ਸਮੱਗਰੀ 'ਤੇ ਜਾਓ

ਪੋਇਟਿਕਸ (ਅਰਸਤੂ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰਸਤੂ ਦੀ ਪੋਇਟਿਕਸ (ਯੂਨਾਨੀ: Lua error in package.lua at line 80: module 'Module:Lang/data/iana scripts' not found., c. 335 ਈ.ਪੂ. (ਬੀ.ਸੀ.)[1]) ਨਾਟਕੀ ਸਿਧਾਂਤ ਬਾਰੇ ਅਤੇ ਸਾਹਿਤ ਸਿਧਾਂਤ ਦੀ ਦਾਰਸ਼ਨਿਕ ਵਿਆਖਿਆ ਬਾਰੇ ਸਭ ਤੋਂ ਪਹਿਲੀਆਂ ਬਾਕੀ ਬਚਣ ਵਾਲੀਆਂ ਲਿਖਤਾਂ ਵਿੱਚੋਂ ਇੱਕ ਹੈ।[2] ਇਸ ਵਿੱਚ ਅਰਸਤੂ ਆਪਣੇ ਕਥਿਤ "ਕਾਵਿ" (ਇਸ ਪਦ ਦਾ ਯੂਨਾਨੀ ਵਿੱਚ ਸ਼ਾਬਦਿਕ ਅਰਥ "ਨਿਰਮਾਣ" ਹੈ ਅਤੇ ਇਸ ਪ੍ਰਸੰਗ ਵਿੱਚ ਡਰਾਮਾਤ੍ਰਾਸਦੀ, ਕਾਮੇਡੀ, ਸਤਿਯਰ ਨਾਟਕਪ੍ਰਗੀਤ ਕਾਵਿ, ਮਹਾਕਾਵਿ, ਅਤੇ ਡਿਥਰੀਐਂਬ) ਸ਼ਾਮਿਲ ਹਨ। ਉਸ ਨੇ ਇਸ ਦੇ "ਪਹਿਲੇ ਸਿਧਾਂਤਾ" ਦੀ ਪਰਖ ਅਤੇ ਇਸ ਵਿਧਾ ਦੇ ਬੁਨਿਆਦੀ ਤੱਤਾਂ ਦੀ ਪਛਾਣ ਕੀਤੀ ਹੈ। ਤਰਾਸਦੀ ਦਾ ਉਸ ਦਾ ਵਿਸ਼ਲੇਸ਼ਣ ਚਰਚਾ ਦਾ ਮੂਲ ਧੁਰਾ ਹੈ।[3] ਭਾਵੇਂ ਅਰਸਤੂ ਦੀ ਪੋਇਟਿਕਸ ਪੱਛਮੀ ਆਲੋਚਨਾ ਪਰੰਪਰਾ ਵਿੱਚ ਵਿਆਪਕ ਮਾਨਤਾ ਪ੍ਰਾਪਤ ਹੈ, ਮਾਰਵਿਨ ਕਾਰਲਸਨ ਦਾ ਕਹਿਣਾ ਹੈ, "ਉਸ ਦੀ ਰਚਨਾ ਦੇ ਲਗਭਗ ਹਰ ਵਿਸਥਾਰ ਨੇ ਵਿਭਿੰਨ ਟਕਰਾਵੀਆਂ ਰਾਵਾਂ ਨੂੰ ਜਨਮ ਦਿੱਤਾ ਹੈ।"[4]

ਹਵਾਲੇ

[ਸੋਧੋ]
  1. Dukore (1974, 31).
  2. Janko (1987, ix).
  3. Aristotle Poetics 1447a13 (1987, 1).
  4. Carlson (1993, 16).