾਰਡੀਨੀ ਇਤਿਹਾਸ ਦੇ ਵਿਗਿਆਨ ਦੇ ਪ੍ਰਮੁੱਖ ਮੋਢੀ ਸਨ। ਪੀਟਰੋ ਬੈਂਬੋ ਇਤਾਲਵੀ ਭਾਸ਼ਾ ਦੇ ਵਿਕਾਸ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਸੀ ਅਤੇ ਪੈਟਰਾਰਚ ਦੇ ਕੰਮਾਂ ਵਿੱਚ 16 ਵੀਂ ਸਦੀ ਦੀ ਦਿਲਚਸਪੀ ਮੁੜ ਜਗਾਉਣ ਵਿੱਚ ਉਸਦਾ ਵੱਡਾ ਪ੍ਰਭਾਵ ਸੀ।
1690 ਵਿੱਚ ਅਕਾਦਮੀ ਆਫ਼ ਆਰਕੇਡੀਆ ਦੀ ਸ਼ੁਰੂਆਤ ਸੋਨੇਟ, ਮਦਰਾਗਲਾਂ, ਕੈਨਜੋਨੇਟ ਅਤੇ ਛੰਦ-ਮੁਕਤ ਕਵਿਤਾ ਨਾਲ ਪ੍ਰਾਚੀਨ ਚਰਵਾਹੇ ਦੀ ਸਾਦਗੀ ਦੀ ਨਕਲ ਕਰਦਿਆਂ ਸਾਹਿਤ ਨੂੰ "ਬਹਾਲ" ਕਰਨ ਦੇ ਟੀਚੇ ਨਾਲ ਕੀਤੀ ਗਈ ਸੀ। 17 ਵੀਂ ਸਦੀ ਵਿੱਚ, ਕੁਝ ਮਜ਼ਬੂਤ ਅਤੇ ਸੁਤੰਤਰ ਚਿੰਤਕਾਂ, ਜਿਵੇਂ ਬਰਨਾਰਦਿਨੋ ਟੈਲੀਸਿਓ, ਲੂਸੀਲੋ ਵੈਨਿਨੀ, ਬਰੂਨੋ ਅਤੇ ਕੈਂਪਨੇਲਾ ਨੇ ਦਾਰਸ਼ਨਿਕ ਜਾਂਚ ਨੂੰ ਨਵੇਂ ਚੈਨਲਾਂ ਵਿੱਚ ਬਦਲ ਦਿੱਤਾ, ਅਤੇ ਗੈਲੀਲੀਓ ਗੈਲੀਲੀ ਦੀਆਂ ਵਿਗਿਆਨਕ ਜਿੱਤਾਂ ਦਾ ਰਾਹ ਖੋਲ੍ਹਿਆ, ਜੋ ਆਪਣੀਆਂ ਵਿਗਿਆਨਕ ਖੋਜਾਂ ਅਤੇ ਲਿਖਤਾਂ ਦੋਵਾਂ ਲਈ ਪ੍ਰਸਿੱਧ ਹੈ। 18 ਵੀਂ ਸਦੀ ਵਿਚ, ਇਟਲੀ ਦੀ ਰਾਜਨੀਤਿਕ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ, ਅਤੇ ਪੂਰੇ ਯੂਰਪ ਵਿੱਚ ਇਸ ਅਰਸੇ ਦੇ ਫ਼ਿਲਾਸਫ਼ਰ ਰੋਸ਼ਨ-ਖ਼ਿਆਲੀ ਦੇ ਤੌਰ ਤੇ ਜਾਣੇ ਗਏ। ਅਪੋਸਟੋਲੋ ਜ਼ੈਨੋ ਅਤੇ ਮੈਟਾਸਟੈਸੀਓ ਇਸ ਜੁੱਗ ਦੀਆਂ ਦੋ ਮਹੱਤਵਪੂਰਣ ਸ਼ਖਸੀਅਤਾਂ ਹਨ। ਵੇਨੇਸ਼ੀਅਨ ਕਾਰਲੋ ਗੋਲਡੋਨੀ ਨੇ ਪਾਤਰ ਦੀ ਕਾਮੇਡੀ ਸਿਰਜਨਾ ਕੀਤੀ। 18 ਵੀਂ ਸਦੀ ਦੇ ਸਾਹਿਤਕ ਪੁਨਰ-ਸੁਰਜੀਤੀ ਦੀ ਪ੍ਰਮੁੱਖ ਸ਼ਖਸੀਅਤ ਜਿਉਸੇਪ ਪਰਿਣੀ ਸੀ।