ਮਾਰਲਨ ਬ੍ਰੈਂਡੋ
ਮਾਰਲਨ ਬ੍ਰੈਂਡੋ ਜੂਨੀਅਰ (3 ਅਪ੍ਰੈਲ, 1924 - 1 ਜੁਲਾਈ 2004) ਇੱਕ ਅਮਰੀਕੀ ਅਭਿਨੇਤਾ ਅਤੇ ਫਿਲਮ ਨਿਰਦੇਸ਼ਕ ਸੀ। 60 ਸਾਲਾਂ ਦੇ ਕਰੀਅਰ ਨਾਲ, ਜਿਸ ਦੌਰਾਨ ਉਸਨੇ ਦੋ ਵਾਰ ਸਰਬੋਤਮ ਅਭਿਨੇਤਾ ਦਾ ਆਸਕਰ ਜਿੱਤਿਆ. ਉਹ 20 ਵੀਂ ਸਦੀ ਦੀ ਫਿਲਮ 'ਤੇ ਆਪਣੇ ਸਭਿਆਚਾਰਕ ਪ੍ਰਭਾਵ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।[1] ਉਹ ਬਹੁਤ ਸਾਰੇ ਭਲੇ-ਕਾਰਜਾਂ ਲਈ ਇੱਕ ਕਾਰਕੁਨ ਸੀ, ਖਾਸਕਰ ਨਾਗਰਿਕ ਅਧਿਕਾਰਾਂ ਦੀ ਲਹਿਰ ਅਤੇ ਵੱਖ ਵੱਖ ਮੂਲ ਅਮਰੀਕੀ ਅੰਦੋਲਨਾਂ ਵਿੱਚ ਕੰਮ ਕਰਦਾ ਸੀ। 1940 ਵਿਆਂ ਵਿੱਚ ਉਸ ਨੇ ਸਟੈਲਾ ਆਡਲਰ, ਨੂੰ ਪੜ੍ਹਿਆ ਸੀ। ਉਹ ਪਹਿਲੇ ਅਦਾਕਾਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਅਦਾਕਾਰੀ ਦਾ ਸਤਾਨਿਸਲਾਵਸਕੀ ਸਿਸਟਮ ਅਤੇ ਢੰਗ ਐਕਟਿੰਗ, ਸਤਾਨਿਸਲਾਵਸਕੀ ਸਿਸਟਮ ਤੋਂ ਲੈ ਕੇ ਮੁੱਖ ਧਾਰਾ ਦਰਸ਼ਕਾਂ ਤੱਕ ਲਿਆਉਣ ਦਾ ਸਿਹਰਾ ਜਾਂਦਾ ਹੈ।
1951 ਵਿੱਚ ਟੇਨਿਸੀ ਵਿਲੀਅਮਜ਼ ਦੇ ਨਾਟਕ ਏ ਸਟ੍ਰੀਟਕਾਰ ਨੇਮਿਡ ਡਿਜ਼ਾਇਰ, ਦੇ ਫਿਲਮੀ ਰੂਪਾਂਤਰਣ ਵਿੱਚ ਸਟੈਨਲੇ ਕੋਵਾਲਸਕੀ ਦੀ ਭੂਮਿਕਾ ਨੂੰ ਦੁਬਾਰਾ ਨਿਭਾਉਣ ਲਈ ਉਸਨੇ ਸ਼ੁਰੂਆਤ ਵਿੱਚ ਇੱਕ ਅਕਾਦਮੀ ਅਵਾਰਡ ਨਾਮਜ਼ਦਗੀ ਪ੍ਰਾਪਤ ਕੀਤੀ।ਇਹ ਭੂਮਿਕਾ ਪਹਿਲਾਂ ਉਸਨੇ ਕਾਮਯਾਬੀ ਨਾਲ ਬ੍ਰੌਡਵੇ ਥੀਏਟਰ ਲਈ ਨਿਭਾਈ ਸੀ।[2] ਆਨ ਦ ਵਾਟਰਫ੍ਰੰਟ ਵਿੱਚ ਟੈਰੀ ਮੈਲੋਏ ਦੇ ਤੌਰ ਤੇ ਉਸ ਦੀ ਅਦਾਕਾਰੀ ਲਈ ਉਸਨੂੰ ਫੇਰ ਅਕਾਦਮੀ ਅਵਾਰਡ ਮਿਲਿਆ ਅਤੇ ਉਸਦੀ ਇਕ ਜੰਗਲੀ ਮੋਟਰਸਾਈਕਲ ਗੈਂਗ ਦੇ ਨੇਤਾ ਜੌਨੀ ਸਟੇਬਲਰ ਦਾ ਪਾਤਰ ਕਰਨ ਲਈ ਲੋਕ-ਪ੍ਰਸਿੱਧ ਸਭਿਆਚਾਰ ਵਿੱਚ ਇੱਕ ਸਥਾਈ ਬਿੰਬ ਦਾ ਸਥਾਨ ਮੱਲ ਲਿਆ।[3] ਬ੍ਰਾਂਡੋ ਨੂੰ ਵਿਵਾ ਜ਼ਪਾਟਾ ਵਿੱਚ ਐਮੀਲੀਨੋ ਜ਼ਾਪਾਤਾ ! (1952); ਜੋਸਫ਼ ਐਲ. ਮੈਨਕੀਵਿਜ ਦੀ 1953 ਦੇ ਸ਼ੈਕਸਪੀਅਰ ਦੇ ਜੂਲੀਅਸ ਸੀਜ਼ਰ ਦੇ ਫ਼ਿਲਮੀ ਰੂਪਾਂਤਰ ਵਿੱਚ ਮਾਰਕ ਐਂਟਨੀ; ਅਤੇ ਜੇਮਜ਼ ਮਿਚੇਨੇਰ ਦੇ 1954 ਦੇ ਨਾਵਲ ਦੇ ਗਰੂਵੇਰ ਦੇ ਰੂਪਾਂਤਰ ਸਾਯੋਨਾਰਾ (1957), ਵਿੱਚ ਏਅਰ ਫੋਰਸ ਮੇਜਰ ਲੋਇਡ ਦੀ ਭੂਮਿਕਾ ਲਈ ਅਕਾਦਮੀ ਅਵਾਰਡ ਨਾਮਜ਼ਦਗੀਆਂ ਪ੍ਰਾਪਤ ਹੋਈਆਂ।
ਅਰੰਭਕ ਜੀਵਨ
[ਸੋਧੋ]ਮਾਰਲਨ ਬ੍ਰੈਂਡੋ ਦਾ ਜਨਮ 3 ਅਪ੍ਰੈਲ, 1924 ਨੂੰ ਹੋਇਆ ਸੀ, ਆਮਹਾ ਨੈਬਰਾਸਕਾ ਵਿੱਚ ਇੱਕ ਕੀੜੇਮਾਰ ਅਤੇ ਰਸਾਇਣਕ ਫੀਡ ਨਿਰਮਾਤਾ, ਮਾਰਲਨ ਬ੍ਰੈਂਡੋ ਸੀਨੀਅਰ (1895-1965), ਅਤੇ ਡੋਰਥੀ ਜੂਲੀਆ (1897-1954) ਦੇ ਘਰ ਹੋਇਆ ਸੀ।[4] ਬ੍ਰੈਂਡੋ ਦੀਆਂ ਦੋ ਵੱਡੀਆਂ ਭੈਣਾਂ ਜੋਸਲਿਨ ਬ੍ਰੈਂਡੋ (1919–2005) ਅਤੇ ਫ੍ਰਾਂਸਿਸ (1922–1994) ਸਨ। ਉਸਦੀ ਵੰਸ਼ ਜਰਮਨ, ਡੱਚ, ਅੰਗਰੇਜ਼ੀ ਅਤੇ ਆਇਰਿਸ਼ ਸੀ।[5][6][7] ਉਸ ਦਾ ਪਿਤ੍ਰਵੰਸ਼ੀ ਪਰਵਾਸੀ ਪੂਰਵਜ, ਯੋਹਾਨ ਵਿਲਹੈਮ ਬ੍ਰੈਂਡਾਓ, 1700 ਵਿਆਂ ਦੇ ਸ਼ੁਰੂ ਵਿੱਚ ਜਰਮਨੀ ਤੋਂ ਨਿਊਯਾਰਕ ਸ਼ਹਿਰ ਪਹੁੰਚਿਆ ਸੀ।[8] ਉਹ 1660 ਦੇ ਆਲੇ-ਦੁਆਲੇ ਨਿਊਯਾਰਕ ਵਿੱਚ ਪਹੁੰਚੇ ਫ਼ਰਾਂਸੀਸੀ ਲੂਈਸ ਡੂਬੋਇਸ, ਖ਼ਾਨਦਾਨ ਦਾ ਵੀ ਉੱਤਰ-ਅਧਿਕਾਰੀ ਹੈ।[9] ਬ੍ਰੈਂਡੋ ਪੜ੍ਹ ਲਿਖ ਕੇ ਇੱਕ ਕ੍ਰਿਸ਼ਚੀਅਨ ਸਾਇੰਟਿਸਟ ਬਣ ਗਿਆ ਸੀ।[10]
ਹਵਾਲੇ
[ਸੋਧੋ]- ↑ Aduol, Mark. Diversity at the Oscars – how far have we come? Archived February 9, 2018, at the Wayback Machine. felixonline.co.uk. February 9, 2018. Retrieved on February 14, 2018.
- ↑ Schulberg, Budd. "Marlon Brando: The King Who Would Be Man". The Hive (in ਅੰਗਰੇਜ਼ੀ). Archived from the original on June 23, 2017. Retrieved August 16, 2017.
- ↑ Jones, Dylan. Elvis Has Left the Building: The Day the King Died. The Overlook Press. Retrieved November 12, 2016.
- ↑ Dimare 2011, pp. 580–582.
- ↑ Brando and Lindsey 1994, pp. 32, 34, 43.
- ↑ "Brando." The New Yorker, Volume 81, Issues 43–46, p. 39.
- ↑ Bly 1994, p. 11.
- ↑ Kanfer 2008, pp. 5, 6.
- ↑ McGowan, David (2014). Weird Scenes Inside the Canyon: Laurel Canyon, Covert Ops & the Dark Heart of the Hippie Dream. SCB Distributors. p. 94. ISBN 9781909394131.
- ↑ "The religion of Marlon Brando, actor." Archived March 31, 2009, at the Wayback Machine. adherents.com. Retrieved April 5, 2015.