ਸਮੱਗਰੀ 'ਤੇ ਜਾਓ

ਜੈਸਮੀਨ ਬਾਜਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੈਸਮੀਨ ਬਾਜਵਾ
ਜਨਮ (1996-09-26) 26 ਸਤੰਬਰ 1996 (ਉਮਰ 28)
ਪੇਸ਼ਾਅਭਿਨੇਤਰੀ, ਮਾਡਲ
ਸਰਗਰਮੀ ਦੇ ਸਾਲ2018 – ਹੁਣ ਤੱਕ

ਜੈਸਮੀਨ ਬਾਜਵਾ (ਅੰਗ੍ਰੇਜ਼ੀ: Jasmin Bajwa) ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ ਜੋ ਕਿ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਬਾਜਵਾ ਨੇ ਪੰਜਾਬੀ ਵੈੱਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਸੂਰਮਾ ਨਾਲ ਹਿੰਦੀ ਫ਼ਿਲਮਾਂ ਵਿੱਚ ਡੈਬਿਊ ਕੀਤਾ।[1][2] ਉਸਨੇ ਬਰਥਡੇ ਗਿਫਟ ਗੀਤ ਦੇ ਨਾਲ ਸੰਗੀਤ ਵੀਡੀਓ ਵਿੱਚ ਕੰਮ ਕੀਤਾ। ਉਸਨੇ ਪੰਜਾਬੀ ਫ਼ਿਲਮਾਂਦੂਰਬੀਨ ਅਤੇ ਗੱਡੀ ਜਾਨਦੀ ਏ ਛਲਾਂਗਾਂ ਮਾਰਦੀ ਵਿੱਚ ਮੁੱਖ ਭੂਮਿਕਾ ਨਿਭਾਈ।

ਸ਼ੁਰੂਆਤੀ ਜੀਵਨ ਅਤੇ ਕਰੀਅਰ

[ਸੋਧੋ]

ਬਾਜਵਾ ਦਾ ਜਨਮ 26 ਸਤੰਬਰ 1996 ਨੂੰ ਲੁਧਿਆਣਾ, ਪੰਜਾਬ ਵਿੱਚ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਨੇ ਲੁਧਿਆਣਾ ਵਿੱਚ ਸ਼੍ਰੀ ਅਰਬਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ ਤੋਂ ਗ੍ਰੈਜੂਏਸ਼ਨ ਕੀਤੀ ਸੀ।[ਹਵਾਲਾ ਲੋੜੀਂਦਾ] ਬਾਜਵਾ ਨੇ 2018 ਦੀ ਵੈਬ ਸੀਰੀਜ਼ ਦੀ ਯਾਰ ਜਿਗਰੀ ਕਸੂਤੀ ਡਿਗਰੀ ਅਤੇ 2018 ਵਿੱਚ ਦਿਲਜੀਤ ਦੋਸਾਂਝ ਦੀ ਆਈ ਹਿੰਦੀ ਫਿਲਮ ਸੂਰਮਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। 2018 ਵਿੱਚ, ਉਸਨੇ ਪੰਜਾਬੀ ਫਿਲਮ ਦੂਰਬੀਨ ਵਿੱਚ ਜੱਸ ਬਾਜਵਾ ਦੇ ਨਾਲ ਮੁੱਖ ਭੂਮਿਕਾ ਨਿਭਾਈ। ਉਸਨੇ ਬਾਅਦ ਵਿੱਚ ਪੰਜਾਬੀ ਫ਼ਿਲਮਾਂ ਜਿਵੇਂ ਕਿ ਸੁਫ਼ਨਾ, ਫੁੱਫੜ ਜੀ, ਸੋਹਰਿਆਂ ਦਾ ਪਿੰਡ ਆ ਗਿਆ ਅਤੇ ਹੋਰ ਫ਼ਿਲਮਾਂ ਵਿੱਚ ਕੰਮ ਕੀਤਾ।

ਸੰਗੀਤ ਵੀਡਿਓ

[ਸੋਧੋ]

2020 ਵਿੱਚ ਇਹ ਪਹਿਲੀ ਵਾਰ ਪੰਜਾਬੀ ਗੀਤਾਂ ਦੀ ਵੀਡਿਓ ਵਿੱਚ ਸ਼ੈਰੀ ਮਾਨ ਦੇ ਗ਼ੀਤ 'ਬਰਥਡੇ ਗਿਫਟ' ਰਾਹੀਂ ਇੰਡਸਟਰੀ 'ਚ ਆਈ। ਇਸ ਤੋਂ ਬਾਅਦ ਇਸ ਨੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਗੀਤਾਂ ਦੀਆਂ ਵੀਡਿਓਜ਼ ਵਿੱਚ ਕੰਮ ਕੀਤਾ।

ਫ਼ਿਲਮੋਗ੍ਰਾਫੀ

[ਸੋਧੋ]
ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟ ਹਵਾਲੇ
2018 ਸੂਰਮਾ ਮਾਨਕਸੀ ਸਿੰਘ ਹਿੰਦੀ ਡੈਬਿਊ ਹਿੰਦੀ ਫਿਲਮ
ਮਨਮਰਜੀਆ ਕੀਰਤ [3]
2019 ਦੂਰਬੀਨ ਸੋਹਣੀ ਪੰਜਾਬੀ ਡੈਬਿਊ ਪੰਜਾਬੀ ਫਿਲਮ [4]
2020 ਸੁਫ਼ਨਾ ਤਸਵੀਰ
2021 ਫੁਫੜ ਜੀ ਪਾਲਲੀ [5]
2022 ਖਾਓ ਪੀਓ ਐਸ਼ ਕਰੋ
2023 ਸੋਹਰਿਆਂ ਦਾ ਪਿੰਡ ਆ ਗਿਆ ਸਾਂਝ [ਹਵਾਲਾ ਲੋੜੀਂਦਾ]
ਗੱਡੀ ਜਾਂਦੀ ਆ ਛਲਾਂਘਾ ਮਾਰਦੀ [6]
2024 ਜੱਟ ਐਂਡ ਜੂਲੀਅਟ 3

ਹਵਾਲੇ

[ਸੋਧੋ]
  1. "Jasmin Bajwa: Movies, Photos, Videos, News, Biography & Birthday | Times of India". The Times of India (in ਅੰਗਰੇਜ਼ੀ). Retrieved 2024-04-24.
  2. "#RepublicDay Special! Jasmin Bajwa recalls being dressed in tricolor and performing at school". The Times of India. 2022-01-26. ISSN 0971-8257. Retrieved 2024-04-23.
  3. "#BigInterview: Jasmin Bajwa on her initial acting days: I used to observe Taapsee Pannu on sets 'Manmarziyaan'". The Times of India. 2022-01-23. ISSN 0971-8257. Retrieved 2024-04-23.
  4. "Doorbeen: After Ninja and Wamiqa Gabbi, here are the character poster of Jass Bajwa and Jasmin Bajwa". The Times of India. 2019-09-11. ISSN 0971-8257. Retrieved 2024-04-22.
  5. "Fuffad Ji release date: When and where to watch the Punjabi period drama film". OTTPlay (in ਅੰਗਰੇਜ਼ੀ). Retrieved 2024-04-22.
  6. "Gaddi Jaandi Ae Chalaangaan Maardi movie review: A run-of-the-mill situational comedy that works in parts". The Indian Express (in ਅੰਗਰੇਜ਼ੀ). 2023-09-29. Retrieved 2024-04-22.