ਸਮੱਗਰੀ 'ਤੇ ਜਾਓ

ਭਾਰਤੀ ਅਰਥ ਸਿਧਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤੀ ਅਰਥ ਸਿਧਾਂਤ ਦੀ ਇੱਕ ਪੁਰਾਤਨ ਅਤੇ ਲੰਮੀ ਪਰੰਪਰਾ ਹੈ। ਅਰਥ ਸਿਧਾਂਤ ਸਥਾਪਿਤ ਕਰਨ ਵਾਲੇ ਲੋਕ ਕਾਵਿ-ਸ਼ਾਸਤਰੀ, ਚਿੰਤਕ, ਧਾਰਮਿਕ ਆਦਿ ਮੱਠਾਂ ਨਾਲ ਸੰਬੰਧਿਤ ਸਨ। ਸਮੁੱਚੀ ਭਾਰਤੀ ਅਰਥ ਪਰੰਪਰਾ ਨੂੰ ਦੋ ਭਾਗਾਂ ਵਿੱਚ ਵੰਡ ਕੇ ਵੇਖਿਆ ਦਾ ਸਕਦਾ ਹੈ। ਇੱਕ ਭਾਗ ਵਿੱਚ ਉਹਨਾਂ ਵਿਦਵਾਨਾਂ ਦੇ ਵਿਚਾਰਾਂ ਨੂੰ ਰੱਖਿਆ ਜਾ ਸਕਦਾ ਹੈ। ਜੋ ਅਰਥਾਂ ਨੂੰ ਖੰਡਾਂ ਵਿੱਚ ਨਹੀਂ ਸਗੋਂ ਸਮੁੱਚ ਵਿੱਚ ਵੇਖਦੇ ਹਨ। ਅਰਥਾਂ ਨੂੰ ਖੰਡਾਂ ਵਜੋਂ ਸਥਾਪਿਤ ਕਰਨ ਵਾਲੇ ਅਰਥ ਵਿਗਿਆਨੀਆਂ ਅਨੁਸਾਰ ਹਰ ਇੱਕ ਖੰਡ ਭਾਵ ਸ਼ਬਦ ਜਾਂ ਧੁਨੀ ਸਮੂਹ ਦਾ ਅਪਣਾ ਇੱਕ ਅਰਥ ਹੁੰਦਾ ਹੈ। ਇਸ ਸਿਧਾਂਤ ਨੂੰ ਖੰਡ ਪਕਸ਼ ਕਿਹਾ ਜਾਂਦਾ ਹੈ। ਜਦੋਂ ਕਿ ਦੂਜੇ ਪਾਸੇ ਅਰਥਾਂ ਨੂੰ ਸਮੁੱਚ ਵਜੋਂ ਸਥਾਪਿਤ ਕਰਨ ਵਾਲੇ ਅਰਥ ਵਿਗਿਆਨੀਆਂ ਅਨੁਸਾਰ ਵਾਕ ਜਾਂ ਇਸ ਵਰਗੀ ਇਕਾਈ ਦੇ ਹੀ ਆਪਣੇ ਅਰਥ ਹੁੰਦੇ ਹਨ। ਇਸ ਸਿਧਾਂਤ ਅਖੰਡ ਪਕਸ਼ ਕਿਹਾ ਜਾਂਦਾ ਹੈ। ਖੰਡ ਸਿਧਾਂਤ ਦੀ ਪ੍ਰੋੜਤਾ ਮੁੱਖ ਰੂਪ ਵਿੱਚ ਵਿਆਕਰਨਕਾਰਾਂ ਨੇ ਕੀਤੀ ਅਤੇ ਸਮੁੱਚ ਸਿਧਾਂਤ ਨੂੰ ਅਪਨਾਉਣ ਵਾਲੇ ਦਾਰਸ਼ਨਿਕ ਜਾਂ ਚਿੰਤਕ ਹਨ। ਪਾਣਿਨੀ, ਪਤੰਜਲੀ, ਕਾਤਿਆਇਨ ਆਦਿ ਵਿਆਕਰਨਕਾਰ ਖੰਡ ਦੇ ਪੱਖ ਵਿੱਚ ਹਨ। ਇਨ੍ਹਾਂ ਅਨੁਸਾਰ ਸ਼ਬਦਾਂ ਦੇ ਅਰਥ ਸਿਰਜਣ ਵਿੱਚ ਭਾਸ਼ਾਈ ਵਰਤੋਂ ਦੀ ਥਾਂ ਸ਼ਬਦ ਵਿਉਂਤਪਤੀ ਨੂੰ ਆਧਾਰ ਬਣਾਇਆ ਜਾਣਾ ਚਾਹੀਦਾ ਹੈ। ਯਾਸਕ ਨਾਮਕ ਵਿਆਕਰਨਕਾਰ ਨੇ ਨਿਰੁਕਤ ਵਿਉਂਤਪਤੀ ਦੇ ਆਧਾਰ ਉੱਪਰ ਲਿਖਿਆ। ਯਾਸਕ ਸ਼ਬਦਾਂ ਦੀ ਸ਼੍ਰੇਣਿਕ ਵੰਡ ਨਾਲ ਸਹਿਮਤ ਨਹੀਂ ਸੀ ਉਹ ਸਮੁੱਚ ਨੂੰ ਅਰਥ ਦਾ ਆਧਾਰ ਮੰਨਦਾ ਸੀ। ਭਾਰਤੀ ਅਰਥ ਸਿਧਾਂਤ ਪਰੰਪਰਾ ਵਿੱਚ ਬੋਧੀ ਚਿੰਤਕਾਂ ਦਾ ਅਪੋਹ ਸਿਧਾਂਤ ਭਾਵ ਨਿਖੇਧ ਦੁਆਰਾ ਅਰਥ ਦੀ ਸਥਾਪਿਤੀ ਹੁੰਦੀ ਹੈ, ਇੱਕ ਪਰੰਪਰਾ ਹੈ। ਪਤੰਜਲੀ ਅਤੇ ਭਰਥਰੀ ਹਰੀ ਦਾ ਸਫੋਟ ਸਿਧਾਂਤ, ਅਨੰਦਵਰਧਨ ਦਾ ਧੁਨੀ ਸਿਧਾਂਤ, ਭਰਤਮੁਨੀ ਦਾ ਰਸ ਸਿਧਾਂਤ ਆਦਿ ਭਾਰਤੀ ਅਰਥ ਸਿਧਾਂਤ ਦੀਆਂ ਮੁੱਖ ਧਾਰਾਵਾਂ ਹਨ। ਪਤੰਜਲੀ ਦਾ ਸਫੋਟ ਸਿਧਾਂਤ ਇਕਾਈਆਂ ਦੀ ਲੜੀ ਵਿੱਚ ਹੋੋਣ ਵਾਲੇ ਸਫੋਟ ਉੱਪਰ ਆਧਾਰਿਤ ਹੈ ਜਦੋਂ ਕਿ ਭਰਥਰੀ ਹਰੀ ਅਰਥ ਨੂੰ ਸਫੋਟ ਮੰਨਦਾ ਹੈ। ਅਨੰਦਵਰਧਨ ਦਾ ਧੁਨੀ ਸਿਧਾਂਤ, ਸ਼ਬਦ ਅਰਥ ਸਬੰਧਾਂ ਦੀ ਸਥਾਪਿਤੀ ਦਾ ਮੂਲ ਧੁਰਾ ਹੈ। ਉਸ ਅਨੁਸਾਰ ਸ਼ਬਦ ਦੇ ਅਰਥ ਤਿੰਨ ਪੱਖੀ ਹੁੰਦੇ ਹਨ।

ਭਾਰਤੀ ਪਰੰਪਰਾ ਅਨੁਸਾਰ ਸ਼ਬਦਾਂ ਦੇ ਅਰਥਾਂ ਦੀਆਂ ਕਿਸਮਾਂ

[ਸੋਧੋ]
  • ਅਭਿਧਾ-ਮੂਲਕ
  • ਲਕਸ਼ਣਾ-ਮੂਲਕ
  • ਵਿਅੰਜਨਣਾ-ਮੂਲਕ

ਵਿਸ਼ਲੇਸ਼ਣ

[ਸੋਧੋ]

ਅਭਿਧਾ ਸ਼ਬਦ ਦਾ ਸਤਹੀ ਅਰਥ ਹੈ, ਲਕਸ਼ਣਾ ਉਸ ਦਾ ਰੂਪਕ ਹੈ ਇਨ੍ਹਾਂ ਦੋਹਾਂ ਬਾਰੇ ਪਹਿਲਾਂ ਵੀ ਚਰਚਾ ਹੋ ਚੁੱਕੀ ਸੀ ਪਰ ਅਨੰਦਵਰਧਨ ਵਿਅੰਜਣਾ ਸ਼ਬਦ ਸ਼ਕਤੀ ਨੂੰ ਇਸ ਵਿੱਚ ਜੋੜਦਾ ਹੈ। ਵਿਅੰਜਣਾ ਸ਼ਬਦ ਸ਼ਕਤੀ ਨੂੰ ਇਸ ਵਿੱਚ ਜੋੜਦਾ ਹੈ। ਵਿਅੰਜਣਾ ਸ਼ਬਦ ਸ਼ਕਤੀ ਸਿਧਾਂਤ ਦੇ ਆਉਣ ਨਾਲ ਸ਼ਬਦ-ਅਰਥ ਦੇ ਘੇਰੇ ਦਾ ਹੋਰ ਵਿਸਥਾਰ ਹੋ ਗਿਆ ਹੈ।[1]

ਹਵਾਲੇ

[ਸੋਧੋ]
  1. ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ, ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਡਾ. ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2009, ਪੰਨਾ ਨੰ. 184.