ਹੈਮਨੇਟ ਸ਼ੇਕਸਪੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਮਨੇਟ ਸ਼ੇਕਸਪੀਅਰ
19 ਵੀਂ ਸ਼ਤਾਬਦੀ ਵਿੱਚ ਬਣਾਇਆ ਗਿਆ ਇੱਕ ਕਾਲਪਨਿਕ ਚਿੱਤਰ ਜਿਸ ਵਿੱਚ ਹੈਮਨੇਟ ਸ਼ੇਕਸਪੀਅਰ ਦੇ ਪਿੱਛੇ ਖੜ੍ਹਾ ਹੈ।
ਜਨਮਬੈਪਟਾਈਜ਼ਡ 2 ਫ਼ਰਵਰੀ 1585
ਮੌਤਦਫ਼ਨਾਇਆ ਗਿਆ, 11 ਅਗਸਤ 1596 (ਉਮਰ 11 ਸਾਲ)
ਸਟ੍ਰੈਟਫ਼ੋਰਡ-ਅਪੌਨ-ਅਵੌਨ, ਵਾਰਵਿਕਸ਼ਾਇਰ, ਇੰਗਲੈਂਡ
ਰਾਸ਼ਟਰੀਅਤਾਅੰਗਰੇਜ਼ੀ
ਮਾਤਾ-ਪਿਤਾਵਿਲੀਅਮ ਸ਼ੇਕਸਪੀਅਰ
ਐਨੀ ਹਾਥਅਵੇ
ਹੈਮਨੇਟ ਦੀ ਮੌਤ ਦਾ ਰਿਕਾਰਡ

ਹੈਮਨੇਟ ਸ਼ੇਕਸਪੀਅਰ (ਬੈਪਟਿਜ਼ਮ 2 ਫ਼ਰਵਰੀ 1585 – ਦਫ਼ਨਾਇਆ ਗਿਆ 11 ਅਗਸਤ 1596), ਵਿਲੀਅਮ ਸ਼ੇਕਸਪੀਅਰ ਅਤੇ ਐਨੀ ਹਾਥਅਵੇ ਦਾ ਇੱਕੋ-ਇੱਕ ਪੁੱਤਰ ਸੀ ਅਤੇ ਜਿਊਡਿਥ ਸ਼ੇਕਸਪੀਅਰ ਦਾ ਜੁੜਵਾ ਭਰਾ ਸੀ।[1][2][3][4] ਉਸਦੀ ਮੌਤ 11 ਸਾਲਾਂ ਦੀ ਉਮਰ ਵਿੱਚ ਹੀ ਹੋ ਗਈ ਸੀ। ਕੁਝ ਸ਼ੇਕਸਪੀਅਰ ਵਿਦਵਾਨ ਮੰਨਦੇ ਹਨ ਕਿ ਹੈਮਨੇਟ ਦਾ ਉਸਦੇ ਪਿਤਾ ਦੇ ਨਾਟਕ ਹੈਮਲਟ ਨਾਲ ਸਬੰਧ ਹੈ। ਇਸ ਤੋਂ ਇਲਾਵਾ ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਹੈਮਨੇਟ ਦੀ ਮੌਤ ਦਾ ਸਬੰਧ ਉਸਦੇ ਪਿਤਾ ਦੁਆਰਾ ਰਚੇ ਗਏ ਨਾਟਕਾਂ ਕਿੰਗ ਜੌਨ, ਰੋਮੀਓ ਐਂਡ ਜੂਲੀਅਟ, ਜੂਲੀਅਸ ਸੀਜ਼ਰ ਅਤੇ ਟਵੈਲਵਥ ਨਾਈਟ ਨਾਲ ਵੀ ਹੋ ਸਕਦਾ ਹੈ।

ਜੀਵਨ[ਸੋਧੋ]

ਹੈਮਨੇਟ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਹੈਮਨੇਟ ਅਤੇ ਉਸਦੀ ਜੁੜਵਾ ਭੈਣ ਜਿਊਡਿਥ ਦਾ ਜਨਮ ਸਟ੍ਰੈਟਫ਼ੋਰਡ-ਅਪੌਨ-ਅਵੌਨ, ਵਾਰਵਿਕਸ਼ਾਇਰ ਵਿੱਚ ਹੋਇਆ ਸੀ। ਹੈਮਨੇਟ ਦੀ ਬੈਪਟਿਜ਼ਮ ਦੀ ਰਸਮ 2 ਫ਼ਰਵਰੀ, 1585 ਨੂੰ ਹੋਲੀ ਟ੍ਰਿਨਿਟੀ ਚਰਚ ਵਿਖੇ ਕੋਵੈਂਟਰੀ ਦੇ ਰਿਚਰਡ ਬਾਰਟਨ ਦੁਆਰਾ ਕੀਤੀ ਗਈ ਸੀ।[2] ਦੋਵੇਂ ਜੁੜਵਾਂ ਭੈਣ-ਭਰਾ ਦਾ ਨਾਮ ਹੈਮਨੇਟ ਸੈਡਲਰ, ਜਿਹੜਾ ਕਿ ਇੱਕ ਰਸੋਈਆ ਸੀ ਅਤੇ ਉਹਨਾਂ ਦੀ ਮਾਂ ਜਿਊਡਿਥ ਉੱਪਰ ਰੱਖਿਆ ਗਿਆ ਮੰਨਿਆ ਜਾਂਦਾ ਹੈ। ਉਸਦੇ 23 ਮਾਰਚ 1560 ਦੇ ਬੈਪਟਿਜ਼ਮ ਦੇ ਰਿਕਾਰਡ ਦੇ ਮੁਤਾਬਕ ਉਸਨੂੰ ਹੈਮਲੇਟ ਸੈਡਲਰ ਦੇ ਤੌਰ ਤੇ ਈਸਾਈ ਧਰਮ ਵਿੱਚ ਸ਼ਾਮਿਲ ਕੀਤਾ ਗਿਆ ਸੀ[5] ਅਤੇ ਸ਼ੇਕਸਪੀਅਰ ਨੇ ਆਪਣੀ ਵਸੀਅਤ ਵਿੱਚ ਸੈਡਲਰ ਦੇ ਪਹਿਲੇ ਨਾਮ ਨੂੰ ਹੈਮਲੇਟ ਕਹਿ ਕੇ ਸੰਬੋਧਿਤ ਕੀਤਾ ਹੈ।[6]

ਹੈਮਨੇਟ ਦਾ ਪਾਲਣ-ਪੋਸ਼ਣ ਉਸਦੀ ਮਾਂ ਐਨੀ ਦੁਆਰਾ ਕੀਤਾ ਗਿਆ ਮੰਨਿਆ ਜਾਂਦਾ ਹੈ ਅਤੇ ਉਹ ਆਪਣੇ ਦਾਦੇ ਦੇ ਹੈਨਰੀ ਸਟ੍ਰੀਟ ਵਿਚਲੇ ਘਰ ਵਿੱਚ ਵੱਡਾ ਹੋਇਆ।

ਜਦੋਂ ਹੈਮਨੇਟ ਚਾਰ ਕੁ ਸਾਲਾਂ ਦਾ ਸੀ ਤਾਂ ਉਸਦਾ ਪਿਤਾ ਇੱਕ ਨਾਟਕਕਾਰ ਦੇ ਤੌਰ ਤੇ ਬਹੁਤ ਮਸ਼ਹੂਰ ਹੋ ਗਿਆ ਸੀ ਅਤੇ ਉਹ ਆਪਣੀ ਪਰਿਵਾਰ ਨਾਲ ਸਟ੍ਰੈਟਫ਼ੋਰਡ ਵਿਖੇ ਵਕਤ ਬਹੁਤ ਘੱਟ ਬਿਤਾਉਂਦਾ ਸੀ।[7] ਹੋਨਨ ਦਾ ਮੰਨਣਾ ਹੈ ਕਿ ਹੈਮਨੇਟ ਨੇ ਆਪਣੀ ਮੁੱਢਲੀ ਸਿੱਖਿਆ ਪੂਰੀ ਕਰ ਲਈ ਸੀ ਜਿਹੜੀ ਕਿ ਆਮ ਵਾਂਗ ਸੀ। ਇਸ ਪਿੱਛੋਂ ਉਸਦੀ ਮੌਤ ਪਲੇਗ ਨਾਲ ਹੋਈ ਦੱਸੀ ਜਾਂਦੀ ਹੈ। ਉਸਨੂੰ ਸਟ੍ਰੈਟਫ਼ੋਰਡ ਵਿਖੇ 11 ਅਗਸਤ 1596 ਨੂੰ ਦਫ਼ਨਾਇਆ ਗਿਆ ਸੀ।[3][4] ਉਸ ਸਮੇਂ ਇੰਗਲੈਂਡ ਵਿੱਚ ਇੱਕ-ਤਿਹਾਈ ਬੱਚੇ ਦਸ ਸਾਲਾਂ ਤੋਂ ਘੱਟ ਉਮਰ ਵਿੱਚ ਮਰ ਜਾਂਦੇ ਸਨ।[8]

ਹਵਾਲੇ[ਸੋਧੋ]

  1. Chambers 1930a, p. 18.
  2. 2.0 2.1 Schoenbaum 1987, p. 94.
  3. 3.0 3.1 Chambers 1930a, p. 21.
  4. 4.0 4.1 Schoenbaum 1987, p. 224.
  5. Fry 1904, p. 16.
  6. Nelson n.d..
  7. Wheeler 2000.
  8. Honan 1999, pp. 235–6.

ਸਰੋਤ[ਸੋਧੋ]

ਬਾਹਰਲੇ ਲਿੰਕ[ਸੋਧੋ]