੧੬ ਫ਼ਰਵਰੀ
ਦਿੱਖ
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
16 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 47ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 318 (ਲੀਪ ਸਾਲ ਵਿੱਚ 319) ਦਿਨ ਬਾਕੀ ਹਨ।
ਵਾਕਿਆ
[ਸੋਧੋ]- 600 – ਕੈਥੋਲਿਕ ਪੋਪ ਨੇ ਹੁਕਮ ਜਾਰੀ ਕੀਤਾ ਕਿ ਜੇ ਕੋਈ ਨਿੱਛ ਮਾਰੇ ਤਾਂ ਉਸ ਨੂੰ ਗਾਡ ਬਲੈੱਸ ਯੂ ਕਿਹਾ ਜਾਵੇ।
- 1559 – ਕੈਥੋਲਿਕ ਪੋਪ ਨੇ ਐਲਾਨ ਕੀਤਾ ਕਿ ਜਿਹੜਾ ਬਾਦਸ਼ਾਹ ਜਾਦੂਗਰੀ ਦੀ ਹਮਾਇਤ ਕਰੇ ਉਸ ਨੂੰ ਗੱਦੀ ਤੋਂ ਲਾਹ ਦਿਤਾ ਜਾਵੇ।
- 1838 – ਅਮਰੀਕਾ ਦੇ ਸੂਬੇ ਕੈਨਟੱਕੀ ਨੇ ਕੁੜੀਆਂ ਨੂੰ ਕੁੱਝ ਸ਼ਰਤਾਂ ਹੇਠ ਸਕੂਲਾਂ ਵਿੱਚ ਦਾਖ਼ਲਾ ਦੇਣ ਸਬੰਧੀ ਕਾਨੂੰਨ ਪਾਸ ਕੀਤਾ। ਪਹਿਲਾਂ ਕੁੜੀਆਂ ਨੂੰ ਸਕੂਲ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ।
- 1917 – ਸਪੇਨ ਦੇ ਸ਼ਹਿਰ ਮਾਦਰੀਦ ਵਿੱਚ 425 ਸਾਲ ਬਾਅਦ ਪਹਿਲਾ ਸਾਇਨਾਗਾਗ (ਯਹੂਦੀ ਗਿਰਜਾ ਘਰ) ਖੁਲਿ੍ਹਆ।
- 1918 – ਲਿਥੂਆਨੀਆ ਦੇਸ਼ ਨੇ ਰੂਸ ਅਤੇ ਜਰਮਨ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 1948 – ਯੁਰੇਨਸ (ਗ੍ਰਹਿ) ਦੇ ਮਸ਼ਹੂਰ ਚੰਦਰਮਾ ਮੀਰਾਂਡਾ ਦੀ ਪਹਿਲੀ ਵਾਰ ਫ਼ੋਟੋ ਲਈ ਗਈ।
- 1956 – ਬਰਤਾਨੀਆ ਨੇ ਮੌਤ ਦੀ ਸਜ਼ਾ ਖ਼ਤਮ ਕੀਤੀ।
- 1958 – ਕਿਊਬਾ ਵਿੱਚ ਫ਼ੀਦੇਲ ਕਾਸਤਰੋ ਨੇ ਬਾਤਿਸਤਾ ਨੂੰ ਗੱਦੀਉਂ ਲਾਹ ਕੇ ਆਪਣੇ ਆਪ ਨੂੰ ਪਰੀਮੀਅਰ ਐਲਾਨਿਆ।
ਜਨਮ
[ਸੋਧੋ]- 1892 – ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਿੱਕੇਬੰਦ ਟੀਕਾ ਲਿਖਣ ਵਾਲੇ ਪ੍ਰੋ. ਸਾਹਿਬ ਸਿੰਘ ਦਾ ਜਨਮ
- 1941 – ਕਿਮ ਜੋਂਗ-ਇਲ - ਉੱਤਰੀ ਕੋਰੀਆਈ ਸਿਆਸਤਦਾਨ (ਮ. 2011)
ਮੌਤ
[ਸੋਧੋ]- 1907 – ਜੋਸ਼ੂਏ ਕਾਰਦੂਚੀ, ਇਤਾਲਵੀ ਕਵੀ (ਜ. 1835)
- 1944 – ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਦਾਦਾ ਸਾਹਿਬ ਫਾਲਕੇ ਦੀ ਮੌਤ।(ਜਨਮ 1870)