29 ਫ਼ਰਵਰੀ
Jump to navigation
Jump to search
<< | ਫ਼ਰਵਰੀ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 |
29 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 60ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 306 ਦਿਨ ਬਾਕੀ ਹਨ। ਇਹ ਹਰ ਚਾਰ ਸਾਲਾਂ ਬਾਅਦ ਸਿਰਫ਼ ਲੀਪ ਸਾਲਾਂ ਵਿੱਚ ਹੁੰਦਾ ਹੈ। ਲੀਪ ਸਾਲ ਉਹ ਸਾਲ ਹੈ, ਜਦ ਸਾਲ ਦਾ ਅੰਕ ਚਾਰ ਨਾਲ ਬਰਾਬਰ ਵੰਡ ਜਾਂਦਾ ਹੈ (ਪਰ ਜੋ ਸਾਲ 100 ਨਾਲ ਬਰਾਬਰ ਵੰਡ ਜਾਂਦੇ ਹਨ, ਪਰ 400 ਨਾਲ ਨਹੀਂ, ਉਨ੍ਹਾਂ ਸਾਲਾਂ ਵਿੱਚ ਫ਼ਰਵਰੀ ਦੇ 29 ਦਿਨ ਨਹੀਂ ਹੁੰਦੇ)।
ਵਾਕਿਆ[ਸੋਧੋ]
- 1712 – ਸਵੀਡਨ ਨੇ ਗ੍ਰੈਗੋਰੀਅਨ ਕਲੰਡਰ ਅਪਣਾਇਆ। 29 ਫ਼ਰਵਰੀ ਤੋਂ ਅਗਲਾ ਦਿਨ 30 ਫ਼ਰਵਰੀ ਮੰਨਿਆ ਗਿਆ।
- 1716 – ਬੰਦਾ ਸਿੰਘ ਬਹਾਦਰ ਤੇ 700 ਤੋਂ ਵੱਧ ਸਿੱਖਾਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ।
- 1880 – ਸਵਿਟਜ਼ਰਲੈਂਡ ਤੇ ਇਟਲੀ ਨੂੰ ਮਿਲਾਉਣ ਵਾਲੀ 'ਗੌਥਰਡ ਟੱਨਲ' (ਸੁਰੰਗ) ਤਿਆਰ ਹੋਈ।
- 1908 – ਹਾਲੈਂਡ ਦੇ ਸਾਇੰਸਦਾਨਾਂ ਨੇ ਸਥੂਲ ਹੀਲੀਅਮ ਬਣਾਇਆ ਜੋ ਪਹਿਲਾਂ ਸਿਰਫ਼ ਗੈਸ ਹੀ ਸੀ।
- 1912 – ਅਰਜਨਟੀਨਾ ਦੇ ਸੂਬੇ ਵਿੱਚ ਟੰਡਿਲ ਪਹਾੜੀ ਤੇ ਟਿਕਿਆ ਹੋਇਆ 300 ਟਨ ਭਾਰਾ ਪੱਥਰ ਦੀ ਪਿਆਦਰਾ ਮੋਵੇਦਿਜ਼ਾ (ਮੂਵਿੰਗ ਸਟੋਨ) ਡਿਗ ਕੇ ਟੁਟ ਗਿਆ।
- 1956 – ਪਾਕਿਸਤਾਨ 'ਇਸਲਾਮਿਕ ਰੀਪਬਲਿਕ' ਬਣਿਆ।
- 1964 – ਅਮਰੀਕਾ ਦੇ ਰਾਸ਼ਟਰਪਤੀ ਲਿੰਡਨ ਬੀ. ਜਾਨਸਨ ਨੇ ਇਜ਼ਹਾਰ ਕੀਤਾ ਕਿ ਅਮਰੀਕਾ ਨੇ ਖ਼ੁਫ਼ੀਆ ਤੌਰ 'ਤੇ ਏ-11 ਜੈੱਟ ਫ਼ਾਈਟਰ ਤਿਆਰ ਕਰ ਲਿਆ ਹੈ।
- 1984 – ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ।
- 1988 – ਨਾਜ਼ੀ ਦਸਤਾਵੇਜ਼ਾਂ ਵਿਚੋਂ ਯੂ.ਐਨ.ਓ. ਦੇ ਸੈਕਟਰੀ ਜਨਰਲ ਕੁਰਟ ਵਾਲਦਹੀਮ ਦਾ ਨਾਜ਼ੀਆਂ ਨਾਲ ਸਬੰਧ ਦਾ ਪਤਾ ਲੱਗਾ।
ਜਨਮ[ਸੋਧੋ]
- 1692 – ਮਸ਼ਹੂਰ ਅੰਗਰੇਜ਼ੀ ਕਵੀ ਲਾਰਡ ਬਾਇਰਨ ਦਾ ਜਨਮ ਹੋਇਆ।
- 1896 – ਭਾਰਤੀ ਪ੍ਰਧਾਨ ਮੰਤਰੀ ਰਨਛੋੜਜੀ ਮੋਰਾਰਜੀ ਡੇਸਾਈ ਦਾ ਜਨਮ ਹੋਇਆ।
- 1904 – ਭਾਰਤੀ ਡਾਂਸਰ ਰੁਕਮਿਨੀ ਦੇਵੀ ਅਰੁਨਦਾਲੇ ਦਾ ਜਨਮ। (ਮੌਤ 1986)
- 1984 – ਭਾਰਤੀ ਹਾਕੀ ਖਿਡਾਰਿ ਅਦਮ ਸਿੰਕਲੇਅਰ ਦਾ ਜਨਮ।
ਮੌਤ[ਸੋਧੋ]
- 2012 – ਭਾਰਤੀ ਸਮਾਜ ਸੇਵਕ ਨਾਇਰ ਸੇਵਾ ਸੋਸਾਇਟੀ ਦੇ ਪ੍ਰਬੰਧਕ ਪੀ. ਕੇ. ਨਰਾਇਣਨਾ ਪਾਨਿਸਕਰ ਦੀ ਮੌਤ। (ਮੌਤ 1930)