ਸਮੱਗਰੀ 'ਤੇ ਜਾਓ

ਗੁਰਦੇਵ ਸਿੰਘ ਘਣਗਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ (ਜਨਮ 15 ਨਵੰਬਰ, 1942) ਇਕ ਜੀਵ-ਵਿਗਿਆਨੀ ਸਾਇੰਸਦਾਨ, ਪੰਜਾਬੀ ਕਵੀ[1] ਅਤੇ ਲੇਖਕ ਹੈ।[2][3][4][5] ਉਹ ਅਮਰੀਕਾ ਵਿਖੇ ਰਹਿੰਦਾ ਹੈ।[6]

ਮੁੱਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਗੁਰਦੇਵ ਸਿੰਘ ਘਣਗਸ ਦਾ ਜੱਦੀ ਪਿੰਡ ਘਣਗਸ, ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਉਸ ਨੇ ਪਿੰਡ ਦੇ ਸਕੂਲ ਤੋਂ ਪਰਾਇਮਰੀ (ਚਾਰ ਜਮਾਤਾਂ) ਪਾਸ ਕਰ ਕੇ ਦਸਵੀਂ ਤੱਕ ਦੀ ਸਿੱਖਿਆ ਗੁਰੂ ਨਾਨਕ ਖਾਲਸਾ ਹਾਈ ਸਕੂਲ, ਕਰਮਸਰ ਤੋਂ ਹਾਸਲ ਕੀਤੀ। ਨੌਵੀਂ ਦਾ ਇਕ ਸਾਲ ਉਹਨੇ ਆਰੀਆ ਹਾਈ ਸਕੂਲ ਖੰਨਾ (A. S. High School, Khanna) ਵਿਚ ਲਾਇਆ । ਦਸਵੀਂ ਤੋਂ ਬਾਅਦ ਉਹ ਸਰਕਾਰੀ ਖੇਤੀਬਾੜੀ ਕਾਲਿਜ, ਲੁਧਿਆਣਾ (ਜੋ ਬਾਅਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਾ ਦਿੱਤੀ ਗਈ) ਤੋਂ 1963 ਵਿੱਚ ਬੀ. ਐੱਸ-ਸੀ. (B.Sc.) ਅਤੇ 1966 ਵਿੱਚ ਐਮ. ਐੱਸ-ਸੀ. (M.Sc.) ਪਾਸ ਕੀਤੀ। ਕੁਝ ਮਹੀਨੇ ਯੂਨੀਵਰਸਿਟੀ ਵਿਚ ਕੰਮ ਕਰਕੇ ਉੱਚ ਵਿੱਦਿਆ ਲਈ ਅਮਰੀਕਾ ਆਇਆ ਤੇ ਸਿਰਾਕਿਊਜ਼ ਯੂਨੀਵਰਸਿਟੀ, ਸਿਰਾਕਿਊਜ਼, ਨਿਊ ਯਾਰਕ (Syracuse University, Syracuse, NY) ਤੋਂ 1971 ਵਿੱਚ ਪੀ-ਐੱਚ. ਡੀ. (Ph.D.) ਹਾਸਲ ਕੀਤੀ।[7]

ਜੀਵਨ ਯਾਤਰਾ (ਕਰੀਅਰ)

[ਸੋਧੋ]

ਗੁਰਦੇਵ ਸਿੰਘ ਘਣਗਸ ਦਾ ਮੁੱਖ ਕਿੱਤਾ ਵਿਗਿਆਨ ਸੀ। ਉਸਨੇ ਪੈਂਤੀ ਸਾਲ ਵੱਖ ਵੱਖ ਸੰਸਥਾਵਾਂ ਵਿਚ ਖੋਜ ਅਤੇ ਅਧਿਆਪਨ ਦਾ ਕੰਮ ਕੀਤਾ। ਸੱਠ ਸਾਲ ਦੀ ਉਮਰ ਲਾਗ ਘਣਗਸ ਨੂੰ  ਕੈਂਸਰ ਦੀ ਭਿਆਨਕ ਬੀਮਾਰੀ ਨੇ ਘੇਰ ਲਿਆ, ਜਿਸਤੋਂ ਬਚਕੇ ਉਸਨੇ ਪੰਜਾਬੀ ਵਿਚ ਲਿਖਣਾ ਆਰੰਭ ਕੀਤਾ।ਇਸ ਦੀਆਂ ਪੰਜਾਬੀ ਵਿੱਚ ਛੇ ਕਿਤਾਬਾਂ ਛਪੀਆਂ ਹਨ। ਸਵੈ-ਜੀਵਨੀ ਦੀਆਂ ਤਿੰਨ ਕਿਤਾਬਾਂ ਉਹਨੇ ਅੰਗਰੇਜ਼ੀ ਵਿਚ ਵੀ ਛਾਪੀਆਂ। ਸੰਨ 2009 ਤੋਂ ਘਣਗਸ ਕੈਲੇਫੋਰਨੀਆ ਵਿਚ ਰਹਿ ਰਿਹਾ ਹੈ।[8] ਉਸ ਨੇ ਸਾਇੰਸ ਦੇ ਕਈ ਖੇਤਰਾਂ ਵਿਚ ਖੋਜ ਕੀਤੀ ਅਤੇ ਪੜ੍ਹਾਇਆ। ਉਸਦੇ ਨਾਂ ਤੇ ਚਾਰ ਪੇਟੈਂਟ ਵੀ ਦਰਜ ਹੋਏ ਹਨ।

ਕਿਤਾਬਾਂ

[ਸੋਧੋ]

ਅਨੁਵਾਦ

[ਸੋਧੋ]

Genealogy of Kooner Jats by Gurdev Singh Khush ਦਾ ਗੁਰਮੁਖੀ ਅਨੁਵਾਦ ”ਕੂਨਰ ਜੱਟਾਂ ਦੀ ਬੰਸਾਵਲੀ” by ( ਗੁਰਦੇਵ ਸਿੰਘ ਘਣਗਸ ਅਤੇ ਰਾਜਿੰਦਰ ਸਿੰਘ ਪੰਧੇਰ) 2024

ਹਵਾਲੇ

[ਸੋਧੋ]
  1. ਘਣਗਸ, ਡਾ ਗੁਰਦੇਵ ਸਿੰਘ (2021-01-08). "ਚਾਰ ਗ਼ਜ਼ਲਾਂ-ਡਾ.ਗੁਰਦੇਵ ਸਿੰਘ ਘਣਗਸ". likhari.net (in ਅੰਗਰੇਜ਼ੀ (ਬਰਤਾਨਵੀ)). Retrieved 2021-02-26.
  2. "Author ਡਾ. ਗੁਰਦੇਵ ਸਿੰਘ ਘਣਗਸ". sarokar.ca. Retrieved 2021-02-26.
  3. "ghangas GS[au] - Search Results - PubMed". PubMed (in ਅੰਗਰੇਜ਼ੀ). Retrieved 2021-02-26.
  4. "G. Ghangas | Semantic Scholar". www.semanticscholar.org (in ਅੰਗਰੇਜ਼ੀ). Retrieved 2021-02-26.
  5. https://www.youtube.com/watch?v=T5VxI7XzWfY
  6. Service, Tribune News. "ਅਮਰੀਕਾ ਦੀ ਚੋਣਵੀਂ ਪੰਜਾਬੀ ਗ਼ਜ਼ਲ". Tribuneindia News Service. Archived from the original on 2022-11-09. Retrieved 2021-02-26.
  7. ਇਕ ਮੋੜ ਵਿਚਲਾ ਪੈਂਡਾ (2019), Bookstand Publishing, California, U.S.A.
  8. ਇਕ ਮੋੜ ਵਿਚਲਾ ਪੈਂਡਾ (2019), Bookstand Publishing, California, U.S.A.
  9. ਕੈਂਬੋ, ਡਾ ਪ੍ਰੀਤਮ ਸਿੰਘ (2021-03-07). "ਡਾ. ਗੁਰਦੇਵ ਸਿੰਘ ਘਣਗਸ ਦੀ ਕਵਿਤਾ ਪ੍ਰੇਰਨਾ ਤੇ ਉਤਸ਼ਾਹ ਜਗਾਉਂਦੀ ਹੈ-ਡਾ: ਪ੍ਰੀਤਮ ਸਿੰਘ ਕੈਂਬੋ". likhari.net (in ਅੰਗਰੇਜ਼ੀ (ਬਰਤਾਨਵੀ)). Retrieved 2021-05-16.
  10. "Amazon.in". www.amazon.in (in Indian English). Retrieved 2021-02-26.
  11. https://www.amazon.in/Search-Pathways-Making-Breaking-Scientist/dp/1634980948
  12. https://www.amazon.in/Journey-Through-Turning-Point-Leukemia/dp/1634988108