ਪਾਇਲ, ਭਾਰਤ

ਗੁਣਕ: 30°43′19″N 76°00′58″E / 30.721907°N 76.0160118°E / 30.721907; 76.0160118
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਇਲ
ਕਸਬਾ
ਪਾਇਲ is located in ਪੰਜਾਬ
ਪਾਇਲ
ਪਾਇਲ
ਪੰਜਾਬ, ਭਾਰਤ ਵਿੱਚ ਸਥਿਤੀ
ਪਾਇਲ is located in ਭਾਰਤ
ਪਾਇਲ
ਪਾਇਲ
ਪਾਇਲ (ਭਾਰਤ)
ਗੁਣਕ: 30°43′19″N 76°00′58″E / 30.721907°N 76.0160118°E / 30.721907; 76.0160118
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਉੱਚਾਈ
200 m (700 ft)
ਆਬਾਦੀ
 (2011 ਜਨਗਣਨਾ)
 • ਕੁੱਲ7.923
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141416
ਟੈਲੀਫ਼ੋਨ ਕੋਡ01628******
ਵਾਹਨ ਰਜਿਸਟ੍ਰੇਸ਼ਨPB:55/ PB:10
ਨੇੜੇ ਦਾ ਸ਼ਹਿਰਦੋਰਾਹਾ

ਪਾਇਲ ਪੰਜਾਬ, ਭਾਰਤ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪ੍ਰਾਚੀਨ ਕਸਬਾ ਅਤੇ ਤਹਿਸੀਲ ਹੈ। ਇਸ ਨੂੰ ਰਾਜਾ ਜਗਦੇਵ ਪਰਮਾਰ ਦੇ ਭਰਾ ਪਿੰਗਲ ਨੇ ਵਸਾਇਆ ਸੀ। ਪਾਇਲ ਸਰਹਿੰਦ ਦਾ ਇੱਕ ਪਰਗਣਾ ਸੀ। ਪੈਪਸੂ ਦੇ ਮੁੱਖ ਮੰਤਰੀ ਸਰਦਾਰ ਗਿਆਨ ਸਿੰਘ ਰਾੜੇਵਾਲਾ ਵੀ ,ਇਸ ਇਲਾਕੇ ਨਾਲ ਸੰਬੰਧਿਤ ਸਨ। ਇਹ ਲੁਧਿਆਣਾ ਤੋਂ 35 ਕਿਲੋਮੀਟਰ ਦੂਰ ਹੈ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘਦਾ ਪਿੰਡ ਕੋਟਲੀ ਪਾਇਲ ਤੋਂ 3ਕਿਲੋਮੀਟਰ ਲਹਿੰਦੇ ਵਾਲ਼ੇ ਪਾਸੇ ਹੈ। ਪਾਇਲ ਸ਼ਹਿਰ ਦੇ ਚੜ੍ਹਦੇ ਵਾਲੇ ਪਾਸੇ ਦਾਊਮਾਜਰਾ ਰੋਡ ਤੇ ਸਥਿਤ ਹਜ਼ਾਰਾਂ ਸਾਲ ਪੁਰਾਣਾ ਪ੍ਰਾਚੀਨ ਮਹਾਦੇਵ ਮੰਦਰ ਜਿਸ ਨੂੰ 10 ਨਾਮੀ ਅਖਾੜਾ ਵੀ ਕਿਹਾ ਜਾਂਦਾ ਹੈ। ਥੇਹ ਦੇ ਉੱਪਰ ਪਾਇਲ ਦਾ ਕਿਲ੍ਹਾ ਸਥਿਤ ਹੈ। ਇਸ ਦਾ ਨਿਰਮਾਣ ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਕਰਵਾਇਆ। ਇਸ ਪਰਗਣੇ ਦੀ ਆਮਦਨ ਦਾ ਚੌਥਾ ਹਿੱਸਾ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਲੈਦੇ ਸਨ। ਇਸ ਇਲਾਕੇ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਮਿਲ ਕੇ ਫਤਿਹ ਕੀਤਾ ਸੀ। ਕਿਲ੍ਹੇ ਦਾ ਖੰਡਰ ਥੇਹ ਤੇ ਮੌਜੂਦ ਹੈ। ਇਸ ਥੇਹ ਤੋਂ ਸਾਰਾ ਪਾਇਲ ਵੇਖਿਆ ਜਾ ਸਕਦਾ ਹੈ ਪ੍ਰਾਚੀਨ ਮਹਾਦੇਵ ਮੰਦਰ ਪਾਇਲ (ਲੁਧਿਆਣਾ) ਸਥਿਤ ਹੈ। ਇਸ ਮੰਦਿਰ ਵਿੱਚ ਕਈ ਪ੍ਚੀਨ ਚਿੱਤਰ ਹਨ। ਜੋ ਮੰਦਿਰ ਦੇ ਇਤਿਹਾਸਕ ਹੋਣ ਦਾ ਪ੍ਰਮਾਣ ਹਨ।

ਗੈਲਰੀ[ਸੋਧੋ]

ਹਵਾਲੇ[ਸੋਧੋ]

https://www.census2011.co.in/data/town/800192-payal-punjab.html

https://ludhiana.nic.in/