ਸਮੱਗਰੀ 'ਤੇ ਜਾਓ

ਹਾਨ ਫ਼ੇਈੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਾਨ ਫ਼ੇਈ
韓非
ਜਨਮਅੰ. 280 ਈ.ਪੂ.
ਮੌਤ233 ਈ.ਪੂ.
ਮੌਤ ਦਾ ਕਾਰਨਜ਼ਹਿਰ ਦੇ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ।
ਪੇਸ਼ਾਦਾਰਸ਼ਨਿਕ
ਜ਼ਿਕਰਯੋਗ ਕੰਮਹਾਨ ਫ਼ੀਜ਼ੀ
ਲਹਿਰਨਿਆਂਵਾਦ

ਹਾਨ ਫ਼ੇਈ (/hɑːn/;[1] ਰਿਵਾਇਤੀ ਚੀਨੀ: 韓非; ਸਰਲ ਚੀਨੀ: 韩非; ਪਿਨਯਿਨ: Hán Fēi; ਅੰ. 280 – 233 ਈ.ਪੂ.), ਜਿਸਨੂੰ ਹਾਨ ਫ਼ੇਈ ਜ਼ੀ ਵੀ ਕਿਹਾ ਜਾਂਦਾ ਹੈ, ਝਗੜਦੇ ਰਾਜਾਂ ਦੇ ਕਾਲ ਸਮੇਂ ਦਾ ਚੀਨੀ ਦਾਰਸ਼ਨਿਕ ਸੀ। ਉਸਨੂੰ ਉਸਦੇ ਕੰਮ ਹਾਨ ਫ਼ੀਜ਼ੀ ਲਈ ਅਕਸਰ ਚੀਨੀ ਨਿਆਂਵਾਦ ਦਾ ਸਭ ਤੋਂ ਵੱਡਾ ਪ੍ਰਤਿਨਿਧੀ ਕਿਹਾ ਜਾਂਦਾ ਹੈ[2], ਜਿਸ ਨਾਲ ਉਸਨੇ ਅਗਲੇ ਆਉਣ ਵਾਲੇ ਦਾਰਸ਼ਨਿਕਾਂ ਦੇ ਢੰਗਾਂ ਦੀ ਨੁਮਾਇੰਦਗੀ ਕੀਤੀ।[3]

ਉਸਦੇ ਲਿਖਤਾਂ ਨੇ ਅਗਲੇ ਆਉਣ ਵਾਲੇ ਚੀਨ ਦੇ ਪਹਿਲੇ ਬਾਦਸ਼ਾਹ ਕਿਨ ਸ਼ੀ ਹੁਆਂਗ ਉੱਪਰ ਪ੍ਰਭਾਵ ਪਾਇਆ। ਕਿਨ ਵੰਸ਼ ਦੇ ਛੇਤੀ ਖ਼ਤਮ ਹੋ ਜਾਣ ਤੋਂ ਬਾਅਦ ਹਾਨ ਦੇ ਦਰਸ਼ਨ ਨੂੰ ਅਗਲੇ ਆਉਣ ਵਾਲੇ ਹਾਨ ਵੰਸ਼ ਦੁਆਰਾ ਨਿੰਦਿਆ ਗਿਆ। ਸ਼ਾਹੀ ਚੀਨ ਦੇ ਇਤਿਹਾਸ ਵਿੱਚੋਂ ਉਸਨੂੰ ਜਗ੍ਹਾ ਨਾ ਮਿਲਣ ਦੇ ਬਾਵਜੂਦ ਵੀ ਉਸਦੇ ਰਾਜਨੀਤਿਕ ਸਿਧਾਂਤ ਆਉਣ ਵਾਲੇ ਹੋਰ ਸਾਰੇ ਵੰਸ਼ਾਂ ਉੱਪਰ ਬਹੁਤ ਪ੍ਰਭਾਵ ਪਾਉਂਦੇ ਰਹੇ, ਅਤੇ ਕਨਫ਼ਿਊਸ਼ੀਅਸਵਾਦੀ ਆਦਰਸ਼ ਨਿਯਮਾਂ ਨੂੰ ਕਾਨੂੰਨ ਦੇ ਬਿਨ੍ਹਾਂ ਦੋਬਾਰਾ ਫਿਰ ਕਦੇ ਵੇਖਿਆ ਨਹੀਂ ਗਿਆ। ਸ਼ੂ ਹਾਨ ਦੇ ਚਾਂਸਲਰ ਜ਼ੂਗੇ ਲਿਆਂਗ ਨੇ ਬਾਦਸ਼ਾਹ ਲਿਓ ਸ਼ਾਨ ਨੂੰ ਕਿਹਾ ਸੀ ਕਿ ਉਹ ਰਾਜ ਕਰਨ ਲਈ ਉਸਨੂੰ ਹਾਨ ਫ਼ੀਜ਼ੀ ਪੜ੍ਹਨਾ ਚਾਹੀਦਾ ਹੈ।[3]

ਹਾਨ ਨੇ ਸ਼ੈਂਗ ਯੈਂਗ ਦੇ ਕਾਨੂੰਨ ਉੱਪਰ ਲਿਖਤਾਂ ਨੂੰ ਪੜ੍ਹਿਆ, ਸ਼ੈਨ ਬੁਹਾਈ ਦੀ ਪ੍ਰਸ਼ਾਸਕੀ ਤਕਨੀਕ ਨੂੰ ਅਪਨਾਇਆ ਅਤੇ ਸ਼ੇੈਨ ਦਾਓ ਦੇ ਅਧਿਕਾਰ ਅਤੇ ਭਵਿੱਖਬਾਣੀ ਦੇ ਵਿਚਾਰਾਂ ਨੂੰ ਲਾਗੂ ਕੀਤਾ, ਜਿਹੜਾ ਇਸ ਗੱਲ ਉੱਤੇ ਜ਼ੋਰ ਦਿੰਦਾ ਸੀ ਕਿ ਖ਼ੁਦਮੁਖਤਿਆਰ ਸ਼ਾਸਕ ਪਹਿਲਾਂ ਰਹਿ ਚੁੱਕੇ ਸ਼ਾਸਕਾਂ ਦੇ ਸਿਧਾਂਤਾਂ, ਉਹਨਾਂ ਦੀ ਤਾਕਤ ਦੀ ਸਥਿਤੀ, ਤਕਨੀਕ ਅਤੇ ਕਾਨੂੰਨਾਂ ਨੂੰ ਜਾਣ ਕੇ ਰਾਜ ਉੱਪਰ ਇੱਕ ਸਥਿਰ ਪਕੜ ਬਣਾਉਣ ਵਿੱਚ ਕਾਮਯਾਬ ਹੋਵੇ।

ਨਾਮ

[ਸੋਧੋ]

ਹਾਨ ਫੇਈ ਉਸਦਾ ਨਾਮ ਹੈ ਜਦਕਿ ਜ਼ੀ ( ਛੋਟਾ "ਉਸਤਾਦ") ਅਕਸਰ ਚੀਨ ਵਿੱਚ ਸਤਿਕਾਰਤ ਨਾਮ ਹੈ। ਹਾਨ ਫ਼ੀਜ਼ੀ ਦਾ ਨਾਮ ਉਸਦੇ ਦੁਆਰਾ ਲਿਖੀ ਗਈ ਕਿਤਾਬ ਲਈ ਵੀ ਵਰਤਿਆ ਗਿਆ ਹੈ।

ਜੀਵਨ

[ਸੋਧੋ]

ਉਸ ਸਮੇਂ ਦੇ ਹੋਰ ਮਸ਼ਹੂਰ ਦਾਰਸ਼ਨਿਕਾਂ ਤੋਂ ਉਲਟ ਹਾਨ ਫ਼ੇਈ ਰਾਜ ਕਰ ਰਹੇ ਕੁਲੀਨ ਵਰਗ ਦਾ ਮੈਂਬਰ ਸੀ, ਕਿਉਂਕਿ ਉਹ ਝਗੜਦੇ ਰਾਜਾਂ ਦੇ ਕਾਲ ਦੇ ਅੰਤਲੇ ਸਮੇਂ ਵਿੱਚ ਹਾਨ ਦੇ ਰਾਜ ਵਿੱਚ ਸ਼ਾਸਨ ਕਰ ਰਹੇ ਪਰਿਵਾਰ ਵਿੱਚ ਪੈਦਾ ਹੋਇਆ ਸੀ। ਇਸ ਸੰਦਰਭ ਵਿੱਚ, ਉਸਦੇ ਕੰਮਾਂ ਦੀ ਵਿਆਖਿਆ ਕੁਝ ਵਿਦਵਾਨਾਂ ਨੇ ਉਸਦੇ ਚਚੇਰੇ ਭਰਾ ਹਾਨ ਦੇ ਰਾਜੇ ਲਈ ਕੀਤੀ ਸੀ।[1] ਸੀਮਾ ਕਿਆਨ ਦੀ ਸ਼ੀ ਜੀ ਕਿਤਾਬ ਵਿੱਚ ਲਿਖਿਆ ਹੈ ਕਿ ਹਾਨ ਫ਼ੇਈ ਆਉਣ ਵਾਲੇ ਕਿਨ ਚਾਂਸਲਰ ਲੀ ਸੀ ਦੇ ਨਾਲ ਕਨਫ਼ਿਊਸ਼ਿਆਈ ਪ੍ਰੋਫੈਸਰ ਸ਼ੁਨ ਕੁਆਂਗ ਦੇ ਹੇਠਾਂ ਪੜ੍ਹਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਹਕਲਾਉਣ ਦੀ ਵਜ੍ਹਾ ਕਰਕੇ ਹਾਨ ਫ਼ੇਈ ਜਮਾਤ ਵਿੱਚ ਆਪਣੇ ਵਿਚਾਰ ਠੀਕ ਢੰਗ ਨਾਲ ਪੇਸ਼ ਨਹੀਂ ਕਰ ਪਾਉਂਦਾ ਸੀ। ਉਸਦੀ ਗੱਲ ਨੂੰ ਹਮੇਸ਼ਾ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਸੀ ਪਰ ਹਾਨ ਰਾਜ ਦੇ ਹੌਲੀ-ਹੌਲੀ ਪਤਨ ਨੂੰ ਵੇਖਦਿਆਂ ਹੋਇਆਂ ਉਸਨੇ ਪ੍ਰਾਚੀਨ ਚੀਨ ਦੀਆਂ ਸਭ ਤੋਂ ਵਧੀਆਂ ਲਿਖਣ ਸ਼ੈਲੀਆਂ ਵਿੱਚੋ ਇੱਕ ਨੂੰ ਵਿਕਸਿਤ ਕੀਤਾ। [2][3]

ਸਿਮਾ ਕਿਆਨ ਹਾਨ ਫ਼ੇਈ ਦੀ ਜੀਵਨੀ ਵਿੱਚ ਲਿਖਦੀ ਹੈ ਕਿ: "ਹਾਨ ਫ਼ੇਈ ਹਾਨ ਦਾ ਯੁਵਰਾਜ ਸੀ, ਅਤੇ ਉਸਦੀਆ ਜੜ੍ਹਾਂ ਹੁਆਂਗ-ਲਾਓ ਦੇ ਫ਼ਲਸਫ਼ੇ ਵਿੱਚ ਸਨ। ਉਹ ਹਕਲਾਉਂਦਾ ਸੀ ਅਤੇ ਉਸਨੂੰ ਬਹਿਸ ਕਰਨ ਵਿੱਚ ਵੀ ਮੁਸ਼ਕਿਲ ਪੇਸ਼ ਆਉਂਦੀ ਸੀ, ਪਰ ਉਹ ਖ਼ਤ ਲਿਖਣ ਵਿੱਚ ਚੰਗਾ ਸੀ। ਆਪਣੇ ਦੋਸਤ ਲੀ ਸੀ ਨਾਲ ਮਿਲ ਕੇ ਉਹਨਾਂ ਨੇ ਰਾਜੇ ਸ਼ੁਨ ਕਿੰਗ ਦੀ ਸੇਵਾ ਕੀਤੀ ਅਤੇ ਸੀ ਆਪ ਵੀ ਮੰਨਦਾ ਸੀ ਕਿ ਉਹ ਫ਼ੇਈ ਜਿੰਨਾ ਯੋਗ ਨਹੀਂ ਸੀ। ਉਹ ਵੇਖਦੇ ਹੋਏ ਕਿ ਹਾਨ ਗਿਰਾਵਟ ਜਾ ਰਿਹਾ ਹੈ, ਉਹ ਇਸ ਬਾਰੇ ਹਾਨ ਦੇ ਰਾਜੇ ਨੂੰ ਆਪਣੇ ਲਿਖੇ ਹੋਏ ਕਾਗਜ਼ ਲੈ ਕੇ ਸਮਝਾਉਂਦਾ ਸੀ, ਪਰ ਰਾਜੇ ਨੇ ਉਸਦੀ ਗੱਲ ਨਾ ਮੰਨੀ। ਹਾਨ ਫ਼ੇਈ ਇਸ ਅਸਲੀਅਤ ਤੋਂ ਨਿਰਾਸ਼ ਸੀ ਕਿ ਰਾਜਾ ਰਾਜ ਨੂੰ ਠੀਕ ਢੰਗ ਨਾਲ ਨਹੀਂ ਚਲਾ ਰਿਹਾ ਅਤੇ ਨਾ ਹੀ ਇਸ ਬਾਰੇ ਉਹ ਸਿਆਣੇ ਤੇ ਬੁੱਧੀਮਾਨ ਲੋਕਾਂ ਦੀ ਸਲਾਹ ਲੈ ਰਿਹਾ ਹੈ।

ਹਵਾਲੇ

[ਸੋਧੋ]
  1. "Han". Random House Webster's Unabridged Dictionary.
  2. 2.0 2.1 "Archived copy". Archived from the original on 2015-08-08. Retrieved 2015-07-25. {{cite web}}: Unknown parameter |deadurl= ignored (|url-status= suggested) (help)CS1 maint: archived copy as title (link) Archived 2015-08-08 at the Wayback Machine.
  3. 3.0 3.1 3.2 Hàn Phi Tử, Vietnamese translation by Phan Ngọc, Nhà xuất bản Văn học, HCMC 2011

ਹੋਰ ਪੜ੍ਹੋ

[ਸੋਧੋ]
  • Burton Watson (1964). Han Fei Tzu: Basic Writings. New York: Columbia University Press. ISBN 978-0-231-08609-7.
  • Hàn Phi Tử, Vietnamese translation by Phan Ngọc, Nhà xuất bản Văn học, HCMC 2011.

ਬਾਹਰਲੇ ਲਿੰਕ

[ਸੋਧੋ]