ਸਾਕਸ਼ੀ ਮਲਿਕ
ਨਿੱਜੀ ਜਾਣਕਾਰੀ | |||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | ਭਾਰਤੀ | ||||||||||||||||||||||||||||||||
ਜਨਮ | ਰੋਹਤਕ,[1] ਹਰਿਆਣਾ, ਭਾਰਤ | 3 ਜਨਵਰੀ 1993||||||||||||||||||||||||||||||||
ਕੱਦ | 162 cm (5 ft 4 in) | ||||||||||||||||||||||||||||||||
ਭਾਰ | 64 kg (141 lb) | ||||||||||||||||||||||||||||||||
ਖੇਡ | |||||||||||||||||||||||||||||||||
ਦੇਸ਼ | ਭਾਰਤ | ||||||||||||||||||||||||||||||||
ਖੇਡ | ਮਹਿਲਾ ਫ੍ਰੀ ਸਟਾਇਲ | ||||||||||||||||||||||||||||||||
ਇਵੈਂਟ | 63 kg | ||||||||||||||||||||||||||||||||
ਦੁਆਰਾ ਕੋਚ | ਈਸ਼ਵਰ ਦਹੀਆ | ||||||||||||||||||||||||||||||||
ਮੈਡਲ ਰਿਕਾਰਡ
|
ਸਾਕਸ਼ੀ ਮਲਿਕ (ਜਨਮ 3 ਸਤੰਬਰ 1992) ਇੱਕ ਭਾਰਤੀ ਮਹਿਲਾ ਪਹਿਲਵਾਨ[3] ਹੈ। ਉਸਨੇ ਗਲਾਸਗੋ ਵਿੱਚ 2014 ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਫ੍ਰੀਸਟਾਈਲ 58 ਕਿਲੋ ਵਰਗ ਵਿੱਚ ਭਾਗ ਲਿਆ ਸੀ। ਜਿਸ ਵਿੱਚ ਉਸ ਨੇ ਸਿਲਵਰ ਮੈਡਲ ਜਿੱਤਿਆ[4] ਅਤੇ ਭਾਰਤ ਦੀ ਨੁਮਾਇੰਦਗੀ ਕੀਤੀ। ਉਸ ਨੇ ਤਾਸ਼ਕੰਦ ਵਿੱਚ 2014 ਵਿਸ਼ਵ ਕੁਸ਼ਤੀ ਮੁਕਾਬਲੇ ਦੌਰਾਨ ਮਹਿਲਾ ਫ੍ਰੀਸਟਾਈਲ 60 ਕਿਲੋ ਵਰਗ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 2016 ਓਲੰਪਿਕ ਖੇਡਾਂ ਵਿੱਚ ਸਾਕਸ਼ੀ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ, ਜੋ ਕਿ 2016 ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਮਗਾ ਹੈ।
ਆਰੰਭਕ ਜੀਵਨ
[ਸੋਧੋ]ਮਲਿਕ ਦਾ ਜਨਮ 3 ਸਤੰਬਰ 1992 ਨੂੰ ਹਰਿਆਣਾ ਦੇ ਰੋਹਤਕ ਜ਼ਿਲ੍ਹੇ[5] ਦੇ ਮੋਖਰਾ ਪਿੰਡ ਵਿੱਚ ਸੁਖਬੀਰ, ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੇ ਇੱਕ ਬੱਸ ਕੰਡਕਟਰ, ਅਤੇ ਇੱਕ ਸਥਾਨਕ ਸਿਹਤ ਕਲੀਨਿਕ ਵਿੱਚ ਸੁਪਰਵਾਈਜ਼ਰ ਸੁਦੇਸ਼ ਮਲਿਕ ਦੇ ਘਰ ਹੋਇਆ ਸੀ।[6][7] ਉਸ ਦੇ ਪਿਤਾ ਦੇ ਅਨੁਸਾਰ, ਉਹ ਆਪਣੇ ਦਾਦਾ ਬਿੱਲੂ ਰਾਮ ਜੋ ਇੱਕ ਪਹਿਲਵਾਨ ਵੀ ਸੀ, ਨੂੰ ਦੇਖ ਕੇ ਕੁਸ਼ਤੀ ਕਰਨ ਲਈ ਪ੍ਰੇਰਿਤ ਹੋਈ ਸੀ।[6][8] ਉਸ ਨੇ 12 ਸਾਲ ਦੀ ਉਮਰ ਵਿੱਚ ਇੱਕ ਕੋਚ ਈਸ਼ਵਰ ਦਹੀਆ ਦੇ ਅਧੀਨ, ਛੋਟੂ ਰਾਮ ਸਟੇਡੀਅਮ, ਰੋਹਤਕ ਵਿੱਚ ਇੱਕ ਅਖਾੜੇ ਵਿੱਚ ਕੁਸ਼ਤੀ ਦੀ ਸਿਖਲਾਈ ਸ਼ੁਰੂ ਕੀਤੀ। ਹਾਲਾਂਕਿ, ਉੱਥੇ ਚਾਰ ਲੋਕ ਸਨ, ਜਿਵੇਂ ਕਿ ਕੁਲਦੀਪ ਮਲਿਕ, ਈਸ਼ਵਰ ਦਹੀਆ, ਮਨਦੀਪ ਸਿੰਘ, ਅਤੇ ਰਾਜਬੀਰ ਸਿੰਘ ਜੋ ਆਪਣੇ ਆਪ ਨੂੰ ਸਾਕਸ਼ੀ ਮਲਿਕ ਦੇ ਕੋਚ ਵਜੋਂ ਦਾਅਵਾ ਕਰਦੇ ਸਨ।[9] ਬਾਅਦ ਵਿੱਚ, ਸਾਕਸ਼ੀ ਨੇ ਖੁਦ ਖੇਡ ਵਿਭਾਗ ਕੋਲ ਇੱਕ ਹਲਫਨਾਮਾ ਪੇਸ਼ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਈਸ਼ਵਰ ਦਹੀਆ ਅਤੇ ਮਨਦੀਪ ਸਿੰਘ ਉਸ ਦੇ ਕੋਚ ਹਨ।[10][11]
ਕਰੀਅਰ
[ਸੋਧੋ]2014 ਰਾਸ਼ਟਰਮੰਡਲ ਖੇਡ
[ਸੋਧੋ]ਸਾਕਸ਼ੀ ਨੇ Edwige Ngono Eyia ਦੇ ਖਿਲਾਫ ਕੁਆਰਟਰ ਫਾਈਨਲ ਮੈਚ ਜੋ ਕੇ ਗ੍ਲੈਸ੍ਕੋ, ਸਕੌਟਲਡ, ਕੈਮਰੂਨ ਵਿੱਚ ਖੇਡਿਆ ਗਿਆ ਦੌਰਾਨ ਆਪਣੀ ਰਾਸ਼ਟਰਮੰਡਲ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੈਚ ਵਿੱਚ ਉਸਨੇ ਵਿਰੋਧੀ ਨੂੰ 4-0 ਨਾਲ ਆਰਾਮ ਨਾਲ ਹਰਾ ਕੇ ਸੈਮੀ - ਫਾਈਨਲ ਵਿੱਚ ਜਗਾਹ ਬਣਾਈ ਅਤੇ ਸਾਕਸ਼ੀ ਨੂੰ ਸੇਮੀਫਿਨਲ ਵਿੱਚ ਕੈਨੇਡਾ ਡੀ Braxton Rei ਨਾਲ ਖੇਡਣਾ ਪਿਆ। ਸਾਕਸ਼ੀ ਮਲਿਕ ਨੇ 3-1 ਦੀ ਜਿੱਤ ਹਾਸਿਲ ਕੀਤੀ ਪਰ ਫਾਈਨਲ ਵਿੱਚ ਆਪਣੀ ਵਿਰੋਧੀ ਨਾਈਜੀਰੀਆ ਦੀ Aminat Adeniyi ਕੋਲੋਂ 4-0 ਨਾਲ ਹਰ ਗਈ। ਸਾਕਸ਼ੀ ਨੂੰ ਚਾਂਦੀ ਦਾ ਤਗਮਾ ਹਾਸਿਲ ਹੋਇਆ।[12]
2014 ਵਿਸ਼ਵ ਕੁਸ਼ਤੀ ਮੁਕਾਬਲੇ
[ਸੋਧੋ]ਸਾਕਸ਼ੀ ਵਿਸ਼ਵ ਕੁਸ਼ਤੀ 10 ਸਤੰਬਰ 2014 ਨੂੰ ਤਾਸ਼ਕੰਦ, ਉਜ਼ਬੇਕਿਸਤਾਨ ਵਿੱਚ ਆਯੋਜਿਤ ਮੁਕਾਬਲੇ ਵਿੱਚ ਹਿੱਸਾ ਲਿਆ, ਉਸ ਨੇ 16ਵੇ ਗੇੜ ਵਿੱਚ ਸੇਨੇਗਲ ਦੇ Anta Sambou ਦਾ ਸਾਹਮਣਾ ਕੀਤਾ ਅਤੇ ਆਪਣੇ ਵਿਰੋਧੀ ਤੋਂ 4-1 ਇਹ ਮੈਚ ਜਿੱਤਿਆ। ਉਸ ਨੇ ਆਖਰੀ ਮੈਚ ਰੂਸ ਦੀ Petra Maarit Olli ਤੋਂ 1-3 ਨਾਲ ਗੁਆਇਆ।[13]
2015 ਸੀਨੀਅਰ ਏਸ਼ੀਆਈ ਕੁਸ਼ਤੀ ਮੁਕਾਬਲੇ
[ਸੋਧੋ]ਮਈ 2015 ਏਸ਼ੀਆਈ ਕੁਸ਼ਤੀ ਮੁਕਾਬਲੇ, ਕਤਰ ਵਿੱਚ ਆਯੋਜਿਤ ਕੀਤੇ ਗਏ। 9 ਮਈ 2015 ਨੂੰ 60 ਕਿਲੋ ਵਰਗ ਵਿੱਚ ਕੁਸ਼ਤੀ ਦੇ ਪੰਜ ਦੌਰ ਵਿਚੋਂ ਮਲਿਕ ਨੂੰ ਦੋ ਵਿੱਚ ਜਿੱਤ ਹਾਸਿਲ ਹੋਈ ਅਤੇ ਉਸਨੇ ਤੀਜੇ ਸਥਾਨ ਉੱਤੇ ਰਹਿੰਦੀਆਂ ਹੋਇਆ ਕਾਂਸੇ ਦਾ ਤਗਮਾ ਹਾਸਿਲ ਕੀਤਾ। ਉਸਨੇ ਮੰਗੋਲੀਆ ਦੀ ਮੁੰਕਟੂਆ ਤੁੰਗਲਗ ਨੂੰ 13-0 ਅਤੇ ਕਜ਼ਾਕਿਸਤਾਨ ਦੀ ਅਉਲਯਮ ਕੱਸਯਮੋਵਾਂ ਨੂੰ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ।[14]
2016 ਰੀਓ ਓਲੰਪਿਕ
[ਸੋਧੋ]ਸਾਕਸ਼ੀ ਮਲਿਕ ਨੇ ਮਈ 2016 ਵਿੱਚ ਓਲੰਪਿਕ ਵਿਸ਼ਵ ਕੁਆਲੀਫਾਇੰਗ ਮੁਕਾਬਲੇ ਦੇ 58 kg ਵਰਗ ਦੇ ਸੈਮੀਫਾਈਨਲ ਵਿੱਚ ਚੀਨ ਦੀ ਯਹੰਗ ਲਾਨ ਨੂੰ ਹਰਾ ਕੇ 2016 ਰੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।[15] ਓਲੰਪਿਕ ਵਿੱਚ 32 ਬਾਊਟ ਵਾਲੇ ਦੌਰ ਵਿੱਚ ਉਸਨੇ ਸਵੀਡਨ ਦੀ ਯੋਆਨਾ ਮੱਤਸਜੋਨ ਅਤੇ 16 ਬਾਊਟ ਵਾਲੇ ਦੌਰ ਵਿੱਚ ਮਾਲਡੋਵਾ ਦੀ ਮਾਰੀਆਨਾ ਚਰਦੀਵਾਰਾ ਅਤੇ ਕੁਆਰਟਰ ਫਾਈਨਲ ਵਿੱਚ ਰੂਸ ਦੀ ਵਲੇਰਿਆ ਕੋਬਲੋਵਾ ਤੋਂ ਹਰ ਗਈ। ਇਲਿਮਨੈਸ਼ਨ ਦੌਰ ਦੇ ਦੂਜੇ ਦੌਰ ਵਿੱਚ ਮੰਗੋਲੀਆ ਦੀ ਪਰੇਡੋਰਜੀਨ ਓਰਖੋਨ ਅਤੇ ਇਲਿਮਨੈਸ਼ਨ ਦੌਰ ਦੇ ਤੀਜੇ ਰਾਉਂਡ ਵਿੱਚ ਏਸ਼ੀਅਨ ਚੈਂਪੀਅਨ ਕਿਰਗਿਸਤਾਨ ਦੀ ਆਈਸੁਲੂ ਟੀਨੀਬੇਕੋਵਾ ਨੂੰ 8-5 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ।[16]
ਮੁਕਾਬਲੇ
[ਸੋਧੋ]ਸਾਕਸ਼ੀ ਨੇ ਕਾਂਸੇ ਦੇ ਪਲੇਅ-ਆਫ਼ ਮੁਕਾਬਲੇ ਵਿੱਚ ਕਿਰਗਿਸਤਾਨ ਦੀ ਆਈਸੁਲੂ ਟੀਨੀਬੇਕੋਵਾ ਨੂੰ 8-5 ਨਾਲ ਹਰਾਇਆ ਅਤੇ ਇਹ ਭਾਰਤ ਦਾ ਕੁਸ਼ਤੀ ਵਿੱਚ ਕੁੱਲ 5ਵਾਂ ਤਮਗਾ ਹੈ। ਓਥੇ ਹੀ, ਓਲੰਪਿਕ ਵਿੱਚ ਕੋਈ ਤਮਗਾ ਜਿੱਤਣ ਵਾਲੀ ਸਾਕਸ਼ੀ ਚੌਥੀ ਮਹਿਲਾ ਅਥਲੀਟ ਹੈ।
ਫ਼ਾਈਨਲ ਮੁਕਾਬਲਾ
[ਸੋਧੋ]ਪਹਿਲਾ ਅੱਧ: ਪਹਿਲੇ ਤਿੰਨ ਮਿੰਟਾਂ ਵਿੱਚ ਸਾਕਸ਼ੀ ਕਿਰਗਿਸਤਾਨ ਦੀ ਪਹਿਲਵਾਨ ਤੋਂ 0-5 ਨਾਲ ਪਿੱਛੇ ਰਹਿ ਗਈ। ਪਹਿਲੇ ਅੱਧ ਵਿੱਚ ਕਿਰਗਿਸਤਾਨ ਦੀ ਟੀਨੀਬੇਕੋਵਾ ਦਾ ਹੀ ਦਬਦਬਾ ਬਣਿਆ ਰਿਹਾ ਸੀ। ਦੂਜਾ ਅੱਧ: ਦੂਜੇ ਅੱਧ ਦਾ ਪਹਿਲਾ ਮਿੰਟ ਬਿਨਾਂ ਸਕੋਰ ਦੇ ਹੀ ਲੰਘਿਆ। ਪੰਜਵੇਂ ਮਿੰਟ ਵਿੱਚ ਸਾਕਸ਼ੀ ਨੇ ਮੁਕਾਬਲੇ ਨੂੰ 4-5 ਤੱਕ ਪਹੁੰਚਾ ਦਿੱਤਾ। ਇਸ ਦੌਰਾਨ ਕਿਰਗਿਸਤਾਨ ਦੀ ਖਿਡਾਰਨ ਥੋੜ੍ਹਾ ਘਬਰਾ ਗਈ। ਸਾਕਸ਼ੀ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਅਤੇ ਇੱਕ ਹੋਰ ਅੰਕ ਹਾਸਿਲ ਕਰ ਕੇ ਸਕੋਰ 5-5 ਨਾਲ ਬਰਾਬਰ ਕਰ ਦਿੱਤਾ। 6ਵੇਂ ਅਤੇ ਅਖੀਰਲੇ ਮਿੰਟ ਦੇ ਆਖ਼ਰੀ ਦਸ ਸੈਕਿੰਡ ਰਹਿੰਦਿਆਂ ਸਾਕਸ਼ੀ ਨੇ ਇੱਕ ਹੋਰ ਸ਼ਾਨਦਾਰ ਦਾਅ ਮਾਰ ਕੇ ਮੈਚ 8-5 ਨਾਲ ਆਪਣੇ ਨਾਮ ਕਰ ਲਿਆ।[17]
ਨਿੱਜੀ ਜੀਵਨ
[ਸੋਧੋ]ਮਲਿਕ ਵਰਤਮਾਨ ਵਿੱਚ ਭਾਰਤੀ ਰੇਲਵੇ ਵਿੱਚ ਇਸ ਦੇ ਦਿੱਲੀ ਡਿਵੀਜ਼ਨ ਦੇ ਵਪਾਰਕ ਵਿਭਾਗ ਵਿੱਚ, ਉੱਤਰੀ ਰੇਲਵੇ ਜ਼ੋਨ ਵਿੱਚ ਨੌਕਰੀ ਕਰਦਾ ਹੈ ਅਤੇ ਉਹ JSW ਸਪੋਰਟਸ ਐਕਸੀਲੈਂਸ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਰੀਓ ਵਿੱਚ ਉਸ ਦੇ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ, ਉਸ ਨੂੰ ਸੀਨੀਅਰ ਕਲਰਕ ਤੋਂ ਗਜ਼ਟਿਡ ਅਫਸਰ ਰੈਂਕ ਵਿੱਚ ਤਰੱਕੀ ਦਿੱਤੀ ਗਈ।
ਮਲਿਕ ਨੇ ਰੋਹਤਕ ਵਿੱਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿੱਚ ਮਾਸਟਰ ਦੀ ਡਿਗਰੀ ਪੂਰੀ ਕੀਤੀ ਹੈ। ਸਤੰਬਰ 2016 ਵਿੱਚ, ਉਸ ਨੂੰ ਯੂਨੀਵਰਸਿਟੀ ਦੀ ਕੁਸ਼ਤੀ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ ਸੀ।[18][19]
ਰੀਓ ਓਲੰਪਿਕ ਤੋਂ ਥੋੜ੍ਹੀ ਦੇਰ ਬਾਅਦ ਇੱਕ ਇੰਟਰਵਿਊ ਵਿੱਚ, ਮਲਿਕ ਨੇ ਕਿਹਾ ਕਿ ਉਸ ਨੇ 2016 ਵਿੱਚ ਇੱਕ ਸਾਥੀ ਪਹਿਲਵਾਨ ਸਤਿਆਵਰਤ ਕਾਦਿਆਨ ਨਾਲ ਵਿਆਹ ਕਰਵਾ ਲਿਆ ਸੀ।ref>"This is the result of over 10 years of hard work: Sakshi Malik after bronze". Hindustan Times. 18 August 2016. Retrieved 19 August 2016.</ref>[20] ਸਤਿਆਵਰਤ ਕਾਦਿਆਨ ਇੱਕ ਅੰਤਰਰਾਸ਼ਟਰੀ ਪੱਧਰ ਦਾ ਪਹਿਲਵਾਨ ਵੀ ਹੈ ਅਤੇ ਉਸ ਨੇ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਗਮੇ ਜਿੱਤੇ ਹਨ।[21]
= ਵਿਆਹ
[ਸੋਧੋ]ਸਾਕਸ਼ੀ ਮਲਿਕ ਨੇ 2 ਅਪ੍ਰੈਲ 2017 ਨੂੰ ਭਾਰਤੀ ਫ੍ਰੀਸਟਾਈਲ ਪਹਿਲਵਾਨ ਸਤਿਆਵਰਤ ਕਾਦਿਆਨ ਨਾਲ ਵਿਆਹ ਕੀਤਾ ਸੀ।[22]
ਹਵਾਲੇ
[ਸੋਧੋ]- ↑ "SAKSHI MALIK". Commonwealth Games Federation. Archived from the original on 1 ਅਗਸਤ 2016. Retrieved 7 March 2016.
- ↑ "Commonwealth Championship: Female wrestling Seniors: 2013-12-05 Johannesburg (RSA): 63.0 kg". iat.uni-leipzig.de. United World Wrestling. Retrieved 17 August 2016.
- ↑ "SAKSHI MALIK" Archived 2016-08-01 at Archive.is.
- ↑ "Commonwealth Games 2014: Sakshi Malik Gets Silver in Women's 58kg Freestyle Wrestling" Archived 2016-01-05 at the Wayback Machine..
- ↑ Sharma, Nitin (18 August 2016). "Sakshi Malik has done her village Mokhra and whole India proud: coach Ishwar Singh Dahiya". The Indian Express. Retrieved 21 August 2016.
- ↑ 6.0 6.1 ""Beti Khilao" will become a reality : Sakshi's mom". Times of India. 19 August 2016. Retrieved 18 August 2016.
- ↑ Team, BS Web (18 August 2016). "Sakshi Malik: All you need to know about winner of India's first medal at Rio". Business Standard India. Business Standard. Retrieved 18 August 2016.
- ↑ "I would like others to take inspiration from her, says Sakshi's father". The Hindu. 18 August 2016. Retrieved 18 August 2016.
- ↑ "साक्षी मलिक के कोच पर बढ़ा विवाद, मंत्री बोले- बता रही पांच कोच, किसे दें इनाम?".
- ↑ "Ishwar, Mandeep my coach, Sakshi to Haryana govt".
- ↑ "हिंदी खबर, Latest News in Hindi, हिंदी समाचार, ताजा खबर". 11 February 2016.
- ↑ "Glasgow 2014 - Sakshi Malik Profile" Archived 2016-08-01 at Archive.is. g2014results.thecgf.com. 2015-07-30.
- ↑ "Sakshi Malik exits in quarterfinal of Freestyle women's 60kg on Day 3 of Wrestling World Championships at Tashkent - India at Sports" Archived 2018-12-25 at the Wayback Machine..
- ↑ "Sakshi, Lalita win bronze in Asian Wrestling Championship - Times of India". The Times of India. 2015-05-09. Retrieved 2015-10-27.
- ↑ Biswal, Sattwik (7 May 2016). "Wrestlers Vinesh Phogat, Sakshi Malik grab Rio 2016 berths". India Today. Retrieved 18 August 2016.
- ↑ "Sakshi Malik wins bronze medal in women's wrestling 58kg category, opens India's account at Rio 2016 Olympics". The Indian Express. Retrieved 17 August 2016.
- ↑ "Rio 2016: Sakshi Malik, the female wrestler who got India's first medal". BBC. Retrieved 18 August 2016.
- ↑ "This is the result of over 10 years of hard work: Sakshi Malik after bronze". Hindustan Times. 18 August 2016. Retrieved 19 August 2016.
- ↑ "Girl with dream to wrestle". The Calcutta Telegraph. 18 August 2016. Retrieved 19 August 2016.
- ↑ "Girl with dream to wrestle". The Calcutta Telegraph. 18 August 2016. Retrieved 19 August 2016.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedwrestling_director
- ↑ "Wedding bells for Sakshi after Olympic high, to tie the knot with wrestler Satyawart". India Today. 5 September 2016. Retrieved 28 August 2016.