ਟਰਾਂਸਫਾਰਮਰ
ਟਰਾਂਸਫ਼ਾਰਮਰ ਇੱਕ ਬਿਜਲਈ ਮਸ਼ੀਨ ਹੈ ਜੋ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਵਿਧੀ ਨਾਲ ਦੋ ਜਾਂ ਦੋ ਤੋਂ ਵੱਧ ਸਰਕਟਾਂ ਵਿੱਚ ਊਰਜਾ ਦੀ ਤਬਦੀਲੀ ਕਰਦਾ ਹੈ। ਇਸਦੇ ਦੋ ਹਿੱਸੇ ਹੁੰਦੇ ਹਨ, ਜਿਹਨਾਂ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਪਾਸੇ ਕਹਿੰਦੇ ਹਨ ਅਤੇ ਇਹਨਾਂ ਉੱਪਰ ਕਿਸੇ ਵਧੀਆ ਚਾਲਕ ਦੀ ਤਾਰ (ਆਮ ਤੌਰ 'ਤੇ ਤਾਂਬਾ) ਦੁਆਰਾ ਵਾਇੰਡਿੰਗ ਕੀਤੀ ਹੁੰਦੀ ਹੈ ਜਿਹਨਾਂ ਨੂੰ ਕੁਆਇਲਾਂ ਕਿਹਾ ਜਾਂਦਾ ਹੈ। ਟਰਾਂਸਫ਼ਾਰਮਰ ਦੀ ਇੱਕ ਕੁਆਇਲ ਵਿੱਚ ਬਦਲਵਾਂ ਕਰੰਟ ਇੱਕ ਬਦਲਵੀਂ ਮੈਗਨੈਟਿਕ ਫ਼ੀਲਡ ਪੈਦਾ ਕਰ ਦਿੰਦਾ ਹੈ, ਜਿਸ ਤੋਂ ਦੂਜੀ ਕੁਆਇਲ ਵਿੱਚ ਇੱਕ ਬਦਲਵੀਂ ਈ.ਐਮ.ਐਫ. ਜਾਂ ਵੋਲਟੇਜ ਪੈਦਾ ਹੋ ਜਾਂਦੀ ਹੈ। ਦੋ ਕੁਆਇਲਾਂ ਵਿਚਕਾਰ ਪਾਵਰ ਦੀ ਤਬਦੀਲੀ ਮੈਗਨੈਟਿਕ ਫ਼ੀਲਡ ਦੁਆਰਾ ਹੋ ਸਕਦੀ ਹੈ ਅਤੇ ਦੋਵਾਂ ਕੁਆਇਲਾਂ ਨੂੰ ਆਪਸ ਵਿੱਚ ਜੋੜਿਆ ਨਹੀਂ ਜਾਂਦਾ। 1831 ਵਿੱਚ ਖੋਜੇ ਗਏ ਫੈਰਾਡੇ ਦੇ ਇੰਡਕਸ਼ਨ ਦੇ ਨਿਯਮ ਨਾਲ ਇਸ ਪ੍ਰਭਾਵ ਦੀ ਵਿਆਖਿਆ ਕੀਤੀ ਜਾਂਦੀ ਹੈ। ਟਰਾਂਸਫ਼ਾਰਮਰਾਂ ਨੂੰ ਏ.ਸੀ. ਵੋਲਟੇਜਾਂ ਨੂੰ ਵਧਾਉਣ ਜਾਂ ਘਟਾਉਣ ਲਈ ਵਰਤਿਆ ਜਾਂਦਾ ਹੈ।
ਕਿਸਮਾਂ
[ਸੋਧੋ]ਵੱਖ-ਵੱਖ ਤਰ੍ਹਾਂ ਦੇ ਬਿਜਲਈ ਪਰਕਾਰਜਾਂ ਲਈ ਅੱਡ ਅੱਡ ਕਿਸਮ ਦੇ ਟਰਾਂਸਫਾਰਮਰਾਂ ਦੀ ਲੋੜ ਪੈਂਦੀ ਹੈ:
- ਆਟੋਟਰਾਂਸਫਾਰਮਰ: ਇਸ ਵਿੱਚ ਪ੍ਰਾਇਮਰੀ ਅਤੇ ਸਕੈਂਡਰੀ ਦੋਹਾਂ ਹਿੱਸਿਆਂ ਦੀ ਤਾਰ ਇੱਕ ਹੀ ਕਿਸਮ ਦੀ ਹੁੰਦੀ ਹੈ।[3]
- ਕਪੈਸਟਰ ਵੋਲਟੇਜ ਟਰਾਂਸਫਾਰਮਰ: ਪ੍ਰਾਇਮਰੀ ਹਿੱਸੇ ਵਿੱਚ ਵੋਲਟੇਜ ਦੀ ਮਾਤਰਾ ਨੂੰ ਘਟਾਉਣ ਲਈ।
- ਡਿਸਟਰੀਬਿਊਸ਼ਨ ਟਰਾਂਸਫਾਰਮਰ, ਪਾਵਰ ਟਰਾਂਸਫਾਰਮਰ: ਇਹ ਜਰਨੇਟਰ ਤੋਂ ਬਿਜਲੀ ਨੂੰ ਲੋਕਲ ਪ੍ਰਾਇਮਰੀ ਟਰਾਂਸਫਾਰਮਰਾਂ ਤੱਕ ਪਹੁੰਚਾਉਂਦਾ ਹੈ।[3][4]
- ਫੇਸ ਐਂਗਲ ਰੈਗੂਲੇਟਿੰਗ ਟਰਾਂਸਫਾਰਮਰ: ਇਹ ਤਿੰਨ ਫੇਸ ਬਿਜਲੀ ਪ੍ਰਵਾਹ ਸਿਸਟਮਾਂ ਵਿੱਚ ਨਿਯੰਤਰਣ ਲਈ ਹੁੰਦਾ ਹੈ।
- ਸਕਾਟ-ਟੀ ਟਰਾਂਸਫਾਰਮਰ: ਫੇਸ ਬਦਲਾਅ ਲਈ ਵਰਤਿਆ ਜਾਂਦਾ ਹੈ ਜਿਵੇਂ ਦੋ ਫੇਸ ਤੋਂ ਤਿੰਨ ਫੇਸ ਅਤੇ ਤਿੰਨ ਫੇਸ ਤੋਂ ਦੋ ਫੇਸ।[3]
- ਪੌਲੀਫੇਸ ਟਰਾਂਸਫਾਰਮਰ: ਜਿਸ ਟਰਾਂਸਫਾਰਮਰ ਕੋਲ ਇੱਕ ਤੋਂ ਵੱਧ ਫੇਸ ਹੋਣ.
- ਗ੍ਰਾਉਂਡਿੰਗ ਟਰਾਂਸਫਾਰਮਰ:ਤਿੰਨ ਵਾਇਰ ਸਿਸਟਮ ਵਿੱਚ ਅਰਥ(earth) ਦੇਣ ਲਈ।
- ਲੀਕੇਜ ਟਰਾਂਸਫਾਰਮਰ: ਟਰਾਂਸਫਾਰਮਰ ਦੀ ਵਾਈਂਡਿੰਗ ਢਿੱਲੀ ਛੱਡੀ ਜਾਂਦੀ ਹੈ ਤਾਂ ਜੋ ਵੱਧ ਵੋਲਟੇਜ ਦਾ ਨਿਕਾਸ ਹੋ ਸਕੇ।
- ਰੈਸੋਨੈਂਟ ਟਰਾਂਸਫਾਰਮਰ: ਰੈਸੋਨੈਂਟ ਤੋਂ ਮਾਤਰਾ ਵਧਾਉਣ ਲਈ।
- ਆਡੀਓ ਟਰਾਂਸਫਾਰਮਰ: ਆਡੀਓ ਯੰਤਰਾਂ ਲਈ।
- ਆਉਟਪੁਟ ਟਰਾਂਸਫਾਰਮਰ: ਲੋਡ ਅਤੇ ਆਉਟਪੁਟ ਦੀ ਮਾਤਰਾ ਨੂੰ ਸੰਤੁਲਿਤ ਕਰਨ ਲਈ।
- ਇਨਸਟਰੂਮੈਂਟ ਟਰਾਂਸਫਾਰਮਰ: ਵੋਲਟੇਜ, ਕਰੰਟ ਅਤੇ ਫੇਸ ਦੇ ਆਂਕੜਿਆਂ ਦੇ ਸਹੀ ਦਰਸ਼ਾਅ ਲਈ।[3]
ਹਵਾਲੇ
[ਸੋਧੋ]- ↑ Knowlton, A.E. (Ed.) (1949). Standard Handbook for Electrical Engineers (8th ed.). McGraw-Hill. p. 597, Fig. 6–42.
- ↑ Mack, James E.; Shoemaker, Thomas (2006). Chapter 15 - Distribution Transformers (PDF) (11th ed.). New York: McGraw-Hill. pp. 15–1 to 15–22. ISBN 0-07-146789-0. Archived from the original (PDF) on 2013-02-10. Retrieved 2015-03-21.
{{cite book}}
: Unknown parameter|booktitle=
ignored (help); Unknown parameter|dead-url=
ignored (|url-status=
suggested) (help) - ↑ 3.0 3.1 3.2 3.3 Knowlton, §6–7, pp. 549–550
- ↑ IEEE PES TC (Fall 2011). "Discussion of Class I & II Terminology" (PDF). IEEE PES Transformer Committee. p. slide 6. Retrieved 27 January 2013.
{{cite web}}
: CS1 maint: numeric names: authors list (link)