ਐਡਗਰ ਐਲਨ ਪੋ
ਦਿੱਖ
ਐਡਗਰ ਐਲਨ ਪੋ | |
---|---|
ਜਨਮ | ਬੋਸਟਨ, ਮੈਸਾਚੂਸਟਸ, ਸੰਯੁਕਤ ਰਾਜ ਅਮਰੀਕਾ | 19 ਜਨਵਰੀ 1809
ਮੌਤ | 7 ਅਕਤੂਬਰ 1849 ਬਾਲਟੀਮੋਰ, ਮੈਰੀਲੈਂਡ, ਸੰਯੁਕਤ ਰਾਜ ਅਮਰੀਕਾ | (ਉਮਰ 40)
ਕਿੱਤਾ | ਕਵੀ, ਨਿੱਕੀ ਕਹਾਣੀ ਲੇਖਕ, ਸੰਪਾਦਕ, ਸਾਹਿਤਕ ਆਲੋਚਕ |
ਸ਼ੈਲੀ | ਡਰਾਉਣੀਆਂ ਕਥਾਵਾਂ, ਗੋਥਿਕ ਰੋਮਾਂਸ, ਅਪਰਾਧ ਕਥਾਵਾਂ, ਜਾਸੂਸੀ ਕਥਾਵਾਂ, ਹਾਸਰਸ, ਵਿਅੰਗ |
ਸਾਹਿਤਕ ਲਹਿਰ | ਰੋਮਾਂਸਵਾਦ |
ਜੀਵਨ ਸਾਥੀ | ਵਰਜੀਨੀਆ ਐਲੀਜ਼ਾ ਕਲੇਮ ਪੋ |
ਦਸਤਖ਼ਤ | |
ਐਡਗਰ ਐਲਨ ਪੋ (ਅੰਗਰੇਜ਼ੀ:Edgar Allan Poe, 19 ਜਨਵਰੀ 1809 – 7 ਅਕਤੂਬਰ 1849) ਅਮਰੀਕਨ ਰੋਮਾਂਸਵਾਦ ਦੇ ਕਵੀ, ਲੇਖਕ, ਸੰਪਾਦਕ ਅਤੇ ਆਲੋਚਕ ਸਨ। ਉਹ ਆਪਣੀ ਰਹਸਮਈ ਅਤੇ ਡਰਾਵਣੀਆਂ ਕਹਾਣੀਆਂ ਲਈ ਪ੍ਰਸਿੱਧ ਹਨ। ਜਾਸੂਸੀ ਕਹਾਣੀਆਂ ਦੀ ਸ਼ੁਰੂਆਤ ਉਹਨਾਂ ਨੇ ਹੀ ਕੀਤੀ, ਅਤੇ ਵਿਗਿਆਨਿਕ ਗਲਪ ਦੀ ਉਭਰਦੀ ਸ਼ੈਲੀ ਨੂੰ ਵੀ ਉਤਸਾਹਿਤ ਕੀਤਾ।[1] ਉਹ ਪਹਿਲੇ ਪ੍ਰਸਿੱਧ ਅਮਰੀਕਨ ਲੇਖਕ ਸਨ ਜਿਹਨਾਂ ਨੇ ਲਿਖਾਈ ਤੋਂ ਹੀ ਰੁਜ਼ਗਾਰ ਕਮਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੂੰ ਹਮੇਸ਼ਾ ਗਰੀਬੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪੋ ਦਾ ਜਨਮ ਬੋਸਟਨ, ਮੈਸਾਚੂਸਿਟਸ ਵਿੱਚ ਹੋਇਆ ਸੀ। ਉਹ ਛੋਟੀ ਹੀ ਉਮਰ ਵਿੱਚ ਯਤੀਮ ਹੋ ਗਏ, ਜਦੋਂ 1810 ਵਿੱਚ ਉਹਨਾਂ ਦੇ ਪਿਤਾ ਪਰਵਾਰ ਨੂੰ ਇਕੱਲਾ ਛੱਡਕੇ ਚਲੇ ਗਏ, ਅਤੇ ਮਾਂ ਵੀ ਕੁੱਝ ਸਮਾਂ ਬਾਅਦ ਹੀ ਚੱਲ ਵੱਸੀ।
ਪ੍ਰਮੁੱਖ ਰਚਨਾਵਾਂ
[ਸੋਧੋ]ਕਹਾਣੀਆਂ
[ਸੋਧੋ]- "ਦ ਬਲੈਕ ਕੈਟ" ("The Black Cat", ਕਾਲੀ ਬਿੱਲੀ)
- "ਦ ਕਾਸਕ ਆਫ਼ ਅਮੋਂਟਿਲਾਡੋ" ("The Cask of Amontillado", ਅਮੋਂਟਿਲਾਡੋ ਦਾ ਪੀਪਾ)
- "ਏ ਡਿਸੇਂਟ ਇੰਟੂ ਦ ਮੇਲਸਟਰੋਮ" ("A Descent into the Maelström", ਝੱਖੜ ਵਿੱਚ ਉਤਾਰ)
- "ਦ ਫ਼ੈਕਟਸ ਇਨ ਦ ਕੇਸ ਆਫ਼ ਐਮ. ਵਾਲਡੇਮਾਰ" ("The Facts in the Case of M. Valdemar", ਸ਼੍ਰੀ ਵਾਲਡੇਮਾਰ ਦੇ ਮਾਮਲੇ ਵਿੱਚ ਤਥ)
- "ਦ ਫ਼ਾਲ ਆਫ਼ ਦ ਹਾਉਸ ਆਫ਼ ਅਸ਼ਰ" ("The Fall of the House of Usher", ਅਸ਼ਰ ਪਰਿਵਾਰ ਦਾ ਪਤਨ)
- "ਦ ਗੋਲਡ-ਬਗ" ("The Gold-Bug" ਗੋਲਡ-ਬਗ)
- "ਲੀਜਿਯਾ" ("Ligeia")
- "ਦ ਮਾਸਕ ਆਫ਼ ਦ ਰੈੱਡ ਡੈੱਥ" ("The Masque of the Red Death", ਲਾਲ ਮੌਤ ਦਾ ਨਕ਼ਾਬ)
- "ਦ ਮਰਡਰਸ ਇਨ ਦ ਰੂ ਮਾਰਗ" ("The Murders in the Rue Morgue", ਰੂ ਮਾਰਗ ਤੇ ਹੋਏ ਕਤਲ)
- "ਦ ਓਵਲ ਪੋਰਟਰੇਟ" ("The Oval Portrait", ਅੰਡਾਕਾਰ ਚਿੱਤਰ)
- "ਦ ਪਿਟ ਐਂਡ ਦ ਪੈਂਡੂਲਮ" ("The Pit and the Pendulum", ਟੋਆ ਅਤੇ ਪੈਂਡੂਲਮ)
- "ਦ ਪ੍ਰੀਮੇਚਿਓਰ ਬ੍ਰੀਅਲ" ("The Premature Burial" ਸਮੇਂ ਤੋਂ ਪਹਿਲਾਂ ਦਫ਼ਨ)
- "ਦ ਪਰਲਾਇੰਡ ਲੈਟਰ "("The Purloined Letter" ਚੋਰੀ ਹੋਈ ਚਿੱਠੀ)
- "ਦ ਸਿਸਟਮ ਆਫ਼ ਡਾਕਟਰ ਟਾਰ ਐਂਡ ਪ੍ਰੋਫ਼ੇਸਰ ਫ਼ੇਦਰ" ("The System of Doctor Tarr and Professor Fether" ਡਾਕਟਰ ਟਾਰ ਅਤੇ ਪ੍ਰੋਫ਼ੇਸਰ ਫ਼ੇਦਰ ਦੀ ਪ੍ਰਣਾਲੀ)
- "ਦ ਟੈਲ-ਟੇਲ ਹਾਰਟ" ("The Tell-Tale Heart" ਚੁਗਲਖੋਰ ਦਿਲ)
ਕਵਿਤਾਵਾਂ
[ਸੋਧੋ]- "ਅਲ ਆਰਾਫ਼" ("Al Aaraaf")
- "ਏਨਾਬੇਲ ਲੀ" ("Annabel Lee")
- "ਦ ਬੈਲਸ" ("The Bells", ਘੰਟੀਆਂ)
- "ਦ ਸਿਟੀ ਇਨ ਦ ਸੀ" ("The City in the Sea", ਸਾਗਰ ਵਿੱਚ ਸ਼ਹਿਰ)
- "ਦ ਕਾਂਕਰਰ ਵਰਮ" ("The Conqueror Worm" ਜੇਤੂ ਕਿਰਮ)
- "ਏ ਡ੍ਰੀਮ ਵਿਦਿਨ ਏ ਡ੍ਰੀਮ" ("A Dream Within a Dream", ਸੁਪਨੇ ਦੇ ਅੰਦਰ ਸੁਪਨਾ)
- "ਏਲਡੋਰਾਡੋ" ("Eldorado")
- "ਯੂਲਾਲੀ" ("Eulalie")
- "ਦ ਹਾਊਂਟਡ ਪੈਲੇਸ" ("The Haunted Palace", ਭੂਤਾਂ ਵਾਲਾ ਮਹਲ)
- "ਟੁ ਹੇਲੇਨ" ("To Helen", ਹੈਲਨ ਨੂੰ)
- "ਲਿਨੋਰ" ("Lenore")
- "ਟੈਮਰਲੇਨ" ("Tamerlane", ਤੈਮੂਰਲੰਗ)
- "ਦ ਰੇਵਨ" ("The Raven", ਕਾਲਾ ਕਾਂ)
- "ਉਲਾਲੂਮ" ("Ulalume")
ਹਵਾਲੇ
[ਸੋਧੋ]- ↑ Stableford 2003, pp. 18–19